ਮੈਚ ਦੌਰਾਨ ਸਟਾਰ ਮੁੱਕੇਬਾਜ਼ ਮੂਸਾ ਯਾਮਕ ਦੀ ਹਾਰਟ ਅਟੈਕ ਨਾਲ ਮੌਤ
(ਏਜੰਸੀ) ਤੁਰਕੀ। ਤੁਰਕੀ ਦੇ 38 ਸਾਲਾ ਸਟਾਰ ਮੁੱਕੇਬਾਜ਼ ਮੂਸਾ ਯਮਕ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਮੌਤ ਹਾਰਟ ਅਟੈਕ ਕਾਰਨ ਹੋਈ ਹੈ। ਦੱਸਿਆ ਜਾ ਰਿਹਾ ਹੈ ਜਦੋਂ ਨਿਊਯਾਰਕ ‘ਚ ਹਮਜ਼ਾ ਵਡੇਰਾ ਖਿਲਾਫ ਉਸਦਾ ਮੈਚ ਚੱਲ ਰਿਹਾ ਸੀ। ਇਸ ਮੈਚ ਦੌਰਾਨ ਉਹ ਤੀਜੇ ਰਾਊਂਡ ‘ਚ ਅਚਾਨਕ ਬੇਹੋਸ਼ ਹੋ ਕੇ ਡਿੱਗ ਪਏ ਤੇ ਉਸ ਦੀ ਮੌਤ ਹੋ ਗਈ। ਬਾਕਸਿੰਗ ਜਗਤ ਨੇ ਮੂਸਾ ਦੇ ਦੇਹਾਂਤ (Boxer Musa Yamak Dies) ’ਤੇ ਦੁੱਖ ਪ੍ਰਗਟ ਕੀਤਾ।
ਮੂਸਾ ਯਮਕ ਤੇ ਹਮਜਾ ਵਾਂਡੇਰਾ ਦਾ ਮੁਕਾਬਲਾ ਲਾਈਵ ਚੱਲ ਰਿਹਾ ਸੀ। ਇਸ ਦੌਰਾਨ ਮੈਚ ਦੇ ਤੀਜੇ ਰਾਊਂਡ ਦੇ ਸ਼ੁਰੂ ਹੋਣ ਤੋਂ ਕੁਝ ਦੇਰ ਪਹਿਲਾਂ ਯਮਕ ਰਿੰਗ ’ਚ ਡਿੱਗ ਗਏ। ਦੂਜੇ ਰਾਊਂਡ ’ਚ ਵਾਂਡੇਰਾ ਤੋਂ ਇੱਕ ਜ਼ਬਰਦਸਤ ਹਿੱਟ ਮਿਸੀ ਸੀ। ਇਸ ਦੌਰਾਨ ਰਿੰਗ ’ਚ ਉਹ ਕੁਛ ਦੇਰ ਹੋਸ਼ ਗੁਆ ਬੈਠੇ ਸਨ ਤੇ ਲੜਖੜਾਉਣ ਲੱਗੇ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਂਦਾ ਗਿਆ । ਡਾਕਟਰਾਂ ਦੇ ਜਾਂਚ ਕਰਨ ਤੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। (Boxer Musa Yamak Dies )
https://twitter.com/CyprusNik/status/1526546655914635264?ref_src=twsrc%5Etfw%7Ctwcamp%5Etweetembed%7Ctwterm%5E1526546655914635264%7Ctwgr%5E%7Ctwcon%5Es1_c10&ref_url=https%3A%2F%2Fwww.patrika.com%2Fsports-news%2Fboxer-musa-yamak-died-in-live-match-viral-video-7541906%2F
ਤੁਰਕੀ ਦੇ ਅਧਿਕਾਰੀ ਹਸਨ ਤੁਰਾਨ ਨੇ ਉਨ੍ਹਾਂ ਦੇ ਦਿਹਾਂਤ ‘ਤੇ ਟਵੀਟ ਕਰਦੇ ਹੋਏ ਲਿਖਿਆ, ‘ਅਸੀਂ ਆਪਣੇ ਹਮਵਤਨ ਮੁਸਾ ਅਸਕਾਨ ਯਾਮਕ, ਅਲੂਕਰਾ ਦੇ ਮੁੱਕੇਬਾਜ਼ ਨੂੰ ਗੁਆ ਦਿੱਤਾ ਹੈ।’ ਜਿਕਰਯੋਗ ਹੈ ਕਿ ਮੂਸਾ ਅੱਜ ਤੱਕ ਕੋਈ ਵੀ ਨਾਕਆਊਟ ਮੈਚ ਨਹੀਂ ਹਾਰਿਆ ਸੀ। ਉਸਦਾ ਰਿਕਾਰਡ 8-0 ਹੈ। ਮੂਸਾ ਸਾਲ 2017 ‘ਚ ਪੇਸ਼ੇਵਰ ਮੁੱਕੇਬਾਜ਼ ਬਣਿਆ ਸੀ ਪਰ ਸਾਲ 2021 ‘ਚ ਅੰਤਰਰਾਸ਼ਟਰੀ ਚੈਂਪੀਅਨ ਬਣਨ ਤੋਂ ਬਾਅਦ ਉਸ ਨੂੰ ਪਛਾਣ ਮਿਲੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ