ਜਨਮਾਂ-ਜਨਮਾਂ ਦੇ ਪਾਪ ਕਰਮ ਕੱਟਦਾ ਹੈ ਰੂਹਾਨੀ ਸਤਿਸੰਗ: ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਸੰਗ ਉਹ ਜਗ੍ਹਾ ਹੈ ਜਿੱਥੇ ਇਨਸਾਨ ਜੇਕਰ ਚੱਲ ਕੇ ਆਉਂਦਾ ਹੈ ਤਾਂ ਜਨਮਾਂ-ਜਨਮਾਂ ਦੇ ਪਾਪ ਕਰਮ ਕੱਟੇ ਜਾਂਦੇ ਹਨ ਹਿਰਦੇ ਦੀ ਮੈਲ ਸਾਫ਼ ਹੋ ਜਾਂਦੀ ਹੈ ਅਤੇ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਇਨਸਾਨ ਬਣ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਪਣੀ ਭਾਵਨਾ ਨੂੰ ਸ਼ੁੱਧ ਕਰਨ ਲਈ ਆਤਮਾ ਦੀ ਮੈਲ਼ ਉਤਾਰਨ ਲਈ ਸਤਿਸੰਗ ਤੋਂ ਉੱਤਮ ਕੋਈ ਜਗ੍ਹਾ ਨਹੀਂ
ਬਸ ਇਨਸਾਨ ਸੁਣੇ ਅਤੇ ਬਚਨਾਂ ’ਤੇ ਅਮਲ ਕਰੇ ਤਾਂ ਅੰਦਰ-ਬਾਹਰ ਕੋਈ ਕਮੀ ਨਹੀਂ ਰਹਿੰਦੀ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜਦੋਂ ਬਚਨਾਂ ਨੂੰ ਸੁਣ ਕੇ ਮੰਨਦਾ ਹੈ, ਬਚਨਾਂ ’ਤੇ ਅਮਲ ਕਰਦਾ ਹੈ ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸੇਗੀ ਤਦ ਉਸ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਤੁਸੀਂ ਬਣ ਸਕੋਗੇ ਇਸ ਲਈ ਆਪਣੇ ਹਿਰਦੇ ਦੀ ਮੈਲ ਸਾਫ਼ ਕਰੋ, ਵਿਚਾਰਾਂ ਦਾ ਸ਼ੁੱਧੀਕਰਨ ਕਰੋ ਇਸ ਲਈ ਸਤਿਸੰਗ ’ਚ ਆਓ, ਰਾਮ ਨਾਮ ਦਾ ਜਾਪ ਕਰੋ, ਬਚਨਾਂ ’ਤੇ ਅਮਲ ਕਰੋ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਬਚਨ ਮੰਨਣਾ ਮੁਸ਼ਕਲ ਲਗਦਾ ਹੈ, ਪਰ ਮੁਸ਼ਕਲ ਹੁੰਦਾ ਨਹੀਂ ਜੇਕਰ ਸੇਵਾ ਅਤੇ ਸਿਮਰਨ ਕੀਤਾ ਜਾਵੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਪੀਰ, ਫ਼ਕੀਰ ਕਦੇ ਕਿਸੇ ਨੂੰ ਬੁਰਾ ਨਹੀਂ ਕਹਿੰਦੇ, ਸਾਰਿਆਂ ਦਾ ਭਲਾ ਮੰਗਦੇ ਹਨ, ਭਲਾ ਕਰਦੇ ਹਨ
ਇਹ ਇਨਸਾਨ ’ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨਾ ਬਚਨ ਮੰਨਦਾ ਹੈ, ਬਚਨ ਮੰਨ ਲਵੇ ਤਾਂ ਜਨਮਾਂ-ਜਨਮਾਂ ਦੇ ਪਾਪ ਕਰਮ ਕੱਟ ਜਾਂਦੇ ਹਨ, ਆਉਣ ਵਾਲੇ ਭਿਆਨਕ ਰੋਗ, ਮੁਸ਼ਕਲਾਂ, ਟਲ ਜਾਂਦੀਆਂ ਹਨ ਬਚਨ ਨਹੀਂ ਮੰਨਦਾ ਤਾਂ ਆਪਣੇ ਕਰਮਾਂ ਦਾ ਬੋਝ ਚੁੱਕਣਾ ਪੈਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਇਹੀ ਕਹਿੰਦੇ ਹਨ ਕਿ ਨਾਮ ਜਪਿਆ ਕਰੋ, ਮਾਲਕ ਤੋਂ ਮਾਲਕ ਨੂੰ ਮੰਗਿਆ ਕਰੋ, ਮਾਲਕ ਦੀ ਔਲਾਦ ਦਾ ਭਲਾ ਮੰਗੋ ਅਤੇ ਭਲਾ ਕਰੋ, ਅੰਦਰ ਛਲ-ਕਪਟ ਨਾ ਕਰੋ, ਕਿਸੇ ਦਾ ਬੁਰਾ ਨਾ ਸੋਚੋ, ਭਲਾ ਕਰਦੇ ਜਾਓ, ਸਿਮਰਨ ਕਰਦੇ ਜਾਓ ਤਾਂ ਮਾਲਕ ਦੀ ਦਇਆ ਮਿਹਰ, ਰਹਿਮਤ ਮੋਹਲੇਧਾਰ ਜ਼ਰੂਰ ਵਰਸੇਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ