ਨਜਾਇਜ ਅਸਲੇ ਸਮੇਤ ਇਕ ਕਾਬੂ | State Special Operation Cell
ਫਾਜ਼ਿਲਕਾ (ਰਜਨੀਸ਼ ਰਵੀ)। ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ ਫਾਜ਼ਿਲਕਾ ਦੀ ਟੀਮ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁੰਹਿਮ ਤਹਿਤ ਨਜਾਇਜ ਅਸਲੇ ਸਮੇਤ ਇੱਕ ਵਿਅਕਤੀ ਗਿ੍ਰਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਏਐੱਸਆਈ ਸਮੇਤ ਐੱਚਸੀ ਬਲਕਰਨ ਸਿੰਘ ਐੱਚਸੀ ਹਰਜੀਤ ਸਿੰਘ, ਹਰਪ੍ਰੀਤ ਸਿੰਘ ਫਰੀਦਕੋਟ, ਪ੍ਰੀਤਪਾਲ ਸਿੰਘ, ਪਰਮਜੀਤ ਕੌਰ ਫਰੀਦਕੋਟ, ਮਨਪ੍ਰੀਤ ਕੌਰ ਫਰੀਦਕੋਟ ਪ੍ਰਾਈਵੇਟ ਵਹੀਕਲਾਂ, ਸਮੇਤ ਲੈਪਟਾਪ ਅਤੇ ਪਿ੍ਰੰਟਰ, ਗਸਤ ਅਤੇ ਚੈਕਿੰਗ ਸਬੰਧੀ ਫਰੀਦਕੋਟ ਤੋਂ ਸਾਦਿਕ ਵੱਲ ਨੂੰ ਜਾ ਰਹੇ ਸੀ।
ਜਦ ਪੁਲਿਸ ਪਾਰਟੀ ਪੁਲ ਸੂਆ ਨੇੜੇ ਬੰਗੜ ਸੇਲਰ ਤੋਂ ਕਰੀਬ 50 ਮੀਟਰ ਪਿੱਛੇ ਪੁੱਜੇ ਤਾਂ ਸਾਹਮਣੇ ਪੱਕੀ ਸੜਕ ’ਤੇ ਦੱਖਣ ਦਿਸ਼ਾ ਵਿੱਚ ਇੱਕ ਮੋਨਾ ਨੌਜਵਾਨ ਲੜਕਾ ਖੜਾ ਹੋਇਆ ਦਿਸਿਆ। ਜਿਸ ਦੇ ਮੋਢਿਆਂ ’ਤੇ ਪਿੱਠੂ ਬੈਗ ਪਾਇਆ ਹੋਇਆ ਸੀ। ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਦਮ ਘਬਰਾ ਕੇ ਝਾੜੀਆਂ ਵੱਲ ਨੂੰ ਹੋ ਤੁਰਿਆ । ਜਿਸ ਨੂੰ ਸ਼ੱਕ ਦੇ ਤਹਿਤ ਏ. ਐੱਸਆਈ ਨੇ ਰੋਕ ਕੇ ਕਾਬੂ ਕਰਕੇ ਨਾਂਅ ਪਤਾ ਪੁੱਛਿਆ। ਜਿਸ ਨੇ ਆਪਣਾ ਨਾਂਅ ਅਮਨਦੀਪ ਸਿੰਘ ਉਰਫ ਅਮਨਾ ਉਰਫ ਸੋਨੂੰ ਪੁੱਤਰ ਗੁਰਜੰਟ ਸਿੰਘ ਵਾਸੀ ਗਲੀ ਨੰਬਰ 17, ਡੋਗਰ ਬਸਤੀ ਫਰੀਦਕੋਟ ਥਾਣਾ ਸਿਟੀ ਫਰੀਦਕੋਟ ਦੱਸਿਆ।
ਜਿਸ ਦੀ ਤਲਾਸ਼ੀ ਕੀਤੀ ਤਾਂ ਇਸ ਦੇ ਕਮੀਜ ਦੇ ਹੇਠਾਂ ਲੁਕੋ ਕੇ ਰੱਖਿਆ ਹੋਇਆ ਇੱਕ ਪਿਸਟਲ 9 ਐੱਮਐੱਮ ਰੰਗ ਕਾਲਾ ਬਰਾਮਦ ਹੋਇਆ । ਬਰਾਮਦ ਪਿਸਟਲ 9 ਐਮ ਐਮ ਨੂੰ ਅਨਲੋਡ ਕਰਨ ’ਤੇ ਮੈਗਜੀਨ ਵਿੱਚੋਂ ਕੁੱਲ 6 ਗੇਂਦ ਜਿੰਦਾ 9 ਐਮ ਐਮ ਬਰਾਮਦ ਹੋਏ। ਪਿਸਟਲ ਦੇ ਉੱਪਰ ਕੋਈ ਨੰਬਰ ਵਗੈਰਾ ਨਹੀਂ ਉਕਰਿਆਂ ਤੇ ਬਟ ਪਲਾਸਟਿਕ ਨੂੰ ਵਿਚਾਲਿਓਂ ਦੋਵੇਂ ਪਾਸਿਓਂ ਰਗੜ ਕੇ ਪਛਾਣ ਮਿਟਾਈ ਹੋਈ ਹੈ, ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ, ਥਾਣਾ ਫਾਜ਼ਿਲਕਾ ਵਿਖੇ ਮੁਕਮਦਾ ਦਰਜ ਕਰਕੇ ਅਗਲੀ ਜਾਚ ਅਰੰਭ ਦਿੱਤੀ ਗਈ।