STF ਲੁਧਿਆਣਾ ਵੱਲੋਂ 1 ਕਿੱਲੋ 870 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ

STF Ludhiana

ਪਿਛਲੇ ਇੱਕ ਸਾਲ ਤੋਂ ਨਸ਼ੇ ਦੀ ਤਸਕਰੀ ਕਰ ਰਹੇ ਹਨ ਦੋਵੇਂ ਅਰੋਪੀ : ਏਆਈਜੀ ਸ਼ਰਮਾ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਨਸ਼ੇ ਦੀ ਰੋਕਥਾਮ ਨੂੰ ਰੋਕਣ ਦੇ ਮੰਤਵ ਨਾਲ ਐਸਟੀਐਫ਼ ਨੇ ਦੋ ਜਣਿਆਂ ਨੂੰ 1 ਕਿੱਲੋ 870 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਐਸਟੀਐਫ਼ ਮੁਤਾਬਕ ਦੋਵੇਂ ਤਕਰੀਬਨ 1 ਸਾਲ ਤੋਂ ਨਸ਼ੇ ਦੀ ਤਸ਼ਕਰੀ ਦਾ ਧੰਦਾ ਕਰਦੇ ਹਨ।

ਏਆਈਜੀ ਐਸਟੀਐਫ਼ ਲੁਧਿਆਣਾ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਨਸ਼ਾ ਤਸਕਰਾਂ ਵਿਰੁੱਧ ਸਖ਼ਤੀ ਨਾਲ ਕੰਮ ਕੀਤਾ ਜਾ ਰਿਹਾ ਹੈ। ਜਿਸ ’ਚ ਉਸ ਸਮੇਂ ਉਨਾਂ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ ਜਦੋਂ ਉਨਾਂ ਨੇ ਮੁਖ਼ਬਰ ਦੀ ਇਤਲਾਹ ’ਤੇ ਆਪਸ ’ਚ ਦੋਸਤ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨਾਂ ਦੇ ਕਬਜੇ ’ਚੋਂ 1 ਕਿੱਲੋਂ 870 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਉਨਾਂ ਦੱਸਿਆ ਕਿ ਮੁਖ਼ਬਰ ਦੀ ਇਤਲਾਹ ’ਤੇ ਮੁਹੰਮਦ ਇਸਤਿਆਕ ਵਾਸੀ ਮੁਹੱਲਾ ਮੁਸਮਿ ਕਲੋਨੀ ਸ਼ੇਰਪੁਰ ਕਲਾਂ ਅਤੇ ਪ੍ਰਵੀਨ ਕੁਮਾਰ ਵਾਸੀ ਮੁਹੱਲਾ ਰਾਮਦਿੱਤ ਨਗਰ ਟਿੱਬਾ ਰੋਡ (ਲੁਧਿਆਣਾ) ਵਿਰੁੱਧ ਮਾਮਲਾ ਦਰਜ ਕੀਤਾ ਗਿਆ ਤੇ ਗਿ੍ਰਫ਼ਤਾਰੀ ਲਈ ਯੋਜਨਾਬੰਦੀ ਕੀਤੀ ਗਈ। ਏਆਈਜੀ ਸ਼ਰਮਾ ਮੁਤਾਬਕ ਉਕਤ ਨੂੰ ਮੋਟਰਸਾਇਕਲ ਨੰਬਰ ਪੀਬੀ- 91 ਐੱਲ- 3149 ਸਮੇਤ ਗਲੀ ਨੰਬਰ 1 ਮੁਹੱਲਾ ਮੁਸਲਿਮ ਕਲੋਨੀ ਸ਼ੇਰਪੁਰ ਤੋਂ ਕਾਬੂ ਕੀਤਾ ਗਿਆ।

ਇਹ ਵੀ ਪੜ੍ਹੋ: ਪੰਜਵੀਂ ਦਾ ਨਤੀਜ਼ਾ : ਪੰਜਾਬ ’ਚੋਂ ਮਾਲਵਾ ਤੇ ਮਾਲਵੇ ’ਚੋਂ ਮਾਨਸਾ ਛਾਇਆ

ਜਿੱਥੇ ਉਪ ਕਪਤਾਨ/ ਸਪੈਸ਼ਲ ਟਾਸਕ ਫੋਰਸ ਰੇਂਜ ਦੀ ਹਾਜ਼ਰੀ ’ਚ ਤਲਾਸ਼ੀ ਦੌਰਾਨ ਉਕਤਾਨ ’ਚੋਂ ਮੁਹੰਮਦ ਇਸਤਿਆਕ ਦੇ ਕਬਜ਼ੇ ਵਿੱਚਲੇ ਪਿੱਠੂ ਬੈਗ ’ਚੋਂ 1 ਕਿੱਲੋ 870 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਨੂੰ ਉਕਤ ਨੇ ਮੁਖ਼ਬਰ ਦੀ ਇਤਲਾਹ ਮੁਤਾਬਕ ਮੋਤੀ ਨਗਰ, ਜਮਾਲਪੁਰ ਏਰੀਆ ’ਚ ਸਪਲਾਈ ਕਰਨਾ ਸੀ। ਉਨਾਂ ਦੱਸਿਆ ਕਿ ਦੋਵਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜਿਸ ਦੌਰਾਨ ਇੰਨਾਂ ਦੇ ਗ੍ਰਾਹਕਾਂ ਅਤੇ ਸਾਥੀਆਂ ਬਾਰੇ ਪਤਾ ਲਗਾਇਆ ਜਾਵੇਗਾ।

ਆਪਸ ’ਚ ਦੋਸਤ ਨੇ ਤਸ਼ਕਰ : ਏਆਈਜੀ

ਏਆਈਜੀ ਸਨੇਹਦੀਪ ਸ਼ਰਮਾਂ ਨੇ ਦੱਸਿਆ ਕਿ ਕਾਬੂ ਕੀਤੇ ਨਸ਼ਾ ਤਸਕਰ ਮੁਹੰਮਦ ਇਸਤਿਆਕ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਕੱਪੜਿਆਂ ਦੀ ਸਿਲਾਈ ਦਾ ਕੰਮ ਕਰਦਾ ਹੈ। ਜਦਕਿ ਪ੍ਰਵੀਨ ਕੁਮਾਰ ਦੇ ਦੱਸਣ ਮੁਤਾਬਕ ਉਹ ਚਿਪਸ ਦੀ ਪੈਕਿੰਗ ਕਰਨ ਦਾ ਕੰਮ ਕਰਦਾ ਹੈ। ਸ਼੍ਰੀ ਸ਼ਰਮਾਂ ਮੁਤਾਬਕ ਦੋਵੇਂ ਨਸ਼ਾ ਤਸਕਰ ਆਪਸ ’ਚ ਦੋਸਤ ਹਨ ਤੇ ਪਿਛਲੇ 1 ਸਾਲ ਤੋਂ ਨਸ਼ੇ ਦੀ ਤਸਕਰੀ ਕਰਨ ਦਾ ਗੈਰ-ਕਾਨੂੰਨੀ ਧੰਦਾ ਕਰਦੇ ਹਨ। ਉਨਾਂ ਮੰਨਿਆ ਕਿ ਉਹ ਸੋਨੂੰ ਵਾਸੀ ਗੋਪਾਲ ਨਗਰ ਲੁਧਿਆਣਾ ਤੋਂ ਹੈਰੋਇਨ ਲੈ ਕੇ ਆਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ