ਨਵੀਂ ਦਿੱਲੀ : ਪੂਰੀ ਦੁਨੀਆ ‘ਚ ਫੈਲ ਰਹੇ ਪ੍ਰਦੂਸ਼ਣ ਦੀ ਚਿੰਤਾ ‘ਚ ਸੰਯੁਕਤ ਰਾਸ਼ਟਰ ਸੰਘ ਨੇ 1972 ‘ਚ ਸੰਸਾਰਿਕ ਪੱਧਰ ‘ਤੇ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੀ ਨੀਂਹ ਰੱਖੀ ਸੀ। ਇਸ ਦੀ ਸ਼ੁਰੂਆਤ ਸਵੀਡਨ ਦੀ ਰਾਜਧਾਨੀ ਸਟਾਕਹੋਮ ‘ਚ ਹੋਈ। ਇਥੇ ਦੁਨੀਆ ‘ਚ ਪਹਿਲੀ ਵਾਰ ਵਿਸ਼ਵ ਵਾਤਵਰਣ ਸੰਮੇਲਨ ਆਯੋਜਿਤ ਹੋਇਆ, ਜਿਸ ‘ਚ 119 ਦੇਸ਼ਾਂ ਨੇ ਹਿੱਸਾ ਲਿਆ ਸੀ। ਇਸ ਸੰਮੇਲਨ ਦੌਰਾਨ ਇਕ ਹੀ ਪ੍ਰਿਥਵੀ ਦਾ ਸਿਧਾਂਤ ਦਿੱਤਾ ਗਿਆ। ਉਦੋਂ ਤੋਂ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਭਾਰਤ ‘ਚ ਵਾਤਾਵਰਣ ਦੀ ਸੁਰੱਖਿਆ ਲਈ ਵਾਤਾਵਰਣ ਸੁਰੱਖਿਆ ਐਕਟ 19 ਨਵੰਬਰ 1986 ਨੂੰ ਲਾਗੂ ਹੋਇਆ ਸੀ। ਇਸ ਸਾਲ ਵਿਸ਼ਵ ਵਾਤਾਵਰਣ ਦਿਵਸ ਚੀਨ ਵਿਚ ਮਨਾਇਆ ਜਾ ਰਿਹਾ ਹੈ। ਇਸ ਸਾਲ ਦਾ ਵਾਤਾਵਰਣ ਦਿਵਸ ਦਾ ਥੀਮ ਹਵਾ ਪ੍ਰਦੂਸ਼ਣ ਨੂੰ ਲੈ ਕੇ ਹੈ। ਇਸ ਥੀਮ ਦਾ ਨਾਂ ‘ਬੀਟ ਏਅਰ ਪਾਲਿਊਸ਼ਨ’ ਰੱਖਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।