ਸੇਂਟ ਜੌਹਨਜ ਆਈਲੈਟਸ ਅਤੇ ਇਮੀਗ੍ਰੇਸ਼ਨ ਨੇ 5 ਰਫਿਊਜ਼ਲਾਂ ਤੋਂ ਬਾਅਦ ਲਗਵਾਇਆ ਕੈਨੇਡਾ ਦਾ ਵੀਜ਼ਾ
(ਸੁਖਨਾਮ) ਬਠਿੰਡਾ। ਪਿਛਲੇ ਲਗਭਗ 10 ਸਾਲਾਂ ਤੋਂ ਇਮੀਗ੍ਰੇਸ਼ਨ ਅਤੇ ਆਈਲੈਟਸ ਦੇ ਖੇਤਰ ’ਚ ਬੇਹਤਰੀਨ ਸੇਵਾਵਾਂ ਦੇ ਰਹੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਆਈਲੈਟਸ ਅਤੇ ਇਮੀਗੇ੍ਰਸ਼ਨ ਕੰਸਲਟੈਂਟ ਸੇਂਟ ਜੌਹਨਜ ਆਈਲੈਟਸ ਅਤੇ ਇਮੀਗੇ੍ਰਸ਼ਨ, ਗਲੀ ਨੰ.20, ਨੇੜੇ ਘੋੜੇ ਵਾਲਾ ਚੌਂਕ, ਅਜੀਤ ਰੋਡ, ਬਠਿੰਡਾ ਨੇ ਕਮਲਪ੍ਰੀਤ ਕੌਰ ਦਾ ਕੈਨੇਡਾ ਦਾ ਵੀਜ਼ਾ ਲਗਵਾ ਕੇ ਉਸ ਦਾ ਵਿਦੇਸ਼ ਪੜ੍ਹਨ ਦਾ ਸੁਪਨਾ ਸਾਕਾਰ ਕੀਤਾ ਹੈ। ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੈਨੇਜਿੰਗ ਡਾਇਰੈਟਰ ਸ਼ਿਵੇਨ ਮੌਂਗਾ ਨੇ ਦੱਸਿਆ ਕਿ ਉਨ੍ਹਾਂ ਨੇ ਕਮਲਪ੍ਰੀਤ ਕੌਰ ਪੁੱਤਰੀ ਬਲਵੰਤ ਸਿੰਘ ਵਾਸੀ ਪਿੰਡ ਸੇਲਬਰਾਹ (ਬਠਿੰਡਾ) ਦਾ 5 ਰਫਿਊਜ਼ਲਾਂ ਦੇ ਬਾਵਜੂਦ ਉਸਦਾ ਕੈਨੇਡਾ ਦਾ ਸਟੂਡੈਂਟ ਵੀਜਾ ਲਗਵਾ ਕੇ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਕਮਲਪ੍ਰੀਤ ਕੌਰ ਨੇ 2019 ਵਿਚ +2 ਨਾਨ ਮੈਡੀਕਲ ਸਟਰੀਮ ਨਾਲ ਪਾਸ ਕੀਤੀ ਉਸ ਨੇ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਦੇ ਇਮੀਗ੍ਰੇਸ਼ਨ ਕੰਸਲਟੈਂਟਸ ਨਾਲ ਵੀਜ਼ਾ ਲਗਵਾਉਣ ਲਈ ਸੰਪਰਕ ਕੀਤਾ ਪ੍ਰੰਤੂ ਇੱਕ ਤੋਂ ਬਾਅਦ ਇੱਕ 5 ਰਫਿਊਜ਼ਲਾਂ ਲੱਗ ਗਈਆਂ ਆਖਿਰ ਵਿੱਚ ਕਮਲਪ੍ਰੀਤ ਨੇ ਸਾਡੀ ਸੰਸਥਾ ਨਾਲ ਸੰਪਰਕ ਕੀਤਾ ਅਤੇ ਅਸੀਂ ਉਸ ਦੇ ਕੇਸ ਨੂੰ ਬਹੁਤ ਹੀ ਬਰੀਕੀ ਨਾਲ ਪੜ੍ਹਿਆ ਜਿਸ ਅਧਾਰ ’ਤੇ ਉਸ ਦੀਆਂ ਰਫਿਊਜ਼ਲ ਲੱਗ ਰਹੀਆਂ ਸਨ। ਉਸ ਨੂੰ ਦੂਰਾ ਕੀਤਾ ਅਤੇ ਕਮਲਪ੍ਰੀਤ ਦਾ ਕੈਨੇਡਾ ਦਾ ਵੀਜਾ ਲੱਗ ਗਿਆ ਹੈ। ਇਸ ਮੌਕੇ ਉਨ੍ਹਾਂ ਵਿਦੇਸ਼ ਜਾਣ ਵਾਲੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਇਮੀਗ੍ਰੇਸ਼ਨ ਦੇ ਐਕਸਪਰਟ ਤੋਂ ਹੀ ਆਪਣੀ ਫਾਈਲ ਲਗਾਉਣ ਜਿਸ ਨਾਲ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੋਵਾਂ ਦੀ ਬੱਚਤ ਹੁੰਦੀ ਹੈ ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਜਿਸ ਸਟੂਡੈਂਟ ਦੀ ਪ੍ਰੋਫਾਈਲ ’ਚ ਗੈਪ, ਰਿਫਿਊਜ਼ਲ ਹੈ, ਬੈਂਡ ਘੱਟ ਹਨ ਜਾਂ ਪੀਟੀਈ ਕੀਤੀ ਹੈ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ, ਇੱਕ ਵਾਰ ਸਾਡੀ ਟੀਮ ਨਾਲ ਸੰਪਰਕ ਜਰੂਰ ਕਰੋ ਅਤੇ ਆਪਣੇ ਵਿਦੇਸ਼ ’ਚ ਪੜ੍ਹਾਈ ਕਰਨ ਦੇ ਸੁਪਨੇ ਨੂੰ ਸਾਕਾਰ ਕਰੋ।
ਇਸ ਮੌਕੇ ਕਮਲਪ੍ਰੀਤ ਕੌਰ ਨੇ ਕਿਹਾ ਕਿ ਜਦੋਂ ਉਸ ਦੇ ਵੀਜ਼ਾ ਦੀ ਰਫਿਊਜਲ ਲੱਗ ਰਹੀਆਂ ਸਨ ਤਾਂ ਇੱਕ ਵਾਰ ਉਸ ਨੇ ਵਿਦੇਸ਼ ਜਾਣ ਦਾ ਵਿਚਾਰ ਤਿਆਗ ਦਿੱਤਾ ਸੀ ਪ੍ਰੰਤੂ ਉਸ ਦੇ ਮਾਪਿਆਂ ਨੇ ਉਸਨੂੰ ਹੌਂਸਲਾ ਨਹੀਂ ਹਾਰਨ ਦਿੱਤਾ ਅਤੇ ਅੱਜ ਉਸਦਾ ਸੁਪਨਾ ਸਕਾਰ ਹੋ ਗਿਆ ਹੈ ਉਨ੍ਹਾਂ ਵਿਦੇਸ਼ ਜਾਣ ਦੇ ਚਾਹਵਾਨ ਬੱਚਿਆਂ ਨੂੰ ਅਪੀਲ ਕੀਤੀ ਕਿ ਜਿੰਦਗੀ ’ਚ ਬਹੁਤ ਉਤਰਾਅ ਚੜ੍ਹਾਅ ਆਉਂਦੇ ਹਨ ਕਦੇ ਵੀ ਕਿਸੇ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਮਿਹਨਤ ਕਰਦੇ ਰਹੋ ਮੰਜ਼ਿਲ ਜਰੂਰ ਮਿਲਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














