ਗੋਡਸੇ ‘ਤੇ ਬਿਆਨ: ਪ੍ਰਗਿਆ ਠਾਕਰ ‘ਤੇ ਭਾਜਪਾ ਦੀ ਕਾਰਵਾਈ
ਰੱਖਿਆ ਸਬੰਧੀ ਕਮੇਟੀ ਤੋਂ ਹੋਵੇਗੀ ਬਾਹਰ
ਨਵੀਂ ਦਿੱਲੀ, ਏਜੰਸੀ। ਭਾਜਪਾ ਸਾਂਸਦ ਪ੍ਰਗਿਆ ਠਾਕਰ ਦੇ ਲੋਕ ਸਭਾ ‘ਚ ਨਾਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਣ ‘ਤੇ ਵਿਵਾਦ ਪੈਦਾ ਹੋ ਗਿਆ ਹੈ। ਵਿਰੋਧੀ ਨੇਤਾਵਾਂ ਨੇ ਉਹਨਾਂ ਦੀ ਜੰਮ ਕੇ ਆਲੋਚਨਾ ਕੀਤੀ ਹੈ। ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਢਾ ਨੇ ਵੀ ਵੀਰਵਾਰ ਨੂੰ ਉਹਨਾਂ ਦੇ ਬਿਆਨ ਨੂੰ ਨਿੰਦਣਯੋਗ ਦੱਸਿਆ। ਨੱਢਾ ਨੇ ਕਿਹਾ ਕਿ ਭਾਜਪਾ ਕਦੇ ਅਜਿਹੇ ਬਿਆਨਾਂ ਦਾ ਸਮਰਥਨ ਨਹੀਂ ਕਰਦੀ। ਅਸੀਂ ਅਜਿਹੀ ਵਿਚਾਰਧਾਰਾ ਦਾ ਵੀ ਸਮਰਥਨ ਨਹੀਂ ਕਰਦੇ। ਅਸੀਂ ਫੈਸਲਾ ਕੀਤਾ ਹੈ ਕਿ ਉਹਨਾਂ ਨੂੰ ਰੱਖਿਆ ਮਾਮਲਿਆਂ ਦੀ ਸੰਸਦੀ ਕਮੇਟੀ ਤੋਂ ਹਟਾਇਆ ਜਾਵੇਗਾ। ਇਸ ਸੈਸ਼ਨ ‘ਚ ਉਹਨਾਂ ਨੂੰ ਸੰਸਦੀ ਦਲ ਦੀ ਬੈਠਕ ‘ਚ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ। ਅਸੀਂ ਇਸ ਬਾਰੇ ਬਹੁਤ ਸਪੱਸ਼ਟ ਹਾਂ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਗਿਆ ਦੇ ਬਿਆਨ ਨੂੰ ਸੰਸਦੀ ਇਤਿਹਾਸ ਦਾ ਕਾਲਾ ਦਿਨ ਦੱਸਿਆ। ਉਹਨਾਂ ਨੇ ਟਵੀਟ ਕੀਤਾ ਕਿ ਅੱਤਵਾਦੀ ਪ੍ਰਗਿਆ ਅੱਤਵਾਦੀ ਗੋਡਸੇ ਨੂੰ ਦੇਸ਼ ਭਗਤ ਦੱਸ ਰਹੀ ਹੈ। ਇਹ ਭਾਰਤੀ ਸੰਸਦ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਹੈ। Pragya Thakur

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।













