ਸ਼ੇਅਰ ਬਜ਼ਾਰ ‘ਚ ਤੇਜ਼ੀ ਜਾਰੀ, ਸੰਸੈਕਸ 34 ਹਜ਼ਾਰ ਤੋਂ ਪਾਰ
ਮੁੰਬਈ (ਏਜੰਸੀ)। ਘਰੇਲੂ ਸ਼ੇਅਰ ਬਜ਼ਾਰਾਂ (Stock Market) ‘ਚ ਤੇਜ਼ੀ ਦਾ ਕ੍ਰਮ ਬੁੱਧਵਾਰ ਨੂੰ ਵੀ ਜਾਰੀ ਰਿਹਾ ਅਤੇ ਬੀਐੱਸਈ ਦਾ ਸੰਸੈਕਸ 34 ਹਜ਼ਾਰ ਤੇ ਨੈਸ਼ਨਲ ਸਟਾਕ ਐਕਸਚੇਂਜ਼ ਦਾ ਨਿਫ਼ਟੀ 10 ਹਜ਼ਾਰ ਤੋਂ ਪਾਰ ਪਹੁੰਚ ਗਿਆ। ਲੌਕ ਡਾਊਨ ‘ਚ ਛੋਟ ਕਾਰਨ ਨਿਵੇਸ਼ ਧਾਰਣਾ ਮਜ਼ਬੂਤ ਬਣੇ ਰਹਿਣ ਨਾਲ ਸੰਸੈਕਸ 359.88 ਅੰਕ ਦੀ ਤੇਜ਼ੀ ਨਾਲ 34,185.41 ਅੰਕ ‘ਤੇ ਖੁੱਲ੍ਹਿਆ ਅਤੇ ਕੁਝ ਹੀ ਦੇਰ ‘ਚ ਕਰੀਬ ਛੇ ਸੌ ਅੰਕ ਦਾ ਵਾਧਾ ਬਣਾਉਂਦਾ ਹੋਇਆ 34,422.71 ਅੰਕ ‘ਤੇ ਪਹੁੰਚ ਗਿਆ।
ਨਿਫ਼ਟੀ ਵੀ 129.20 ਅੰਕ ਦੀ ਤੇਜ਼ੀ ਨਾਲ 10,108.30 ਅੰਕ ‘ਤੇ ਖੁੱਲ੍ਹਿਆ ਅਤੇ 180 ਅੰਕ ਚੜ੍ਹਦਾ ਹੋਇਆ 10,159.35 ਅੰਕ ‘ਤੇ ਪਹੁੰਚ ਗਿਆ। ਮਝੌਲੀ ਤੇ ਛੋਟੀਆਂ ਕੰਪਨੀਆਂ ‘ਚ ਵੀ ਲਿਵਾਲੀ ਦਾ ਜ਼ੋਰ ਰਿਹਾ। ਬੈਂਕਿੰਗ ਤੇ ਵਿੱਤੀ ਕੰਪਨੀਆਂ ‘ਚ ਸਭ ਤੋਂ ਵੱਧ ਤੇਜ਼ੀ ਰਹੀਹ ਜਦੋਂਕਿ ਆਈਟੀ ਤੇ ਟੈੱਕ ਮਸੂਹਾਂ ਨੇ ਬਜ਼ਾਰ ‘ਚ ਦਬਾਅ ਬਣਾਇਆ। ਸੰਸੈਕਸ ਦੀ ਕੰਪਨੀਆਂ ‘ਚ ਬਾਜਾਰ ਫਾਈਨੈਂਸ ਦੇ ਸ਼ੇਅਰ ਸਾਢੇ ਪੰਜ ਫ਼ੀਸਦੀ ਤੋਂ ਜ਼ਿਆਦਾ ਤੇਜ਼ੀ ‘ਚ ਹਨ। ਐਕਸਿਸ ਬੈਂਕ, ਭਾਰਤੀ ਸਟੇਟ ਬੈਂਕ ਤੇ ਆਈਸੀਆਈਸੀਆਈ ਬੈਂਕ ਦੇ ਸ਼ੇਅਰ ਵੀ ਚਾਰ ਫ਼ੀਸਦੀ ਚੜ੍ਹੇ।
- ਖ਼ਬਰ ਲਿਖੇ ਜਾਂਦੇ ਸਮੇਂ ਸੰਸੈਕਸ 419.46 ਅੰਕ ਭਾਵ 1.24 ਫ਼ੀਸਦੀ ਦੇ ਵਾਧੇ ਨਾਲ 34,244.99 ਅੰਕ ‘ਤੇ ਸੀ।
- ਨਿਫ਼ਟੀ 127.90 ਅੰਕ ਭਾਵ 1.28 ਫ਼ੀਸਦੀ ਦੀ ਤੇਜ਼ੀ ਨਾਲ 10,107 ਅੰਕ ‘ਤੇ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।