ਖਬਰ ਲਿਖੇ ਜਾਣ ਤੱਕ 339 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਸਟਇੰਡੀਜ਼ ਨੇ 23.5 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 118 ਦੌੜਾਂ ਬਣਾ ਲਈਆਂ ਸਨ
ਏਜੰਸੀ
ਚੇਸਟਰ ਲੀ ਸਟਰੀਟ, 1 ਜੁਲਾਈ
ਵਿਸ਼ਵ ਕੱਪ ਦੇ 39ਵੇਂ ਮੈਚ ‘ਚ ਸੋਮਵਾਰ ਨੂੰ ਰਿਵਰਸਾਈਡ ਗਰਾਊਂਡ ‘ਤੇ ਸ੍ਰੀਲੰਕਾ ਨੇ ਵੈਸਟਇੰਡੀਜ਼ ਸਾਹਮਣੇ 339 ਦੌੜਾਂ ਦਾ ਟੀਚਾ ਰੱਖਿਆ ਹੈ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਸ੍ਰੀਲੰਕਾ ਨੇ 50 ਓਵਰਾਂ ‘ਚ 6 ਵਿਕਟਾਂ ‘ਤੇ 338 ਦੌੜਾਂ ਬਣਾਈਆਂ ਉਸ ਲਈ ਅਵਿਸ਼ਕਾ ਫਰਨਾਂਡੋ ਨੇ 104 ਦੌੜਾਂ ਦੀ ਪਾਰੀ ਖੇਡੀ ਇਹ ਉਨ੍ਹਾਂ ਦੇ ਵਨਡੇ ਕਰੀਅਰ ਦਾ ਪਹਿਲਾ ਸੈਂਕੜਾ ਹੈ ਉਹ ਇਸ ਵਿਸ਼ਵ ਕੱਪ ‘ਚ ਸੈਂਕੜਾ ਲਾਉਣ ਵਾਲੇ ਸ੍ਰੀਲੰਕਾ ਦੇ ਪਹਿਲੇ ਬੱਲੇਬਾਜ਼ ਬਣੇ ਅਵਿਸ਼ਕਾ ਨੇ 103 ਗੇਂਦਾਂ ਦੀ ਪਾਰੀ ‘ਚ 9 ਚੌਕੇ ਅਤੇ 2 ਛੱਕੇ ਲਾਏ ਵੈਸਟਇੰਡੀਜ਼ ਲਈ ਜੇਸਨ ਹੋਲਡਰ ਨੇ ਦੋ ਵਿਕਟਾਂ ਹਾਸਲ ਕੀਤੀਆਂ
ਐਂਜਲੋ ਮੈਥਿਊਜ਼ 26 ਦੌੜਾਂ ਬਣਾ ਕੇ ਆਊਟ ਹੋਏ ਉਨ੍ਹਾਂ ਨੂੰ ਜੇਸਨ ਹੋਲਡਰ ਨੇ ਬੋਲਡ ਕੀਤਾ ਮੈਥਿਊਜ਼ ਨੇ ਅਵਿਸ਼ਵਾ ਨਾਲ 58 ਦੌੜਾਂ ਦੀ ਸਾਂਝੇਦਾਰੀ ਕੀਤੀ ਅਵਿਸ਼ਕਾ ਨੇ ਇਸ ਤੋਂ ਬਾਅਦ ਥਿਰੀਮਾਨੇ ਨਾਲ 67 ਦੌੜਾਂ ਦੀ ਸਾਂਝੇਦਾਰੀ ਕੀਤੀ
ਕੁਸ਼ਲ ਮੈਂਡਿਸ 39 ਦੌੜਾਂ ਬਣਾ ਕੇ ਫੈਬੀਅਨ ਅਲੇਨ ਦੀ ਗੇਂਦ ‘ਤੇ ਆਊਟ ਹੋਏ ਉਨ੍ਹਾਂ ਨੇ ਅਵਿਸ਼ਕਾ ਨਾਲ 85 ਦੌੜਾਂ ਦੀ ਸਾਂਝੇਦਾਰੀ ਕੀਤੀ ਥਿਰੀਮਾਨੇ 45 ਦੌੜਾਂ ਬਣਾ ਕੇ ਨਾਬਾਦ ਰਹੇ ਉਨ੍ਹਾਂ ਨੇ 33 ਗੇਂਦਾਂ ਦੀ ਪਾਰੀ ‘ਚ 4 ਚੌਕੇ ਲਾਏ
ਪਰੇਰਾ ਦਾ ਟੂਰਨਾਮੈਂਟ ‘ਚ ਤੀਜਾ ਸੈਂਕੜਾ
ਕੁਸ਼ਲ ਪਰੇਰਾ 63 ਦੌੜਾਂ ਬਣਾ ਕੇ ਰਨ ਆਊਟ ਹੋ ਗਏ ਉਨ੍ਹਾਂ ਨੇ ਇਸ ਵਿਸ਼ਵ ਕੱਪ ‘ਚ ਆਪਣਾ ਤੀਜਾ ਅਰਧ ਸੈਂਕੜਾ ਲਾਇਆ ਕਪਤਾਨ ਦਿਮੁਥ ਕਰੂਣਾਰਤਨੇ 32 ਦੌੜਾਂ ਬਣਾ ਕੇ ਜੇਸਨ ਹੋਲਡਰ ਦੀ ਗੇਂਦ ‘ਤੇ ਆਊਟ ਹੋਏ ਦਿਮੁਥ ਨੇ ਪਰੇਰਾ ਨਾਲ ਪਹਿਲੀ ਵਿਕਟ ਲਈ 93 ਦੌੜਾਂ ਦੀ ਸਾਂਝੇਦਾਰੀ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।