ਲਗਾਤਾਰ ਤਿੰਨ ਦਿਨਾਂ ਤੋਂ ਹੋ ਰਹੀ ਐ ਬਰਫਬਾਰੀ
ਸ੍ਰੀਨਗਰ, ਏਜੰਸੀ। ਪਿਛਲੇ 24 ਘੰਟਿਆਂ ‘ਚ ਤਾਜ਼ਾ ਬਰਫਬਾਰੀ ਕਾਰਨ ਲੱਦਾਖ ਖੇਤਰ ਦਾ ਸੰਪਰਕ ਕਸ਼ਮੀਰ ਘਾਟੀ ਨਾਲੋਂ ਕੱਟਿਆ ਹੋਇਆ ਹੈ। ਇਹ ਤੀਜਾ ਦਿਨ ਹੈ ਜਦੋਂ ਇਸ ਖੇਤਰ ‘ਚ ਜ਼ੋਰਦਾਰ ਬਰਫਬਾਰੀ ਹੋ ਰਹੀ ਹੈ। ਆਵਾਜਾਈ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ੋਰਦਾਰ ਬਰਫਬਾਰੀ ਹੋਈ ਅਤੇ ਇਸ ਕਾਰਨ ਸ਼ਨਿੱਚਰਵਾਰ ਨੂੰ ਆਵਾਜਾਈ ਮੁਲਤਵੀ ਕਰ ਦਿੱਤੀ ਗਈ। ਉਹਨਾ ਕਿਹਾ ਕਿ ਸੜਕਾਂ ‘ਤੇ ਬਰਫ ਜਮਾ ਹੋਣ ਕਾਰਨ ਤਿਲਕਣ ਵਧ ਗਈ ਹੈ ਅਤੇ ਰਾਜਮਾਰਗ ਦੀ ਸਫਾਈ ਲਈ ਸੀਮਾ ਸੜਕ ਸੰਗਠਨ ਨੇ ਆਪਣੇ ਕਰਮਚਾਰੀਆਂ ਨੂੰ ਆਧੁਨਿਕ ਮਸ਼ੀਨਾਂ ਨਾਲ ਸਫਾਈ ਦੇ ਕੰਮ ਲਗਾ ਦਿੱਤਾ ਹੈ। ਮੌਸਮ ਅਤੇ ਸੜਕਾਂ ਦੀ ਹਾਲਤ ‘ਚ ਸੁਧਾਰ ਆਉਣ ਤੋਂ ਬਾਅਦ ਹੀ ਆਵਾਜਾਈ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।