ਏਸ਼ੀਆਡ ਲਈ 572 ਮੈਂਬਰੀ ਭਾਰਤੀ ਦਲ ਦਾ ਝੰਡਾਬਰਦਾਰ ਹੋਵੇਗਾ ਨੀਰਜ

20 ਸਾਲ ਦੇ ਨੀਰਜ ਨੇ ਇਸ ਸਾਲ ਰਾਸ਼ਟਰਮੰਡਲ ਖੇਡਾਂ ਦੀ ਨੇਜਾ ਸੁੱਟਣ ਈਵੇਂਟ ‘ਚ ਸੋਨ ਤਗਮਾ ਜਿੱਤਿਆ ਸੀ

 

ਭਾਰਤੀ ਦਲ ਦੀ ਜਾਣਕਾਰੀ ਨੂੰ ਸਮੇਟੀ ਬੁਕਲੇਟ, ਖਿਡਾਰੀਆਂ ਦੀ ਅਧਿਕਾਰਕ ਕਿੱਟ ਅਤੇ ਉਦਘਾਟਨ ਸਮਾਗਮ ਲਈ ਅਧਿਕਾਰਕ ਪੋਸ਼ਾਕ ਦੀ ਵੀ ਘੁੰਡ ਚੁਕਾਈ

ਨਵੀਂ ਦਿੱਲੀ, 10 ਅਗਸਤ

ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗਮਾ ਜੇਤੂ ਅਤੇ ਜੂਨੀਅਰ ਵਿਸ਼ਵ ਚੈਂਪੀਅਨ ਨੇਜਾ ਸੁੱਟ ਨੌਜਵਾਨ ਅਥਲੀਟ ਨੀਰਜ ਚੋਪੜਾ 18 ਅਗਸਤ ਤੋਂ ਇੰਡੋਨੇਸ਼ੀਆ ‘ਚ ਸ਼ੁਰੂ ਹੋਣ ਜਾ ਰਹੀਆਂ 18ਵੀਂ ਏਸ਼ੀਆਈ ਖੇਡਾਂ ‘ਚ 572 ਮੈਂਬਰੀ ਭਾਰਤੀ ਦਲ ਦੇ ਝੰਡਾਬਰਦਾਰ ਹੋਣਗੇ
ਭਾਰਤੀ ਓਲੰਪਿਕ ਸੰੰਘ (ਆਈਓਏ) ਦੇ ਮੁਖੀ ਨਰਿੰਦਰ ਧਰੁਵ ਬੱਤਰਾ ਨੇ ਏਸ਼ੀਆਈ ਖੇਡਾਂ ‘ਚ ਹਿੱਸਾ ਲੈਣ ਜਾ ਰਹੇ ਭਾਰਤੀ ਅਥਲੀਟਾਂ ਲਈ ਕਰਵਾਏ ਵਿਦਾਇਗੀ ਸਮਾਗਮਮ ‘ਚ ਇਸ ਦਾ ਐਲਾਨ ਕੀਤਾ ਇਸ ਮੌਕੇ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ, ਆਈਓਏ ਦੇ ਜਨਰਲ ਸਕੱਤਰ ਰਾਜੀਵ ਮਹਿਤਾ, ਭਾਰਤੀ ਦਲ ਮੁਖੀ ਬ੍ਰਿਜ ਭੂਸ਼ਣ ਸ਼ਰਣ ਸਿੰਘ ਅਤੇ 45 ਅਥਲੀਟ ਮੌਜ਼ੂਦ ਸਨ

 
ਇੰਡੋਨੇਸ਼ੀਆ ਦੇ ਜ਼ਕਾਰਤਾ ਅਤੇ ਪਾਲੇਮਬਾਂਗ ‘ਚ 18 ਅਗਸਤ ਤੋਂ 2 ਸਤੰਬਰ ਤੱਕ ਏਸ਼ੀਆਈ ਖੇਡਾਂ ਹੋਣਗੀਆਂ ਭਾਰਤ ਨੇ ਇਹਨਾਂ ਖੇਡਾਂ ‘ਚ ਆਪਣਾ 800 ਤੋਂ ਜ਼ਿਆਦਾ ਮੈਂਬਰੀ ਦਲ ਉਤਾਰਿਆ ਹੈ ਇਸ ਵਿੱਚ 572 ਅਥਲੀਟ 36 ਖੇਡਾਂ ‘ਚ ਤਗਮਿਆਂ ਲਈ ਦਾਅਵੇਦਾਰੀ ਪੇਸ਼ ਕਰਣਗੇ ਭਾਰਤ ਨੇ ਚਾਰ ਸਾਲ ਪਹਿਲਾਂ ਇੰਚੀਓਨ ਖੇਡਾਂ ‘ਚ 541 ਮੈਂਬਰੀ ਦਲ ਭੇਜਿਆ ਸੀ ਜਿਸ ਨੇ 11 ਸੋਨ ਸਮੇਤ 57 ਤਗਮੇ ਜਿੱਤ ਦੇ ਤਗਮਾ ਸੂਚੀ ‘ਚ ਅੱਠਵਾਂ ਸਥਾਨ ਹਾਸਲ ਕੀਤਾ ਸੀ

 

541 ਤੋਂ ਵਧ ਕੇ ਹੋਏ 576

ਆਈਓਏ ਨੇ ਇਸ ਤੋਂ ਪਹਿਲਾਂ 541 ਖਿਡਾਰੀਆਂ ਦੀ ਸੂਚੀ ਕੇਂਦਰੀ ਖੇਡ ਮੰਤਰਾਲੇ ਨੂੰ ਭੇਜੀ ਸੀ ਪਰ ਬਾਅਦ ਕੁਝ ਖਿਡਾਰੀਆਂ ਦੇ ਅਦਾਲਤ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਖਿਡਾਰੀਆਂ ਦੀ ਗਿਣਤੀ ਵਧ ਗਈ ਅਤੇ ਹੁਣ ਕੁੱਲ 572 ਖਿਡਾਰੀਆਂ ਸਮੇਤ 800 ਤੋਂ ਜ਼ਿਆਦਾ ਭਾਰਤੀ ਦਲ ਇਹਨਾਂ ਖੇਡਾਂ ‘ਚ ਨਿੱਤਰੇਗਾ ਬੱਤਰਾ ਨੇ ਇਸ ਮੌਕੇ ‘ਤੇ ਐਲਾਨ ਕੀਤਾ ਕਿ ਨੀਰਜ ਚੋਪੜਾ ਭਾਰਤੀ ਦਲ ਦੇ ਝੰਡਾਬਰਦਾਰ ਦੀ ਭੂਮਿਕਾ ਨਿਭਾਉਣਗੇ

 

ਨੀਰਜ ਨੇ ਇਸ ਸਾਲ ਰਾਸ਼ਟਰਮੰਡਲ ਖੇਡਾਂ ਦੀ ਨੇਜਾ ਸੁੱਟਣ ਈਵੇਂਟ ‘ਚ ਸੋਨ ਤਗਮਾ ਜਿੱਤਿਆ ਸੀ

 

20 ਸਾਲ ਦੇ ਨੀਰਜ ਨੇ ਇਸ ਸਾਲ ਆਸਟਰੇਲੀਆ ਦੇ ਗੋਲਡ ਕੋਸਟ ‘ਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੀ ਨੇਜਾ ਸੁੱਟਣ ਈਵੇਂਟ ‘ਚ ਦੇਸ਼ ਲਈ ਸੋਨ ਤਗਮਾ ਜਿੱਤਿਆ ਸੀ ਹਰਿਆਣਾ ਦੇ ਪਾਣੀਪਤ ਦੇ ਰਹਿਣ ਵਾਲੇ ਨੀਰਜ ਨੇ ਸਾਲ 2017 ‘ਚ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ‘ਚ 85.23 ਮੀਟਰ ਥ੍ਰੋ ਦੇ ਨਾਲ ਸੋਨ ਤਗਮਾ ਜਿੱਤਿਆ ਸੀ ਇਸ ਸਾਲ ਮਈ ‘ਚ ਨੀਰਜ ਨੇ ਦੋਹਾ ਡਾਇਮੰਡ ਲੀਗ ‘ਚ 87.43 ਦੀ ਸ਼ਾਨਦਾਰ ਥ੍ਰੋ ਨਾਲ ਰਾਸ਼ਟਰੀ ਰਿਕਾਰਡ ਤੋੜਿਆ ਸੀ ਨੀਰਜ ਜੂਨੀਅਰ ਵਰਗ ਦੇ ਵਿਸ਼ਵ ਚੈਂਪੀਅਨ ਰਹਿ ਚੁੱਕੇ ਹਨ ਉਹ ਫਿਲਹਾਲ ਉਵੇ ਹੋਣ ਦੇ ਮਾਰਗਦਰਸ਼ਨ ‘ਚ ਕੋਚਿੰਗ ਲੈ ਰਹੇ ਹਨ ਅਤੇ ਉਹਨਾਂ ਨੂੰ ਏਸ਼ੀਆਡ ‘ਚ ਵੀ ਤਗਮੇ ਦੀ ਵੱਡੀ ਆਸ ਮੰਨਿਆ ਜਾ ਰਿਹਾ ਹੈਆਈਓਏ ਦੇ ਮੁਖੀ ਬੱਤਰਾ ਨੇ ਦੱਸਿਆ ਕਿ ਜ਼ਕਾਰਤਾ ‘ਚ ਭਾਰਤੀ ਦਲ ਲਈ ਸਵਾਗਤੀ ਸਮਾਗਮ 16 ਅਗਸਤ ਨੂੰ ਹੋਵੇਗਾ ਭਾਰਤ ਦਾ ਅਧਿਕਾਰਕ ਦਲ ਕੱਲ੍ਹ ਜਕਾਰਤਾ ਪਹੁੰਚ ਜਾਵੇਗਾ

 

ਭਾਰਤ ਇਹਨਾਂ ਖੇਡਾਂ ‘ਚ ਕਰੇਗਾ ਸ਼ਿਰਕਤ:

ਤੀਰੰਦਾਜ਼ੀ, ਅਥਲੈਟਿਕਸ, ਬੈਡਮਿੰਟਨ, ਬਾਸਕਿਟਬਾਲ, ਮੁੱਕੇਬਾਜ਼ੀ, ਬਾੱਲਿੰਗ, ਬ੍ਰਿਜ, ਕੇਨੋਈ ਕਿਆਕ, ਸਾਈਕਲਿੰਗ, ਘੁੜਸਵਾਰੀ, ਤਲਵਾਰਬਾਜੀ, ਜਿਮਨਾਸਟਿਕਸ, ਗੋਲਫ਼, ਹੈਂਡਬਾਲ, ਹਾੱਕੀ, ਜੂਡੋ, ਕਬੱਡੀ, ਕਰਾਟੇ, ਕੋਰਾਸ਼, ਪੇਨਸਾਕ ਸਿਲਤ, ਰੋਲਰ ਸਕੇਟਿੰਗ, ਰੋਈਂਗ, ਸੇਲਿੰਗ, ਸੇਪਕਟਕਰਾ, ਨਿਸ਼ਾਨੇਬਾਜ਼ੀ, ਸਕੁਐਸ਼, ਤੈਰਾਕੀ, ਸਾਫ਼ਟ ਟੈਨਿਸ, ਸਪੋਰਟਸ ਕਲਾਈਂਬਿੰਗ, ਟੇਬਲ ਟੈਨਿਸ, ਤਾਈਕਵਾਂਡੋ, ਟੈਨਿਸ, ਵਾੱਲੀਬਾਲ, ਵੇਟਲਿਫਟਿੰਗ, ਕੁਸ਼ਤੀ ਅਤੇ ਵੁਸ਼ੂ ‘ਚ ਆਪਣੇ ਖਿਡਾਰੀ ਉਤਾਰ ਰਿਹਾ ਹੈ

 

 
ਵਿਦਾਈ ਸਮਾਗਮ ‘ਚ ਸ਼ਾਮਲ ਹੋਏ 45 ਖਿਡਾਰੀਆਂ ਨੂੰ ਕਿੱਟ ਦੇ ਕੇ ਏਸ਼ੀਆਈ ਖੇਡਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈ ਇਹਨਾਂ ਖਿਡਾਰੀਆਂ ‘ਚ ਮੁੱਖ ਤੌਰ ‘ਤੇ ਹਾੱਕੀ ਤੋਂ ਸਰਦਾਰ ਸਿੰਘ, ਮਨਪ੍ਰੀਤ ਸਿੰਘ, ਵਰਿੰਦਰ ਲਾਕੜਾ, ਅਮਿਤ ਰੋਹੀਦਾਸ, ਸੁਸ਼ੀਲਾ ਚਾਨੂ, ਸਵਿਤਾ, ਦੀਪ ਗ੍ਰੇਸ ਇੱਕਾ ਅਤੇ ਪ੍ਰੀਤੀ ਦੁਬੇ, ਅਥਲੈਟਿਕਸ ‘ਚ ਤਜਿੰਦਰ ਪਾਲ ਸਿੰਘ, ਸ਼ਿਵ ਪਾਲ ਸਿੰਘ, ਵਾਲੀਬਾਲ ਦੇ ਕੁਝ ਮੈਂਬਰ, ਪਹਿਲਵਾਨ ਸੁਮਿਤ, ਮੌਸਮ ਖੱਤਰੀ, ਬੈਡਮਿੰਟਨ ਖਿਡਾਰੀ, ਮੁੱਕੇਬਾਜ਼ ਸੋਨੀਆ ਲਾਠਰ, ਨਿਸ਼ਾਨੇਬਾਜ਼ੀ ਤੋਂ ਸੰਜੀਵ ਰਾਜਪੂਤ ਅਤੇ ਅਨੀਸ਼ ਭਨਵਾਲਾ ਸ਼ਾਮਲ ਹੋਏ

 
ਇਸ ਮੌਕੇ ‘ਤੇ ਏਸ਼ੀਆਡ ‘ਚ ਹਿੱਸਾ ਲੈਣ ਜਾ ਰਹੇ ਭਾਰਤੀ ਦਲ ਦੀ ਜਾਣਕਾਰੀ ਨੂੰ ਸਮੇਟੀ ਬੁਕਲੇਟ, ਖਿਡਾਰੀਆਂ ਦੀ ਅਧਿਕਾਰਕ ਕਿੱਟ ਅਤੇ ਉਦਘਾਟਨ ਸਮਾਗਮ ਲਈ ਅਧਿਕਾਰਕ ਪੋਸ਼ਾਕ ਦੀ ਵੀ ਘੁੰਡ ਚੁਕਾਈ ਕੀਤੀ ਗਈ ਇਸ ਮੌਕੇ ਆਈਓਏ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਦੱਸਿਆ ਕਿ ਸਾਰੇ 572 ਖਿਡਾਰੀਆਂ ਨੂੰ 50-50 ਲੱਖ ਰੁਪਏ ਦਾ ਬੀਮਾ ਕਵਰ ਦਿੱਤਾ ਗਿਆ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।