SL vs NZ: ਸ਼੍ਰੀਲੰਕਾ ਨੇ ਨਿਊਜੀਲੈਂਡ ਨੂੰ ਇੱਕ ਰੋਜ਼ਾ ਲੜੀ ’ਚ ਵੀ ਹਰਾਇਆ

SL vs NZ
SL vs NZ: ਸ਼੍ਰੀਲੰਕਾ ਨੇ ਨਿਊਜੀਲੈਂਡ ਨੂੰ ਇੱਕ ਰੋਜ਼ਾ ਲੜੀ ’ਚ ਵੀ ਹਰਾਇਆ

ਟੈਸਟ ਸੀਰੀਜ਼ ’ਚ ਕੀਤਾ ਸੀ ਕਲੀਨ ਸਵੀਪ

  • ਦੂਜਾ ਮੈਚ ਜਿੱਤ ਬਣਾਈ ਸੀਰੀਜ਼ ’ਚ 2-0 ਦੀ ਲੀਡ

ਸਪੋਰਟਸ ਡੈਸਕ। SL vs NZ: ਸ਼੍ਰੀਲੰਕਾ ਨੇ ਨਿਊਜ਼ੀਲੈਂਡ ਖਿਲਾਫ ਇੱਕ ਹੋਰ ਘਰੇਲੂ ਸੀਰੀਜ਼ ਜਿੱਤ ਲਈ ਹੈ। ਟੀਮ ਨੇ ਐਤਵਾਰ 17 ਨਵੰਬਰ ਨੂੰ ਪੱਲੇਕੇਲੇ ’ਚ ਖੇਡੇ ਗਏ ਦੂਜੇ ਇੱਕ ਰੋਜ਼ਾ ਮੈਚ ’ਚ 3 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਟੀਮ ਨੇ 3 ਮੈਚਾਂ ਦੀ ਸੀਰੀਜ਼ ’ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਆਖਰੀ ਮੈਚ ਇਸ ਮੈਦਾਨ ’ਤੇ 19 ਨਵੰਬਰ ਨੂੰ ਖੇਡਿਆ ਜਾਵੇਗਾ। ਸ਼੍ਰੀਲੰਕਾ ਦੀ ਟੀਮ ਨੇ ਸਤੰਬਰ ’ਚ ਟੈਸਟ ਸੀਰੀਜ਼ ’ਚ ਨਿਊਜ਼ੀਲੈਂਡ ਨੂੰ 2-0 ਨਾਲ ਕਲੀਨ ਸਵੀਪ ਕੀਤਾ ਸੀ। ਉਥੇ ਹੀ ਨਿਊਜ਼ੀਲੈਂਡ ਨੇ ਪਿਛਲੇ ਮਹੀਨੇ ਭਾਰਤੀ ਟੀਮ ਨੂੰ ਭਾਰਤ ’ਚ ਵੀ ਕਲੀਨ ਸਵੀਪ ਕੀਤਾ ਸੀ।

ਇਹ ਖਬਰ ਵੀ ਪੜ੍ਹੋ : Sunam News: ਬੇਟੇ ਦੇ ਜਨਮਦਿਨ ਤੇ ਨਵੇਂ ਘਰ ਦੀ ਖੁਸ਼ੀ ’ਚ ਵੰਡਿਆ ਲੋੜਵੰਦ ਪਰਿਵਾਰਾਂ ਨੂੰ ਰਾਸ਼ਣ

 ਮੀਂਹ ਨਾਲ ਪ੍ਰਭਾਵਿਤ ਇਸ ਮੈਚ ’ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਕੀਵੀਆਂ ਨੂੰ ਬੱਲੇਬਾਜ਼ੀ ਕਰਨ ਲਈ ਕਿਹਾ। ਨਿਊਜ਼ੀਲੈਂਡ ਦੀ ਟੀਮ 45.1 ਓਵਰਾਂ ’ਚ 209 ਦੌੜਾਂ ’ਤੇ ਆਲ ਆਊਟ ਹੋ ਗਈ। ਟੀਮ ਨੇ 9 ਓਵਰਾਂ ’ਚ ਦੋ ਵਿਕਟਾਂ ’ਤੇ 37 ਦੌੜਾਂ ਬਣਾਈਆਂ ਸਨ, ਜਦੋਂ ਮੀਂਹ ਆ ਗਿਆ ਤੇ ਖੇਡ ਨੂੰ ਰੋਕਣਾ ਪਿਆ। ਕਰੀਬ 35 ਮਿੰਟ ਤੱਕ ਖੇਡ ਰੋਕੀ ਗਈ। ਅਜਿਹੇ ’ਚ ਸ਼੍ਰੀਲੰਕਾ ਨੂੰ 47 ਓਵਰਾਂ ’ਚ 210 ਦੌੜਾਂ ਦਾ ਸੋਧਿਆ ਟੀਚਾ ਦਿੱਤਾ ਗਿਆ ਸੀ, ਜਿਸ ਨੂੰ ਮੇਜ਼ਬਾਨ ਟੀਮ ਨੇ 46 ਓਵਰਾਂ ’ਚ 7 ਵਿਕਟਾਂ ’ਤੇ ਹਾਸਲ ਕਰ ਲਿਆ। ਕੁਸ਼ਲ ਮੈਂਡਿਸ ‘ਪਲੇਅਰ ਆਫ ਦਾ ਮੈਚ’ ਰਿਹਾ। ਉਸ ਨੇ 102 ਗੇਂਦਾਂ ’ਤੇ 74 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇੰਨਾ ਹੀ ਨਹੀਂ ਉਸ ਨੇ 2 ਸਟੰਪ ਵੀ ਕੀਤੇ।

ਇਹ ਖਬਰ ਵੀ ਪੜ੍ਹੋ : IND Vs AUS: ਜਖਮੀ ਸ਼ੁਭਮਨ ਗਿੱਲ ਪਹਿਲੇ ਟੈਸਟ ਤੋਂ ਬਾਹਰ, ਰੋਹਿਤ ਦਾ ਵੀ ਪਹਿਲੇ ਟੈਸਟ ’ਚ ਖੇਡਣਾ ਮੁਸ਼ਕਲ

ਕੀਵੀਜ਼ ਦਾ ਟਾਪ ਆਰਡਰ ਫੇਲ, ਚੈਪਮੈਨ ਦਾ ਅਰਧ ਸੈਂਕੜਾ | SL vs NZ

ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ ਪਹਿਲਾ ਵਿਕਟ 9 ਦੌੜਾਂ ’ਤੇ ਗੁਆ ਦਿੱਤਾ ਸੀ। ਇੱਥੇ ਟਿਮ ਰੌਬਿਨਸਨ 4 ਦੌੜਾਂ ਬਣਾ ਕੇ ਆਊਟ ਹੋ ਗਏ। ਉਹ ਦੂਜੇ ਓਵਰ ਦੀ ਚੌਥੀ ਗੇਂਦ ’ਤੇ ਡੁਨਿਥ ਵੇਲਾਲਾਘੇ ਦੁਆਰਾ ਬੋਲਡ ਹੋ ਗਿਆ। ਨੰਬਰ-3 ’ਤੇ ਆਏ ਹੈਨਰੀ ਨਿਕੋਲਸ (8 ਦੌੜਾਂ) ਵੀ ਜ਼ਿਆਦਾ ਸਕੋਰ ਨਹੀਂ ਬਣਾ ਸਕਿਆ। ਉਹ ਟੇਕਸ਼ਨ ਦਾ ਸ਼ਿਕਾਰ ਹੋ ਗਿਆ। 31 ਦੌੜਾਂ ’ਤੇ ਦੂਜਾ ਵਿਕਟ ਗੁਆਉਣ ਤੋਂ ਬਾਅਦ ਵਿਲ ਯੰਗ ਤੇ ਮਾਰਕ ਚੈਪਮੈਨ ਨੇ ਪਾਰੀ ਨੂੰ ਸੰਭਾਲਿਆ। ਪਰ ਇਹ ਜੋੜੀ ਜ਼ਿਆਦਾ ਦੇਰ ਮੈਦਾਨ ’ਤੇ ਨਹੀਂ ਟਿਕ ਸਕੀ। ਯੰਗ 26 ਦੌੜਾਂ ਦੇ ਨਿੱਜੀ ਸਕੋਰ ’ਤੇ ਜੇਫਰੀ ਵਾਂਡਰਸੇ ਦੀ ਗੇਂਦ ’ਤੇ ਸਟੰਪ ਹੋ ਗਿਆ। SL vs NZ