ਏਜੰਸੀ, ਨਵੀਂ ਦਿੱਲੀ: ਇੰਡੋਨੇਸ਼ੀਆ ਅਤੇ ਅਸਟਰੀਅਨ ਓਪਨ ਦੇ ਰੂਪ ‘ਚ ਲਗਾਤਾਰ ਦੋ ਸੁਪਰ ਸੀਰੀਜ਼ ਖਿਤਾਬ ਜਿੱਤ ਕੇ ਨਵੀਂ ਬੁਲੰਦੀ ਹਾਸਲ ਕਰ ਚੁੱਕੇ ਕਿਦਾਂਬੀ ਸ੍ਰੀਕਾਂਤ ਤਿੰੰਨ ਸਥਾਨਾਂ ਦੀ ਛਾਲ ਮਾਰ ਕੇ ਇੱਕ ਵਾਰ ਫਿਰ ਤੋਂ ਵਿਸ਼ਵ ਬੈਡਮਿੰਟਨ ਦੀ ਟਾਪ-10 ਰੈਂਕਿੰਗ ‘ਚ ਪਰਤ ਆਏ ਹਨ ਸ੍ਰੀਕਾਂਤ ਪਿਛਲੇ 10 ਮਹੀਨਿਆਂ ‘ਚ ਪਹਿਲੀ ਵਾਰ ਟਾਪ 10 ‘ਚ ਪਰਤੇ ਹਨ ਉਹ 11ਵੇਂ ਸਥਾਨ ਤੋਂ ਅੱਠਵੇਂ ਸਥਾਨ ‘ਤੇ ਆ ਗਏ ਹਨ
ਉਨ੍ਹਾਂ ਨੇ ਵਿਸ਼ਵ ਅਤੇ ਓਲੰਪਿਕ ਚੈਂਪੀਅਨ ਚੀਨ ਦੇ ਚੇਨ ਲੋਂਗ ਨੂੰ ਹਰਾ ਕੇ ਅਸਟਰੇਲੀਅਨ ਓਪਨ ਦਾ ਖਿਤਾਬ ਜਿੱਤਿਆ ਸੀ 24 ਸਾਲਾ ਸ੍ਰੀਕਾਂਤ ਅਗਸਤ ‘ਚ ਰੀਓ ਓਲੰਪਿਕ ਦੇ ਕੁਆਰਟਰ ਫਾਈਨਲ ‘ਚ ਪਹੁੰਚਣ ਤੋਂ ਬਾਅਦ ਅਕਤੂਬਰ 2016 ‘ਚ ਟਾਪ 10 ‘ਚ ਪਹੁੰਚੇ ਸਨ
ਉਨ੍ਹਾਂ ਦੇ ਕਰੀਅਰ ਦੀ ਸਰਵੋਤਮ ਰੈਂਕਿੰਗ ਤਿੰਨ ਰਹੀ ਹੈ ਜੋ ਉਨ੍ਹਾਂ ਨੇ ਜੂਨ 2015 ‘ਚ ਹਾਸਲ ਕੀਤੀ ਸੀ ਬੀ ਸਾਈ ਪ੍ਰਨੀਤ ਇੱਕ ਸਥਾਂਨ ਦੇ ਸੁਧਾਰ ਨਾਲ 15ਵੇਂ ਨੰਬਰ ‘ਤੇ ਪਹੁੰਚ ਗਏ ਹਨ ਜਦੋਂ ਕਿ ਅਜੇ ਜੈਰਾਮ ਇੱਕ ਸਥਾਨ ਡਿੱਗ ਕੇ 16ਵੇਂ ਨੰਬਰ ‘ਤੇ ਖਿਸਕੇ ਹਨ ਐੱਚਐੱਸ ਪ੍ਰਣਯ ਨੂੰ ਦੋ ਸਥਾਨਾਂ ਦਾ ਨੁਕਸਾਨ ਹੋਇਆ ਹੈ ਅਤੇ ਉਹ 23ਵੇਂ ਨੰਬਰ ‘ਤੇ ਆ ਗਏ ਹਨ ਪਰ ਭਾਰਤ ਲਈ ਇਹ ਇੱਕ ਵੱਡੀ ਉਪਲੱਬਧੀ ਹੈ ਕਿ ਉਸ ਦੇ ਚਾਰ ਪੁਰਸ਼ ਖਿਡਾਰੀ ਟਾਂਪ 25 ਰੈਂÎਕੰਗ ‘ਚ ਸ਼ਾਮਲ ਹਨ
ਪੀਵੀ ਸਿੰਧੂ ਪੰਜਵੇਂ ਨੰਬਰ ‘ਤੇ ਖਿਸਕੀ
ਮਹਿਲਾਵਾਂ ‘ਚ ਪੀਵੀ ਸਿੰਧੂ ਇੱਕ ਸਥਾਂਨ ਦੇ ਨੁਕਸਾਨ ਨਾਂਲ ਪੰਜਵੇਂ ਨੰਬਰ ‘ਤੇ ਖਿਸਕ ਗਈ ਹੈ ਜਦੋਂ ਕਿ ਸਾਇਨਾ ਨੇਹਵਾਲ ਇੱਕ ਸਥਾਨ ਦੇ ਸੁਧਾਰ ਨਾਲ 15ਵੇਂ ਨੰਬਰ ‘ਤੇ ਆ ਗਈ ਏ ਸਿੰਧੂ ਅਤੇ ਸਾਇਨਾ ਅਸਟਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਤੋਂ ਬਾਹਰ ਹੋ ਗਈਆਂ ਸੀ ਪੁਰਸ਼ ਡਬਲ ਅਤੇ ਮਹਿਲਾ ਡਬਲ ‘ਚ ਟਾਪ 25 ‘ਚ ਕੋਈ ਭਾਂਰਤੀ ਜੋੜੀ ਨਹੀਂ ਹੈ ਮਿਸ਼ਰਿਤ ਡਬਲ ‘ਚ ਪ੍ਰਣਵ ਚੋਪੜਾ ਅਤੇ ਐੱਨ ਸਿੱਕੀ ਰੇੱਡੀ ਦੋ ਸਥਾਨ ਡਿੱਗ ਕੇ 18ਵੇਂ ਨੰਬਰ ‘ਤੇ ਖਿਸਕ ਗਏ ਹਨ ਪੁਰਸ਼ਾਂ ‘ਚ ਕੋਰੀਆ ਦੇ ਸੋਨ ਵਾਨ ਹੋ ਅਤੇ ਮਹਿਲਾਵਾਂ ‘ਚ ਤਾਈਪੇ ਦੀ ਤੇਈ ਯੂ ਜਿੰਗ ਦਾ ਚੋਟੀ ਸਥਾਨ ਬਣਿਆ ਹੋਇਆ ਹੈ