ਸੂਰਿਆ ਕੁਮਾਰ ਹਰਨੀਆ ਦੀ ਸਰਜਰੀ ਕਾਰਨ ਟੈਸਟ ਲੜੀ ਤੋਂ ਬਾਹਰ | Mohammed Shami
- ਪਹਿਲਾ ਟੈਸਟ ਮੈਚ 25 ਜਨਵਰੀ ਤੋਂ | Mohammed Shami
ਨਵੀਂ ਦਿੱਲੀ (ਏਜੰਸੀ)। ਭਾਤਰੀ ਟੀਮ ਨੂੰ ਇੰਗਲੈਂਡ ਖਿਲਾਫ ਹੋਣ ਵਾਲੀ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਵੱਡਾ ਝਟਕਾ ਲੱਗਿਆ ਹੈ। ਕਿਉਂਕਿ ਭਾਰਤੀ ਟੀਮ ਦੇ ਸਟਾਰ ਅਤੇ ਤੇਜ ਗੇਂਦਬਾਜ ਮੁਹੰਮਦ ਸ਼ਮੀ ਇੰਗਲੈਂਡ ਖਿਲਾਫ ਪਹਿਲੇ ਦੋ ਟੈਸਟ ਮੈਚਾਂ ’ਚ ਨਹੀਂ ਖੇਡਣਗੇ। ਗਿੱਟੇ ਦੀ ਸੱਟ ਤੋਂ ਬਾਅਦ ਉਨ੍ਹਾਂ ਗੇਂਦਬਾਜੀ ਮੁੜ ਸ਼ੁਰੂ ਨਹੀਂ ਕੀਤੀ ਹੈ। 25 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਸੀਰੀਜ ’ਚ 5 ਟੈਸਟ ਮੈਚ ਖੇਡੇ ਜਾਣਗੇ। ਭਾਰਤੀ ਕ੍ਰਿਕੇਟ ਬੋਰਡ (ਬੀਸੀਸੀਆਈ) ਦੇ ਇੱਕ ਸੂਤਰ ਨੇ ਕਿਹਾ, ਸ਼ਮੀ ਨੇ ਅਜੇ ਗੇਂਦਬਾਜੀ ਵੀ ਸ਼ੁਰੂ ਨਹੀਂ ਕੀਤੀ ਹੈ, ਉਨ੍ਹਾਂ ਨੂੰ ਆਪਣੀ ਫਿਟਨੈਸ ਸਾਬਤ ਕਰਨ ਲਈ ਐਨਸੀਏ ਜਾਣਾ ਹੋਵੇਗਾ। (Mohammed Shami)
ਇਹ ਵੀ ਪੜ੍ਹੋ : ਫਰਵਰੀ ਦੇ ਦੂਜੇ ਹਫ਼ਤੇ ’ਚ ਹੋਏਗਾ ਬਜਟ ਸੈਸ਼ਨ, ਨਹੀਂ ਪੇਸ਼ ਹੋਏਗਾ ਪੂਰਾ ਬਜਟ
ਉਸ ਲਈ ਇੰਗਲੈਂਡ ਦੇ ਖਿਲਾਫ ਪਹਿਲੇ ਦੋ ਟੈਸਟ ਮੈਚਾਂ ’ਚ ਖੇਡਣਾ ਮੁਸ਼ਕਲ ਲੱਗਦਾ ਹੈ। ਦੂਜੇ ਪਾਸੇ ਸੂਰਿਆਕੁਮਾਰ ਯਾਦਵ ਵੀ ਟੀਮ ਤੋਂ ਬਾਹਰ ਹੋ ਸਕਦੇ ਹਨ। ਉਹ ਹਰਨੀਆ ਤੋਂ ਪੀੜਤ ਹਨ ਅਤੇ ਉਨ੍ਹਾਂ ਨੂੰ ਸਰਜਰੀ ਦੀ ਲੋੜ ਹੈ। ਹਰਨੀਆ ਦੇ ਆਪ੍ਰੇਸ਼ਨ ਤੋਂ ਬਾਅਦ, ਉਨ੍ਹਾਂ ਨੂੰ ਮੈਦਾਨ ’ਤੇ ਅਭਿਆਸ ਕਰਨ ਲਈ ਅੱਠ-ਨੌਂ ਹਫਤੇ ਲੱਗ ਸਕਦੇ ਹਨ। ਉਮੀਦ ਹੈ ਕਿ ਉਹ ਆਈਪੀਐਲ ਦੌਰਾਨ ਫਿੱਟ ਹੋ ਜਾਣਗੇ। ਭਾਰਤੀ ਟੀਮ ਨੇ ਅਜੇ ਤੱਕ ਇੰਗਲੈਂਡ ਖਿਲਾਫ ਟੈਸਟ ਸੀਰੀਜ ਲਈ ਟੀਮ ਦਾ ਐਲਾਨ ਨਹੀਂ ਕੀਤਾ ਹੈ। (Mohammed Shami)
ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ ਦਾ ਹਿੱਸਾ ਨਹੀਂ ਸਨ ਮੁਹੰਮਦ ਸ਼ਮੀ
ਮੁਹੰਮਦ ਸ਼ਮੀ ਹਾਲ ਹੀ ਦੇ ਦੱਖਣੀ ਅਫਰੀਕਾ ਦੌਰੇ ’ਤੇ ਟੀਮ ਦੇ ਨਾਲ ਨਹੀਂ ਸਨ। ਜਦੋਂ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਟੈਸਟ ਟੀਮ ਦਾ ਐਲਾਨ ਕੀਤਾ ਤਾਂ ਉਹ ਟੀਮ ਦਾ ਹਿੱਸਾ ਸਨ ਪਰ ਬਾਅਦ ’ਚ ਬੋਰਡ ਨੇ ਕਿਹਾ ਕਿ ਸ਼ਮੀ ਫਿੱਟ ਨਾ ਹੋਣ ਕਾਰਨ ਟੈਸਟ ਸੀਰੀਜ ਤੋਂ ਬਾਹਰ ਹੋ ਗਏ ਹਨ। ਸ਼ਮੀ ਦੀ ਜਗ੍ਹਾ ਆਵੇਸ਼ ਖਾਨ ਨੂੰ ਟੀਮ ’ਚ ਜਗ੍ਹਾ ਮਿਲੀ ਹੈ। (Mohammed Shami)
ਹੈਦਰਾਬਾਦ ’ਚ ਖੇਡਿਆ ਜਾਵੇਗਾ ਟੈਸਟ ਲੜੀ ਦਾ ਪਹਿਲਾ ਮੈਚ | Mohammed Shami
ਭਾਰਤ ਦੀ ਇੰਗਲੈਂਡ ਖਿਲਾਫ 5 ਮੈਚਾਂ ਦੀ ਸੀਰੀਜ 25 ਜਨਵਰੀ ਤੋਂ ਸ਼ੁਰੂ ਹੋ ਕੇ 11 ਮਾਰਚ ਤੱਕ ਚੱਲੇਗੀ। ਇੰਗਲੈਂਡ 5 ਟੈਸਟ ਖੇਡਣ ਲਈ ਭਾਰਤ ਆਵੇਗਾ। ਭਾਰਤ ’ਚ 3 ਸਾਲ ਬਾਅਦ ਦੋਵਾਂ ਟੀਮਾਂ ਵਿਚਕਾਰ ਟੈਸਟ ਸੀਰੀਜ ਹੋਵੇਗੀ, ਆਖਰੀ ਸੀਰੀਜ 2021 ’ਚ ਟੀਮ ਇੰਡੀਆ ਨੇ 3-1 ਦੇ ਫਰਕ ਨਾਲ ਜਿੱਤੀ ਸੀ। ਪਹਿਲਾ ਟੈਸਟ 25 ਜਨਵਰੀ ਤੋਂ ਹੈਦਰਾਬਾਦ ’ਚ ਖੇਡਿਆ ਜਾਵੇਗਾ। ਇਸ ਵਾਰ ਇੰਗਲੈਂਡ ਦੀ ਟੀਮ ਬੇਨ ਸਟੋਕਸ ਦੀ ਕਪਤਾਨੀ ’ਚ ਭਾਰਤ ਆਏਗੀ। ਸਟੋਕਸ ਦੀ ਕਪਤਾਨੀ ’ਚ ਟੀਮ ਨੇ ਆਪਣੀ ਹਮਲਾਵਰ ਬੱਲੇਬਾਜੀ ਨਾਲ ਟੈਸਟ ਸੀਰੀਜ ’ਚ ਨਿਊਜੀਲੈਂਡ, ਦੱਖਣੀ ਅਫਰੀਕਾ ਅਤੇ ਪਾਕਿਸਤਾਨ ਨੂੰ ਹਰਾਇਆ ਹੈ। (Mohammed Shami)
ਭਾਰਤ ’ਚ ਹੋਵੇਗੀ ਸੀਰੀਜ, ਪੂਰੇ ਪੇਸ ਅਟੈਕ ਦੀ ਲੋੜ ਨਹੀਂ ਹੈ | Mohammed Shami
ਬੀਸੀਸੀਆਈ ਸ਼ਮੀ ਦੀ ਵਾਪਸੀ ’ਚ ਜਲਦਬਾਜੀ ਨਹੀਂ ਕਰੇਗਾ ਕਿਉਂਕਿ ਪੰਜ ਮੈਚਾਂ ਦੀ ਟੈਸਟ ਸੀਰੀਜ ਘਰ ’ਚ ਖੇਡੀ ਜਾ ਰਹੀ ਹੈ। ਭਾਰਤ ਦੀਆਂ ਪਿੱਚਾਂ ਸਪਿਨ ਦੇ ਅਨੁਕੂਲ ਹਨ। ਫਿਲਹਾਲ ਟੀਮ ’ਚ ਮੁਹੰਮਦ ਸਿਰਾਜ ਅਤੇ ਜਸਪ੍ਰੀਤ ਬੁਮਰਾਹ ਮੌਜ਼ੂਦ ਰਹਿਣਗੇ। ਇਸ ਦੇ ਨਾਲ ਹੀ ਭਾਰਤ ਕੋਲ ਸਪਿਨਰ ਵਜੋਂ ਅਕਸ਼ਰ ਪਟੇਲ, ਆਰ ਅਸ਼ਵਿਨ ਅਤੇ ਰਵਿੰਦਰ ਜਡੇਜਾ ਹੋਣਗੇ। ਇਸ ਲਈ ਟੀਮ ਸਿਰਫ ਦੋ ਮਾਹਿਰ ਤੇਜ ਗੇਂਦਬਾਜਾਂ ਦੇ ਨਾਲ ਜਾ ਸਕਦੀ ਹੈ ਅਤੇ ਮੁਹੰਮਦ ਸ਼ਮੀ ਨੂੰ ਆਰਾਮ ਦਿੱਤਾ ਜਾ ਸਕਦਾ ਹੈ। (Mohammed Shami)
ਵਿਸ਼ਵ ਕੱਪ 2023 ਦੇ ਸਟਾਰ ਗੇਂਦਬਾਜ਼ ਹਨ ਮੁਹੰਮਦ ਸ਼ਮੀ | Mohammed Shami
ਦੱਸ ਦੇਈਏ ਕਿ ਹਾਲ ਹੀ ਵਿੱਚ ਸਮਾਪਤ ਹੋਏ ਇੱਕਰੋਜ਼ਾ ਵਿਸ਼ਵ ਕੱਪ ’ਚ ਮੁਹੰਮਦ ਸ਼ਮੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਚਾਹੇ ਭਾਰਤੀ ਟੀਮ ਇਹ ਵਿਸ਼ਵ ਕੱਪ ਨਹੀਂ ਜਿੱਤ ਸਕੀ ਪਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਇਸ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਸ਼ਮੀ ਨੂੰ ਸ਼ੁਰੂ ਦੇ ਚਾਰ ਮੈਚਾਂ ’ਚ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ ਜਦੋਂ ਉਨ੍ਹਾਂ ਨੂੰ ਸ਼ਾਮਲ ਕੀਤਾ ਗਿਆ ਤਾਂ ਉਨ੍ਹਾਂ ਨੇ ਆਪਣੇ ਪਹਿਲੇ ਮੈਚ ’ਚ 5 ਵਿਕਟਾਂ ਲੈ ਕੇ ਸ਼ਾਨਦਾਰ ਪ੍ਰਰਦਸ਼ਨ ਕੀਤਾ ਸੀ, ਸ਼ਮੀ ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਰਹੇ ਸਨ। ਸ਼ਮੀ ਨੇ ਮੁੰਬਈ ਦੇ ਵਾਨਖੇੜੇ ’ਚ ਖੇਡੇ ਗਏ ਭਾਰਤ ਅਤੇ ਨਿਊਜੀਲੈਂਡ ਵਿਚਕਾਰ ਪਹਿਲੇ ਸੈਮੀਫਾਈਨਲ ’ਚ 7 ਵਿਕਟਾਂ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। (Mohammed Shami)