ਦੂਜੇ ਟੈਸਟ ਚ 199 ਦੌੜਾਂ ਦੀ ਜਿੱਤ, 2-0 ਨਾਲ ਜਿੱਤੀ ਲੜੀ | Cricket News
ਕੋਲੰਬੋ (ਏਜੰਸੀ)। ਸ਼੍ਰੀਲੰਕਾਈ ਕ੍ਰਿਕਟ ਟੀਮ ਨੇ ਦੱਖਣੀ ਅਫ਼ਰੀਕਾ ਨੂੰ 199 ਦੌੜਾਂ ਨਾਲ ਹਰਾ ਕੇ ਕ੍ਰਿਕਟ ਟੈਸਟ ਦੇ ਪੰਜਵੇਂ ਦਿਨ ਅੱਧੇ ਦਿਨ ਤੋਂ ਜ਼ਿਆਦਾ ਦੀ ਖੇਡ ਬਾਕੀ ਰਹਿੰਦੇ ਹੀ ਮੈਚ ਜਿੱਤ ਲਿਆ ਅਤੇ ਦੋ ਟੈਸਟਾਂ ਦੀ ਲੜੀ ‘ਚ 2-0 ਨਾਲ ਕਲੀਨ ਸਵੀਪ ਕਰ ਲਈ ਕੋਲੰਬੋ ਦੇ ਸਿੰਘਲੀਜ਼ ਸਪੋਰਟਸ ਕਲੱਬ ਮੈਦਾਨ ‘ਤੇ ਖੇਡੇ ਗਏ ਦੂਸਰੇ ਟੈਸਟ ‘ਚ 490 ਦੌੜਾਂ ਦੇ ਵੱਡੇ ਟੀਚੇ ਦਾ ਸਾਹਮਣਾ ਕਰ ਰਹੀ ਦੱਖਣੀ ਅਫ਼ਰੀਕੀ ਟੀਮ ਨੇ ਆਖ਼ਰੀ ਦਿਨ ਸਵੇਰ ਦੇ ਸੈਸ਼ਨ ‘ਚ ਥੋੜ੍ਹਾ ਜਿਹਾ ਸੰਘਰਸ਼ ਦਿਖਾਇਆ ਪਰ ਆਖ਼ਰੀ ਪੰਜ ਵਿਕਟਾਂ ਸਸਤੇ ‘ਚ ਗੁਆ ਦਿੱਤੀਆਂ ਅਤੇ ਪੂਰੀ ਟੀਮ 86.5 ਓਵਰਾਂ ‘ਚ 290 ਦੌੜਾਂ ‘ਤੇ ਢੇਰ ਹੋ ਗਈ। (Cricket News)
ਦੱਖਣੀ ਅਫ਼ਰੀਕਾ ਲਈ ਡੀ ਬਰੁਏਨ ਨੇ ਸਭ ਤੋਂ ਜ਼ਿਆਦਾ 101 ਦੌੜਾਂ ਦੀ ਪਾਰੀ ਖੇਡੀ ਉਸਨੇ 232 ਗੇਂਦਾਂ ‘ਚ 12 ਚੌਕੇ ਲਾਏ ਦੱਖਣੀ ਅਫ਼ਰੀਕੀ ਟੀਮ ਲਈ ਇਹ ਦੂਸਰਾ ਮੌਕਾ ਸੀ ਜਦੋਂ ਉਸਨੇ ਸ਼੍ਰੀਲੰਕਾਈ ਧਰਤੀ ‘ਤੇ ਮੈਚ ‘ਚ ਸਾਰੀਆਂ ਵਿਕਟਾਂ ਸਪਿੱਨਰਾਂ ਹੱਥੋਂ ਗੁਆਈਆਂ। ਸਵੇਰੇ ਦੱਖਣੀ ਅਫ਼ਰੀਕੀ ਟੀਮ ਨੇ ਆਪਣੀ ਦੂਸਰੀ ਪਾਰੀ ਦੀ ਸ਼ੁਰੂਆਤ 139 ਦੌੜਾਂ ‘ਤੇ ਪੰਜ ਵਿਕਟਾਂ ਤੋਂ ਕੀਤੀ ਸੀ ਅਤੇ 151 ਦੌੜਾਂ ਹੋਰ ਜੋੜੀਆਂ ਕੱਲ ਦੇ ਨਾਬਾਦ ਬੱਲੇਬਾਜ਼ ਬਰੁਏਨ ਨੇ 45 ਦੌੜਾਂ ਅਤੇ ਬਾਵੁਮਾ ਨੇ 14 ਦੌੜਾਂ ਤੋਂ ਆਪਣੀਆਂ ਪਾਰੀਆਂ ਅੱਗੇ ਵਧਾਈਆਂ ਅਤੇ 123 ਦੌੜਾਂ ਦੀ ਭਾਈਵਾਲੀ ਕਰਕੇ ਸਕੋਰ ਨੂੰ ਕੁਝ ਸਨਮਾਨਜਨਕ ਪੱਧਰ ਤੱਕ ਪਹੁੰਚਾਇਆ ਪਰ ਟੀਮ ਫਿਰ 290 ਦੌੜਾਂ ‘ਤੇ ਢੇਰ ਹੋ ਗਈ ਸ਼੍ਰੀਲੰਕਾ ਵੱਲੋਂ ਰੰਗਨਾ ਹੇਰਾਤ ਨੇ 98 ਦੌੜਾਂ ਦੇ ਕੇ ਸਭ ਤੋਂ ਜ਼ਿਆਦਾ ਛੇ ਵਿਕਟਾਂ ਲਈਆਂ ਸ਼੍ਰੀਲਕਾ ਲਈ ਪਹਿਲੀ ਪਾਰੀ ‘ਚ 53 ਦੌੜਾਂ ਅਤੇ ਦੂਸਰੀ ਪਾਰੀ ‘ਚ 85 ਦੌੜਾਂ ਲੈਣ ਵਾਲੇ ਦਿਮੁਥ ਕਰੁਣਾਰਤਨੇ ਨੂੰ ਮੈਨ ਆਫ਼ ਦ ਮੈਚ ਅਤੇ ਮੈਨ ਆਫ਼ ਦ ਸੀਰੀਜ਼ ਚੁਣਿਆ ਗਿਆ। (Cricket News)