ਜੀਐਸਟੀ:ਟੈਕਸ ਸੁਧਾਰ ਦਾ ਸਭ ਤੋਂ ਵੱਡਾ ਕਦਮ

GST, Largest, Step, Tax, Reform, Editorial

ਅੱਜ ਬਾਜ਼ਾਰ ‘ਚ ਇੱਕੋ ਹੀ ਚਰਚਾ ਸੁਣੀ ਜਾ ਰਹੀ ਹੈ, ਉਹ ਹੈ ਜੀਐਸਟੀ ਦੀ ਜੀਐਸਟੀ ਬਾਰੇ ਸਰਕਾਰ ਆਪਣੇ ਉਪਰਾਲਿਆਂ  ਰਾਹੀਂ ਵਪਾਰੀ ਤੇ ਆਮ ਜਨਤਾ  ਦੇ ਸ਼ੰਕਿਆਂ ਨੂੰ ਦੂਰ ਕਰਨ ਦਾ ਹਰ ਸੰਭਵ ਯਤਨ ਕਰ ਰਹੀ ਹੈ ਇਸ ਦੇ ਬਾਵਜ਼ੂਦ ਵੀ ਕੁਝ ਵਪਾਰੀਆਂ ‘ਚ ਸ਼ੰਕੇ ਪਾਏ ਜਾ ਰਹੇ ਹਨ ਇਸ ਕਾਰਨ ਕਿਤੇ ਵਿਰੋਧ ਵੀ ਹੋ ਰਿਹਾ ਹੈ ਤੇ ਕਿਤੇ ਆਰਥਿਕ ਮਾਮਲਿਆਂ ਦੇ ਜਾਣਕਾਰ ਇਸ ਨੂੰ ਬੇਮਿਸਾਲ ਕਦਮ ਕਰਾਰ ਦੇ ਰਹੇ ਹਨ ਦੋਵਾਂ ਤਰ੍ਹਾਂ ਦੇ ਸੁਰ ਉਭਰਨ ਨਾਲ ਅਜਿਹਾ ਲੱਗ ਰਿਹਾ ਹੈ ਕਿ ਸੱਚਮੁੱਚ ਜੀਐਸਟੀ ਸਮੱਸਿਆ ਹੈ ਜਾਂ ਫੇਰ ਹੱਲ ਜੇਕਰ ਸਮੱਸਿਆ ਹੈ ਤਾਂ ਸਰਕਾਰ ਨੂੰ ਹੱਲ ਕੱਢਣ ਦੇ ਕਦਮ ਚੁੱਕਣੇ ਚਾਹੀਦੇ ਹਨ ਕਿਹਾ ਜਾ ਰਿਹਾ ਹੈ ਕਿ ਜੀਐਸਟੀ ਬਾਰੇ ਅਣਜਾਣਪੁਣਾ ਹੀ ਸਮੱਸਿਆ ਹੈ ਜੋ ਧਾਰਨਾ ਹੇ ਉਹ ਛੇਤੀ ਹੀ ਸਮਾਪਤ ਹੋਵੇਗੀ, ਅਜਿਹਾ ਵਿਸ਼ਵਾਸ ਵੀ ਕੁਝ ਵਪਾਰੀਆਂ ਨੂੰ ਹੈ

ਦਰਅਸਲ ਪੂਰੇ ਦੇਸ਼ ਨੂੰ ਇੱਕ ਸਮਾਨ ਟੈਕਸ ਪ੍ਰਣਾਲੀ ‘ਚ ਲਿਆਉਣ ਵਾਲਾ ਜੀਐਸਟੀ ਟੈਕਸ ਪ੍ਰਣਾਲੀ ‘ਚ ਸੁਧਾਰ ਦਾ ਵੱਡਾ ਰਾਹ ਮੰਨਿਆ ਜਾ ਰਿਹਾ ਹੈ ਇਸ ਨਾਲ ਜਿੱਥੇ ਵਪਾਰੀਆਂ ਨੂੰ ਟੈਕਸ ਜਮਾਂ ਕਰਨ ‘ਚ ਅਸਾਨੀ ਹੋਵੇਗੀ, ਉੱਥੇ ਹੀ ਆਮ ਜਨਤਾ ‘ਤੇ ਪੈਣ ਵਾਲੇ ਆਰਥਿਕ ਬੋਝ ਨੂੰ ਵੀ ਘੱਟ ਕੀਤਾ ਜਾ ਸਕੇਗਾ ਫ਼ਿਲਹਾਲ ਦੇਸ਼ ‘ਚ ਇਹੀ ਦਿਖਾਈ ਦਿੰਦਾ ਸੀ ਕਿ ਵਪਾਰੀ ਕਈ ਪੱਧਰਾਂ ‘ਤੇ ਮਾਲ ਦੀ ਕੀਮਤ ਤੈਅ ਕਰਦਾ ਸੀ ਜੀਐਸਟੀ ਲਾਗੂ ਹੋ ਜਾਣ ਨਾਲ ਵਪਾਰੀ ਪੱਧਰ ‘ਤੇ ਹੋਣ ਵਾਲੇ ਵਾਧੇ ‘ਤੇ ਰੋਕ ਲਾਈ ਜਾ ਸਕੇਗੀ ਤੇ ਕਈ ਥਾਈਂ ਲਾਏ ਜਾਣ ਵਾਲੇ ਟੈਕਸ ਤੋਂ ਵੀ ਰਾਹਤ ਮਿਲੇਗੀ

ਅਜੇ ਦੇਸ਼ ਅੰਦਰ ਦੇਖਣ ‘ਚ ਆ ਰਿਹਾ ਸੀ ਕਿ ਸ਼ੋਅ ਰੂਮ ‘ਚ ਵਿਕਣ ਵਾਲੇ ਕੋਈ ਆਮ ਚੀਜ਼ ਦੁਕਾਨ ਤੋਂ ਕਾਫ਼ੀ ਮਹਿੰਗੀ ਹੁਦੀ ਹੈ ਸ਼ੋਅ ਰੂਮ ਵਾਲੇ ਚੀਜ ਨੂੰ ਸਜਾਉਣ ਵਾਲੇ ਸਾਜੋ-ਸਮਾਨ ਦਾ ਖਰਚਾ ਵੀ ਗਾਹਕ ਦੇ ਖਾਤੇ ‘ਚ ਜੋੜ ਦਿੰਦੇ ਸਨ ਜਿਸ ਨਾਲ ਗਾਹਕ ਦੀ ਜੇਬ ‘ਤੇ ਬੇਲੋੜਾ ਬੋਝ ਵਧ ਜਾਂਦਾ ਸੀ ਜੀਐਸਟੀ ਲਾਗੂ ਹੋਣ ਨਾਲ ਚੀਜ਼ ਦੀ ਕੀਮਤ ਹਰ ਥਾਂ ਇੱਕੋ ਹੀ ਹੋਵੇਗੀ  ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ ਨਾਲ ਵਪਾਰੀਆਂ ‘ਤੇ ਕੁਝ ਵੀ ਅਸਰ ਨਹੀਂ ਹੋਵੇਗਾ, ਜੋ ਟੈਕਸ ਲੱਗੇਗਾ ਉਹ ਸਿੱਧਾ ਜਨਤਾ ਤੋਂ  ਹੀ ਵਸੂਲ ਕੀਤਾ ਜਾਵੇਗਾ ਹਾਲਾਂਕਿ ਇਹ ਵੀ ਸੱਚ ਹੈ ਕਿ ਜਨਤਾ ‘ਤੇ ਟੈਕਸਾਂ ਦਾ ਬੋਝ ਪਹਿਲਾਂ ਤੋਂ ਹੀ ਸੀ ਪਰੰਤੂ ਜੀਐਸਟੀ ਲਾਗੂ ਹੋ ਜਾਣ ਨਾਲ ਇਨ੍ਹਾਂ  ਟੈਕਸਾਂ ‘ਚ ਪਾਰਦਰਿਸ਼ਤਾ ਆਵੇਗੀ, ਜਿਸ ਨੂੰ ਜਨਹਿੱਤਕਾਰੀ ਕਦਮ ਕਿਹਾ ਜਾ ਸਕਦਾ ਹੈ
ਜੁਲਾਈ ਤੋਂ ਜੀਐਸਟੀ ਦੀਆਂ ਦਰਾਂ ਲਾਗੂ ਹੋਣ ਨਾਲ ਤੁਹਾਡੀ ਜੇਬ ‘ਤੇ ਇਸ ਦਾ ਕੀ ਅਸਰ ਪਵੇਗਾ, ਇਹ ਜਾਨਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ 1 ਜੁਲਾਈ ਤੋਂ ਲਾਗੂ ਹੋਣ ਜਾ ਰਿਹਾ ਜੀਐਸਟੀ ਭਾਵ ਗੁਡਸ ਐਂਡ ਸਰਵਿਸਿਜ਼ ਟੈਕਸ ਇੱਕ ਅਜਿਹਾ ਟੈਕਸ ਹੈ ਜੋ ਟੈਕਸ ਦੇ ਵੱਡੇ ਜਾਲ ਤੋਂ ਮੁਕਤੀ ਦਿਵਾਏਗਾ ਜੀਐਸਟੀ ਆਉਣ ਤੋਂ ਬਾਦ ਬਹੁਤ ਸਾਰੀਆਂ ਚੀਜਾਂ ਸਸਤੀਆਂ ਹੋ ਜਾਣਗੀਆਂ ਜਦੋਂਕਿ ਕੁਝ ਜੇਬ ‘ਤੇ ਭਾਰੀ ਵੀ ਪੈਣਗੀਆਂ ਪਰੰਤੂ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਟੈਕਸ ਦਾ ਪੂਰਾ ਸਿਸਟਮ ਅਸਾਨ ਹੋ ਜਾਵੇਗਾ 18  ਤੋਂ ਜ਼ਿਆਦਾ ਟੈਕਸਾਂ ਤੋਂ ਮੁਕਤੀ ਮਿਲੇਗੀ ਤੇ ਪੂਰੇ ਦੇਸ਼ ‘ਚ ਇੱਕ ਹੀ ਟੈਕਸ ਹੋਵੇਗਾ ਜੀਐਸਟੀ

ਹੁਣ ਜਦੋਂ ਜੀਐਸਟੀ ਲਾਗੂ  ਹੋਣ ਜਾ ਰਿਹਾ ਹੈ ਤਾਂ ਇਸ ਦੇ ਵੱਖ-ਵੱਖ ਪਹਿਲੂਆਂ ਬਾਰੇ ਵੀ ਚਰਚਾ ਕਰਨੀ ਜ਼ਰੂਰੀ ਹੋ ਜਾਂਦੀ ਹੈ ਇੱਕ ਪਾਸੇ ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਹ ਅਰਥਵਿਵਸਥਾ ‘ਚ ਇੱਕ ਨਵੀਂ ਜਾਨ ਫੂਕੇਗਾ, ਤਾਂ ਦੂਜੇ ਪਾਸੇ ਪਾਰਟੀਆਂ ਇਸ  ਨੂੰ ਲਾਗੂ ਕਰਨ ਦੇ ਵਿਰੋਧ ‘ਚ ਵੀ ਹਨ ਕੁਝ ਉੁਲਝਣਾਂ ਦੇ ਬਾਵਜ਼ੂਦ ਸਰਕਾਰ ਤੇ ਜ਼ਿਆਦਾਤਰ ਅਰਥਸ਼ਾਸਤਰੀ ਇਸ ਨੂੰ ਅਜ਼ਾਦੀ ਤੋਂ ਬਾਦ ਭਾਰਤ ਦਾ ਸਭ ਤੋਂ ਵੱਡਾ ਟੈਕਸ ਸੁਧਾਰ ਦਾ ਕਦਮ ਮੰਨ ਰਹੇ ਹਨ ਅਤੇ ਇਸ ਦੇ ਪਿੱਛੇ ਉਨ੍ਹਾਂ ਦਾ ਤਰਕ ਹੈ ਕਿ ਜੀਐਸਟੀ ਦੇਸ਼ ਦੀ ਮੁਸ਼ਕਲ ਟੈਕਸ ਪ੍ਰਣਾਲੀ ਨੂੰ ਲੀਹ ‘ਤੇ ਲਿਆਵੇਗਾ ਅਤੇ ਲਾਲ ਫ਼ੀਤਾਸ਼ਾਹੀ ਨੂੰ ਘੱਟ ਕਰੇਗਾ

ਜ਼ਿਕਰਯੋਗ ਹੈ ਕਿ ਇਹ ‘ਕੱਲਾ ਟੈਕਸ, ਸਮਾਨ ਦੇ ਸ਼ਹਿਰ ‘ਚ ਦਾਖਲ ‘ਤੇ ਲੱਗਣ ਵਾਲੇ ਟੈਕਸ, ਐਕਸਾਈਜ਼ ਡਿਊਟੀ, ਸਰਵਿਸ ਟੈਕਸ ਅਤੇ ਹੋਰ ਸੂਬਾ ਪੱਧਰੀ ਟੈਕਸਾਂ ਦੀ ਥਾਂ ਲੈ ਲਵੇਗਾ ਜਾਣਕਾਰਾਂ ਮੁਤਾਬਕ ਇਸ  ਨਾਲ ਮੇਕ ਇਨ ਇੰਡੀਆ ਪ੍ਰੋਗਰਾਮ ਨੂੰ ਉਤਸ਼ਾਹ ਤਾਂ ਮਿਲੇਗਾ ਹੀ, ਕਿਉਂਕਿ ਵਪਾਰ ਖੇਤਰ ‘ਚ ਉੱਚ ਟੈਕਸ ਦਰਾਂ ਤੇ ਲਾਲ ਫ਼ੀਤਾਸ਼ਾਹੀ ਕਾਰਨ ਵਰਤਮਾਨ ਸਮੇਂ ਵਪਾਰ ਨੂੰ 5 ਤੋਂ 10 ਫੀਸਦੀ ਦਾ ਨੁਕਸਾਨ ਹੁੰਦਾ ਹੈ, ਜਾਹਿਰ ਹੈ ਕਿ ਇਹ ਇੱਕ ਵੱਡਾ ਅੰਕੜਾ ਹੈ ਤੇ ਗੁਡਸ ਐਂਡ ਸਰਵਿਸਿਜ਼ ਟੈਕਸ ਜੀਐਸਟੀ, ਇਸ ਖੱਪੇ  ਨੂੰ ਭਰਨ ‘ਚ ਕਾਮਯਾਬ ਰਹਿੰਦਾ ਹੈ ਤਾਂ ਇੱਕ ਵੱਡੀ ਪ੍ਰਾਪਤੀ ਦੇ ਨਾਲ-ਨਾਲ ਅਰਥਵਿਵਸਥਾ ‘ਚ ਵੀ ਇੱਕ ਯਕੀਨੀ ਉਛਾਲ ਆ ਸਕਦਾ ਹੈ ਜੀਐਸਟੀ ਦੇ ਮਹੱਤਵ ਨੂੰ ਅਸੀਂ ਇਸ ਤਰ੍ਹਾਂ ਵੀ ਸਮਝ ਸਕਦੇ ਹਾਂ ਕਿ ਭਾਰਤ ਦੇ ਇੱਕ ਰਾਜ ‘ਚ ਬਣਨ ਵਾਲਾ ਸਮਾਨ ਜਦੋਂ ਜਦੋਂ ਦੇਸ਼ ਦੇ ਕਿਸੇ ਦੂਜੇ ਹਿੱਸੇ ‘ਚ ਪਹੁੰਚਦਾ ਹੈ ਤਾਂ ਉਸ ‘ਤੇ ਕਈ ਵਾਰ ਟੈਕਸ ਲੱਗ ਜਾਂਦਾ ਹੈ ਇਸ ਹਾਲਤ ਤੋਂ ਜੀਐਸਟੀ ਛੁਟਕਾਰਾ ਦਿਵਾ ਸਕਦਾ ਹੈ ਜੀਐਸਟੀ ਦਾ ਜੋ ਸਭ ਤੋਂ  ਵੱਡਾ  ਫਾਇਦਾ ਦੱਸਿਆ ਜਾ ਰਿਹਾ ਹੈ, ਉਸ ਮੁਤਾਬਕ ਟੈਕਸ ਉਹ ਰਾਜ ਸਰਕਾਰਾਂ ਵਸੂਲਣਗੀਆਂ, ਜਿੱਥੇ ਉਤਪਾਦ ਦੀ ਖਪਤ ਹੁੰਦੀ ਹੈ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟੈਕਸ ਵਸੂਲੀ ਉੱਥੇ ਹੁੰਦੀ ਸੀ ਜਿੱਥੇ ਸਮਾਨ ਬਣਦਾ ਸੀ ਤੇ ਖਪਤ ਵਾਲੇ ਰਾਜਾਂ ‘ਚ  ‘ਵੈਟ’ ਆਦਿ ਨਾਲ ਸਰਕਾਰਾਂ ਆਪਣੀ ਆਦਮਨ ਵਧਾਉਣ ਦਾ ਜ਼ਰੀਆ ਲੱਭਦੀਆਂ ਸਨ ਅਜਿਹੇ ‘ਚ ਉੱਤਰ ਪ੍ਰਦੇਸ਼ ਤੇ ਬਿਹਾਰ ਵਰਗੇ ਘੱਟ ਵਿਕਸਤ ਸੂਬਿਆਂ ਨੂੰ ਜ਼ਿਆਦਾ ਵਸੀਲੇ ਮਿਲਣਗੇ ਕਿਉਂਕਿ ਉੱਥੇ ਉਪਭੋਗਤਾਵਾਂ ਦੀ ਗਿਣਤੀ ਜ਼ਿਆਦਾ ਹੈ ਸਮਝਣਾ ਮੁਸ਼ਕਲ ਨਹੀਂ ਹੈ ਕਿ ਕਿਉਂ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਜੀਐਸਟੀ ਮਾਮਲੇ ‘ਚ ਸਰਕਾਰ ਦੇ ਸੁਰ ‘ਚ ਸੁਰ ਮਿਲਾਉਂਦੇ ਨਜ਼ਰ ਆ ਰਹੇ ਸਨ ਜਾਹਿਰ ਹੈ ਕਿ ਇਹ ਵਿਵਸਥਾ ਭਾਰਤ ਦੇ ਵੱਖ-ਵੱਖ ਸੂਬਿਆਂ ਦਰਮਿਆਨ ਮਾਲੀਏ ਦੀ ਬਰਾਬਰ ਵੰਡ ਪ੍ਰਣਾਲੀ ਦੇ ਰੂਪ ਨੂੰ ਉਤਸ਼ਾਹ ਦਿੰਦੀ ਹੈ ਇਸ ਕਾਨੂੰਨ ਦਾ ਇੱਕ ਵੱਡਾ ਫ਼ਾਇਦਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਟੈਕਸ ਵਸੂਲੀ ਮੱਦਦ ਕਰੇਗਾ

ਜਾਣਕਾਰੀ ਮੁਤਾਬਕ, ਇਹ ਪੂਰਾ ਤੰਤਰ ਇਲੈਕਟਰ੍ਰਾਨਿਕ ਪਲੇਟ ਫ਼ਾਰਮ ‘ਤੇ ਤਿਆਰ ਕੀਤਾ ਜਾ ਰਿਹਾ ਹੈ ਇਸ ਲਈ ਹਰ ਭੁਗਤਾਨ ਦਾ ਇੱਕ ਡਿਜ਼ੀਟਲ ਮਾਰਕ ਹੋਵੇਗਾ, ਜਿਸਨੂੰ ਲੱਭਣਾ ਅਸਾਨ ਹੋਵੇਗਾ ਜੋ ਵਪਾਰੀ ਜੀਐਸਟੀ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਬਾਰੇ ਕਿਹਾ ਜਾ ਸਕਦਾ ਹੈ ਕਿ ਉਹ ਇਸ ਦਾ ਵਿਰੋਧ ਨਜਾਇਜ਼ ਤਰੀਕੇ ਨਾਲ ਕਰ ਰਹੇ ਹਨ ਕਿਉਂਕਿ ਵਪਾਰੀ ਜੋ ਟੈਕਸ ਭਰਦਾ ਹੈ, ਉਹ ਟੈਕਸ ਉਹ ਜਨਤਾ ਤੋਂ ਵਸੂਲ ਕਰਦਾ ਹੈ ਜਦੋਂ ਦੇਸ਼ ਦੀ ਜਨਤਾ ਟੈਕਸ ਦੇਣ ਲਈ ਤਿਆਰ ਹੈ ਤਾਂ ਫ਼ੇਰ ਵਪਾਰੀ ਕਿਉਂ ਵਿਰੋਧ ਕਰ ਰਹੇ ਹਨ ਜੀਐਸਟੀ ਲਾਗੂ ਹੋਣਾ ਦੇਸ਼ ਦੇ ਹਿੱਤ ‘ਚ ਚੁੱਕਿਆ ਗਿਆ ਇੱਕ ਕ੍ਰਾਂਤੀਕਾਰੀ ਕਦਮ ਹੈ ਜੀਐਸਟੀ ਆਉਣ ਤੋਂ ਬਾਦ ਕਿਸੇ ਵੀ ਤਰ੍ਹਾਂ ਦੀ ਬੇਈਮਾਨੀ ਦੇ ਮੌਕੇ ਖਤਮ ਹੋ ਜਾਣਗੇ ਜੋ ਵਪਾਰੀ ਨੰਬਰ ਦੋ ਦੇ ਰਾਹ ‘ਤੇ ਚੱਲ ਕੇ ਦੇਸ਼ ਦਾ ਨੁਕਸਾਨ ਕਰ ਰਹੇ ਹਨ, ਉਨ੍ਹਾਂ ਸਾਹਮਣੇ ਮੁਸ਼ਕਲ ਆਵੇਗੀ, ਪਰੰਤੂ ਇਮਾਨਦਾਰੀ ਨਾਲ ਆਪਣਾ ਵਪਾਰ ਚਲਾ ਰਹੇ ਹਨ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੰਕਾ ਨਹੀਂ ਹੈ
ਦਰਅਸਲ ਜੀਐਸਟੀ ਨੂੰ ਜਿਸ ਤਰ੍ਹਾਂ ਦੇਸ਼ ‘ਚ ਸੁਧਾਰ

ਦਾ ਵੱਡਾ ਕਦਮ ਦੱਸਿਆ ਜਾ ਰਿਹਾ ਹੈ, ਉਸਦੀ ਗੰਭੀਰਤਾ ਨੂੰ ਦੇਖਦਿਆਂ ਵਪਾਰੀ ਨੂੰ ਵੀ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਤੇ ਬਾਜ਼ਾਰ ‘ਚ ਪਾਰਦਰਿਸ਼ਤਾ ਲਿਆਉਣ ਦੇ ਯਤਨ ਕਰਨੇ ਚਾਹੀਦੇ ਹਨ ਹਾਂ ਜੇਕਰ ਇਹ ਵਪਾਰੀਆਂ ਸਾਹਮਣੇ ਸਮੱਸਿਆ ਪੈਦਾ ਕਰੇਗਾ ਤਾਂ ਯਕੀਨਨ ਹੀ ਸਰਕਾਰ ਨੂੰ ਇਸ ਦਾ ਗੰਭੀਰਤਾ ਨਾਲ ਚਿੰਤਨ ਕਰਨਾ ਚਾਹੀਦਾ ਹੈ

ਸਰਕਾਰ ਮੁਤਾਬਕ ਜੀਐਸਟੀ ਅਜ਼ਾਦੀ ਤੋਂ ਬਾਦ ਟੈਕਸ ਸੁਧਾਰ ਦਾ ਸਭ ਤੋਂ ਵੱਡਾ ਕਦਮ ਹੈ, ਜਿਸ ਨਾਲ ਜੀਡੀਪ ‘ਚ ਵਾਧਾ ਹੋਵੇਗਾ ਤੇ ਰੁਜ਼ਗਾਰ ਦੇ ਮੌਕੇ ਵਧਣਗੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਹੈ ਕਿ ਜੀਐਸਟੀ  ਪ੍ਰਣਾਲੀ ਆਉਣ ਨਾਲ ਭਾਰਤ ਇੱਕ ਵੱਡੇ ਤੇ ਏਕੀਕ੍ਰਿਤ ਬਜਾਰ ਦੇ ਰੂਪ ‘ਚ ਤਬਦੀਲ ਹੋਵੇਗਾ ਤੇ ਮੁਸ਼ਕਲ ਟੈਕਸ ਲੱਗਣ ਦੀ ਪ੍ਰਣਾਲੀ ਖਤਮ ਹੋਵੇਗੀ ਐਸੋਚੈਮ ਮੁਤਾਬਕ ਛੋਟੇ ਜਾਂ ਮੱਧ ਉਦਯੋਗ, ਅਸੰਗਠਿਤ ਖੇਤਰ ‘ਚ ਕੰਮ  ਕਰ ਰਹੇ ਹਨ, ਨੂੰ ਇਸ ਟੈਕਸ ਸੁਧਾਰ ਕਾਨੂੰਨ ਨਾਲ ਕਾਫ਼ੀ ਫ਼ਾਇਦਾ ਹੋਵੇਗਾ ਜੀਐਸਟੀ  ਨਾਲ ਟੈਕਸ ਵਸੂਲੀ ‘ਚ ਹੋ ਰਹੇ ਕਈ ਤਰ੍ਹਾਂ ਦੇ ਬੇਲੋੜੇ ਖਰਚਿਆਂ ਨੂੰ ਰੋਕਣ ‘ਚ ਮੱਦਦ ਮਿਲੇਗੀ, ਜਿਸ ਨਾਲ ਸੂਬਿਆਂ ਦੀ ਆਰਥਿਕ ਹਾਲਤ ‘ਚ ਸੁਧਾਰ ਹੋਵੇਗਾ ਜੀਐਸਟੀ  ਨਾਲ ਉਨ੍ਹਾਂ ਸੂਬਿਆਂ ਨੂੰ ਫ਼ਾਇਦਾ ਹੋਵੇਗਾ, ਜਿੱਥੇ ਟੈਕਸ ਲੀਕੇਜ਼ ਕਾਰਨ ਟੈਕਸ ਵਸੂਲ ਪ੍ਰਣਾਲੀ ‘ਚ ਭ੍ਰਿਸ਼ਟਾਚਾਰ ਸਿਖ਼ਰ ‘ਤੇ ਹੈ ਜੀਐਸਟੀ ਲਾਗੂ ਹੋਣ ਨਾਲ ਹਰ ਸਮਾਨ ਇਸ ਟੈਕਸ ਪ੍ਰਣਾਲੀ   ਤੇ ਅੰਦਰ ਆ ਜਾਵੇਗਾ, ਜਿਸ ਨਾਲ ਲੋਕਾਂ ਲਈ ਟੈਕਸ ਦੀ ਚੋਰੀ ਕਰ ਸਕਣਾ ਅਸਾਨ ਨਹੀਂ ਹੋਵੇਗਾ, ਇਸ ਲਈ ਜੀਐਸਟੀ  ਨੂੰ ਕਾਲੇ ਧਨ ਨਾਲ ਨਜਿੱਠਣ ਲਈ ਇੱਕ ਮਜ਼ਬੂਤ ਹਥਿਆਰ ਵਜੋਂ ਦੇਖਿਆ ਜਾ ਰਿਹਾ ਹੈ

 ਸੁਰੇਸ਼ ਹਿੰਦੁਸਥਾਨੀ