1000 ਏਕੜ ਜ਼ਮੀਨ ’ਚ ਨਜ਼ਰ ਆਇਆ ਸਾਧ-ਸੰਗਤ ਦਾ ਸਮੁੰਦਰ
(ਸੱਚ ਕਹੂੰ ਨਿਊਜ਼) ਸਰਸਾ। ਸਰਸਾ ’ਚ ਸ਼ਨਿੱਚਰਵਾਰ ਨੂੰ ਸ਼ਰਧਾ ਦਾ ਸਮੁੰਦਰ ਅਜਿਹਾ ਵਗਿਆ ਕਿ ਮਹਾਂਕੁੰਭ ਦਾ ਨਜ਼ਾਰਾ ਬਣ ਗਿਆ। ਵਧਾਈਆਂ, ਵਧਾਈਆਂ, ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਅਰੇ ਅੱਜ ਅਸਮਾਨ ’ਚ ਗੂੰਜ ਰਹੇ ਸਨ। ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ’ਚ ਅੱਜ ਡੇਰੇ ਦਾ 75ਵਾਂ ਸਥਾਪਨਾ ਦਿਵਸ ਅਤੇ ਜਾਮ-ਏ-ਇੰਸਾਂ ਦਾ 16ਵਾਂ ਸਥਾਪਨਾ ਦਿਵਸ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਭੰਡਾਰੇ ਦੇ ਰੂਪ ’ਚ ਮਨਾਇਆ ਗਿਆ। (Foundation Day ) ਕਰੋੜਾਂ ਦੀ ਗਿਣਤੀ ’ਚ ਪੁੱਜੇ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨ ਸਰਵਣ ਕੀਤੇ।
ਭੰਡਾਰੇ ’ਤੇ ਸੰਗਤ ਦੀ ਵੱਡੀ ਆਮਦ ਨੂੰ ਵੇਖਦਿਆਂ ਪ੍ਰਬੰਧਕੀ ਕਮੇਟੀ ਵੱਲੋਂ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਗਏ ਸਨ ਪਰ ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ ਪ੍ਰਬੰਧ ਛੋਟੇ ਪੈ ਗਏ। ਮੁੱਖ ਪੰਡਾਲ ਤੋਂ ਇਲਾਵਾ ਵੀ ਪੰਡਾਲ ਬਣਾਏ ਗਏ ਪਰ ਸਾਰੇ ਪੰਡਾਲ ਭਰਦੇ ਗਏ ਤਾਂ ਕਣਕ ਦੀ ਵਾਢੀ ਕਾਰਨ ਖਾਲੀ ਪਏ ਖੇਤਾਂ ’ਚ ਵੀ ਛਾਇਆਵਾਨ ਲਾ ਕੇ ਸੰਗਤ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ। ਪਵਿੱਤਰ ਭੰਡਾਰੇ ਦੀ ਕਵਰੇਜ਼ ਹਰ ਅਖਬਾਰ ਨੇ ਦਿੱਤੀ।
ਸੰਗਤ ਦੇ ਇਕੱਠ ਅੱਗੇ ਪ੍ਰਬੰਧ ਛੋਟੇ ਪਏ (Foundation Day)
ਆਖਰ ਸੱਤ ਪੰਡਾਲ ਬਣ ਗਏ ਫਿਰ ਵੀ ਸੰਗਤ ਦੇ ਇਕੱਠ ਅੱਗੇ ਪ੍ਰਬੰਧ ਛੋਟੇ ਪੈ ਗਏ। ਸੰਗਤ ਨੇ ਸੜਕਾਂ ’ਤੇ ਖੜ੍ਹੇ ਹੋ ਕੇ ਵੀ ਭੰਡਾਰਾ ਸੁਣਿਆ। ਸ਼ੁੱਕਰਵਾਰ ਦੀ ਪੂਰੀ ਰਾਤ ਸੰਗਤ ਆਉਦੀ ਰਹੀ ਤੇ ਸਵੇਰ ਤੱਕ ਸੜਕਾਂ ’ਤੇ ਪੈਰ ਰੱਖਣ ਦੀ ਥਾਂ ਨਹੀਂ ਸੀ। ਭੰਡਾਰਾ ਸਵੇਰੇ 11 ਵਜੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਈ ਪੰਡਾਲ ਭਰ ਗਏ ਅਤੇ ਭੰਡਾਰੇ ਦੀ ਸਮਾਪਤੀ ਤੋਂ ਬਾਅਦ ਤੱਕ ਸਾਧ-ਸੰਗਤ ਦੇ ਪਹੁੰਚਣ ਦਾ ਸਿਲਸਿਲਾ ਜਾਰੀ ਰਿਹਾ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਰੂਹਾਨੀ ਚਿੱਠੀ ਭੇਜੀ ਗਈ,ਜੋ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਈ ਗਈ। ਚਿੱਠੀ ਰਾਹੀਂ ਪੂਜਨੀਕ ਗੁਰੂ ਜੀ ਨੇ 157ਵਾਂ ਮਾਨਵਤਾ ਭਲਾਈ ਕਾਰਜ ‘ਉੱਤਮ ਸੰਸਕਾਰ’ ਸ਼ੁਰੂ ਕਰਵਾਇਆ, ਜਿਸ ਤਹਿਤ ਸਾਧ-ਸੰਗਤ ਰੋਜ਼ਾਨਾ ਜਾਂ ਹਫਤੇ ’ਚ ਤਿੰਨ ਵਾਰ ਆਪਣੇ ਬੱਚਿਆਂ ਨੂੰ ਮਾਨਵਤਾ ਤੇ ਮਾਨਵਤਾ ਭਲਾਈ, ਸਿ੍ਰਸ਼ਟੀ ਦੀ ਭਲਾਈ ਬਾਰੇ ਸਿੱਖਿਆ ਦੇਵੇਗੀ ਤੇ ਪਿਆਰ ਨਾਲ ਸਮਝਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।