ਲੁਧਿਆਣਾ STF ਨੂੰ ਵੱਡੀ ਕਾਮਯਾਬੀ, ਫੜੀ 20 ਕਰੋੜ ਦੀ ਹੈਰੋਇਨ

Sach Kahoon Punjabi Desk Picture
Published On

5 ਕਿਲੋ ਨਸ਼ਾ ਵੀ ਕੀਤਾ ਬਰਾਮਦ | Action Against Drugs

  • ਪਾਕਿਸਤਾਨ ਸਮੱਗਲਰਾਂ ਤੋਂ ਡਲਿਵਰੀ ਲੈਂਦੇ ਸਨ ਜਲੰਧਰ ਦੇ 2 ਮੁਲਜ਼ਮ

ਲੁਧਿਆਣਾ (ਸੱਚ ਕਹੂੰ ਨਿਊਜ਼)। ਲੁਧਿਆਣਾ ਵਿਖੇ STF ਟੀਮ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਲੁਧਿਆਣਾ STF ਦੀ ਟੀਮ ਨੇ ਦੋ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ’ਚ ਪੁਲਿਸ ਨੇ 5 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਸਰਹੱਦ ਪਾਰੋਂ ਪਾਕਿਸਤਾਨ ਦੇ ਨਸ਼ਾ ਸਮੱਗਲਰਾਂ ਤੋਂ ਹੈਰੋਇਨ ਲਿਆ ਕੇ ਮੁਲਜ਼ਮ ਪੰਜਾਬ ’ਚ ਸਪਲਾਈ ਕਰਦੇ ਹਨ। ਸਰਹੱਦੀ ਏਰੀਆ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਤੋਂ ਪਹਿਲਾਂ ਵੀ ਕਈ ਵਾਰ ਸਮੱਗਲਰ ਹੈਰੋਇਨ ਦੀ ਡਲਿਵਰੀ ਲੈ ਚੁੱਕੇ ਹਨ। (Action Against Drugs)

ਮੁੱਖ ਮੰਤਰੀ ਮਾਨ ਪਹੁੰਚੇ ਸੰਗਰੂਰ, ਦਿੱਤੇ ਕਈ ਵੱਡੇ ਤੋਹਫੇ

ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 20 ਕਰੋੜ ਤੋਂ ਵੀ ਜ਼ਿਆਦਾ ਦੀ ਦੱਸੀ ਜਾ ਰਹੀ ਹੈ। ਫਿਲਹਾਲ ਐੱਸਆਈਟੀ ਦੀ ਟੀਮ ਬਦਮਾਸ਼ਾਂ ਦੇ ਪਾਕਿਸਤਾਨ ’ਚ ਬੈਠੇ ਨਸ਼ਾ ਸਮੱਗਲਰਾਂ ਨਾਲ Çਲੰਕ ਦੀ ਭਾਲ ਕਰ ਰਹੀ ਹੈ। ਮੁਲਜ਼ਮਾਂ ਤੋਂ ਪੁਲਿਸ ਦੀ ਟੀਮ ਨੇ ਇੱਕ ਸਵਿਫਟ ਕਾਰ ਵੀ ਬਰਾਮਦ ਕੀਤੀ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਕੇਸ਼ ਕੁਮਾਰ ਉਰਫ ਕੇਸਾ ਵਾਸੀ ਪਿੰਡ ਖੁਰਾਲਪੁਰਾ ਜ਼ਿਲ੍ਹਾ ਜਲੰਧਰ ਅਤੇ ਜਗਰੂਪ ਸਿੰਘ ਉਰਫ ਰੂਪ ਪਿੰਡ ਖੁਰਾਲਪੁਰ ਜ਼ਿਲ੍ਹਾ ਜਲੰਧਰ ਦੇ ਰੂਪ ’ਚ ਹੋਈ ਹੈ। ਜ਼ੇਲ੍ਹ ਕੱਟ ਕੇ ਆਉਣ ਤੋਂ ਬਾਅਦ ਮੁਲਜ਼ਮ ਰਾਕੇਸ਼ ਕੁਮਾਰ ਹੈਰੋਇਨ ਤਸਕਰੀ ਦਾ ਕੰਮ ਕਰਨ ਲੱਗ ਗਿਆ। (Action Against Drugs)

About The Author

Related Posts