ਇੰਗਲੈਂਡ ਕ੍ਰਿਕਟ ਬੋਰਡ ਕਰ ਸਕਦਾ ਹੈ ਕੋਈ ਕਾਰਵਾਈ | Ben Stokes
ਲੰਦਨ, (ਏਜੰਸੀ)। ਇੰਗਲੈਂਡ ਦੇ ਕ੍ਰਿਕਟਰ ਬੇਨ ਸਟੋਕਸ ਨੂੰ ਬ੍ਰਿਸਟਲ ‘ਚ ਇੱਕ ਬਾਰ ਦੇ ਬਾਹਰ ਝਗੜੇ ਅਤੇ ਦੋ ਲੋਕਾਂ ਨਾਲ ਮਾਰ ਕੁੱਟ ਕਰਨ ਦੇ ਮਾਮਲੇ ‘ਚ ਨਿਰਦੋਸ਼ ਕਰਾਰ ਦਿੱਤੇ ਜਾਣ ਦੇ ਬਾਅਦ ਭਾਰਤ ਵਿਰੁੱਧ ਤੀਸਰੇ ਟੈਸਟ ਲਈ ਇੰਗਲੈਂਡ ਦੀ 13 ਮੈਂਬਰੀ ਟੀਮ ‘ਚ ਸ਼ਾਮਲ ਕਰ ਲਿਆ ਗਿਆ ਹੈ 27 ਸਾਲ ਦੇ ਸਟੋਕਸ ਇਸ ਮਾਮਲੇ ‘ਚ ਚੱਲ ਰਹੀ ਅਦਾਲਤੀ ਕਾਰਵਾਈ ਕਾਰਨ ਲਾਰਡਜ਼ ‘ਚ ਦੂਸਰੇ ਟੈਸਟ ‘ਚ ਨਹੀਂ ਖੇਡ ਸਕੇ ਸਨ ਜਿਸ ਨੂੰ ਇੰਗਲੈਂਡ ਨੇ ਪਾਰੀ ਅਤੇ 159 ਦੌੜਾਂ ਨਾਲ ਜਿੱਤਿਆ ਸੀ ਸਟੋਕਸ ਨੇ ਪਹਿਲੇ ਟੈਸਟ ‘ਚ ਇੰਗਲੈਂਡ ਦੀ 31 ਦੌੜਾਂ ਦੀ ਫ਼ੈਸਲਾਕੁਨ ਜਿੱਤ ‘ਚ ਤਿੰਨ ਵਿਕਟਾਂ ਲੈ ਕੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਤੀਸਰਾ ਟੈਸਟ ਸ਼ਨਿੱਚਰਵਾਰ ਤੋਂ ਟਰੇਂਟ ਬ੍ਰਿਜ ‘ਚ ਸ਼ੁਰੂ ਹੋਣ ਜਾ ਰਿਹਾ ਹੈ। (Ben Stokes)
ਇੰਗਲੈਂਡ ਕ੍ਰਿਕਟ ਬੋਰਡ ਕਰ ਸਕਦਾ ਹੈ ਕੋਈ ਕਾਰਵਾਈ | Ben Stokes
ਸਟੋਕਸ ਦੀ ਤੀਸਰੇ ਟੈਸਟ ਲਈ ਮੌਜ਼ੂਦਗੀ ਦਾ ਇਹ ਮਤਲਬ ਨਹੀਂ ਹੈ ਕਿ ਝਗੜੇ ਨੂੰ ਲੈ ਕੇ ਉਹਨਾਂ ਨੂੰ ਕੋਈ ਸਜਾ ਨਹੀਂ ਦਿੱਤੀ ਜਾਵੇਗੀ ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਛੇਤੀ ਹੀ ਕ੍ਰਿਕਟ ਅਨੁਸ਼ਾਸਨ ਕਮਿਸ਼ਨ ਦੀ ਬੈਠਕ ਬੁਲਾਵੇਗੀ ਜੋ ਇਸ ਗੱਲ ‘ਤੇ ਵਿਚਾਰ ਕਰੇਗਾ ਕਿ ਸਟੋਕਸ ਅਤੇ ਘਟਨਾ ਵਾਲੀ ਜਗ੍ਹਾ ‘ਤੇ ਮੌਜ਼ੂਦ ਅਲੇਕਸ ਹੇਲਜ਼ ‘ਤੇ ਪਾਬੰਦੀ ਲਗਾਈ ਜਾਵੇ ਜਾਂ ਨਹੀਂ ਈਸੀਬੀ ਨੇ ਇੱਕ ਬਿਆਨ ‘ਚ ਕਿਹਾ ਕਿ ਜਦੋਂ ਕਾਨੂੰਨੀ ਕਾਰਵਾਈ ਸਮਾਪਤ ਹੋ ਚੁੱਕੀ ਹੈ ਤਾਂ ਸਟੋਕਸ ਅਤੇ ਹੇਲਜ਼ ਵਿਰੁੱਧ ਕਮਿਸ਼ਨ ਅਨੁਸ਼ਾਸਨਾਤਮਕ ਕਾਰਵਾਈ ਸ਼ੁਰੂ ਕਰ ਸਕਦਾ ਹੈ। (Ben Stokes)
ਮਾਰਕੁੱਟ ਕਾਰਨ ਇੱਕ ਆਦਮੀ ਨੂੰ ਹਸਪਤਾਲ ਭਰਤੀ ਕਰਾਉਣਾ ਪਿਆ ਸੀ | Ben Stokes
27 ਸਾਲ ਦੇ ਸਟੋਕਸ ‘ਤੇ ਬ੍ਰਿਸਟਲ ‘ਚ ਇੱਕ ਬਾਰ ਦੇ ਬਾਹਰ ਦੋ ਲੋਕਾਂ ਰਿਆਨ ਅਲੀ ਅਤੇ ਰਿਆਨ ਹਾਲੇ ਨਾਲ ਝਗੜਾ ਅਤੇ ਮਾਰਕੁੱਟ ਦਾ ਦੋਸ਼ ਸੀ ਜਿਸ ‘ਤੇ ਪਿਛਲੇ ਇੱਕ ਹਫ਼ਤੇ ਤੋਂ ਅਦਾਲਤ ‘ਚ ਕਾਨੂੰਨੀ ਕਾਰਵਾਈ ਚੱਲ ਰਹੀ ਸੀ ਸਤੰਬਰ ‘ਚ ਹੋਏ ਇਸ ਮਾਮਲੇ ‘ਚ ਸਟੋਕਸ ਦੀ ਮਾਰਕੁੱਟ ਦੇ ਕਾਰਨ ਇੱਕ ਵਿਅਕਤੀ ਨੂੰ ਹਸਪਤਾਲ ‘ਚ ਭਰਤੀ ਕਰਾਉਣਾ ਪਿਆ ਸੀ। (Ben Stokes)
ਜਿ਼ਆਦਾ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਵੀ ਸੀ ਦੋਸ਼ | Ben Stokes
ਵਿਰੋਧੀ ਪੱਖ ਦੇ ਵਕੀਲ ਦੀ ਦਲੀਲ ਸੀ ਕਿ ਸਟੋਕਸ ਨੇ ਦੋਵਾਂ ਨਾਲ ਮਾਰਕੁੱਟ ਕੀਤੀ ਜਿਸ ਨਾਲ ਉਹ ਬੇਹੋਸ਼ ਹੋ ਗਏ ਸਨ ਵੈਸਟਇੰਡੀਜ਼ ਨਾਲ ਇੱਕ ਰੋਜ਼ਾ ਤੋਂ ਬਾਅਦ ਸਟੋਕਸ ਕੁਝ ਇੰਗਲਿਸ਼ ਕ੍ਰਿਕਟਰਾਂ ਨਾਲ ਬਾਰ ਗਏ ਸਨ, ਉਹਨਾਂ ‘ਤੇ ਜ਼ਿਆਦਾ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਵੀ ਦੋਸ਼ ਸੀ ਵਕੀਲ ਨੇ ਇਹ ਵੀ ਦੱਸਿਆ ਕਿ ਕਲੱਬ ‘ਚ ਜਾਣ ਤੋਂ ਨਾਂਹ ਹੋਣ ‘ਤੇ ਸਟੋਕਸ ਨੇ ਦਰਬਾਨਾਂ ਨਾਲ ਬਦਤਮੀਜ਼ੀ ਕੀਤੀ ਅਤੇ ਦੋ ਹੋਰਾਂ ਦਾ ਜਨਤਕ ਤੌਰ ‘ਤੇ ਮਜ਼ਾਕ ਵੀ ਉਡਾਇਆ। (Ben Stokes)
ਖ਼ੁਦ ਦੇ ਬਚਾਅ ‘ਚ ਲੜੀ ਸੀ ਲੜਾਈ : ਸਟੋਕਸ | Ben Stokes
ਸਟੋਕਸ ਨੇ ਅਦਾਲਤ ‘ਚ ਆਪਣੇ ਉੱਪਰ ਲੱਗੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹਨਾਂ ਖ਼ੁਦ ਦੇ ਬਚਾਅ ‘ਚ ਹੀ ਲੜਾਈ ਲੜੀ ਸੀ ਅਤੇ ਉਹਨਾਂ ਨੇ ਕਿਸੇ ਦਾ ਮਜ਼ਾਕ ਨਹੀਂ ਉਡਾਇਆ ਸੀ ਹਰਫ਼ਨਮੌਲਾ ਨੇ ਨਾਲ ਹੀ ਆਪਣੇ ਬਚਾਅ ‘ਚ ਦਲੀਲ ਦਿੱਤੀ ਕਿ ਉਹ ਨਸ਼ੇ ‘ਚ ਨਹੀਂ ਸਨ ਪਰ ਨਾਲ ਹੀ ਮੰਨਿਆ ਕਿ ਉਹਨਾਂ ਉਸ ਵਕਤ ਕੀ ਕੁਝ ਬੋਲਿਆ ਉਸ ਬਾਰੇ ਯਾਦ ਨਹੀਂ ਮਾਮਲੇ ਦੀ ਸੁਣਵਾਈ ਕਰ ਰਹੀ ਬੈਂਚ ਨੇ ਮੰਨਿਆ ਕਿ ਸਟੋਕਸ ਸ਼ਾਮ ਨੂੰ ਨਾਈਟਕਲੱਬ ਗਏ ਸਨ ਪਰ ਜਦੋਂ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਤਾਂ ਉਹ ਵਾਪਸ ਜਾ ਰਹੇ ਸਨ ਹਾਲਾਂਕਿ ਉਹਨਾਂ ਦਰਬਾਨ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ।
ਸੁਣਵਾਈ ਦੌਰਾਨ ਦਰਬਾਨ ਨੇ ਕਿਹਾ ਕਿ ਸਟੋਕਸ ਬਹੁਤ ਹੀ ਹਮਲਾਵਰ ਸੀ ਅਤੇ ਵਿਵਾਦ ਦੌਰਾਨ ਉਸਨੇ ਉਸਦਾ ਕਾਫ਼ੀ ਅਪਮਾਨ ਕੀਤਾ ਸੀਸੀਟੀਵੀ ਕੈਮਰੇ ਦੀ ਫੁਟੇਜ਼ ‘ਚ ਦਿਸਿਆ ਸੀ ਕਿ ਕ੍ਰਿਕਟਰ ਨੇ ਝਗੜੇ ਦੌਰਾਨ ਰਿਆਨ ਅਲੀ ਦੇ ਮੁੱਕੇ ਮਾਰੇ ਸਨ ਹਾਲਾਂਕਿ 28 ਸਾਲ ਦੇ ਅਲੀ ਨੂੰ ਵੀ ਅਦਾਲਤ ਨੇ ਨਿਰਦੋਸ਼ ਮੰਨਿਆ ਹੈ ਸਟੋਕਸ ਨੂੰ ਇਸ ਵਿਵਾਦ ਕਾਰਨ ਆਸਟਰੇਲੀਆ ਦੇ ਏਸ਼ਜ਼ ਜੌੜੇ ਲਈ ਇੰਗਲੈਂਡ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ ਪਰ ਇਸ ਸਾਲ ਫਰਵਰੀ ‘ਚ ਹੀ ਉਸਦੀ ਰਾਸ਼ਟਰੀ ਟੀਮ ‘ਚ ਵਾਪਸੀ ਹੋਈ ਹੈ ਇਸ ਮਾਮਲੇ ਦੇ ਨਿਪਟਣ ਨਾਲ ਹੀ ਸਟੋਕਸ ਦਾ ਇੱਕ ਵਾਰੀ ਤਾਂ ਤੀਸਰੇ ਟੈਸਟ ‘ਚ ਵਾਪਸੀ ਦਾ ਰਸਤਾ ਖੁੱਲ ਗਿਆ ਹੈ ਪਰ ਈਸੀਬੀ ਉਹਨਾਂ ‘ਤੇ ਕੋਈ ਵੱਖਰੀ ਕਾਰਵਾਈ ਕਰ ਸਕਦਾ ਹੈ।