ਜੋਕੋਵਿਚ ਨੂੰ ਨੌਜਵਾਨ ਖਿਡਾਰੀ ਹੱਥੋਂ ਉਲਟਫੇਰ

19 ਸਾਲ ਦੇ ਸਟੇਫਾਨੋਸ ਨੇ ਕੀਤਾ ਉਲਟਫੇਰ

ਟੋਰਾਂਟੋ, 10 ਅਗਸਤ

ਯੂਨਾਨ ਦੇ ਨੌਜਵਾਨ ਖਿਡਾਰੀ ਸਟੇਫਾਨੋਸ ਸਿਤਸਿਪਾਸ ਨੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਦੇ ਹੋਏ ਵਿੰਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਰੋਜ਼ਰਸ ਕੱਪ ਟੈਨਿਸ ਟੂਰਨਾਮੈਂਟ ਦੇ ਤੀਸਰੇ ਗੇੜ ‘ਚ 6-3, 6-7, 6-3 ਨਾਲ ਉਲਟਫੇਰ ਦਾ ਸ਼ਿਕਾਰ ਬਣਾ ਲਿਆ ਚੋਟੀ ਦਾ ਦਰਜਾ ਪ੍ਰਾਪਤ ਸਪੇਨ ਦੇ ਰਾਫੇਲ ਨਡਾਲ ਨੇ ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਨੂੰ 7-5, 7-6 ਨਾਲ ਹਰਾਇਆ ਅਤੇ ਅਗਲੇ ਗੇੜ ‘ਚ ਉਹ ਮਾਰਿਨ ਸਿਲਿਚ ਨਾਲ ਭਿੜਨਗੇ ਜਿੰਨ੍ਹਾਂ ਅਰਜਨਟੀਨਾ ਦੇ ਡਿਏਗੋ ਸ਼ਵਾਰਟਜ਼ਮੈਨ ਨੂੰ 6-3, 6-2 ਨਾਲ ਮਾਤ ਦਿੱਤੀ ਸਟੇਫਾਨੋਸ ਨੇ ਬਿਹਤਰੀਨ ਫੋਰਹੈਂਡ ਲਗਾਇਆ ਜਦੋਂਕਿ ਪਹਿਲਾ ਮੈਚ ਪੁਆਇੰਟ ਜਿੱਤਣ ਦੇ ਕਰੀਬ 9ਵਾਂ ਦਰਜਾ ਪ੍ਰਾਪਤ ਜੋਕੋਵਿਚ ਹੈਰਾਨ ਰਹਿ ਗਏ

 
ਇਸ ਹਫ਼ਤੇ 20 ਸਾਲ ਦੇ ਹੋਣ ਜਾ ਰਹੇ ਸਟੇਫਾਨੋਸ ਨੇ ਮੈਚ ‘ਚ ਬਿਹਤਰੀਨ ਸਰਵਿਸ ਅਤੇ ਫੋਰਹੈਂਡ ਲਾਏ ਅਤੇ ਜੋਕੋਵਿਚ ਨੂੰ ਮਾਤ ਦਿੱਤੀ ਜਿਸਨੇ ਪਿਛਲੇ ਮਹੀਨੇ ਆਲ ਇੰਗਲੈਂਡ ਕਲੱਬ ‘ਚ ਆਪਣਾ 13ਵਾਂ ਗਰੈਂਡ ਸਲੈਮ ਜਿੱਤਿਆ ਸੀ ਸਟੇਫਾਨੋਸ ਅਤੇ ਜੋਕੋਵਿਚ ਦਰਮਿਆਨ ਮੈਚ ਰੋਮਾਂਚਕ ਰਿਹਾ ਅਤੇ ਦੂਸਰੇ ਸੈੱਟ ‘ਚ ਗਲਤੀਆਂ ਦੇ ਕਾਰਨ ਯੂਨਾਨੀ ਖਿਡਾਰੀ ਸੈਟ ਹਾਰ ਗਿਆ ਅਤੇ ਮੈਚ ਫ਼ੈਸਲਾਕੁੰਨ ਸੈੱਟ ‘ਚ ਪਹੁੰਚ ਗਿਆ

 

ਮੈਂ ਕਦੇ ਨਹੀਂ ਸੋਚਿਆ ਸੀ ਜੋਕੋਵਿਚ ਨੂੰ ਜਿੱਤਣਾ

ਯੂਨਾਨੀ ਖਿਡਾਰੀ ਨੇ ਜਿੱਤ ਦੇ ਤੁਰੰਤ ਬਾਅਦ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਬੱਚੇ ਲਈ ਜੋ ਟੈਨਿਸ ਖੇਡ ਰਿਹਾ ਹੈ ਇਹ ਸੁਪਨਾ ਹੈ ਕਿ ਉਹ ਜੋਕੋਵਿਚ ਜਿਹੇ ਵੱਡੇ ਖਿਡਾਰੀਆਂ ਨੂੰ ਹਰਾ ਸਕੇ ਮੈਂ ਇਸਨੂੰ ਆਪਣੀ ਜਿੰਦਗੀ ਦਾ ਸਭ ਤੋਂ ਚੰਗਾ ਪਲ ਮੰਨਦਾ ਹਾਂ ਮੈਂ ਕਦੇ ਐਨੇ ਵੱਡੇ ਖਿਡਾਰੀ ਨੂੰ ਹਰਾਉਣ ਬਾਰੇ ਨਹੀਂ ਸੋਚਿਆ ਸੀ ਮੇਰੇ ਮਨ ‘ਚ ਨੋਵਾਕ ਲਈ ਬਹੁਤ ਸਤਿਕਾਰ ਹੈ

 

ਚੌਥੇ ਗੇੜ ‘ਚ ਫਿਰ ਮੁਕਾਬਲਾ ਜਵੇਰੇਵ ਨਾਲ

ਸਟੇਫਾਨੋਸ ਆਪਣੇ ਪਿਛਲੇ ਵਾਸਿੰਗਟਨ ਓਪਨ ਦੇ ਸੈਮੀਫਾਈਨਲ ਤੱਕ ਪਹੁੰਚੇ ਸਨ ਜਿੱਥੇ ਉਹ ਵਿਸ਼ਵ ਦੇ ਤੀਸਰੇ ਨੰਬਰ ਦੇ ਖਿਡਾਰੀ ਜਰਮਨੀ ਦੇ ਅਲੇਕਸਾਂਦਰ ਜਵੇਰੇਵ ਤੋਂ ਹਾਰ ਗਏ ਸਨ ਪਰ ਉਹਨਾਂ ਨੂੰ ਇੱਥੇ ਚੌਥੇ ਗੇੜ ‘ਚ ਫਿਰ ਜਵੇਰੇਵ ਨਾਲ ਭਿੜਨਾ ਹੋਵੇਗਾ ਜਿੰਨ੍ਹਾਂ ਨੇ ਰੂਸੀ ਕੁਆਲੀਫਾਇਰ ਮੇਦਵੇਦੇਵ ਨੂੰ ਹਰਾਇਆ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।