Liv in Relationship: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇੱਕ ਬੜਾ ਹੀ ਅਹਿਮ ਫੈਸਲਾ ਸੁਣਾਇਆ ਹੈ ਅਦਾਲਤ ਨੇ ‘ਲਿਵ ਇਨ ਰਿਲੇਸ਼ਨ’ ਨੂੰ ਭਾਰਤੀ ਵਿਆਹ ਦੀ ਪਵਿੱਤਰਤਾ ਦੇ ਖਿਲਾਫ ਕਰਾਰ ਦਿੱਤਾ ਹੈ ਅਦਾਲਤ ਨੇ ਇਹ ਗੱਲ ਵੀ ਜ਼ੋਰ ਦੇ ਕੇ ਆਖੀ ਹੈ ਕਿ ਮਾਪਿਆਂ ਦੇ ਮਾਣ-ਸਨਮਾਨ ਨੂੰ ਠੋ੍ਹਕਰ ਮਾਰ ਕੇ ਮਰਦ-ਔਰਤ ਦਾ ਰਿਸ਼ਤਿਆਂ ਤੋਂ ਬਿਨਾਂ ਇਕੱਠੇ ਰਹਿਣਾ ਭਾਰਤੀ ਵਿਆਹ ਪਰੰਪਰਾ ਦੀ ਪਵਿੱਤਰਤਾ ਨੂੰ ਭੰਗ ਕਰਨਾ ਹੈ ਅਦਾਲਤ ਨੇ ਲਿਵ ਇਨ ਰਿਲੇਸ਼ਨ ਦੇ ਨਾਂਅ ’ਤੇ ਸੁਰੱਖਿਆ ਦੇਣ ਦੀ ਮੰਗ ਕਰਨ ਵਾਲੀਆਂ ਸਾਰੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਹਨ ਬਿਨਾਂ ਸ਼ੱਕ ਅਦਾਲਤ ਦਾ ਇਹ ਫੈਸਲਾ ਨਾ ਸਿਰਫ ਸੰਵਿਧਾਨਕ ਤੇ ਕਾਨੂੰਨੀ ਹੈ। Liv in Relationship
ਸਗੋਂ ਇਹ ਭਾਰਤੀ ਸਮਾਜ ਦੀਆਂ ਮਾਨਵ ਹਿਤੈਸ਼ੀ ਪਰੰਪਰਾਵਾਂ ਤੇ ਮੁੱਲਾਂ ਦੀ ਰੱਖਿਆ ਕਰਨ ਵਾਲਾ ਹੈ ਪੱਛਮ ਦੇ ਮੁਕਾਬਲੇ ’ਚ ਭਾਰਤੀ ਵਿਆਹ ਪਰੰਪਰਾ ਪਵਿੱਤਰ ਹੈ ਜੋ ਮਨੁੱਖ ਤੇ ਸਮਾਜ ਦੇ ਸਬੰਧਾਂ ਨੂੰ ਸੰਤੁਲਿਤ ਤੇ ਸਨਮਾਨਜਨਕ ਮਾਹੌਲ ਦਿੰਦੀ ਹੈ ਅਸਲ ’ਚ ਲਿਵ ਇਨ ਰਿਲੇਸ਼ਨ ਦੋ ਪੀੜ੍ਹੀਆਂ ਦੇ ਟਕਰਾਅ ਦੀ ਦੇਣ ਹੈ ਮਾਪਿਆਂ (ਪੁਰਾਣੀ ਪੀੜ੍ਹੀ) ਕੋਲ ਧਰਮ ਤੇ ਸੱਭਿਆਚਾਰ ਦੀ ਸੇਧ ਅਤੇ ਉਮਰ ਦਾ ਤਜ਼ਰਬਾ ਹੈ ਜੋ ਨਵੀਂ ਪੀੜ੍ਹੀ ਲਈ ਲਾਭਦਾਇਕ ਹੈ ਦੂਜੇ ਪਾਸੇ ਨਵੀਂ ਪੀੜ੍ਹੀ ਭਾਵੁਕ ਤੇ ਜੋਸ਼ੀਲੀ ਹੋਣ ਕਾਰਨ ਵਿਅਕਤੀਗਤ ਅਜ਼ਾਦੀ ਦੇ ਨਾਂਅ ’ਤੇ ਸਮਾਜਿਕ ਪਰੰਪਰਾਵਾਂ ਨੂੰ ਬੰਧਨ ਜਾਂ ਗੁਲਾਮੀ ਮੰਨਦੀ ਹੈ ਪਰ ਇਹ ਚੀਜ਼ ਸਭ ਦੇ ਸਾਹਮਣੇ ਹੈ ਕਿ ਭਾਰਤੀ ਪਰੰਪਰਾਵਾਂ ਅਨੁਸਾਰ ਜੁੜੇ ਰਿਸ਼ਤੇ ਸਾਰੀ ਉਮਰ ਨਿਭੇ ਤੇ ਨਿਭ ਰਹੇ ਹਨ। Liv in Relationship
Read This : ‘ਲਿਵ ਇਨ’ ਤੋਂ ਪਰੇਸ਼ਾਨ ਲੜਕੀਆਂ, ਹੁਣ ਮੁੰਡੇ ਨਹੀਂ ਕਰ ਰਹੇ ਵਿਆਹ
ਜਦੋਂਕਿ ਇੱਕਤਰਫਾ ਫੈਸਲਾ ਲੈ ਕੇ ਬਣੇ ਰਿਸ਼ਤੇ ਤਲਾਕ ਦੀ ਭੇਂਟ ਚੜ੍ਹ ਰਹੇ ਹਨ ਪੱਛਮ ਵੀ ਰਿਸ਼ਤਿਆਂ ਤੋਂ ਬਾਹਰੀ ਸਬੰਧਾਂ ਨੂੰ ਨਕਾਰਨ ਲੱਗਾ ਹੈ ਤਾਂ ਭਾਰਤੀ ਨੌਜਵਾਨ ਵਰਗ ਨੂੰ ਆਪਣੇ ਮੁਲਕ ਦੀ ਅਮੀਰੀ ’ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕੁਝ ਖਾਪ ਪੰਚਾਇਤਾਂ ਵੀ ਕਹਿ ਰਹੀਆਂ ਹਨ ਕਿ ਉਹ ਲਵ ਮੈਰਿਜ਼ ਦੇ ਖਿਲਾਫ਼ ਨਹੀਂ ਪਰ ਮਾਪਿਆਂ ਦੀ ਸਹਿਮਤੀ ਜ਼ਰੂਰੀ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਨਵੀਂ ਪੀੜ੍ਹੀ ਤੇ ਪੁਰਾਣੀ ਪੀੜ੍ਹੀ ਦੇ ਤਾਲਮੇਲ ਦਾ ਸੰਦੇਸ਼ ਦਿੱਤਾ ਹੈ ਬੱਚਿਆਂ ਨੂੰ ਅਧਿਕਾਰ ਹਨ ਪਰ ਮਾਪਿਆਂ ਦੀ ਸਹਿਮਤੀ ਵੀ ਲੈਣੀ ਜ਼ਰੂਰੀ ਹੈ ਬੱਚੇ ਮਾਪਿਆਂ ਤੋਂ ਸੇਧ ਲੈਣ ਤਾਂ ਜੀਵਨ ਸੁਖਮਈ ਅਤੇ ਆਪਣੇਪਣ ਵਾਲਾ ਬਣੇਗਾ। Liv in Relationship