ਫਿਰੋਜ਼ਪੁਰ ਦੀ ਜੇਲ੍ਹ ‘ਚੋਂ ਦੋ ਮੋਬਾਇਲ ਫੋਨ ਬਰਾਮਦ

Sach Kahoon Punjabi Desk Picture
Published On

ਪੁਲਿਸ ਨੇ ਕੀਤਾ ਮਾਮਲਾ ਦਰਜ਼

ਸਤਪਾਲ ਥਿੰਦ,ਫਿਰੋਜ਼ਪੁਰ:ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ‘ਚ ਤਲਾਸ਼ੀ ਦੌਰਾਨ ਜ਼ੇਲ੍ਹ ਕਰਮਚਾਰੀਆਂ ਨੂੰ ਦੋ ਮੋਬਾਇਲ ਫੋਨ ਬਰਾਮਦ ਹੋਏ। ਜਾਣਕਾਰੀ ਦਿੰਦੇ ਕਸ਼ਮੀਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਉਹਨਾਂ ਵੱਲੋਂ ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਦੇ ਕੈਦੀਆਂ ਦੀ ਤਲਾਸ਼ੀ ਲਈ ਜਾ ਰਹੀ ਸੀ ।

ਇਸ ਦੌਰਾਨ ਉਹਨਾਂ ਨੂੰ ਕੈਦੀ ਮੁਖਤਿਆਰ ਸਿੰਘ ਪੁੱਤਰ ਜੋਧਾ ਸਿੰਘ ਵਾਸੀ ਚੱਕ ਖੁੰਦਰ ਅਤੇ ਦੋ ਨਾਮਲੂਮਾਂ ਕੋਲੋਂ ਦੋ ਮੋਬਾਇਲ ਫੋਨ ਬਰਾਮਦ ਹੋਏ। ਇਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਤੋਂ ਹੌਲਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸਹਾਇਕ ਸੁਪਰਡੈਂਟ ਦੇ ਬਿਆਨਾਂ ਤੇ ਕੈਦੀ ਮੁਖਤਿਆਰ ਸਿੰਘ ਅਤੇ ਦੋ ਨਾਮਲੂਮਾਂ ਖਿਲਾਫ਼ 42 ਪਰੀਸੰਨਜ਼ ਐਕਟ 1894 ਤਹਿਤ ਮਾਮਲਾ ਦਰਜ ਕਰ ਲਿਆ ਹੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts