ਸ਼੍ਰੀ ਲੰਕਾ ਨੇਵੀ ਨੇ 11 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ

Sri Lanka Navy Sachkahoon

ਸ਼੍ਰੀ ਲੰਕਾ ਨੇਵੀ ਨੇ 11 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ

ਰਾਮੇਸ਼ਵਰ। ਸ਼੍ਰੀਲੰਕਾ ਦੀ ਜਲ ਸੈਨਾ (Sri Lanka Navy) ਨੇ ਗੈਰ ਕਾਨੂੰਨੀ ਮੱਛੀਆਂ ਫੜ੍ਹਨ ਦੇ ਦੋਸ਼ ’ਚ 11 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਹਨਾਂ ਦੀਆਂ ਮੱਛੀਆਂ ਫੜ੍ਹਨ ਵਾਲੀਆਂ ਕਿਸ਼ਤੀਆਂ ਨੂੰ ਜ਼ਬਤ ਕਰ ਲਿਆ ਹੈ। ਅਧਿਕਾਰਤ ਸੂਤਰਾਂ ਨੇ ਮੰਗਲਵਾਲ ਨੂੰ ਦੱਸਿਆ ਕਿ ਅੰਤਰਰਾਸ਼ਟਰੀ ਸਮੁੰਦਰੀ ਸਰਹੱਦ ਨੇੜੇ ਮੱਛੀਆਂ ਫੜ੍ਹ ਰਹੇ ਰਾਮੇਸ਼ਵਰ ਦੇ ਮਛੇਰਿਆਂ ਨੂੰ ਸ਼੍ਰੀ ਲੰਕਾਂ ਦੀ ਜਲ ਸੈਨਾ ਦੇ ਜਵਾਨਾਂ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ 11 ਮਛੇਰੇ ਉਹਨਾਂ 4000 ਮਛੇਰਿਆਂ ’ਚੋਂ ਹਨ, ਜੋ ਕੱਲ੍ਹ ਸਵੇਰੇ ਰਾਮੇਸ਼ਵਰ ਫਿਸ਼ਿੰਗ ਜੈਟੀ ਤੋਂ 567 ਕਿਸ਼ਤੀਆਂ ’ਤੇ ਸਮੁੰਦਰ ’ਚ ਗਏ ਸਨ।

ਸ਼੍ਰੀ ਲੰਕਾਂ ਦੀ ਜਲ ਸੈਨਾ ਨੇ ਦਾਅਵਾ ਕੀਤਾ ਕਿ ਫੜ੍ਹੇ ਗਏ ਭਾਰਤੇ ਮਛੇਰੇ ਗੈਰ ਕਾਨੂੰਨੀ ਤੌਰ ’ਤੇ ਉਹਨਾਂ ਦੇ ਪਾਣੀਆਂ ’ਚ ਮੱਛੀ ਫੜ ਰਹੇ ਸਨ। ਸ਼੍ਰੀ ਲੰਕਾਈ ਜਲ ਸੈਨਾ ਦੇ ਅਨੁਸਾਰ ਇਨ੍ਹਾਂ 11 ਭਾਰਤੀ ਮਛੇਰਿਆਂ ਨੂੰ ਗੈਰ ਕਾਨੂੰਨੀ ਮੱਛੀ ਫੜਨ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਡੈਲਫਟ ਆਈਲੈਂਡ ’ਤੇ ਉੱਤਰੀ ਜਲ ਸੈਨਾ ਕਮਾਂਡ ਦੁਆਰਾ ਚਲਾਏ ਗਏ ਵਿਸ਼ੇਸ਼ ਅਭਿਆਨ ਦੇ ਹਿੱਸੇ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਾਲ ਇਹ ਦੂਜਾ ਮੌਕਾ ਹੈ, ਜਦੋਂ ਸ਼੍ਰੀ ਲੰਕਾਈ ਨੌਸੇਨਾ ਨੇ ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ 31 ਜਨਵਰੀ ਨੂੰ ਨਾਗਾਪੱਟੀਨਮ ਅਤੇ ਕਰਾਈਕਲ ਵਿੱਚ 21 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ