ਸਤਿਸੰਗ ‘ਚ ਆਉਣ ਨਾਲ ਮਿਲਦੀਆਂ ਹਨ ਖੁਸ਼ੀਆਂ

Dera Sacha Sauda, Gurmeet Ram Rahim, True, Guru, Love,True, Spirituality

ਸਰਸਾ ਸਤਿਸੰਗ ‘ਚ ਜਦੋਂ ਜੀਵ ਚੱਲ ਕੇ ਆਉਂਦਾ ਹੈ ਤਾਂ ਉਸ  ਪਰਮ ਪਿਤਾ ਪਰਮਾਤਮਾ ਨਾਲ ਲਿਵ ਲੱਗਦੀ ਹੈ ਪੋਜਟਿਵ ਰੇਂਜ਼ ਫੀਲ ਹੁੰਦੀ ਹੈ ਇੱਕ ਖੁਸ਼ੀ ਮਿਲਦੀ ਹੈ ਤੇ ਸਤਿਸੰਗ ‘ਚ ਬੈਠ ਕੇ ਇਨਸਾਨ ਦੁਨੀਆ ਦੇ ਸਾਰੇ ਗਮ, ਦੁਖ, ਦਰਦ, ਪਰੇਸ਼ਾਨੀਆਂ ਤੋਂ ਦੂਰ ਹੋ ਜਾਂਦਾ ਹੈ ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੁੱਧਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ਵਿਖੇ ਹੋਈ ਰੂਹਾਨੀ ਮਜਲਸ ਦੌਰਾਨ ਫ਼ਰਮਾਏ ਸ਼ਰਧਾਲੂਆਂ ਨੂੰ ਪਵਿੱਤਰ ਬਚਨਾਂ ਨਾਲ ਨਿਹਾਲ ਕਰਦਿਆਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਤਿਸੰਗ ਦੇ ਕਾਫ਼ੀ ਵੱਡੇ ਦਾਇਰੇ ‘ਚ ਉਸ ਪਰਮ ਪਿਤਾ ਪਰਮਾਤਮਾ ਦੇ ਨਾਮ ਦੀਆਂ ਅਜਿਹੀਆਂ ਕਿਰਨਾਂ ਹੁੰਦੀਆਂ ਹਨ, ਜੋ ਲੋਕ ਸ਼ਰਧਾ ਭਾਵਨਾ ਨਾਲ ਚੱਲ ਕੇ ਆਉਂਦੇ ਹਨ ਉਨ੍ਹਾਂ ਨੂੰ ਸਤਿਸੰਗ ਦੇ ਗੇਟ ਦੇ ਅੰਦਰ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਸਲ ਤਾਂ ਜਦੋਂ ਉਹ ਚੱਲਦੇ ਹਨ ਨਹੀਂ-ਨਹੀਂ… ਜਦੋਂ ਉਹ ਚੱਲਣ ਦੀ ਸੋਚਦੇ ਹਨ ਉਦੋਂ ਤੋਂ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਗੱਲ ਸ਼ਰਧਾ ਦੀ, ਗੱਲ ਵਿਸ਼ਵਾਸ ਦੀ, ਦ੍ਰਿੜ ਯਕੀਨ ਦੀ ਹੈ ਆਪ ਜੀ ਨੇ ਫ਼ਰਮਾਇਆ ਕਿ ਦ੍ਰਿੜ ਯਕੀਨ ਹੋਵੇ ਤਾਂ ਭਿਆਨਕ ਤੋਂ ਭਿਆਨਕ ਰੋਗ ਫ਼ਕੀਰ ਦੀ ਇੱਕ ਗੱਲ ਨਾਲ ਕੱਟ ਜਾਂਦੇ ਹਨ ਤੇ ਜਦੋਂ ਇਨਸਾਨ ਮਨਮਤੇ ਚੱਲੇ ਉਦੋਂ ਤੰਦਰੁਸਤੀ ਵੀ ਬਿਮਾਰੀਆਂ ‘ਚ ਬਦਲ ਜਾਂਦੀ ਹੈ ਬਚਨਾਂ ਦੀ ਗੱਲ ਰੂਹਾਨੀਅਤ ‘ਚ ਅਤਿ ਜ਼ਰੂਰੀ ਹੈ ਇਨਸਾਨ ਜਦੋਂ-ਜਦੋਂ ਬਚਨ ਮੰਨਦਾ ਹੈ, ਉਦੋਂ-ਉਦੋਂ ਖੁਸ਼ੀਆਂ ਆਉਂਦੀਆਂ ਹਨ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਤਾਂ ਦੇ ਬਚਨ ਨਹੀਂ ਹੁੰਦੇ ਸੰਤ ਤਾਂ ਇੱਕ ਮੀਡੀਆ ਹਨ, ਅਸਲ ‘ਚ ਜੋ ਬਚਨ ਹੁੰਦੇ ਹਨ ਉਹ ਓਮ, ਹਰਿ, ਅੱਲ੍ਹਾ, ਰਾਮ ਦੇ ਹੀ ਹੁੰਦੇ ਹਨ ਹੁਣ ਕੋਈ ਤਾਂ ਸੁਣਾਉਣ ਵਾਲਾ ਚਾਹੀਦਾ ਹੈ ਪਰਮਾਤਮਾ ਆਕਾਸ਼ਵਾਣੀ ਕਰੇਗਾ, ਤੁਸੀਂ ਕਿਹੜਾ ਮੰਨੋਗੇ? ਤੁਸੀਂ ਇਹੀ ਕਹੋਗੇ ਕਿ ਬਾਈ ਚਾਂਸ ਅਵਾਜ਼ਾਂ ਆਈਆਂ ਸਨ ਭੂਤ ਤਾਂ ਨਹੀਂ ਆ ਗਿਆ ਇਸ ਲਈ ਪਰਮਾਤਮਾ ਆਪਣੇ ਸੰਤ ਪੀਰ-ਫ਼ਕੀਰਾਂ ਨੂੰ ਭੇਜਦੇ ਹਨ ਤੇ ਆਪਣੀ ਗੱਲ ਸਮਾਜ ‘ਚ ਰੱਖਦੇ ਹਨ ਕਿ ਭਾਈ ਸੇਵਾ ਕਰੋ, ਸਿਮਰਨ ਕਰੋ, ਚੁਗਲੀ-ਨਿੰਦਾ ਤੋਂ ਤੁਸੀਂ ਬਚ ਜਾਓ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜਿਉਂ-ਜਿਉਂ ਬੁਰਾਈਆਂ ਛੱਡਦੇ ਜਾਓਗੇ ਉਸ ਪਰਮ ਪਿਤਾ ਪਰਮਾਤਮਾ ਦੀ ਕ੍ਰਿਪਾ-ਦ੍ਰਿਸ਼ਟੀ ਤੁਹਾਡੇ ‘ਤੇ ਹੁੰਦੀ ਜਾਵੇਗੀ ਉਨ੍ਹਾਂ ਦਾ ਕੰਮ ਸਿਰਫ਼ ਦੱਸਣਾ ਹੁੰਦਾ ਹੈ ਕਿ ਪਰਮਾਤਮਾ ਦੇ ਇਹ ਸ਼ਬਦ ਹਨ, ਇਹ ਰਸਤਾ ਹੈ ਹੁਣ ਕੌਣ ਉਸ ‘ਤੇ ਚੱਲਦਾ ਹੈ, ਕੌਣ ਨਹੀਂ ਚੱਲਦਾ, ਇਹ ਤਾਂ ਮਾਲਕ ਜਾਣੇ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਹ ਦੇਖਿਆ ਗਿਆ ਹੈ ਕਿ ਕਈ ਲੋਕਾਂ ਨੂੰ ਰਾਮ ਨਾਮ ‘ਚ ਜ਼ਿਆਦਾ ਬੰਦਿਸ਼ਾਂ ਜਿਹੀਆਂ ਮਹਿਸੂਸ ਹੁੰਦੀਆਂ ਹਨ, ਉਨ੍ਹਾਂ ਲੱਗਦਾ ਹੈ ਬਹੁਤ ਸਾਰੀਆਂ ਬੰਦਿਸ਼ਾਂ ਜਿਹੀਆਂ ਹਨ ਤੇ ਉਹ ਖੁੱਲ੍ਹਾ ਖੇਡਣਾ ਚਾਹੁੰਦੇ ਹਨ ਅਜ਼ਾਦ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਤੇ ਕਈ ਵਾਰ ਮਾਲਕ ਦੇ ਬੰਧਨ ‘ਚ ਸੱਚਖੰਡ ਨਿੱਜਧਾਮ ਛੁਪਿਆ ਹੁੰਦਾ ਹੈ, ਪਰ ਇਹ ਮਿਲੇਗਾ ਤਾਂ ਉਸੇ ਨੂੰ ਹੀ ਜੋ ਭਾਵਨਾ ਰੱਖਦਾ ਹੈ, ਜੋ ਸ਼ਰਧਾ ਰੱਖਦਾ ਹੈ ਰਾਮ ਸਭ ਦੇ ਕਾਜ ਸੰਵਾਰਦਾ ਹੈ, ਰਾਮ ਕਦੇ ਕਿਸੇ ਨੂੰ ਮਾਰਦਾ ਨਹੀਂ, ਰਾਮ ਕਦੇ ਕਿਸੇ ਦਾ ਬੁਰਾ ਨਹੀਂ ਚਾਹੁੰਦਾ ਤੁਸੀਂ ਬੁਰੇ ਕਰਮ ਕਰ-ਕਰ ਕੇ ਆਪਣਾ ਬੁਰਾ ਆਪ ਕਰ ਬੈਠਦੇ ਹੋ, ਦੋਸ਼ ਪਰਮਾਤਮਾ ਨੂੰ ਦਿੰਦੇ ਹੋ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਬਹੁਤ ਲੋਕਾਂ ਨੂੰ ਦੇਖਿਆ ਹੈ, ਸੁੱਖ ਹੁੰਦਾ ਹੈ ਤਾਂ ਕੋਈ ਨਹੀਂ ਕਹਿੰਦਾ, ਵਾਹ! ਰਾਮ ਤੁਸੀਂ ਕਮਾਲ ਕਰ ਦਿੱਤਾ ਪਰ ਜਦੋਂ ਦੁੱਖ ਆਉਂਦਾ ਹੈ, ਪਰੇਸ਼ਾਨੀ ਆਉਂਦੀ ਹੈ ਤਾਂ ਬਹੁਤ ਲੋਕਾਂ ਨੂੰ ਚੀਕਦਿਆਂ ਵੇਖਿਆ ਪਰਮਾਤਮਾ ਮੈਂ ਤੇਰਾ ਕੀ ਵਿਗਾੜਿਆ? ਤੂੰ ਮੇਰਾ ਕਿਉਂ ਬੁਰਾ ਕਰ ਰਿਹਾ ਹੈ? ਤਾਂ ਇਹ ਹੋ ਨਹੀਂ ਸਕਦਾ ਕਿ ਇਨਸਾਨ ਆਪਣੇ ਬੁਰੇ ਕਰਮ ਕਰਕੇ ਬਚ ਜਾਵੇ ਰਾਮ, ਓਮ, ਹਰੀ ਦੀ ਭਗਤੀ ਦੀ ਇਬਾਦਤ ਦੇ ਰਸਤੇ ਉਸਦੇ ਜੀਵਾਂ ਨੂੰ ਜੋੜਨਾ ਇਹ ਇੱਕ ਅਜਿਹਾ ਕਾਰਜ ਹੈ ਜੋ ਭਿਆਨਕ ਪਾਪ ਕਰਮਾਂ ਨੂੰ ਵੀ ਬਖ਼ਸ਼ ਦਿੰਦਾ ਹੈ ਜੋ ਮਾਲਕ ਦੀ ਕ੍ਰਿਪਾ ਨਾਲ ਮਾਲਾਮਾਲ ਕਰ ਦਿੰਦਾ  ਹੈ, ਇਸ ਲਈ ਜਾਂ ਤਾਂ ਸੇਵਾ ਕਰੋ ਜਾਂ ਸਿਮਰਨ ਕਰੋ ਜਾਂ ਮਾਲਕ ਤੋਂ ਵਿਛੜੀਆਂ ਹੋਈਆਂ ਆਤਮਾਵਾਂ ਨੂੰ ਮਿਲਾਉਣ ਦਾ ਕਾਰਜ ਕਰੋ ਜੋ ਵੀ ਕਾਰਜ ਤੁਸੀਂ ਇਨ੍ਹਾਂ ‘ਚੋਂ ਕਰਦੇ ਹੋ, ਬਚਨਾਂ ‘ਤੇ ਰਹਿੰਦੇ ਹੋਏ, ਇਹ ਕਾਰਜ ਕਰਦੇ ਜਾਓ ਯਕੀਨਨ ਤੁਹਾਡੇ ਅੰਦਰ-ਬਾਹਰ ਕੋਈ ਕਮੀ ਨਹੀਂ ਆਵੇਗੀ ਤੇ ਤੁਸੀਂ ਮਾਲਾਮਾਲ ਹੁੰਦੇ ਜਾਓਗੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਹ ਇਨਸਾਨ ਦਾ ਫਰਜ਼ ਹੈ ਜੇਕਰ ਉਹ ਖੁਸ਼ੀਆਂ ਚਾਹੁੰਦਾ ਹੈ ਤਾਂ ਅੰਦਰ ਹਿਰਦੇ ਦੀ ਸਫ਼ਾਈ ਕਰੋ ਬਾਹਰੀ ਦੁਨੀਆ ਤੋਂ ਆਦਮੀ ਵੀ ਅੱਜ-ਕੱਲ੍ਹ ਪ੍ਰਭਾਵਿਤ ਨਹੀਂ ਹੁੰਦੇ ਕਿਉਂਕਿ ਉਹ ਵੀ ਜਾਣਦੇ ਹਨ, ਇਹ 420 ਕਰ ਰਿਹਾ ਹੈ, ਇਹ ਡਬਲਫੇਸ ਹੈ ਜਿਸ ਨੇ ਆਦਮੀ ਬਣਾਇਆ, ਕੀ ਤੁਸੀਂ ਉਸਨੂੰ ਬੁੱਧੂ ਬਣਾ ਸਕਦੇ ਹੋ? ਘੱਟ ਤੋਂ ਘੱਟ ਉਸਦੀ ਭਗਤੀ ਦੇ ਸਮੇਂ ਬੁਰਾ ਕਰਮ ਨਾ ਕਰੋ ਝੂਠ ਨਾ ਬੋਲੋ, ਇਨਸਾਨ ਤੋਂ ਗਲਤੀ ਹੁੰਦੀ ਹੈ ਪਰ ਮੰਨ ਲਵੇ ਉਹੀ ਇਨਸਾਨ ਹੁੰਦਾ ਹੈ, ਗਲਤੀ ਵੀ ਕਰਦਾ ਹੈ ਤੇ ਦਿਖਾਵਾ ਵੀ ਕਰਦਾ ਹੈ ਕਿ ਮੈਂ ਗਲਤੀਆਂ ਕਰਦਾ ਹੀ ਨਹੀਂ ਇਹ ਦੋਵੇਂ ਗੱਲਾਂ ਜੇਕਰ ਇਨਸਾਨ ਕਰਦਾ ਰਹੇ ਤਾਂ ਆਪਣੇ ਪੈਰਾਂ ‘ਤੇ ਕੁਹਾੜੀ ਨਹੀਂ ਮਾਰ ਰਿਹਾ ਤਾਂ ਹੋਰ ਕੀ ਕਰ ਰਿਹਾ ਹੈਂ? ਇਨਸਾਨ ਤੋਂ ਬਾਈਚਾਂਸ ਗਲਤੀ ਹੋ ਜਾਵੇ ਤਾਂ ਤੌਬਾ ਕਰੇ ਤੇ ਮਾਲਕ ਦੀ ਭਗਤੀ ਕਰੇ ਤਾਂ ਉਸਦੀਆਂ ਗਲਤੀਆਂ ਵੀ ਪਰਮਾਤਮਾ ਮੁਆਫ਼ ਦਿੰਦਾ ਹੈ ਤੇ ਮਾਲਕ ਦੀਆਂ ਖੁਸ਼ੀਆਂ ਵੀ ਮਿਲਦੀਆਂ ਹਨ ਪਰ ਜੇਕਰ ਇਨਸਾਨ ਬਚਨ ਨਹੀਂ ਮੰਨਦਾ, ਸੇਵਾ-ਸਿਮਰਨ ‘ਚ ਮਨ ਨਹੀਂ ਲਾਉਂਦਾ ਤਾਂ ਆਪਣੇ ਕਰਮਾਂ ਦੇ ਫ਼ਲ ਭੁਗਤਦਾ ਰਹਿੰਦਾ ਹੈ, ਦੁਖੀ ਹੁੰਦਾ ਰਹਿੰਦਾ ਹੈ ਅਤੇ ਦੋਸ਼ ਮਾਲਕ ਨੂੰ ਦੇ ਕੇ ਤੇ ਦੁੱਖ ਦਾ ਕਾਰਨ ਬਣਾ ਲੈਂਦਾ ਹੈ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਸੀਂ ਦੋਸ਼ ਦੂਜਿਆਂ ਨੂੰ ਦਿੰਦੇ ਹੋ, ਕਿਸੇ ਨੂੰ ਦੋਸ਼ ਨਾ ਦਿਓ ਇਹ ਤੁਹਾਡੇ ਕਰਮਾਂ ਨੂੰ ਦੋਸ਼ ਹੈ, ਇਹ ਤਾਂ ਇਸ ਜਨਮ ਦੇ ਭਿਆਨਕ ਕਰਮ, ਜਾਂ ਫਿਰ ਸੰਚਿਤ ਕਰਮ ਜੋ ਜਨਮਾਂ-ਜਨਮਾਂ ਦੇ ਇਕੱਠੇ ਹੋ ਰਹੇ ਹੋਣ ਉਹ ਭੁਗਤ ਰਹੇ ਹੋ ਜੋ ਤੂੰ ਕਰਦਾ ਹੈਂ ਉਹ ਤੈਨੂੰ ਹਾਸਲ ਹੁੰਦਾ ਹੈ ਜੋ ਤੁਸੀਂ ਬਚਨ ਨਹੀਂ ਮੰਨਦੇ, ਜੋ ਤੁਸੀਂ ਦਿਖਾਵਾ ਕਰਦੇ ਰਹਿੰਦੇ ਹੋ, ਦੋਸ਼ ਤਾਂ ਉਨ੍ਹਾਂ ਚੀਜ਼ਾਂ ਦਾ ਹੈ ਆਪਣੇ ਅੰਦਰ ਦੀਆਂ ਕਮੀਆਂ ਨੂੰ ਕੱਢਦੇ ਜਾਓ, ਮਾਲਕ ਦੀ ਭਗਤੀ ਕਰਦੇ ਜਾਓ, ਤਾਂ ਯਕੀਨਨ ਉਸਦੀ ਦਇਆ ਮਿਹਰ ਰਹਿਮਤ ਵਰਸੇਗੀ ਉਸਦੀਆਂ ਖੁਸ਼ੀਆਂ ਨਾਲ ਤੁਸੀਂ ਲਬਰੇਜ਼ ਜ਼ਰੂਰ ਹੋ ਜਾਓਗੇ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਤ ਕਦੇ ਕਿਸੇ ਦਾ ਬੁਰਾ ਨਹੀਂ ਸੋਚਦੇ, ਕਦੇ ਕਿਸੇ ਨੂੰ ਬਦੁਆ ਨਹੀਂ ਦਿੰਦੇ ਕਦੇ ਕਿਸੇ ਲਈ ਅਜਿਹੇ ਬਚਨ ਨਹੀਂ ਕਰਦੇ ਕਿ ਜਿਸ ਨਾਲ ਕਿਸੇ ਨੂੰ ਦੁਖ ਮਿਲੇ ਸੰਤਾਂ ਨੂੰ ਇਹ ਪਤਾ ਹੈ ਕਿ ਜੇਕਰ  ਇਹ ਆਦਮੀ ਇਹ ਕਰਮ ਕਰੇਗਾ ਤਾਂ ਦੁਖੀ ਹੋਵੇਗਾ ਇਸ ਲਈ ਉਹ ਸਾਂਝੇ ਬਚਨ ਕਰਦੇ ਰਹਿੰਦੇ ਹਨ ਕਿ ਅਜਿਹਾ ਕਰਮ ਨਾ ਕਰਨਾ ਆਪਣੀਆਂ ਪਰੇਸ਼ਾਨੀਆਂ ਨੂੰ ਸੱਦਾ ਨਾ ਦਿਓ, ਅੰਦਰੋਂ ਸਾਫ਼-ਸਫ਼ਾਈ ਕਰੋ, ਸੇਵਾ ਕਰੋ, ਸਿਮਰਨ ਕਰੋ ਯਕੀਨਨ ਮਾਲਕ ਦੀਆਂ ਖੁਸ਼ੀਆਂ ਮਿਲਣਗੀਆਂ ਤੇ ਜੋ ਇਨਸਾਨ ਕਿਸੇ ਵੀ ਭਗਤ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ, ਸਾਹਮਣੇ ਨਹੀਂ ਆਉਂਦਾ ਪਰ ਗੁਪਚੁੱਪ ਤਰੀਕੇ ਨਾਲ ਸਤਿਗੁਰੂ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸਦਾ ਪਰਿਵਾਰ ਦੁਖੀ ਰਹਿੰਦਾ ਹੈ, ਪਰੇਸ਼ਾਨ ਰਹਿੰਦਾ ਹੈ ਉਸਦੇ ਦਿਲੋਂ ਦਿਮਾਗ ‘ਚ ਖੁਸ਼ੀਆਂ ਆ ਨਹੀਂ ਪਾਉਂਦੀਆਂ ਇਸ ਲਈ ਕਦੇ ਵੀ ਕਿਸੇ ਨੂੰ ਮਾਲਕ ਤੋਂ ਦੂਰ ਕਰਨ ਦੀ ਕੋਸ਼ਿਸ਼ ਨਾ ਕਰੋ ਜੋੜਨ ਦੀ ਕੋਸ਼ਿਸ਼ ਕਰੋ, ਕਿਉਂਕਿ ਜੋੜਨਾ ਹੀ ਸੱਚੀ ਭਗਤੀ ਹੈ, ਤੋੜਨਾ ਗੁਨਾਹ ਹੈ ਪਾਪ ਹੈ