ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home ਸੂਬੇ ਪੰਜਾਬ ਐੱਸਐੱਸਐੱਮ ਕਾਲ...

    ਐੱਸਐੱਸਐੱਮ ਕਾਲਜ ਦਾ ਬੀਏ ਪਹਿਲੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

    Result Sachkahoon

    ਐੱਸਐੱਸਐੱਮ ਕਾਲਜ ਦਾ ਬੀਏ ਪਹਿਲੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

    ਸੱਚ ਕਹੂੰ ਨਿਊਜ਼, ਗੁਰਦਾਸਪੁਰ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਵੱਲੋਂ ਬੀਏ ਪਹਿਲਾ ਸਮੈਸਟਰ ਦੇ ਐਲਾਨੇ ਗਏ ਨਤੀਜੇ ਵਿੱਚ ਐਸਐਸਐਮ ਕਾਲਜ ਦੀਨਾਨਗਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪਿ੍ਰੰਸੀਪਲ ਡਾ. ਆਰ.ਕੇ. ਤੁਲੀ ਨੇ ਦੱਸਿਆ ਕਿ ਵਿਦਿਆਰਥਣ ਪਾਯਲ ਨੇ 80 ਫ਼ੀਸਦੀ ਅੰਕ ਲੈ ਕੇ ਯੂਨੀਵਰਸਿਟੀ ਵਿੱਚੋਂ 11ਵਾਂ ਸਥਾਨ, ਜੋਤੀ ਦੇਵੀ ਨੇ 78.25 ਅੰਕ ਲੈ ਕੇ 16ਵਾਂ ਸਥਾਨ, ਕੁਸ਼ਾਂਤ ਨੇ 73.1 ਅੰਕ ਲੈ ਕੇ 37ਵਾਂ ਸਥਾਨ ਅਤੇ ਸਚਿਨਪ੍ਰੀਤ ਨੇ 72.75 ਅੰਕ ਲੈ ਕੇ ਯੂਨੀਵਰਸਿਟੀ ਵਿੱਚੋਂ 38ਵਾਂ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ।

    ਪਿ੍ਰੰਸੀਪਲ ਡਾ. ਆਰ.ਕੇ. ਤੁਲੀ ਨੇ ਚੰਗੇ ਨਤੀਜੇ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਇਨਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਹੋਰ ਚੰਗੇ ਨਤੀਜਿਆਂ ਲਈ ਵਿਦਿਆਰਥੀਆਂ ਨੂੰ ਲਗਾਤਾਰ ਮੇਹਨਤ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਡਾ. ਰਾਜਨ ਹਾਂਡਾ, ਡਾ. ਮੁਖਵਿੰਦਰ ਸਿੰਘ, ਪ੍ਰੋਫੈਸਰ ਸ਼ੁਭ ਕਿਰਨ, ਪ੍ਰੋਫੈਸਰ ਕੰਵਲਜੀਤ ਕੌਰ, ਪ੍ਰੋਫੈਸਰ ਸੁਸ਼ਮਾ, ਪ੍ਰੋਫੈਸਰ ਵੰਦਨਾ, ਪ੍ਰੋਫੈਸਰ ਅਮਰਪ੍ਰੀਤ ਕੌਰ, ਪ੍ਰੋਫੈਸਰ ਰਮਨਜੀਤ ਕੌਰ ਅਤੇ ਪ੍ਰੋਫੈਸਰ ਸੋਨੂੰ ਮੰਗੋਤਰਾ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।