ਰੂਹਾਨੀਅਤ : ਖੁਦਗਰਜ਼ੀ ਹਨ ਬਹੁਤੇ ਦੁਨਿਆਵੀ ਰਿਸ਼ਤੇ-ਨਾਤੇ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (MSG) ਫ਼ਰਮਾਉਂਦੇ ਹਨ ਕਿ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਦੇ ਅਰਬਾਂ ਨਾਮ ਹਨ, ਕਰੋੜਾਂ ਪਛਾਣਾਂ ਹਨ, ਉਸ ਪਰਮ ਪਿਤਾ ਪਰਮਾਤਮਾ ਦਾ ਪਿਆਰ-ਮੁਹੱਬਤ ਜੀਵ ਹਾਸਲ ਕਰ ਲਵੇ ਤਾਂ ਜਿਉਂਦੇ ਜੀਅ ਗ਼ਮ, ਚਿੰਤਾ, ਟੈਨਸ਼ਨ, ਪਰੇਸ਼ਾਨੀਆਂ ਤੋਂ ਨਿਜ਼ਾਤ ਮਿਲ ਜਾਂਦੀ ਹੈ ਅਤੇ ਦੇਹਾਂਤ ਤੋਂ ਬਾਅਦ ਆਵਾਗਮਨ ਤੋਂ ਮੋਕਸ਼–ਮੁਕਤੀ ਜ਼ਰੂਰ ਮਿਲਦੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਦੁਨੀਆ ’ਚ ਜ਼ਿਆਦਾਤਰ ਰਿਸ਼ਤੇ-ਨਾਤੇ ਖੁਦਗਰਜ਼ੀ ਹਨ ਜਦੋਂ ਤੱਕ ਮਤਲਬ ਹੁੰਦਾ ਹੈ ਤਾਂ ਹਰ ਕੋਈ ਪਿਆਰ ਨਾਲ ਗੱਲਾਂ ਕਰਦਾ ਹੈ ਅਤੇ ਜਿਵੇਂ ਹੀ ਮਤਲਬ ਨਿੱਕਲ ਜਾਂਦਾ ਹੈ ਤਾਂ ਤੂੰ ਕੌਣ, ਮੈਂ ਕੌਣ?
ਸ੍ਰਿਸ਼ਟੀ ਨਾਲ ਬੇਗਰਜ਼ ਪਿਆਰ ਕਰੋ
ਇਸ ਘੋਰ ਕਲਿਯੁਗ ਦੇ ਸਵਾਰਥੀ ਰਿਸ਼ਤਿਆਂ ’ਚ ਜੇਕਰ ਕੋਈ ਦੋਵਾਂ ਜਹਾਨਾਂ ’ਚ ਸਾਥ ਦੇਣ ਵਾਲਾ ਹੈ ਤਾਂ ਉਹ ਅੱਲ੍ਹਾ, ਵਾਹਿਗੁਰੂ, ਰਾਮ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਦੁਨੀਆ ’ਚ ਪਿਆਰ ਨਾ ਰੱਖੋ ਪਿਆਰ ਰੱਖੋ ਪਰ ਨਿਹਸਵਾਰਥ ਭਾਵਨਾ ਨਾਲ ਜਿੰਨੇ ਜ਼ਿਆਦਾ ਗਰਜ਼ ’ਚ ਬੱਝ ਜਾਓਗੇ, ਓਨੀਆਂ ਜ਼ਿਆਦਾ ਮੁਸ਼ਕਲਾਂ ਆਉਣਗੀਆਂ ਅਤੇ ਤੁਸੀਂ ਮਾਲਕ ਤੋਂ ਦੂਰ ਹੁੰਦੇ ਜਾਓਗੇ ਜੇਕਰ ਇਨਸਾਨ ਮਾਲਕ ਨੂੰ ਪਾਉਣਾ ਚਾਹੁੰਦਾ ਹੈ ਤਾਂ ਉਹ ਮਾਲਕ ਦੀ ਔਲਾਦ ਨਾਲ, ਉਸ ਦੀ ਸ੍ਰਿਸ਼ਟੀ ਨਾਲ ਬੇਗਰਜ਼ ਪਿਆਰ ਕਰੇ ਕਿਉਂਕਿ ਜੋ ਅਜਿਹਾ ਕਰਦੇ ਹਨ ਉਹ ਮਾਲਕ ਦੇ ਰਹਿਮੋ-ਕਰਮ ਨਾਲ ਮਾਲਾਮਾਲ ਹੋ ਜਾਂਦੇ ਹਨ।
ਚੱਲਦੇ ਬੈਠਦੇ ਸਿਮਰਨ ਜ਼ਰੂਰ ਕਰੋ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਚਲਦੇ-ਬੈਠਦੇ, ਪਏੇ-ਪਏ, ਕੰਮ-ਧੰਦਾ ਕਰਦੇ ਹੋਏ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਕਹਿੰਦੇ ਹਨ ਕਿ ਮਾਲਕ ਨਾਲ ਜਿਸ ਤਰ੍ਹਾਂ ਦਾ ਪਿਆਰ ਲੱਗਿਆ ਹੈ, ਉਹ ਵਧਦਾ-ਵਧਦਾ ਅਖ਼ੀਰ ਤੱਕ ਓੜ ਨਿਭ ਜਾਵੇ ਤਾਂ ਕੋਹਿਨੂਰ ਤਾਂ ਕੀ, ਕੋਈ ਵੀ ਉਸ ਦਾ ਮੁਕਾਬਲਾ ਨਹੀਂ ਕਰ ਸਕਦਾ ਪਰ ਇਸ ਵਿੱਚ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਹਨ ਕਦੇ ਮਨ ਹਾਵੀ ਹੋ ਜਾਂਦਾ ਹੈ, ਕਦੇ ਮਨਮਤੇ ਲੋਕ ਟੋਕਦੇ ਹਨ, ਕਦੇ ਕਾਮ-ਵਾਸਨਾ, ਕਦੇ ਕ੍ਰੋਧ, ਲੋਭ-ਲਾਲਚ, ਕਦੇ ਮੋਹ-ਮਮਤਾ, ਕਦੇ ਹੰਕਾਰ ਹਾਵੀ ਹੋ ਜਾਂਦਾ ਹੈ
ਉਂਝ ਜਦੋਂ ਪ੍ਰੀਤ ਹੁੰਦੀ ਹੈ ਤਾਂ ਜੀਵ ਦਾ ਮਾਲਕ ਨਾਲ ਹੀ ਪਿਆਰ ਹੁੰਦਾ ਹੈ ਦੁਨੀਆ ਵੱਲ ਕੋਈ ਧਿਆਨ ਨਹੀਂ ਹੁੰਦਾ ਪਰ ਹੌਲੀ-ਹੌਲੀ ਜਿਸ ਤਰ੍ਹਾਂ ਦਾ ਸੰਗ ਕਰਦਾ ਹੈ ਉਸ ਤਰ੍ਹਾਂ ਦਾ ਰੰਗ ਚੜ੍ਹਦਾ ਜਾਂਦਾ ਹੈ ਲੋਕਾਂ ਦੀਆਂ ਤਰ੍ਹਾਂ–ਤਰ੍ਹਾਂ ਦੀਆਂ ਗੱਲਾਂ ਸੁਣੀਆਂ ਤਾਂ ਮਨ ਲਲਚਾਉਂਦਾ ਹੈ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ ਆਪਣਾ ਬਾਣ ਚਲਾਉਂਦੇ ਹਨ ਤੇ ਲੋਕ ਇਸ ਤੋਂ ਜ਼ਖ਼ਮੀ ਹੋ ਕੇ ਮਾਲਕ ਤੋਂ ਦੂਰ ਹੋ ਜਾਂਦੇ ਹਨ ਲੋਕ ਸਭ ਕੁਝ ਭੁੱਲ ਜਾਂਦੇ ਹਨ ਕਿ ਮੇਰਾ ਟੀਚਾ ਕੀ ਹੈ ?
ਇਸ ਦੁਨੀਆ ’ਚ ਆਉਣ ਦਾ ਮੇਰਾ ਕੀ ਮਕਸਦ ਹੈ ਇਸ ਲਈ ਤੁਸੀਂ ਯਾਦ ਰੱਖੋ ਕਿ ਤੁਸੀਂ ਜਿਉਂਦੇ-ਜੀਅ ਪਰਮਾਨੰਦ ਦਾ ਅਹਿਸਾਸ ਕਰਨਾ ਚਾਹੁੰਦੇ ਹੋ ਅਤੇ ਦੇਹਾਂਤ ਤੋਂ ਬਾਅਦ ਆਵਾਗਮਨ ਤੋਂ ਮੋਕਸ਼-ਮੁਕਤੀ ਮਿਲ ਜਾਵੇ, ਕੁਲਾਂ ਦਾ ਉਧਾਰ ਹੋ ਜਾਵੇ ਅਤੇ ਮਾਲਕ ਤੁਹਾਨੂੰ ਰਹਿਮੋ-ਕਰਮ ਨਾਲ ਨਿਵਾਜ ਦੇਵੇ ਤਾਂ ਤੁਸੀਂ ਸਿਮਰਨ ਕਰਿਆ ਕਰੋ ਮਾਲਕ ਤੋਂ ਮਾਲਕ ਨੂੰ ਮੰਗੋ ਤਾਂ ਮਾਲਕ ਅੰਦਰ-ਬਾਹਰ ਕਮੀਆਂ ਨਹੀਂ ਛੱਡਦਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ