ਘਰੇਲੂ ਸੈਸ਼ਨ ‘ਚ ਪੰਜ ਦੇਸ਼ ਕਰਨਗੇ ਭਾਰਤ ਦਾ ਦੌਰਾ

Countries, India, Domestic, Session

ਗਾਂਧੀ-ਮੰਡੇਲਾ ਸੀਰੀਜ ਲਈ ਫ੍ਰੀਡਮ ਟਰਾਫੀ ਨਾਲ ਹੋਵੇਗੀ ਘਰੇਲੂ ਸੈਸ਼ਨ ਦੀ ਸ਼ੁਰੂਆਤ

ਨਵੀਂ ਦਿੱਲੀ | ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ 2019-20 ਦੇ ਘਰੇਲੂ ਸੈਸ਼ਨ ਲਈ ਆਪਣੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ ਜਿਸ ‘ਚ ਪੰਜ ਦੇਸ਼ ਭਾਰਤ ਦਾ ਦੌਰਾ ਕਰਨਗੇ ਅਤੇ ਮੇਜ਼ਬਾਨ ਟੀਮ ਨਾਲ ਕੁੱਲ 5 ਟੈਸਟ, 9 ਵਨਡੇ ਅਤੇ 12 ਟੀ-20 ਮੈਚ ਖੇਡੇ ਜਾਣਗੇ ਭਾਰਤ ਦੌਰੇ ‘ਤੇ ਦੱਖਣੀ ਅਫਰੀਕਾ, ਬੰਗਲਾਦੇਸ਼, ਵੈਸਟਇੰਡੀਜ਼, ਜਿੰਬਾਬਵੇ ਅਤੇ ਅਸਟਰੇਲੀਆ ਦੀਆਂ ਟੀਮਾਂ ਆਉਣਗੀਆਂ ਭਾਰਤ ਦੇ ਘਰੇਲੂ ਸੈਸ਼ਨ ਦੀ ਸ਼ੁਰੂਆਤ ਗਾਂਧੀ-ਮੰਡੇਲਾ ਸੀਰੀਜ਼ ਲਈ ਫ੍ਰੀਡਮ ਟਰਾਫੀ ਤੋਂ ਹੋਵੇਗੀ ਜੋ ਸਤੰਬਰ ‘ਚ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਖੇਡੇ ਜਾਵੇਗੀ ਜਿਸ ‘ਚ ਤਿੰਨ ਟੀ-20 ਅਤੇ ਤਿੰਨ ਟੈਸਟ ਹੋਣਗੇ ਭਾਰਤ ਇਸ ਤੋਂ ਬਾਅਦ ਨਵੰਬਰ ‘ਚ ਬੰਗਲਾਦੇਸ਼ ਤਿੰਨ ਟੀ-20 ਅਤੇ ਦੋ ਟੈਸਟ ਖੇਡੇਗਾ ਵੈਸਟਇੰਡੀਜ਼ ਦੀ ਟੀਮ ਦਸੰਬਰ ‘ਚ ਭਾਰਤ ਦਾ ਦੌਰਾ ਕਰੇਗੀ ਅਤੇ ਤਿੰਨ ਟੀ-20 ਅਤੇ ਤਿੰਨ ਵਨਡੇ ਖੇਡੇਗੀ ਇਸ ਤੋਂ ਬਾਅਦ ਜਿੰਬਾਬਵੇ ਅਤੇ ਅਸਟਰੇਲੀਆ ਭਾਰਤ ਦਾ ਦੌਰਾ ਕਰਨਗੇ ਜਿੰਬਾਬਵੇ ਜਨਵਰੀ ‘ਚ ਤਿੰਨ ਟੀ-20 ਅਤੇ ਅਸਟਰੇਲੀਆ ਤਿੰਨ ਵਨਡੇ ਖੇਡੇਗਾ ਦੱਖਣੀ ਅਫਰੀਕਾ ਮਾਰਚ ‘ਚ ਭਾਰਤ ਦੌਰੇ ‘ਤੇ ਤਿੰਨ ਵਨਡੇ ਖੇਡੇਗੀ ਘਰੇਲੂ ਸੈਸ਼ਨ ਦੇ ਪੰਜ ਟੈਸਟ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਣਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।