ਬਿਜਲੀ ਉਤਪਾਦਨ ਦਾ ਨਵਾਂ ਮੀਲ ਪੱਥਰ

ਭਾਰਤ ਤੇ ਰੂਸ ਦੇ ਸਾਂਝੇ ਯਤਨਾਂ ਨਾਲ ਤਾਮਿਲਨਾਡੂ ‘ਚ ਕੁਡਨਕੁਲਮ ਪ੍ਰਮਾਣੂ ਬਿਜਲੀ ਪਲਾਂਟ ਦਾ ਉਦਘਾਟਨ ਹੋ ਗਿਆ ਹੈ, ਜਿਸ ਨਾਲ 1000 ਮੈਗਾਵਾਟ ਬਿਜਲੀ ਦਾ ਉਤਪਾਦਨ ਸ਼ੁਰੂ ਹੋ ਜਾਏਗਾ ਦੇਸ਼ ਅੰਦਰ ਚੱਲ ਰਹੇ ਬਿਜਲੀ ਸੰਕਟ ਦੇ ਮੱਦੇਨਜ਼ਰ ਇਹ ਵੱਡਾ ਕਦਮ ਹੈ ਵਧ ਰਹੀ ਆਬਾਦੀ ਕਾਰਨ ਘਰੇਲੂ ਖਪਤ, ਖੇਤੀ ਤੇ ਉਦਯੋਗਾਂ ਵਾਸਤੇ ਬਿਜਲੀ ਦੀ ਘਾਟ ਵੱਡੀ ਰੁਕਾਵਟ ਹੈ ਜਿਸ ਨੂੰ ਖਤਮ ਕਰਨ ਲਈ ਪ੍ਰਮਾਣੂ ਪਲਾਂਟ ਸਹਾਇਕ ਹੋਣਗੇ ਦੇਸ਼ ਦੇ ਵੱਡੇ-ਛੋਟੇ ਰਾਜਾਂ ਨੂੰ ਬਿਜਲੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਹੈ ਕਿ ਵਿਕਸਿਤ ਦੇਸ਼ ਚਾਹੁਣ ਤਾਂ ਸਹਿਯੋਗ ਕਰਕੇ ਵਿਕਾਸਸ਼ੀਲ ਦੇਸ਼ਾਂ ਦੀ ਨੁਹਾਰ ਬਦਲ ਸਕਦੇ ਹਨ ਭਾਵੇਂ ਕੁਡਨਕੁਲਮ ਦੋਵਾਂ ਮੁਲਕਾਂ ਦੀ ਇਤਿਹਾਸਕ ਪ੍ਰਾਪਤੀ ਹੈ । ਪਰ ਇਸ ਪ੍ਰੋਜੈਕਟ ਨੂੰ ਸਿਰੇ ਚਾੜ੍ਹਨ ‘ਚ 28 ਸਾਲ ਤੱਕ ਦੀ ਦੇਰੀ ਨਹੀਂ ਜਚਦੀ ਦੇਸ਼ ਦੀਆਂ ਅਹਿਮ ਜ਼ਰੂਰਤਾਂ ਲਈ ਅਜਿਹੇ ਪ੍ਰੋਜੈਕਟ ਚੰਦ ਸਾਲਾਂ ‘ਚ ਪੂਰੇ ਹੋਣੇ ਚਾਹੀਦੇ ਹਨ ਸਿਆਸੀ, ਆਰਥਿਕ ਤੇ ਹੋਰ ਤਰ੍ਹਾਂ ਦੀਆਂ ਰੁਕਾਵਟਾਂ ਖ਼ਤਮ ਹੋਣੀਆਂ ਚਾਹੀਦੀਆਂ ਹਨ ਦੇਸ਼ ਅੰਦਰ ਪ੍ਰਮਾਣੂ ਪਲਾਟਾਂ ਰਾਹੀਂ ਬਿਜਲੀ ਪੈਦਾ ਕਰਨੀ ਵੱਡੀ ਜ਼ਰੂਰਤ ਬਣ ਗਿਆ ਹੈ ਪਰ ਸਿਆਸੀ ਹਿੱਤਾਂ ‘ਚ ਉਲਝੀਆਂ ਸਿਆਸੀ ਪਾਰਟੀਆਂ ਵਿਰੋਧ ਖਾਤਰ ਵਿਰੋਧ ਕਰਨ ਕਰਕੇ ਲੋਕ ਹਿਤੈਸ਼ੀ ਪ੍ਰੋਜੈਕਟਾਂ ਦੇ ਰਾਹ ‘ਚ ਰੁਕਾਵਟ ਬਣਦੀਆਂ ਹਨ ਕੁਡਨਕੁਲਮ ਪ੍ਰੋਜੈਕਟ ਦਾ ਸਥਾਨਕ ਲੋਕਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ, ਜਿਸ ਨਾਲ ਅਮਨ ਤੇ ਕਾਨੂੰਨ ਦੀ ਸਮੱਸਿਆ ਵੀ ਬਣੀ ਰਹੀ।

ਇਹ ਵੀ ਪੜ੍ਹੋ : ਆਓ! ਜਾਣੀਏ ਆਟਾ ਪੀਹਣ ਵਾਲੀ ਹੱਥ ਚੱਕੀ ਦੀ ਬਣਤਰ ਬਾਰੇ

ਪ੍ਰਮਾਣੂ ਪਲਾਂਟ ਸਬੰਧੀ ਸਿਆਸੀ ਪਾਰਟੀਆਂ ਕਈ ਤਰ੍ਹਾਂ ਦੀਆਂ ਅਫ਼ਵਾਹਾਂ  ਫੈਲਾਉਂਦੀਆਂ ਹਨ ਜਿਸ ਕਾਰਨ ਲੋਕ ਪ੍ਰੋਜੈਕਟਾਂ ਦੇ ਖਿਲਾਫ਼ ਭੜਕ ਜਾਂਦੇ ਦਰਅਸਲ ਸੰਨ 2011 ‘ਚ ਜਪਾਨ ਅੰਦਰ ਫੁਕੂਸ਼ਿਮਾ ਪਰਮਾਣੂ ਪਲਾਂਟ ‘ਚ ਹੋਏ ਹਾਦਸੇ ਨੂੰ ਆਧਾਰ ਬਣਾ ਕੇ  ਭਾਰਤ ਅੰਦਰ ਵੀ ਪ੍ਰਮਾਣੂ ਪਲਾਂਟਾਂ ਦੇ ਵਿਰੋਧ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕਿ ਸਚਾਈ ਇਹ ਹੈ ਕਿ ਦੁਨੀਆ ਦੇ 30 ਦੇਸ਼ਾਂ ਅੰਦਰ 430 ਪ੍ਰਮਾਣੂ ਪਲਾਂਟ ਕੰਮ ਕਰ ਰਹੇ ਹਨ ਤੇ 70 ਪਲਾਂਟ ਨਿਰਮਾਣ ਅਧੀਨ ਹਨ ਚੀਨ ਆਪਣਾ ਪ੍ਰਮਾਣੂ ਬਿਜਲੀ ਉਤਪਾਦਨ 2020 ਤੱਕ ਤਿੰਨ ਗੁਣਾ ਕਰਨ ਜਾ ਰਿਹਾ ਹੈ ਜਿੱਥੋਂ ਤੱਕ ਕੇਂਦਰ ਸਰਕਾਰ ਦੇ ਯਤਨਾਂ ਦਾ ਸਬੰਧ ਹੈ ।

ਪਿਛਲੀ ਯੂਪੀਏ ਸਰਕਾਰ ਅਮਰੀਕਾ ਨਾਲ ਪ੍ਰਮਾਣੂ ਸਮਝੌਤਾ ਕਰਨ ‘ਚ ਸਫ਼ਲ ਰਹੀ ਅਤੇ ਕਈ ਦੇਸ਼ਾਂ ਤੋਂ ਯੂਰੇਨੀਅਮ ਪ੍ਰਾਪਤ ਕਰਨ ਲਈ ਸਮਝੌਤਾ ਕਰਨ ‘ਚ ਕਾਮਯਾਬ ਰਹੀ ਵਰਤਮਾਨ ਐੱਨਡੀਏ ਸਰਕਾਰ ਵੱਲੋਂ ਪ੍ਰਮਾਣੂ ਸਪਲਾਇਰ ਗਰੁੱਪ (ਐੱਨਐੱਸਜੀ) ਦੀ ਮੈਂਬਰਸ਼ਿਪ ਹਾਸਲ ਕਰਨ ਲਈ ਵੱਖ-ਵੱਖ ਦੇਸ਼ਾਂ ਦੀ ਹਮਾਇਤ ਹਾਸਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਚੀਨ-ਪਾਕਿਸਤਾਨ ਸਮੇਤ ਕੁਝ ਦੇਸ਼ ਅਜੇ ਵੀ ਭਾਰਤ ਦੇ ਰਸਤੇ ‘ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਮੀਦ ਕਰਨੀ ਚਾਹੀਦੀ ਹੈ ਕਿ ਐੱਨਐੱਸਜੀ ਦੀ ਮੈਂਬਰਸ਼ਿਪ ਮਿਲ ਜਾਵੇਗੀ ਜਿਸ ਤੋਂ ਬਾਦ ਯੂਰੇਨੀਅਮ ਹਾਸਲ ਹੋਣ ਨਾਲ ਦੇਸ਼ ਅੰਦਰ ਪ੍ਰਮਾਣੂ ਪਲਾਂਟਾਂ ਤੋਂ ਬਿਜਲੀ ਦਾ ਉਤਪਾਦਨ ਇੱਕ ਵੱਡੀ ਲਹਿਰ ਬਣ ਜਾਏਗੀ ਇਸ ਸਬੰਧੀ ਦੇਸ਼ ਅੰਦਰ ਅਜਿਹਾ ਮਾਹੌਲ ਬਣਾਏ ਜਾਣ ਦੀ ਜ਼ਰੂਰਤ ਹੈ ਕਿ ਲੋਕ ਪ੍ਰਮਾਣੂ ਕੇਂਦਰਾਂ ਸਬੰਧੀ ਅਫ਼ਵਾਹਾਂ ਤੋਂ ਸੁਚੇਤ ਹੋ ਸਕਣ ਪਲਾਂਟਾਂ ਵਾਸਤੇ ਜ਼ਮੀਨ ਹਾਸਲ ਕਰਨ ਲਈ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣ ਤੇ ਉਹਨਾਂ ਦੇ ਮੁੜ-ਵਸੇਬੇ ਦਾ ਪ੍ਰਬੰਧ ਕੀਤਾ ਜਾਏ ਤਾਂ ਕਿ ਕਿਸਾਨ ਦੇਸ਼ ਹਿੱਤ ‘ਚ ਜ਼ਮੀਨ ਵੀ ਦੇ ਸਕਣ ਤੇ ਉਹਨਾਂ ਦੀ ਬਰਬਾਦੀ ਵੀ ਨਾ ਹੋਏ ਪ੍ਰੋਜੈਕਟਾਂ ਨੂੰ ਲਾਉਣ ਲਈ ਸਥਾਨਕ ਲੋਕਾਂ ਦਾ ਸਹਿਯੋਗ ਸਭ ਤੋਂ ਜ਼ਰੂਰੀ ਹੈ ।