ਨਿੰਦਿਆ-ਚੁਗਲੀ ਤੋਂ ਜਿਨਾ ਹੋ ਸਕੇ ਦੂਰ ਰਹੋ : ਪੂਜਨੀਕ ਗੁਰੂ ਜੀ (Revered Guru Ji)
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਸ ਘੋਰ ਕਲਿਯੁਗ ’ਚ ਮਾਲਕ ਦੇ ਪਿਆਰ-ਮੁਹੱਬਤ ’ਚ ਚੱਲਣਾ ਬੜਾ ਮੁਸ਼ਕਲ ਹੈ, ਪਰ ਅਸੰਭਵ ਨਹੀਂ ਹੈ ਮੁਸ਼ਕਲ ਇਸ ਲਈ ਹੈ ਕਿਉਕਿ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ਅਜਿਹੇ ਦੁਸ਼ਮਣ ਹਨ, ਜੋ ਨਜਰ ਨਹੀਂ ਆਉਦੇ ਪਰ ਬਹੁਤ ਵੱਡਾ ਘਾਤ ਕਰਦੇ ਹਨ ਇਹ ਇਨਸਾਨ ਨੂੰ ਦੁਖੀ, ਪਰੇਸ਼ਾਨ ਰੱਖਦੇ ਹਨ ਤੇ ਇਸ ਦੇ ਨਾਲ-ਨਾਲ ਮਨਮਤੇ ਲੋਕ ਵੀ ਹੁੰਦੇ ਹਨ ਜਦੋਂ ਇਨਸਾਨ ਇਸ ਚੱਕਰਵਿਊ ’ਚ ਫਸ ਜਾਂਦਾ ਹੈ ਤਾਂ ਮਾਲਕ ਦਾ ਪਿਆਰ-ਮੁਹੱਬਤ ਬਕਬਕਾ ਲੱਗਣ ਲੱਗਦਾ ਹੈ ਤੇ ਦੁਨੀਆਂਦਾਰੀ ਦਾ ਸਾਜ਼ੋ-ਸਮਾਨ ਬੜਾ ਮਿੱਠਾ ਲਗਦਾ ਹੈ।
ਪੂਜਨੀਕ ਗੁਰੂ ਜੀ (Revered Guru Ji) ਫ਼ਰਮਾਉਦੇ ਹਨ ਕਿ ਤੁਸੀਂ ਬੁਰਾਈ, ਨਿੰਦਿਆ ਕਰਨ ਵਾਲਿਆਂ ਦਾ ਸਾਥ ਦੇਣ ਲੱਗ ਜਾਂਦੇ ਹੋ ਤਾਂ ਸਾਰੀ ਕਰੀ-ਕਰਾਈ ਭਗਤੀ ਦਾ ਨਾਸ਼ ਹੋ ਜਾਂਦਾ ਹੈ ਇਨਸਾਨ ਬੇਚੈਨ, ਪਰੇਸ਼ਾਨ ਹੋਣ ਲੱਗਦਾ ਹੈ ਤੇ ਮਾਲਕ ਦੇ ਪਿਆਰ ਤੋਂ ਦੂਰ ਹੁੰਦਾ ਚਲਿਆ ਜਾਂਦਾ ਹੈ ਤੁਸੀਂ ਮਾਲਕ ਨਾਲ ਓੜ ਨਿਭਾਉਣਾ ਚਾਹੁੰਦੇ ਹੋ, ਤਾਂ ਸਿਮਰਨ ਦੇ ਪੱਕੇ ਬਣੋ, ਸੇਵਾ ਕਰੋ ਤੇ ਦੁਨੀਆਦਾਰੀ ’ਚ ਰਹਿੰਦੇ ਹੋਏ ਵਿਵਹਾਰ ਦੇ ਸੱਚੇ ਬਣੋ ਠੱਗੀ, ਬੇਇਮਾਨੀ , ਭਿ੍ਰਸ਼ਟਾਚਾਰ ਤੋਂ ਦੂਰ ਰਹੋ
ਨਿੰਦਿਆ-ਚੁਗਲੀ ਤੋਂ ਜਿਨਾ ਹੋ ਸਕੇ ਦੂਰ ਰਹੋ
ਨਿੰਦਿਆ-ਚੁਗਲੀ ਤੋਂ ਜਿਨਾ ਹੋ ਸਕੇ ਦੂਰ ਰਹੋ ਤੇ ਇਹ ਸਾਰਾ ਸੰਭਵ ਹੈ ਜਦੋਂ ਤੁਸੀਂ ਸਿਮਰਨ ਕਰਦੇ ਹੋ ਸਿਮਰਨ ਦੇ ਬਿਨਾਂ ਇਹ ਸੰਭਵ ਨਹੀਂ ਜੇਕਰ ਤੁਸੀਂ ਸਿਮਰਨ ਨਹੀਂ ਕਰਦੇ ਤਾਂ ਤੁਹਾਡੀਆਂ ਮਨ-ਇੰਦਰੀਆਂ ਫ਼ੈਲਾਅ ’ਚ ਰਹਿਣਗੀਆਂ ਕੀ ਪਤਾ ਕਦੋਂ ਦਗਾ ਦੇ ਜਾਣੇ ਜੋ ਲੋਕ ਤਨ-ਮਨ-ਧਨ ਨਾਲ ਪਰਮਾਰਥ ਕਰਦੇ ਹਨ, ਉਨ੍ਹਾਂ ਲਈ ਵੀ ਜ਼ਰੂਰੀ ਹੈ ਕਿ ਤੁਸੀਂ ਵੀ ਥੋੜ੍ਹਾ ਸਿਮਰਨ ਕਰੋ ਤਾਂ ਕਿ ਤੁਸੀਂ ਜੋ ਪਰਮਾਰਥ ਕੀਤਾ ਹੈ, ਉਹ ਕਈ ਗੁਣਾ ਵਧੇ-ਫੁੱਲੇ ਤੇ ਇਸ ਸੰਸਾਰ ’ਚ ਰਹਿੰਦੇ ਹੋਏ ਤੁਸੀਂ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਓ ਇਹ ਸੋਨੇ ’ਤੇ ਸੁਹਾਗੇ ਵਾਂਗ ਹੈ ਕਿ ਤੁਸੀਂ ਤਨ-ਮਨ ਧਨ ਨਾਲ ਸੇਵਾ ਦੇ ਨਾਲ-ਨਾਲ ਸਿਮਰਨ ਵੀ ਕਰੋ ਫਿਰ ਅੰਦਰ-ਬਾਹਰ ਕੋਈ ਕਮੀ ਨਹੀਂ ਰਹਿੰਦੀ ਤੇ ਆਪਣੇ-ਆਪ ਚੰਗੇ ਵਿਚਾਰ ਆਉਦੇ ਰਹਿੰਦੇ ਹਨ ਤੇ ਇਨਸਾਨ ਉਨ੍ਹਾਂ ਵਿਚਾਰਾਂ ’ਤੇ ਚਲਦਾ ਹੋਇਆ ਇੱਕ ਦਿਨ ਪਰਮਾਨੰਦ ਦੀ ਪ੍ਰਾਪਤੀ ਜ਼ਰੂਰ ਕਰ ਲੈਂਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ