ਪਰਮਾਤਮਾ ਦੇ ਨਾਮ ’ਚ ਬਹਾਰਾਂ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ਦਾ ਜਾਪ ਕਰਨਾ, ਸੁਣਨਾ ਇਨਸਾਨ ਨੂੰ ਚੰਗਾ ਨਹੀਂ ਲੱਗਦਾ, ਪਰ ਜਿੰਨਾ ਜ਼ਿਆਦਾ ਇਨਸਾਨ ਮਾਲਕ ਦੇ ਨਾਮ ਦਾ ਜਾਪ ਕਰਦਾ ਹੈ ਉਸ ਨੂੰ ਓਨੀਆਂ ਹੀ ਵੱਧ ਖੁਸ਼ੀਆਂ ਮਿਲਦੀਆਂ ਹਨ ਮਾਲਕ ਦੇ ਨਾਮ ਦਾ ਜਾਪ ਕਰਨ ਨਾਲ ਇਨਸਾਨ ਦੀ ਸਾਰੀ ਜ਼ਿੰਦਗੀ ਹੀ ਬਹਾਰਾਂ ’ਚ ਲੰਘਦੀ ਹੈ ਤੇ ਸਾਰੀ ਜ਼ਿੰਦਗੀ ’ਚ ਹੀ ਖੁਸ਼ੀਆਂ ਛਾ ਜਾਂਦੀਆਂ ਹਨ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅਕਸਰ ਵੇਖਿਆ ਜਾਂਦਾ ਹੈ ਕਿ ਜੋ ਚੀਜ਼ ਇਨਸਾਨ ਨੂੰ ਤਾਕਤ ਦੇਵੇ, ਸ਼ਕਤੀ ਦੇਵੇ ਉਹ ਉਸ ਨੂੰ ਜ਼ਿਆਦਾ ਚੰਗੀ (ਸਵਾਦ) ਨਹੀਂ ਲੱਗਦੀ, ਜਿਵੇਂ ਘਿਓ ਨੂੰ ਹੀ ਵੇਖ ਲਓ ਘਿਓ ਨੂੰ ਰੁੱਖਾ ਖਾਣ ’ਚ ਉਹ ਸੁਆਦ ਨਹੀਂ ਮਿਲਦਾ ਜੋ ਉਸ ਨੂੰ ਖਾਣ ਤੋਂ ਬਾਅਦ ਸਰੀਰ ਨੂੰ ਤਾਕਤ ਮਿਲਦੀ ਹੈ ਬਾਕੀ ਚੀਜ਼ਾਂ ਤੋਂ ਨਹੀਂ ਮਿਲਦੀ ਵਿਗਿਆਨੀ ਵੀ ਹੁਣ ਇਸ ਗੱਲ ਨੂੰ ਮੰਨਣ ਲੱਗੇ ਹਨ ਪੂਜਨੀਕ ਗੁਰੂ ਜੀ ਨੇ ਫ਼ਰਮਾਉਂਦੇ ਹਨ ਕਿ ਪਰਮਾਤਮਾ ਦੇ ਨਾਮ ’ਚ ਮਿਰਚ-ਮਸਾਲਾ ਨਹੀਂ ਹੁੰਦਾ
ਪਰ ਪਰਮਾਤਮਾ ਦੇ ਨਾਮ ਦਾ ਜਾਪ ਕਰਨ ਤੋਂ ਬਾਅਦ ਜੋ ਤਾਕਤ ਆਉਂਦੀ ਹੈ ਉਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਮਾਲਕ ਦੇ ਨਾਮ ਦਾ ਨਸ਼ਾ, ਮਾਲਕ ਦੇ ਨਾਮ ਦੀ ਸ਼ਕਤੀ ਹਾਸਲ ਕਰ ਸਕਦਾ ਹੈ, ਇਸ ਲਈ ਇਨਸਾਨ ਨੂੰ ਲਗਾਤਾਰ ਮਾਲਕ ਦੇ ਨਾਮ ਦਾ ਸੱਚੀ ਭਾਵਨਾ ਨਾਲ ਜਾਪ ਕਰਨਾ ਚਾਹੀਦਾ ਹੈ ਇਨਸਾਨ ਨੂੰ ਆਪਣੀ ਭਾਵਨਾ ਦਾ ਸ਼ੁੱਧੀਕਰਨ ਕਰਨਾ ਚਾਹੀਦਾ ਹੈ ਇਨਸਾਨ ਨੂੰ ਕਦੇ ਵੀ ਨੈਗੇਟਿਵ ਨਹੀਂ ਸੋਚਣਾ ਚਾਹੀਦਾ ਨੈਗੇਟਿਵ ਵਿਚਾਰ ਇਨਸਾਨ ਨੂੰ ਅੰਦਰੋਂ ਖੋਖਲਾ ਕਰ ਦਿੰਦੇ ਹਨ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਨੇ ਵੀ ਮਾਲਕ ਦੇ ਨਾਮ ਦਾ ਜਾਪ ਕੀਤਾ ਉਨ੍ਹਾਂ ਨੂੰ ਮਾਲਕ ਦੀ ਪ੍ਰਾਪਤੀ ਜ਼ਰੂਰ ਹੋਈ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.