Punjab School News: ਸੈਂਟਰ ਜਿੰਦਲਪੁਰ ਤੇ ਚਹਿਲ ਵੱਲੋਂ “ਨਵੀਂ ਪੁਲਾਂਘ” ਪ੍ਰੋਗਰਾਮ ਕਰਵਾਉਣ ਦਾ ਕੀਤਾ ਫੈਸਲਾ

Sach Kahoon Punjabi Desk Picture
Published On

Punjab School News: (ਸੁਸ਼ੀਲ ਕੁਮਾਰ) ਭਾਦਸੋਂ। ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਭਾਦਸੋਂ-2 ਅਧੀਨ ਆਉਂਦੇ ਸੈਂਟਰ ਜਿੰਦਲਪੁਰ ਅਤੇ ਚਹਿਲ ਵੱਲੋਂ ਨਵੀਂ ਪੁਲਾਂਘ ਪ੍ਰੋਗਰਾਮ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਕਰਾਉਣ ਦੇ ਉਦੇਸ਼ ਬਾਰੇ ਬੀਪੀਈਓ ਭਾਦਸੋਂ ਜਗਜੀਤ ਸਿੰਘ ਨੌਹਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਅੰਦਰ ਛੁਪੇ ਹੁਨਰ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਹੈ ਅਤੇ ਨਵੇਂ ਸੈਸ਼ਨ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖ਼ਲ ਕਰਵਾਉਣਾ ਹੈ।

ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ ’ਚ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼, 5 ਗ੍ਰਿਫ਼ਤਾਰ

ਨਵੀਂ ਪੁਲਾਂਘ ਪ੍ਰੋਗਰਾਮ ਵਿੱਚ 18 ਪਿੰਡਾਂ ਦੇ ਲੋਕਾਂ, ਗ੍ਰਾਮ ਪੰਚਾਇਤਾਂ, ਸਕੂਲ ਕਮੇਟੀਆਂ ਅਤੇ ਸਕੂਲਾਂ ਦੇ ਬੱਚਿਆਂ ਦੀ ਸ਼ਮੂਲੀਅਤ ਕਰਵਾਉਣਾ ਹੈ। ਇਸ ਪ੍ਰੋਗਰਾਮ ਨੂੰ ਸੁਚਾਰੂ ਰੂਪ ਵਿੱਚ ਨੇਪਰੇ ਚਾੜਨ ਲਈ ਸੀਐੱਚਟੀ ਗੁਰਪ੍ਰੀਤ ਸਿੰਘ ਪੰਧੇਰ ਅਤੇ ਜਸਪਾਲ ਸਿੰਘ ਚਹਿਲ ਵੱਲੋਂ ਤਿਆਰੀਆਂ ਆਰੰਭ ਦਿੱਤੀਆਂ ਹਨ। ਜਿਸ ਸਬੰਧੀ ਉਹਨਾਂ ਸੈਂਟਰਾਂ ਦੇ ਸਮੂਹ ਅਧਿਆਪਕ ਸਾਹਿਬਾਨਾਂ ਨਾਲ ਪ੍ਰੋਗਰਾਮ ਨੂੰ ਕਰਵਾਉਣ ਸਬੰਧੀ ਮੀਟਿੰਗ ਕੀਤੀ ਗਈ। Punjab School News

About The Author

Related Posts