Free Medical Camp: ਮੁਫ਼ਤ ਇਲਾਜ ਦਿਵਾ ਰਿਹੈ ਰਾਹਤ, ਸੇਵਾ ਦਾ ਮਹਾਂਕੁੰਭ ਮੁਹਿੰਮ ਜਾਰੀ

Sach Kahoon Punjabi Desk Picture
Published On

Free Medical Camp: ਬੱਚਿਆਂ ਦੇ ਰੋਗਾਂ ਦੀ ਜਾਂਚ ਅਤੇ ਕੁਦਰਤੀ ਇਲਾਜ ਦੇ ਵਿਸ਼ੇਸ਼ ਕੈਂਪ ਲਾਏ ਗਏ

  • ਐਮਰਜੈਂਸੀ ਸਥਿਤੀ ’ਚ ਜੀਵਨ ਬਚਾਉਣ ਦੀ ਸੀਪੀਆਰ ਵਿਧੀ ਦਾ ਔਰਤਾਂ ਨੂੰ ਦਿੱਤੀ ਗਈ ਸਿਖਲਾਈ

Free Medical Camp: ਸਰਸਾ (ਸੱਚ ਕਹੂੰ ਨਿਊਜ)। ਗ਼ਰੀਬ ਅਤੇ ਜ਼ਰੂਰਤਮੰਦਾਂ ਲਈ ਇਲਾਜ ਦੀ ਉਮੀਦ ਬਣ ਕੇ ਉੱਭਰੀ ਸੇਵਾ ਦਾ ਮਹਾਂਕੁੰਭ ਮੁਹਿੰਮ ਤਹਿਤ ਡੇਰਾ ਸੱਚਾ ਸੌਦਾ, ਸਰਸਾ ’ਚ ਲਗਾਤਾਰ ਮੁਫਤ ਸਿਹਤ ਸੇਵਾਵਾਂ ਦਿੱਤੀ ਜਾ ਰਹੀ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਪਿਛਲੇ ਕਰੀਬ ਇੱਕ ਮਹੀਨੇ ਤੋਂ ਹਰ ਰੋਜ਼ ਵੱਖ-ਵੱਖ ਰੋਗਾਂ ਦੀ ਵਿਸ਼ੇਸ਼ ਸਿਹਤ ਜਾਂਚ ਕੈਂਪ ਲਾ ਕੇ ਮਰੀਜ਼ਾਂ ਨੂੰ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ।

ਇਸ ਦੇ ਨਾਲ-ਨਾਲ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਣਾ, ਕਿਸਾਨਾਂ ਨੂੰ ਬੀਜ ਮੁਹੱਈਆ ਕਰਾਉਣ ਸਮੇਤ ਹੋਰ ਜਨ ਕਲਿਆਣਕਾਰੀ ਕਾਰਜਾਂ ਜ਼ਰੀਏ ਨਾਲ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਭਰਪੂਰ ਲਾਭ ਮਿਲ ਰਿਹਾ ਹੈ। ਮੁਹਿੰਮ ਦੀ ਇਸ ਲੜੀ ’ਚ ਵੀਰਵਾਰ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ’ਚ ਬੱਚਿਆਂ ਦੇ ਰੋਗਾਂ ਦੀ ਜਾਂਚ ਲਈ ਵਿਸੇਸ਼ ਕੈਂਪ ਲਾਇਆ ਗਿਆ।

ਇਸ ਦੌਰਾਨ ਬੱਚਿਆਂ ਦੇ ਰੋਗਾਂ ਮਾਹਿਰ ਡਾ. ਨਿਤਿਨ ਮੋਹਨ, ਡਾ. ਰਾਕੇਸ਼, ਡਾ. ਗੌਰਵ, ਡਾ. ਮੋਨਿਸ਼ਾ ਸਮੇਤ ਡਾਕਟਰਾਂ ਦੀ ਟੀਮ ਨੇ ਬੱਚਿਆਂ ਦੀ ਸਿਹਤ ਜਾਂਚ ਕਰਕੇ ਜ਼ਰੂਰੀ ਸਲਾਹ ਦਿੱਤੀ ਅਤੇ ਇਲਾਜ ਵੀ ਮੁਹੱਈਆ ਕਰਵਾਇਆ। ਮੁਫਤ ਵਿਸ਼ੇਸ਼ ਸੇਵਾਵਾਂ ਮਿਲਣ ’ਤੇ ਮਾਪਿਆਂ ਨੇ ਸੰਤੋਸ਼ ਪ੍ਰਗਟਾਇਆ। ਉਥੇ ਸ਼ਾਹ ਸਤਿਨਾਮ ਜੀ-ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ ’ਚ ਭੈਣਾਂ ਦੇ ਪੰਡਾਲ ’ਚ ਡਾਕਟਰਾਂ ਵੱਲੋਂ ਸੀਪੀਆਰ (ਕਾਰਡੀਓ ਪਲਮੋਨਰੀ ਰਿਸਸਿਟੈਂਸ਼ਨ) ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ।

Read Also : ਪਤਾ ਨਹੀਂ ਸਾਧ-ਸੰਗਤ ਕਦੋਂ ਤੋਂ ਸਾਡੀ ਉਡੀਕ ਕਰ ਰਹੀ ਹੋਵੇਗੀ!

ਕੈਂਪ ’ਚ ਡਾ. ਸ਼ੀਨਮ ਅਤੇ ਡਾ. ਕੀਰਤੀ ਵੱਲੋਂ ਦਿਲ ਦੀ ਧੜਕਣ ਰੁਕਣ ਦੀ ਸਥਿਤੀ ’ਚ ਤੁਰੰਤ ਦਿੱਤੀ ਜਾਣ ਵਾਲੀ ਜੀਵਨ ਰੱਖਿਅਕ ਸੀਪੀਆਰ ਵਿਧੀ ਦੀ ਜਾਣਕਾਰੀ ਦੇ ਕੇ ਔਰਤਾਂ ਨੂੰ ਐਮਰਜੈਂਸੀ ਸਥਿਤੀ ’ਚ ਸਹੀ ਕਦਮ ਚੁੱਕਣ ਲਈ ਸਿਖਲਾਈ ਦਿੱਤੀ ਗਈ। ਓਧਰ ਅੱੈਮਐੱਮਜੀ ਨੈਚੁਰੋਪੈਥੀ ਹਸਪਤਾਲ ਵੱਲੋਂ ਡਾ. ਐੱਮ. ਰਵੀ ਕੁਮਾਰ, ਡਾ. ਬਿਜੋਏ ਪਰਦਾ ਅਤੇ ਡਾ. ਰੁਪੇਸ਼ ਕੁਮਾਰ ਨੇ ਕੁਦਰਤੀ ਇਲਾਜ ਵਿਧੀ ਨਾਲ ਮਰੀਜ਼ਾਂ ਦਾ ਇਲਾਜ ਕੀਤਾ। ਕੁਦਰਤੀ ਤਰੀਕਿਆਂ ਨਾਲ ਕਈ ਰੋਗੀਆਂ ਨੂੰ ਬਿਨਾਂ ਦਵਾਈਆਂ ਦੇ ਰਾਹਤ ਮਿਲਣ ਦਾ ਤਜ਼ਰਬਾ ਹੋਇਆ।

Free Medical Camp

ਮੁਹਿੰਮ ਤਹਿਤ 6 ਫਰਵਰੀ (ਸ਼ੁੱਕਰਵਾਰ) ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਬੇਔਲਾਦ ਜੋੜਿਆਂ (ਔਰਤ ਅਤੇ ਪੁਰਸ਼) ਦੀਆਂ ਜਾਂਚ ਸਬੰਧੀ ਵਿਸੇਸ਼ ਕੈਂਪ ਲਾਇਆ ਜਾਵੇਗਾ, ਜਿਸ ’ਚ ਮਾਹਿਰਾਂ ਵੱਲੋਂ ਸਲਾਹ ਅਤੇ ਜ਼ਰੂਰੀ ਜਾਂਚਾਂ ਕੀਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਇਨ੍ਹਾਂ ਸਾਰੇ ਮੁਫਤ ਡਾਕਟਰੀ ਕੈਂਪਾਂ ਦਾ ਖਰਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੀ ਨੇਕ-ਕਮਾਈ ’ਚੋਂ ਦੇ ਰਹੇ ਹਨ।

ਇਹ ਕੈਂਪ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਮਹਾਂ ਰਹਿਮੋ-ਕਰਮ ਮਹੀਨੇ ਦੀ ਖੁਸ਼ੀ ’ਚ ਲਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਜ਼ਰੀਏ ਨਾਲ ਸਮਾਜ ਦੇ ਕਮਜ਼ੋਰ ਵਰਗ ਤੱਕ ਬਿਹਤਰ ਸਿਹਤ ਸਹੂਲਤਾਂ ਪਹੁੰਚਾਈਆਂ ਜਾ ਰਹੀਆਂ ਹਨ। ਸਿਹਤ ਜਾਗਰੂਕਤਾ ਵਧਾਉਣ ਅਤੇ ਜ਼ਰੂਰਤਮੰਦਾਂ ਦੀ ਸਹਾਇਤਾ ਦੀ ਦਿਸ਼ਾ ’ਚ ਇਹ ਪਹਿਲ ਸਮਾਜ ਲਈ ਪ੍ਰੇਰਨਾਦਾਇਕ ਬਣ ਰਹੀ ਹੈ।

ਅਗਲੇ ਮੁਫ਼ਤ ਸਿਹਤ ਜਾਂਚ ਕੈਂਪਾਂ ਦੀ ਸੂਚੀ

  • 6. ਫਰਵਰੀ : ਬੇਔਲਾਦ ਜੋੜਿਆਂ ( ਪੁਰਸ਼ ਅਤੇ ਮਹਿਲਾ) ਦੀ ਜਾਂਚ
  • 7. ਫਰਵਰੀ : ਪਿੱਤੇ ਦੀ ਪੱਥਰੀ, ਬਵਾਸੀਰ, ਭਗੰਦਰ ਅਤੇ ਪਲਾਸਟਿਕ ਸਰਜਰੀ ਸਬੰਧੀ ਜਾਂਚ
  • 8. ਫਰਵਰੀ : ਗੁਰਦੇ ਦੀ ਪੱਥਰੀ, ਪਿਸ਼ਾਬ ਦੀ ਨਾਲੀ ਅਤੇ ਥੈਲੀ ਦੀ ਪੱਥਰੀ ਅਤੇ ਗੁਰਦੇ ਦੇੇ ਰੋਗਾਂ ਦੀ ਜਾਂਚ
  • 9. ਫਰਵਰੀ : ਨਿਊਰੋਸਰਜਰੀ ਅਤੇ ਨਿਊਰੋਲੋਜ਼ੀ ਦੀ ਜਾਂਚ
  • 10. ਫਰਵਰੀ : ਕੈਂਸਰ ਰੋਗਾਂ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਾਏ ਜਾਣਗੇ।

About The Author

Related Posts