ਹਰ ਤਰ੍ਹਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਸੁਵਿਧਾ
ਮਲੋਟ/ਸ੍ਰੀ ਗੁਰੂਸਰ ਮੋਡੀਆ, (ਮਨੋਜ)। ਰਾਜਸਥਾਨ ਦੇ ਜਿਲਾ ਸ੍ਰੀ ਗੰਗਾਨਗਰ ਸਥਿਤ ਸ੍ਰੀ ਗੁਰੂਸਰ ਮੋਡੀਆ ’ਚ ਬਣੇ ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ ਦੀ ਸ਼ੁਰੂਆਤ ਗੱਦੀਨਸ਼ੀਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 26 ਸਾਲ ਪਹਿਲਾਂ ਮਾਨਵਤਾ ਦੇ ਭਲੇ ਲਈ ਕੀਤੀ ਅਤੇ ਉਸ ਤੋਂ ਬਾਅਦ ਹੁਣ ਤੱਕ ਇਸ ਹਸਪਤਾਲ ਨੇ ਪੂਜਨੀਕ ਗੁਰੂ ਜੀ ਦੀ ਰਹਿਮਤ ਨਾਲ ਸਿਹਤ ਸੁਵਿਧਾਵਾਂ ਵਿੱਚ ਕਈ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਅਤੇ ਰਾਜਸਥਾਨ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਹੋਰ ਵੀ ਕਈ ਸੂਬਿਆਂ ਦੇ ਮਰੀਜ਼ਾਂ ਲਈ ਇਹ ਹਸਪਤਾਲ ਵਰਦਾਨ ਬਣਿਆ ਹੋਇਆ ਹੈ।
ਹਸਪਤਾਲ ਵਿੱਚ ਏਮਜ਼ ਦਿੱਲੀ ਅਤੇ ਇੰਗਲੈਂਡ ਤੋਂ ਮਾਹਿਰ ਜਨਰਲ ਅਤੇ ਲੈਪਰੋਸਕੋਪਿਕ ਸਰਜਨ ਡਾ. ਐਮ.ਪੀ. ਸਿੰਘ ਦੁਆਰਾ ਹਰ ਤਰਾਂ ਦੇ ਆਪ੍ਰੇਸ਼ਨ ਜਿਵੇਂ ਦੂਰਬੀਨ ਰਾਹੀਂ ਪਿੱਤੇ ਦੀ ਪੱਥਰੀ ਅਤੇ ਅਪੈਂਡਿਕਸ, ਦੂਰਬੀਨ ਰਾਹੀਂ ਬੱਚੇਦਾਨੀ ਦਾ ਅਪ੍ਰੇਸ਼ਨ, ਹਰਨੀਆਂ, ਬਵਾਸੀਰ, ਥਾਈਰਾਈਡ, ਛਾਤੀ ਵਿੱਚ ਗੰਢ, ਕੈਂਸਰ ਦੀ ਕੀਮੋਥਰੈਪੀ ਅਤੇ ਛੋਟੀਆਂ ਵੱਡੀਆਂ ਹਰ ਪ੍ਰਕਾਰ ਦੀਆਂ ਰਸੋਲੀਆਂ ਆਦਿ ਦੇ ਸਫ਼ਲ ਅਪ੍ਰੇਸ਼ਨ ਦੀ ਸੁਵਿਧਾ ਉਪਲੱਬਧ ਹੈ।
ਵੀ.ਐਮ.ਐਮ.ਸੀ. ਅਤੇ ਸਫਦਰਗੰਜ ਹਸਪਤਾਲ ਨਵੀਂ ਦਿੱਲੀ ਤੋਂ ਮਾਹਿਰ ਡਾ. ਕੁਲਭੂਸ਼ਣ ਦੁਆਰਾ ਐਮਰਜੈਂਸੀ ਦੌਰਾਨ ਮਰੀਜ਼ਾਂ ਦੀ ਪੂਰੀ ਦੇਖਭਾਲ, ਆਈ.ਸੀ.ਯੂ. ਕੇਅਰ (ਗੰਭੀਰ ਮਰੀਜ਼ਾਂ ਦਾ ਸਾਵਧਾਨੀ ਨਾਲ ਇਲਾਜ), ਦੁਰਘਟਨਾਗ੍ਰਸਤ ਮਰੀਜ਼ਾਂ ਦੀ ਮੁੱਢਲੀ ਡਾਕਟਰੀ ਸਹਾਇਤਾ, ਹਾਰਟ ਅਟੈਕ, ਸਾਂਹ ਦਾ ਅਟੈਕ ਆਦਿ ਰੋਗਾਂ ਦੇ ਸਫ਼ਲ ਇਲਾਜ ਦੀਆਂ ਸੇਵਾਵਾਂ ਵੀ ਨਿਰੰਤਰ ਰੂਪ ਵਿੱਚ ਸ਼ੁਰੂ ਹੋ ਗਈਆਂ ਹਨ।
ਐਲ.ਐਲ.ਆਰ.ਐਮ. ਮੇਰਠ ਤੋਂ ਮਾਹਿਰ ਡਾ. ਗੀਤਿਕਾ ਗੁਲਾਟੀ ਦੁਆਰਾ ਸਫੈਦ ਅਤੇ ਕਾਲੇ ਮੋਤੀਏ, ਭੈਂਗੇਪਨ, ਪਲਕ ਦਾ ਡਿੱਗਣਾ ਅਤੇ ਅੱਖਾਂ ਨਾਲ ਸਬੰਧਿਤ ਹਰ ਪ੍ਰਕਾਰ ਦੇ ਅਪ੍ਰੇਸ਼ਨ ਅਤੇ ਇਲਾਜ ਦੀ ਸੁਵਿਧਾ ਪ੍ਰਤੀਦਿਨ ਉਪਲੱਬਧ ਹੈ।
ਇਸੇ ਤਰਾਂ ਔਰਤਾਂ ਦੇ ਹਰ ਤਰਾਂ ਦੇ ਰੋਗ ਦੇ ਮਾਹਿਰ ਡਾ. ਸਵਿਤਾ ਰਾਠੀ, ਐਮ.ਡੀ. ਫਿਜ਼ਿਸ਼ੀਅਨ ਡਾ. ਅਸ਼ੀਸ਼, ਡਾ. ਧਰਮਵੀਰ ਸਿੰਘ, ਦੰਦਾਂ ਦੇ ਹਰ ਤਰਾਂ ਦੇ ਰੋਗਾਂ ਦੇ ਮਾਹਿਰ ਡਾ. ਰਜਿੰਦਰ ਗਲਹੋਤਰਾ, ਰਾਮ ਪ੍ਰਵੇਸ਼, ਫਿਜ਼ਿਓਥੈਰੇਪੀ ਦੇ ਮਾਹਿਰ ਸਰਬਜੀਤ ਕੌਰ ਰੋਜ਼ਾਨਾ ਆਪਣੀਆਂ ਸੇਵਾਵਾਂ ਦੇ ਰਹੇ ਹਨ। ਹਸਪਤਾਲ ਵਿੱਚ ਆਈ.ਸੀ.ਯੂ, ਆਧੂਨਿਕ ਲੈਬ, 24 ਘੰਟੇ ਐਮਰਜੈਂਸੀ ਅਤੇ ਐਂਬੂਲੈਂਸ ਦੀ ਸੁਵਿਧਾ ਉਪਲੱਬਧ ਹੈ। ਆਈਸੀਯੂ ਦੀ ਸੁਵਿਧਾ 24 ਘੰਟੇ, ਹਰਿਆਲੀ ਭਰੇ ਵਾਤਾਵਰਣ ਵਿੱਚ ਸਥਿਤ ਹਸਪਤਾਲ ਵਿੱਚ ਪਾਰਕ, ਖਾਣਾ ਖਾਣ ਲਈ ਏ.ਸੀ. ਕੰਟੀਨ, ਮਰੀਜਾਂ ਦੇ ਵਾਰਸਾਂ ਲਈ ਧਰਮਸ਼ਾਲਾ, ਮੈਡੀਕਲ, ਕੈਂਚੀਆਂ ਅਤੇ ਸੂਰਾਂਵਾਲੀ ਤੋਂ ਹਸਪਤਾਲ ਤੱਕ ਵਹੀਕਲਾਂ ਦੀ ਸੁਵਿਧਾ ਵੀ ਉਪਲੱਬਧ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.