(ਏਜੰਸੀ) ਨਵੀਂ ਦਿੱਲੀ। ਕਪਤਾਨ ਪੈਟ ਕਮਿੰਸ ਦੇ ਪਰਿਵਾਰਕ ਕਾਰਨਾਂ ਕਾਰਨ ਭਾਰਤ ਨਾ ਪਰਤ ਸਕਣ ਕਾਰਨ ਅਗਲੇ ਹਫ਼ਤੇ ਇੰਦੌਰ ’ਚ ਸ਼ੁਰੂ ਹੋਣ ਵਾਲੇੇ ਤੀਜੇ ਟੈਸਟ ’ਚ ਉਪ ਕਪਤਾਨ ਸਟੀਵ ਸਮਿੱਥ (Steve Smith) ਅਸਟਰੇਲੀਆ ਦੀ ਕਮਾਨ ਸੰਭਾਲਣਗੇ। ਕ੍ਰਿਕਟ ਅਸਟਰੇਲੀਆ (ਸੀਏ) ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਕਮਿੰਸ ਆਪਣੀ ਮਾਂ ਦੀ ਤਬੀਅਤ ਵਿਗੜਨ ਕਾਰਨ ਦੂਜੇ ਟੈਸਟ ਦੇ ਸਮਾਪਤੀ ਤੋਂ ਬਾਅਦ ਅਸਟਰੇਲੀਆ ਚਲੇ ਗਏ ਸਨ ਕਮਿੰਸ ਨੂੰ ਇੱਕ ਮਾਰਚ ਤੋਂ ਹੋਣ ਵਾਲੇ ਬਾਰਡਰ-ਗਾਵਸਕਰ ਟਰਾਫੀ ਦੇ ਤੀਜੇ ਟੈਸਟ ਤੋਂ ਪਹਿਲਾਂ ਭਾਰਤ ਪਰਤਨਾ ਸੀ, ਪਰ ਹੁਣ ਉਨ੍ਹਾਂ ਨੇ ਇਸ ਦੇ ਉਲਟ ਫੈਸਲਾ ਲਿਆ ਹੈ।
ਸੀਏ ਵੱਲੋਂ ਜਾਰੀ ਬਿਆਨ ’ਚ ਕਮਿੰਸ ਨੇ ਕਿਹਾ ਕਿ ਮੈਂ ਫਿਲਹਾਲ ਭਾਰਤ ਨਾ ਪਰਤਨ ਦਾ ਫੈਸਲਾ ਲਿਆ ਹੈ ਮੇਰਾ ਮੰਨਣਾ ਹੈ ਕਿ ਮੈਂ ਇੱਥੇ ਆਪਣੇ ਪਰਿਵਾਰ ਨਾਲ ਹੀ ਠੀਕ ਹਾਂ ਮੈਂ ਕ੍ਰਿਕਟ ਅਸਟਰੇਲੀਆ ਤੇ ਆਪਣੇ ਸਾਥੀਆਂ ਵੱਲੋਂ ਮਿਲੇ ਸਮਰੱਥਨ ਲਈ ਉਨ੍ਹਾਂ ਦਾ ਧੰਨਵਾਦੀ ਹਾਂ ਮੈਂ ਸਮਝਣ ਲਈ ਤੁਹਾਡਾ ਸ਼ੁਕਰੀਆ। ਸੀਏ ਨੇ ਕਿਹਾ ਕਿ ਚੌਥੇ ਟੈਸਟ ਤੋਂ ਪਹਿਲਾਂ ਵੀ ਕਮਿੰਸ ਲਈ ਟੀਮ ਦਾ ਦਰਵਾਾਜ਼ਾ ਖੁੱਲ੍ਹਿਆ ਹੈ ਜੇਕਰ ਉਹ ਨੌਂ ਮਾਰਚ ਨੂੰ ਅਹਿਮਦਾਬਾਦ ’ਚ ਸ਼ੁਰੂ ਹੌਣ ਵਾਲੇ ਚੌਥੇ ਟੈਸਟ ਤੋਂ ਪਹਿਲਾਂ ਭਾਰਤ ਨਹੀਂ ਪਰਤਦੇ ਤਾਂ ਦੋਵਾਂ ਮੈਚਾਂ ’ਚ ਸਮਿੱਥ ਹੀ ਟੀਮ ਦੀ ਕਮਾਨ ਸੰਭਾਲਣਗੇ ਤੇਜ਼ ਗੇਂਦਬਾਜ਼ੀ ਦਾ ਮੋਰਚਾ ਸੰਭਾਲਣ ਲਈ ਅਸਟਰੇਲੀਆ ਉਂਗਲੀ ਦੀ ਸੱਟ ਤੋਂ ਲਗਭਗ ਉੱਭਰ ਚੁੱਕੇ ਮਿਚੇਲ ਸਟਾਰਕ ਨੂੰ ਟੀਮ ’ਚ ਸ਼ਾਮਲ ਕਰ ਸਕਦਾ ਹੈ।
ਤੀਜੀ ਵਾਰ ਕੰਗਾਰੂਆਂ ਦੀ ਕਮਾਨ ਸੰਭਾਲਣਗੇ
ਜ਼ਿਕਰਯੋਗ ਹੈ ਕਿ ਸਮਿੱਥ 2021 ’ਚ ਉਪ ਕਪਤਾਨ ਦੀ ਜਿੰਮੇਵਾਰੀ ਮਿਲਣ ਤੋਂ ਬਾਅਦ ਤੀਜੀ ਵਾਰ ਕੰਗਾਰੂਆਂ ਦੀ ਕਮਾਨ ਸੰਭਾਲਣਗੇ ਇਸ ਤੋਂ ਪਹਿਲਾਂ ਉਹ 2014 ਤੋਂ 2018 ਦਰਮਿਆਨ 34 ਟੈਸਟ ਮੈਚਾਂ ’ਚ ਅਸਟਰੇਲੀਆ ਦੀ ਕਪਤਾਨੀ ਕਰ ਚੁੱਕੇ ਹਨ ਉਨ੍ਹਾਂ ਨੇ 2017 ’ਚ ਅਸਟਰੇਲੀਆ ਦੇ ਭਾਰਤ ਦੌਰੇ ’ਤੇ ਵੀ ਟੀਮ ਦੀ ਕਪਤਾਨੀ ਕਰਦਿਆਂ ਤਿੰਨ ਸੈਂਕਡੇ ਜੜੇ ਸਨ ਇਸ ਦੌਰੇ ’ਤੇ ਹਾਲਾਂਕਿ ਸਮਿਥ ਦਾ ਬੱਲਾ ਸ਼ਾਂਤ ਰਿਹਾ ਹੈ ਉਨ੍ਹਾ ਨੇ ਹੁਣ ਤੱਕ ਚਾਰ ਪਾਰੀਆਂ ’ਚ 23.66 ਦੀ ਔਸਤ ਨਾਲ ਸਿਰਫ 71 ਦੌੜਾਂ ਜੋੜੀਆਂ ਹਨ ਤੇ ਅਸਟਰੇਲੀਆ ਨੂੰ ਦੋਵਾਂ ਮੈਚਾਂ ’ਚ ਕਰਾਰੀ ਹਾਰ ਮਿਲੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ