ਅਧਿਆਪਕਾ ਕ੍ਰਿਸ਼ਨਾ ਰਾਣੀ ਦੇ ਸੇਵਾ ਮੁਕਤ ਹੋਣ ’ਤੇ ਸਟਾਫ ਮੈਂਬਰਾਂ ਨੇ ਕੀਤਾ ਸਨਮਾਨ

ਸਿੱਖਿਆ ਵਿਭਾਗ ਵਿੱਚ 20 ਸਾਲ ਨੌਕਰੀ ਕਰਵਾਉਣ ਪਿੱਛੋਂ ਪੰਜਾਬ ਸਰਕਾਰ ਨੇ ਖਾਲੀ ਹੱਥ ਘਰੇ ਭੇਜੀ ਅਧਿਆਪਕਾ

ਲੌਂਗੋਵਾਲ, ਅਗਸਤ (ਹਰਪਾਲ)। ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਜ਼ੈਦ ਵਿੱਚੋਂ ਈਜੀਐਸ, ਕਾਡਰ ਰਾਹੀਂ ਭਰਤੀ ਹੋਈ ਕ੍ਰਿਸ਼ਨਾ ਰਾਣੀ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੇਵਾ ਮੁਕਤ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੂੰ ਉਸ ਸਮੇਂ ਦੀ ਸਰਕਾਰ ਵੱਲੋਂ ਕ੍ਰਿਸ਼ਨਾ ਦੇਵੀ ਦੀ ਯੋਗਤਾ ਤੇ ਆਧਾਰਤ ਰੱਖਿਆ ਗਿਆ ਸੀ। ਕ੍ਰਿਸ਼ਨਾ ਰਾਣੀ ਸਾਲ 2003 ਤੋਂ ਲੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਖ-ਵੱਖ ਸੈਂਟਰਾਂ ਵਿੱਚ ਕੰਮ ਕੀਤਾ ਜਦੋਂ ਕਿ ਉਨ੍ਹਾਂ ਦੀ ਤਨਖਾਹ ਮਹਿਜ਼ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਸੀ। ਸਾਲ 2014 ਵਿਚ ਉਨ੍ਹਾਂ ਨੂੰ ਪੱਕੇ ਤੌਰ ’ਤੇ ਪ੍ਰਾਇਮਰੀ ਸਕੂਲ ਵਿੱਚ ਨਿਯੁਕਤ ਕਰ ਦਿੱਤਾ ਗਿਆ ਜਿੱਥੇ ਉਨਾਂ ਪੱਤੀ ਸੁਨਾਮੀ, ਲੋਹਾਖੇੜਾ ਆਦਿ ਸਕੂਲਾਂ ਵਿਚ ਬਤੌਰ ਅਧਿਆਪਕਾ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈ। ਪਰ ਅੱਜ ਕ੍ਰਿਸ਼ਨਾ ਰਾਣੀ ਆਪਣੀਆਂ ਸੇਵਾਵਾਂ ਪੂਰੀਆਂ ਕਰਦੇ ਹੋਏ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੱਤੀ ਜ਼ੈਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ ਸੇਵਾ ਮੁਕਤ ਹੋ ਗਏ ਹਨ।

ਉਨਾਂ ਭਰੇ ਮਨ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਆਪਣਾ ਸੇਵਾ ਕਾਲ ਪੂਰਾ ਕਰਨ ਉਪਰੰਤ ਸੇਵਾ ਮੁਕਤ ਜ਼ਰੂਰ ਹੋ ਗਈ ਹਾਂ ਪਰ ਮੈਂਨੂੰ ਸਰਕਾਰ ਵੱਲੋਂ ਹੁਣ ਵੀ ਛੇ ਹਜ਼ਰ ਰੁਪਿਆ ਹੀ ਦਿੱਤਾ ਜਾਂਦਾ ਸੀ ਜਿਸ ਵਿੱਚ ਮੈਨੂੰ ਕੋਈ ਵੀ ਭੱਤਾ ਨਹੀਂ ਮਿਲਦਾ ਸੀ। ਉਨ੍ਹਾਂ ਕਿਹਾ ਅੱਜ ਮਹਿੰਗਾਈ ਦੇ ਯੁੱਗ ਵਿੱਚ 6 ਹਜ਼ਾਰ ਰੁਪਏ ਨਾਲ ਗੁਜ਼ਾਰਾ ਨਹੀਂ ਚੱਲ ਸਕਦਾ। ਮੈਨੂੰ ਪੰਜਾਬ ਸਰਕਾਰ ਵੱਲੋਂ ਕੋਈ ਵੀ ਭੱਤਾ ਨਹੀਂ ਦਿੱਤਾ ਗਿਆ ਇੱਥੋਂ ਤਕ ਕਿ ਮੈਨੂੰ ਈਪੀਐਫ, ਤੇ ਈਐਸਆਈ ਵਰਗੀਆਂ ਸਹੂਲਤਾਂ ਵੀ ਪ੍ਰਦਾਨ ਨਹੀਂ ਕੀਤੀਆਂ ਗਈਆਂ ਜਿਹੜੀਆਂ ਆਊਟ ਸੋਰਸਿਸ ਅਧਿਆਪਕਾਂ ’ਤੇ ਵੀ ਲਾਗੂ ਹਨ। ਉਨ੍ਹਾਂ ਕਿਹਾ ਮੈਂਨੂੰ ਪੂਰੀ ਆਸ ਸੀ ਕਿ ਮੈਂ ਇੱਕ ਨਾ ਇੱਕ ਦਿਨ ਪੂਰੇ ਭੱਤਿਆਂ ਸਮੇਤ ਸਿੱਖਿਆ ਵਿਭਾਗ ਵਿਚ ਹੀ ਰੈਗੂਲਰ ਹੋਵਾਂਗੀ।

 ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ ਸੇਵਾ ਮੁਕਤ ਹੋਏ ਅਧਿਆਪਕਾ ਕ੍ਰਿਸ਼ਨਾ ਰਾਣੀ ਨੂੰ ਮਾਸਟਰ ਗੁਰਵਿੰਦਰ ਸਿੰਘ,ਮੈਡਮ ਰਾਜਵੀਰ ਸ਼ਰਮਾ ਅਤੇ ਮਾਸਟਰ ਜਸਵੀਰ ਸਿੰਘ ਵੱਲੋਂ ਉਨ੍ਹਾਂ ਦੇ ਗਲੇ ਵਿਚ ਹਾਰ ਪਾ ਕੇ ਸਕੂਲ ਵਿੱਚੋਂ ਵਿਦਾਇਗੀ ਦਿੰਦੇ ਹੋਏ । ਫੋਟੋ : ਹਰਪਾਲ

ਇਸ ਆਸ ਨੂੰ ਲੈ ਕੇ ਮੈਂ ਕਿਸੇ ਹੋਰ ਵਿਭਾਗ ਅੰਦਰ ਵੀ ਨੌਕਰੀ ਨਹੀਂ ਕੀਤੀ। ਅੰਤ ਵਿਚ ਉਨ੍ਹਾਂ ਸੂਬੇ ਦੀਆਂ ਸਰਕਾਰਾਂ ਨੂੰ ਇਕ ਕਵਿਤਾ ਰਾਹੀਂ ਅਪੀਲ ਕੀਤੀ ਕਿ ਪੰਜਾਬ ਸਰਕਾਰ ਕਿਸੇ ਵੀ ਵਿਭਾਗ ਅੰਦਰ ਕਿਸੇ ਵੀ ਮੁਲਾਜ਼ਮ ਨੂੰ ਕੱਚੇ ਤੌਰ ’ਤੇ ਭਰਤੀ ਕਰਕੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰੇ। ਉਨ੍ਹਾਂ ਕਿਹਾ ਜਿਵੇਂ ਮੈਂ ਅੱਜ ਸਿਫਰ ਛੇ ਹਜ਼ਾਰ ਰੁਪਏ ’ਤੇ ਨੌਕਰੀ ਕਰਦੀ ਸੇਵਾ ਮੁਕਤ ਹੋ ਕੇ ਖਾਲੀ ਹੱਥ ਆਪਣੇ ਪਰਿਵਾਰ ਵਿੱਚ ਵਾਪਸ ਆ ਗਈ ਹਾਂ ਅੱਗੇ ਤੋਂ ਸਰਕਾਰ ਕਿਸੇ ਵੀ ਮੁਲਾਜ਼ਮ ਨੂੰ ਖਾਲੀ ਹੱਥ ਘਰ ਨੂੰ ਨਾ ਭੇਜੇ। ਇਸ ਮੌਕੇ ਮਾਸਟਰ ਗੁਰਵਿੰਦਰ ਸਿੰਘ ਹਰੀਦਾਸ, ਗੁਰਪ੍ਰੀਤ ਟੋਨੀ ਬਲਾਕ ਪ੍ਰਧਾਨ, ਰਵਿੰਦਰ ਸਿੰਘ ਸੀ,ਐਚ,ਟੀ, ਚਮਕੌਰ ਸਿੰਘ ਨਮੋਲ, ਗੁਰਦੇਵ ਸਿੰਘ ਨਮੋਲ, ਸੁਖਬੀਰ ਸਿੰਘ, ਗੁਰਪ੍ਰੀਤ ਸਿੰਘ ਦੁੱਗਾ, ਰਾਜਵੀਰ ਸ਼ਰਮਾ ,ਗੁਰਦੀਪ ਕੌਰ, ਮੈਡਮ ਸਿਲਕੀ, ਬੀਰਬਲ ਸਿੰਘ ਆਦਿ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ