25 ਜਨਵਰੀ 1919 ਨੂੰ ਧਾਰਿਆ ਪਵਿੱਤਰ ਅਵਤਾਰ | Param Pita Shah Satnam Ji Maharaj
- ਸ੍ਰੀ ਜਲਾਲਆਣਾ ਸਾਹਿਬ ਦੀ ਪਵਿੱਤਰ ਧਰਤੀ ’ਤੇ ਕੀਤਾ ਅਵਤਾਰ ਧਾਰਨ
- ਸਤਿਗੁਰੂ ਦੇ ਹਰ ਹੁਕਮ ਨੂੰ ਖਿੜੇ ਮੱਥੇ ਮੰਨ ਕੇ ਬਚਨਾਂ ’ਤੇ ਫੁੱਲ ਚੜ੍ਹਾਏ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ 1919 ਨੂੰ ਆਦਰਯੋਗ ਪਿਤਾ ਸਰਦਾਰ ਵਰਿਆਮ ਸਿੰਘ ਜੀ ਦੇ ਘਰ ਪੂਜਨੀਕ ਮਾਤਾ ਆਸ ਕੌਰ ਜੀ ਦੀ ਪਵਿੱਤਰ ਕੁੱਖੋਂ ਅਵਤਾਰ ਧਾਰਨ ਕੀਤਾ ਆਪ ਜੀ ਨੇ ਪਿੰਡ ਸ੍ਰੀ ਜਲਾਲਆਣਾ ਸਾਹਿਬ, ਤਹਿਸੀਲ ਡੱਬਵਾਲੀ, ਜ਼ਿਲ੍ਹਾ ਸਰਸਾ (ਹਰਿਆਣਾ) ’ਚ ਅਵਤਾਰ ਧਾਰਨ ਕੀਤਾ ਆਪ ਜੀ ਦੇ ਆਦਰਯੋਗ ਪਿਤਾ ਜੀ ਬਹੁਤ ਵੱਡੇ ਜਿਮੀਂਦਾਰ ਸਨ ਤੇ ਪੂਜਨੀਕ ਦਾਦਾ ਸਰਦਾਰ ਹੀਰਾ ਸਿੰਘ ਜੀ ਇਲਾਕੇ ਦੇ ਪ੍ਰਸਿੱਧ ਜ਼ੈਲਦਾਰ ਸਨ।
ਇਹ ਵੀ ਪੜ੍ਹੋ : Dera sacha sauda: ਮਾਲਕ ਦੇ ਪਿਆਰ ਮੁਹੱਬਤ ‘ਚ ਮਿਲਦੀਆਂ ਹਨ ਅਲੌਕਿਕ ਖੁਸ਼ੀਆਂ
ਪੂਜਨੀਕ ਮਾਤਾ-ਪਿਤਾ ਨੇ ਆਪ ਜੀ ਦਾ ਬਚਪਨ ਦਾ ਨਾਂਅ ਆਦਰਯੋਗ ਹਰਬੰਸ ਸਿੰਘ ਜੀ ਰੱਖਿਆ, ਪਰੰਤੂ ਗੁਰਗੱਦੀ ਬਖਸ਼ਣ ਤੋਂ ਬਾਅਦ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਦਾ ਨਾਂਅ ਸਤਿਨਾਮ ਸਿੰਘ ਜੀ ਰੱਖਿਆ ਆਪ ਜੀ ਸਿਰਫ਼ 5 ਸਾਲਾਂ ਦੇ ਹੀ ਸਨ ਕਿ ਆਦਰਯੋਗ ਪਿਤਾ ਜੀ ਸੱਚਖੰਡ ਜਾ ਬਿਰਾਜੇ ਪੂਜਨੀਕ ਮਾਤਾ ਜੀ ਦੀ ਛਤਰ-ਛਾਇਆ ’ਚ ਆਪ ਜੀ ਦਾ ਪਾਲਣ-ਪੋਸ਼ਣ ਪੂਜਨੀਕ ਮਾਮਾ ਵੀਰ ਸਿੰਘ ਜੀ ਦੇ ਸਹਿਯੋਗ ਨਾਲ ਹੋਇਆ।
‘‘ਵੇਖੋ, ਭਾਈ ਇਹ ਰੱਬ ਦੀ ਪੈੜ ਹੈ’’ | Param Pita Shah Satnam Ji Maharaj
ਪੂਜਨੀਕ ਬੇਪਰਵਾਹ ਜੀ ਨੇ ਇੱਕ ਵਾਰ ਰਸਤੇ ’ਤੇ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪੈੜ (ਪਦਚਿੰਨ੍ਹ) ’ਤੇ ਆਪਣੀ ਡਾਂਗ ਨਾਲ ਗੋਲ ਘੇਰਾ ਬਣਾ ਕੇ ਫ਼ਰਮਾਇਆ, ‘‘ਵੇਖੋ, ਵਰੀ (ਭਾਈ) ਇਹ ਰੱਬ ਦੀ ਪੈੜ ਹੈ’’ ਉਦੋਂ ਇੱਕ ਸੇਵਾਦਾਰ ਨੇ ਕਿਹਾ ਕਿ ਇਹ ਪੈੜ ਤਾਂ ਸ੍ਰੀ ਜਲਾਲਆਣਾ ਸਾਹਿਬ ਦੇ ਜ਼ੈਲਦਾਰ ਵਰਿਆਮ ਸਿੰਘ ਜੀ ਦੇ ਸਪੁੱਤਰ ਸਰਦਾਰ ਹਰਬੰਸ ਸਿੰਘ ਜੀ ਦੀ ਹੈ ਉਦੋਂ ਸਾਈਂ ਜੀ ਨੇ ਆਪਣੇ ਇਲਾਹੀ ਅੰਦਾਜ਼ ’ਚ ਫ਼ਰਮਾਇਆ, ‘‘ਨਾ ਅਸੀਂ ਕਿਸੇ ਜ਼ੈਲਦਾਰ ਨੂੰ ਜਾਣਦੇ ਹਾਂ ਨਾ ਕਿਸੇ ਸਰਦਾਰ ਨੂੰ ਜਾਣਦੇ ਹਾਂ ਅਸੀਂ ਤਾਂ ਇਹ ਜਾਣਦੇ ਹਾਂ।
ਕਿ ਇਹ ਪੈੜ ਰੱਬ ਦੀ ਹੈ’’ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ‘ਅਨਾਮੀ ਧਾਮ’ ਪਿੰਡ ਘੁੱਕਿਆਂਵਾਲੀ ’ਚ 14 ਮਾਰਚ 1954 ਨੂੰ ਸਤਿਸੰਗ ਫ਼ਰਮਾਉਣ ਤੋਂ ਬਾਅਦ ਉਸੇ ਸਤਿਸੰਗ ਵਾਲੇ ਚਬੂਤਰੇ ’ਤੇ ਖੜ੍ਹੇ ਹੋ ਕੇ ਪੂਜਨੀਕ ਪਰਮ ਪਿਤਾ ਜੀ ਨੂੰ ਖੁਦ ਆਵਾਜ਼ ਮਾਰ ਕੇ ਆਦੇਸ਼ ਫ਼ਰਮਾਇਆ, ‘‘ਹਰੰਬਸ ਸਿੰਘ! (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਹਿਲਾ ਨਾਂਅ) ਦਰਗਾਹ ਤੋਂ ਅੱਜ ਆਪ ਜੀ ਨੂੰ ਵੀ ਨਾਮ-ਸ਼ਬਦ ਲੈਣ ਦਾ ਹੁਕਮ ਹੋ ਗਿਆ ਹੈ ਤੁਸੀਂ ਅੰਦਰ ਜਾ ਕੇ (ਨਾਮ ਅਭਿਲਾਸ਼ੀ ਜੀਵਾਂ ’ਚ) ਸਾਡੇ ਮੂੜੇ੍ਹ ਕੋਲ ਬੈਠੋ, ਅਸੀਂ ਹੁਣੇ ਆਉਂਦੇ ਹਾਂ’’ ਆਪ ਜੀ ਆਪਣੇ ਮੁਰਸ਼ਿਦੇ ਕਾਮਿਲ ਦੇ ਬਚਨਾਂ ਨੂੰ ਸਤਿ ਬਚਨ ਕਹਿ ਕੇ ਅੰਦਰ ਚਲੇ ਗਏ ਪਰ ਮੂੜੇ੍ਹ ਕੋਲ ਜਗ੍ਹਾ ਖਾਲੀ ਨਾ ਹੋਣ ਕਾਰਨ ਆਪ ਜੀ ਉਨ੍ਹਾਂ ਨਾਮ ਅਭਿਲਾਸ਼ੀ ਜੀਵਾਂ ’ਚ ਪਿੱਛੇ ਹੀ ਬੈਠ ਗਏ।
ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਆਵਾਜ਼ ਮਾਰ ਕੇ ਆਪਣੇ ਮੂੜੇ੍ਹ ਕੋਲ ਬਿਠਾਇਆ ਤੇ ਇਹ ਇਲਾਹੀ ਬਚਨ ਫ਼ਰਮਾਇਆ, ‘‘ਆਪ ਕੋ ਜਿੰਦਾਰਾਮ ਕਾ ਲੀਡਰ ਬਨਾਏਂਗੇ ਜੋ ਦੁਨੀਆ ਕੋ ਨਾਮ ਜਪਾਏਗਾ’’ ਸੱਚਾਈ ਤਾਂ ਹਮੇਸ਼ਾ ਅਟੱਲ ਹੈ, ਪਤਾ ਸਮਾਂ ਆਉਣ ’ਤੇ ਲੱਗਦਾ ਹੈ ਉਦੋਂ ਹੀ ਨਾਮ-ਸ਼ਬਦ ਦੇਣ ਸਮੇਂ ਬੇਪਰਵਾਹ ਜੀ ਨੇ ਪੂਜਨੀਕ ਪਰਮ ਪਿਤਾ ਜੀ ਦੀ ਇਲਾਹੀ ਤਾਕਤ ਨੂੰ ਪੂਰੀ ਦੁਨੀਆ ਦੇ ਸਾਹਮਣੇ ਪ੍ਰਗਟ ਕਰ ਦਿੱਤਾ ਪੂਜਨੀਕ ਪਰਮ ਪਿਤਾ ਜੀ ਜਦੋਂ ਤੋਂ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਦ੍ਰਿਸ਼ਟੀ ’ਚ ਆਏ, ਉਸ ਦਿਨ ਤੋਂ ਹੀ ਸਾਈਂ ਜੀ ਨੇ ਆਪ ਜੀ ਨੂੰ ਆਪਣਾ ਰੂਹਾਨੀ ਵਾਰਸ ਬਣਾ ਲਿਆ ਸੀ ਇਸ ਲਈ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਦੀ ਬਹੁਤ ਕਰੜੀ ਪ੍ਰੀਖਿਆ ਲਈ। Param Pita Shah Satnam Ji Maharaj
ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਆਪਣਾ ਮਕਾਨ ਢਾਹੁਣ ਤੇ ਘਰ ਦਾ ਸਾਰਾ ਸਾਮਾਨ ਡੇਰੇ ਲਿਆਉਣ ਦਾ ਹੁਕਮ ਫ਼ਰਮਾਇਆ ਪੂਜਨੀਕ ਪਰਮ ਪਿਤਾ ਜੀ ਨੇ ਦੁਨੀਆ ਦੀ ਲੋਕ-ਲਾਜ ਦੀ ਜ਼ਰਾ ਵੀ ਪਰਵਾਹ ਕੀਤੇ ਬਿਨਾ ਆਪਣੇ ਸੱਚੇ ਮੁਰਸ਼ਿਦ ਦੇ ਬਚਨਾਂ ’ਤੇ ਫੁੱਲ ਚੜ੍ਹਾਏ ਆਪਣੇ ਹੱਥਾਂ ਨਾਲ ਆਪਣਾ ਹਵੇਲੀਨੁਮਾ ਘਰ ਤੋੜ ਕੇ ਉਸ ਦਾ ਸਾਰਾ ਸਾਮਾਨ, ਇੱਟਾਂ, ਗਾਰਡਰ, ਲੱਕੜ ਦੇ ਸ਼ਤੀਰ, ਵੱਡੇ-ਵੱਡੇ ਗੇਟ ਤੇ ਘਰ ਦਾ ਸਾਰਾ ਸਾਮਾਨ ਟਰੱਕਾਂ ਤੇ ਟਰਾਲੀਆਂ ’ਤੇ ਲੱਦ ਕੇ ਸ਼ਹਿਨਸ਼ਾਹ ਮਸਤਾਨਾ ਜੀ ਦੀ ਹਜ਼ੂਰੀ ’ਚ ਲੈ ਆਏ ਇਸ ਤੋਂ ਵੀ ਸਖਤ ਪ੍ਰੀਖਿਆ ਹਾਲੇ ਬਾਕੀ ਸੀ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ ਕਿ ਆਪਣਾ ਸਾਰਾ ਸਾਮਾਨ ਡੇਰੇ ’ਚੋਂ ਬਾਹਰ ਲੈ ਜਾਓ।
ਇਸ ਦੀ ਰਖਵਾਲੀ ਵੀ ਤੁਸੀਂ ਆਪ ਕਰੋ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਅਨੋਖੇ ਰੰਗਾਂ ਸਾਹਮਣੇ ਆਪ ਜੀ ਨੇ ਸਿਰ ਝੁਕਾਇਆ ਤੇ ਸਾਰਾ ਸਾਮਾਨ ਡੇਰੇ ਤੋਂ ਬਾਹਰ ਲੈ ਆਏ ਕੜਾਕੇ ਦੀ ਠੰਢ ’ਚ ਆਪ ਜੀ ਨੇ ਸਾਰੀ ਰਾਤ ਬਾਹਰ ਲੰਘਾਈ ਪਰੰਤੂ ਆਪ ਜੀ ਦੇ ਦਿਲ ’ਚ ਆਪਣੇ ਮੁਰਸ਼ਿਦ ਦੇ ਪ੍ਰਤੀ ਦ੍ਰਿੜ-ਵਿਸ਼ਵਾਸ ਰੱਤੀ ਭਰ ਵੀ ਨਹੀਂ ਡੋਲਿਆ ਅਗਲੇ ਦਿਨ ਆਪ ਜੀ ਨੇ ਘਰ ਦੇ ਸਾਮਾਨ ਦੀ ਰੱਖਿਆ ਤੋਂ ਵੱਧ ਸੇਵਾ ਨੂੰ ਉੱਤਮ ਮੰਨਿਆ ਤੇ ਸਾਰਾ ਸਾਮਾਨ ਸਤਿਸੰਗ ’ਤੇ ਆਈ ਸਾਧ-ਸੰਗਤ ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਵੰਡ ਦਿੱਤਾ ਆਪਣੇ ਗੁਰੂ ਲਈ ਆਪ ਜੀ ਦੇ ਇਸ ਮਹਾਨ ਤਿਆਗ ਦੀ ਮਿਸਾਲ ਦੁਨੀਆ ’ਚ ਕਿਤੇ ਵੀ ਨਹੀਂ ਮਿਲਦੀ।
ਆਪ ਜੀ ਦੀ ਸਖ਼ਤ ਪ੍ਰੀਖਿਆ ਤੋਂ ਬਾਅਦ ਬੇਪਰਵਾਹ ਸਾਈਂ ਜੀ ਨੇ ਆਪਣੀ ਰਹਿਮਤ ਵਰਸਾਉਂਦਿਆਂ ਫ਼ਰਮਾਇਆ ਕਿ ਅਸੀਂ ਆਪ ਜੀ ਦੀ ਸਖ਼ਤ ਪ੍ਰੀਖਿਆ ਵੀ ਲੈ ਲਈ ਪਰੰਤੂ ਆਪ ਜੀ ਨੂੰ ਪਤਾ ਨਹੀਂ ਲੱਗਣ ਦਿੱਤਾ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਨੂੰ ਆਪਣੇ ਉੱਤਰਾ-ਅਧਿਕਾਰੀ ਦਾ ਖਿਤਾਬ ਬਖਸ਼ਿਆ ਤੇ ਆਪ ਜੀ ਦਾ ਨਾਂਅ ਸਰਦਾਰ ਹਰਬੰਸ ਸਿੰਘ ਤੋਂ ‘ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ’ ਕਰ ਦਿੱਤਾ। Param Pita Shah Satnam Ji Maharaj
ਅਸੀਂ ਸਾਂ, ਅਸੀਂ ਹਾਂ, ਅਸੀਂ ਹੀ ਰਹਾਂਗੇ | Param Pita Shah Satnam Ji Maharaj
23 ਸਤੰਬਰ 1990 ਦਾ ਪਵਿੱਤਰ ਸੁਨਹਿਰੀ ਦਿਨ ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ ਵਿਸ਼ੇਸ਼ ਮਹੱਤਵ ਰੱਖਦਾ ਹੈ ਪੂਜਨੀਕ ਪਰਮ ਪਿਤਾ ਜੀ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਦੇ ਅਨੁਸਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸ਼ਾਹੀ ਸਟੇਜ ’ਤੇ ਬਿਰਾਜਮਾਨ ਕੀਤਾ ਅਤੇ ਉੱਤਰਾ-ਅਧਿਕਾਰੀ ਐਲਾਨ ਕੇ ਮਾਨਵਤਾ ’ਤੇ ਮਹਾਨ ਉਪਕਾਰ ਕੀਤਾ ਇਸ ਦੌਰਾਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਬਚਨ ਫ਼ਰਮਾਏ ਕਿ ਜਿਵੇਂ ਅਸੀਂ ਚਾਹੁੰਦੇ ਸੀ ਬੇਪਰਵਾਹ ਮਸਤਾਨਾ ਜੀ ਨੇ ਉਸ ਤੋਂ ਵੀ ਕਈ ਗੁਣਾ ਵੱਧ ਗੁਣਵਾਨ ਨੌਜਵਾਨ ਸਾਨੂੰ ਲੱਭ ਕੇ ਦਿੱਤਾ ਹੈ।
ਅੱਜ ਤੋਂ ਡੇਰਾ ਸੱਚਾ ਸੌਦਾ ਦੀਆਂ ਤਮਾਮ ਜਿੰਮੇਵਾਰੀਆਂ ਇਨ੍ਹਾਂ ਨੂੰ ਸੌਂਪਦੇ ਹਾਂ ਅੱਜ ਤੋਂ ਇਹ ਜਾਨਣ ਇਨ੍ਹਾਂ ਦਾ ਕੰਮ ਜਾਣ ਅਸੀਂ ਇਨ੍ਹਾਂ ਨੂੰ ਆਪਣਾ ਸਰੂਪ ਬਣਾਇਆ ਹੈ ਇਸ ਪਾਕ-ਪਵਿੱਤਰ ਮੌਕੇ ’ਤੇ ਪੂਜਨੀਕ ਪਰਮ ਪਿਤਾ ਜੀ ਨੇ ‘‘ਅਸੀਂ ਸਾਂ (ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੇ ਰੂਪ ’ਚ) ਅਸੀਂ ਹਾਂ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਦੇ ਰੂਪ ’ਚ) ਤੇ ਅਸੀਂ ਹੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੂਪ ’ਚ) ਰਹਾਂਗੇ’’ ਬਚਨ ਫਰਮਾ ਕੇ ਰੂਹਾਨੀਅਤ ’ਚ ਇੱਕ ਨਵੀਂ ਮਿਸਾਲ ਕਾਇਮ ਕੀਤੀ ਇਹੀ ਨਹੀਂ, ਸਾਰੀਆਂ ਸ਼ੰਕਾਵਾਂ ਦਾ ਨਿਵਾਰਨ ਕਰਦਿਆਂ ਲਗਭਗ ਸਵਾ ਸਾਲ ਤੱਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਆਪਣੇ ਨਾਲ ਸ਼ਾਹੀ ਸਟੇਜ ’ਤੇ ਬਿਰਾਜਮਾਨ ਕੀਤਾ
11 ਲੱਖ ਤੋਂ ਵੱਧ ਲੋਕਾਂ ਦਾ ਨਸ਼ਾ ਤੇ ਹੋਰ ਬੁਰਾਈਆਂ ਛੁਡਵਾਈਆਂ
ਪੂਜਨੀਕ ਪਰਮ ਪਿਤਾ ਜੀ ਨੇ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਵਜੋਂ ਗੱਦੀਨਸ਼ੀਨ ਹੋ ਕੇ ਲਗਭਗ 30 ਸਾਲਾਂ ਤੱਕ ਸਾਧ-ਸੰਗਤ ਦੀ ਸੇਵਾ-ਸੰਭਾਲ ਕੀਤੀ ਆਪ ਜੀ ਨੇ ਸਾਧ-ਸੰਗਤ ਨੂੰ ਹੱਕ-ਹਲਾਲ ਦੀ ਕਰਕੇ ਖਾਣ, ਕਿਸੇ ਦਾ ਦਿਲ ਨਾ ਦੁਖਾਉਣ ਤੇ ਬੁਰਾਈਆਂ ਤੋਂ ਦੂਰ ਰਹਿ ਕੇ ਮਾਲਕ-ਪ੍ਰਭੂ ਦੀ ਸੱਚੀ ਭਗਤੀ ਕਰਨ, ਇਨਸਾਨੀਅਤ ਦੀ ਸੇਵਾ ’ਚ ਸਮਾਂ ਲਾਉਣ, ਸੱਚ ਦੇ ਰਸਤੇ ’ਤੇ ਦ੍ਰਿੜਤਾ ਨਾਲ ਚੱਲਣ ਦਾ ਪਾਠ ਪੜ੍ਹਾਇਆ ਆਪ ਜੀ ਨੇ ਬੇਸਹਾਰਿਆਂ ਨੂੰ ਸਹਾਰਾ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਮਾਜਿਕ ਘ੍ਰਿਣਾ ਦਾ ਸ਼ਿਕਾਰ ਹੋਣ ਤੋਂ ਬਚਾਇਆ ਤੇ ਚੰਗੇ ਨਾਗਰਿਕ ਹੋਣ ਦਾ ਅਧਿਕਾਰ ਉਨ੍ਹਾਂ ਨੂੰ ਵਾਪਸ ਦਿਵਾਇਆ ਆਪ ਜੀ ਨੇ ਪ੍ਰਚੱਲਿਤ ਬਾਹਰੀ ਦਿਖਾਵਾ, ਰੂੜੀਵਾਦੀ ਪ੍ਰਥਾਵਾਂ ਦਾ ਖੰਡਨ ਕੀਤਾ ਆਪ ਜੀ ਨੇ ਸਿੱਧੀ-ਸਾਦੀ ਲੋਕ ਪ੍ਰਚੱਲਿਤ ਭਾਸ਼ਾ ’ਚ ਰਾਮ-ਨਾਮ ਦਾ ਪ੍ਰਚਾਰ ਕੀਤਾ।
ਆਪ ਜੀ ਨੇ ਘਰ-ਪਰਿਵਾਰ ਤੇ ਸਮਾਜ ਦੇ ਹਰ ਕਾਰਜ ’ਚ ਸੰਜਮ ਵਰਤਣ, ਸੀਮਤ ਪਰਿਵਾਰ ’ਚ ਰਹਿ ਕੇ ਬੱਚਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ, ਉਨ੍ਹਾਂ ਨੂੰ ਚੰਗੀ ਸਿੱਖਿਆ ਦੇ ਕੇ ਬੁਰਾਈਆਂ ਤੋਂ ਰੋਕ ਕੇ ਪ੍ਰਭੂ ਭਗਤੀ ’ਚ ਲਾਉਣ ਦਾ ਸੰਦੇਸ਼ ਦਿੱਤਾ ਆਪ ਜੀ ਨੇ 11 ਲੱਖ ਤੋਂ ਵੱਧ ਲੋਕਾਂ ਨੂੰ ਨਾਮ ਦੀ ਅਨਮੋਲ ਦਾਤ ਪ੍ਰਦਾਨ ਕਰਕੇ ਨਸ਼ਿਆਂ ਤੇ ਹੋਰ ਬੁਰਾਈਆਂ ’ਚੋਂ ਬਾਹਰ ਕੱਢਿਆ ਆਪ ਜੀ ਨੇ ਕਈ ਗ੍ਰੰਥਾਂ ਤੇ ਭਜਨਾਂ ਦੀ ਰਚਨਾ ਕੀਤੀ, ਜਿਨ੍ਹਾਂ ਦੀ ਭਾਸ਼ਾ ਇੰਨੀ ਸਰਲ, ਸਾਧਾਰਨ ਹੈ ਕਿ ਕੋਈ ਵੀ ਸਾਧਾਰਨ ਵਿਅਕਤੀ ਪੜ੍ਹ ਕੇ ਸਮਝ ਸਕਦਾ ਹੈ
ਜਿੰਦਾਰਾਮ ਦਾ ਲੀਡਰ ਬਣਾਵਾਂਗੇ | Param Pita Shah Satnam Ji Maharaj
ਆਪ ਜੀ ਤਿੰੰਨ ਸਾਲ ਪੂਜਨੀਕ ਮਸਤਾਨਾ ਜੀ ਮਹਾਰਾਜ ਦਾ ਸਤਿਸੰਗ ਸੁਣਦੇ ਰਹੇ 1954 ਵਿੱਚ ਪਿੰਡ ਘੁੱਕਿਆਂਵਾਲੀ (ਜ਼ਿਲ੍ਹਾ ਸਰਸਾ ਵਿੱਚ ਮਸਤਾਨਾ ਜੀ ਮਹਾਰਾਜ ਨੇ ਸਤਿਸੰਗ ਫ਼ਰਮਾਇਆ) ਸਤਿਸੰਗ ਦੀ ਸਮਾਪਤੀ ’ਤੇ ਜਦੋਂ ਨਾਮ ਸ਼ਬਦ ਦੇਣ ਲਈ ਜਾਣ ਲੱਗੇ ਤਾਂ ਆਪ ਜੀ ਨੂੰ ਫ਼ਰਮਾਇਆ, ‘‘ਆਪ ਵੀ ਅੰਦਰ ਜਾ ਕੇ ਸਾਡੇ ਮੂੜੇ੍ਹ ਕੋਲ ਬੈਠ ਜਾਓ, ਅੱਜ ਆਪ ਜੀ ਨੂੰ ਨਾਮ ਦੀ ਅਨਮੋਲ ਦਾਤ ਬਖਸ਼ੀ ਜਾਵੇਗੀ’’ ਆਪ ਜੀ ਅੰਦਰ ਚਲੇ ਗਏ ਪਰ ਮੂੜ੍ਹੇ ਕੋਲ ਜਗ੍ਹਾ ਨਾ ਹੋਣ ਕਰਕੇ ਆਪ ਜੀ ਪਿੱਛੇ ਹੀ ਬੈਠ ਗਏ ਜਦੋਂ ਪੂਜਨੀਕ ਮਸਤਾਨਾ ਜੀ ਮਹਾਰਾਜ ਕਮਰੇ ਅੰਦਰ ਆਏ ਤਾਂ ਬਚਨ ਫ਼ਰਮਾਏ, ‘‘ਭਾਈ ਅੱਗੇ ਆ ਕੇ ਸਾਡੇ ਮੂੜ੍ਹੇ ਕੋਲ ਬੈਠੋ ਆਪ ਜੀ ਨੂੰ ਕੋਲ ਬਿਠਾ ਕੇ ਇਸ ਲਈ ਨਾਮ ਸ਼ਬਦ ਬਖਸ਼ ਰਹੇ ਹਾਂ ਕਿ ਆਪ ਜੀ ਤੋਂ ਕੋਈ ਕੰਮ ਲੈਣਾ ਹੈ, ਆਪ ਜੀ ਨੂੰ ਜ਼ਿੰਦਾਰਾਮ ਦਾ ਲੀਡਰ ਬਣਾਵਾਂਗੇ ਜੋ ਦੁਨੀਆ ਨੂੰ ਰਾਮ ਨਾਮ ਜਪਾਏਗਾ’’।
ਸਾਈਂ ਜੀ ਨੇ ਆਪਣੇ ਨਾਲ ਸਟੇਜ ’ਤੇ ਬਿਰਾਜਮਾਨ ਕੀਤਾ

29 ਦਸੰਬਰ 1958 ਨੂੰ ਪਿੰਡ ਕੇਲ੍ਹਣੀਆਂ ਜ਼ਿਲ੍ਹਾ ਸਰਸਾ ’ਚ ਸਤਿਸੰਗ ਸੀ ਉਸ ਵੇਲੇ ਸਤਿਸੰਗ ਦੌਰਾਨ ਵਿਆਹ ਕਰਦੇ ਸਨ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਨੂੰ ਫ਼ਰਮਾਇਆ, ‘‘ਹਰਬੰਸ ਸਿੰਘ ਕੱਲ੍ਹ ਵਿਆਹ ਕਰਨੇ ਹਨ ਜੇਕਰ ਅਸੀਂ ਭੁੱਲ ਗਏ ਤਾਂ ਸਾਨੂੰ ਯਾਦ ਕਰਵਾ ਦੇਣਾ’’ ਜਦੋਂ ਸਤਿਸੰਗ ਦਾ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਪੂਜਨੀਕ ਮਸਤਾਨਾ ਜੀ ਮਹਾਰਾਜ ਸਟੇਜ ’ਤੇ ਬਿਰਾਜਮਾਨ ਹੋ ਗਏ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਨੂੰ ਆਪਣੇ ਨਾਲ ਸਟੇਜ ’ਤੇ ਬਿਰਾਜਮਾਨ ਹੋਣ ਲਈ ਫ਼ਰਮਾਇਆ ਤਾਂ ਆਪ ਜੀ ਨੇ ਬੇਨਤੀ ਕੀਤੀ, ‘‘ਸਾਈਂ ਜੀ ਆਪ ਜੀ ਦੇ ਬਰਾਬਰ ਸਟੇਜ ’ਤੇ ਕਿਵੇਂ ਬੈਠੀਏ ਜੀ!’’ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ, ‘‘ਇਹ ਗੁਰੂ ਦਾ ਹੁਕਮ ਹੈ’’ ਇਹ ਪਵਿੱਤਰ ਬਚਨ ਸੁਣਦਿਆਂ ਹੀ ਆਪ ਜੀ ਸਟੇਜ ’ਤੇ ਬਿਰਾਜਮਾਨ ਹੋ ਗਏ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਫਿਰ ਫ਼ਰਮਾਇਆ, ‘‘ਅਸੀਂ ਤਾਂ ਆਪਣੀ ਹਜ਼ਰੂੀ ’ਚ ਇੱਕ ਵਿਆਹ ਹੀ ਕਰਵਾਇਆ ਹੈ ਤੁਸੀਂ ਆਪਣੀ ਹਜ਼ੂਰੀ ’ਚ ਸੈਂਕੜੇ, ਹਜ਼ਾਰਾਂ ਵਿਆਹ ਕਰਵਾਓਗੇ’’।
ਗੁਰਗੱਦੀ ਦੀ ਬਖ਼ਸ਼ਿਸ਼ | Param Pita Shah Satnam Ji Maharaj
28 ਫਰਵਰੀ 1960 ਨੂੰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਗੁਰਗੱਦੀ ਬਖਸ਼ਿਸ਼ ਕੀਤੀ ਪੂਜਨੀਕ ਬੇਪਰਵਾਹ ਜੀ ਨੇ ਵਿਸ਼ੇਸ਼ ਤੌਰ ’ਤੇ ਸੱਦਾ ਭੇਜ ਕੇ ਸਾਧ-ਸੰਗਤ ਨੂੰ ਸਰਸੇ ਬੁਲਾਇਆ ਆਪ ਜੀ ਨੂੰ ਸਟੇਜ ’ਤੇ ਆਪਣੇ ਨਾਲ ਬਿਰਾਜਮਾਨ ਕਰਦਿਆਂ ਬਚਨ ਫ਼ਰਮਾਏ, ‘‘ਸਰਦਾਰ ਸਤਿਨਾਮ ਸਿੰਘ ਬਹੁਤ ਬਹਾਦਰ ਹਨ, ਇਨ੍ਹਾਂ ਨੇ ਮਸਤਾਨਾ ਗਰੀਬ ਦੇ ਹਰ ਹੁਕਮ ਨੂੰ ਮੰਨਿਆ ਅਤੇ ਬਹੁਤ ਵੱਡੀ ਕੁਰਬਾਨੀ ਦਿੱਤੀ।
ਇਨ੍ਹਾਂ ਦੀ ਜਿੰਨੀ ਵੀ ਸਿਫਤ ਕੀਤੀ ਜਾਵੇ ਘੱਟ ਹੈ ਅੱਜ ਤੋਂ ਅਸੀਂ ਇਨ੍ਹਾਂ ਨੂੰ ਆਪਣਾ ਵਾਰਸ ਬਣਾ ਦਿੱਤਾ ਹੈ ਅੱਜ ਇਨ੍ਹਾਂ ਨੂੰ ਹਰਬੰਸ ਸਿੰਘ ਤੋਂ ਸਤਿਨਾਮ ਸਿੰਘ ਬਣਾ ਦਿੱਤਾ ਹੈ ਇਨ੍ਹਾਂ ਦਾ ਇਹ ਨਾਂਅ ਦਰਗਾਹ ਤੋਂ ਮਨਜ਼ੂਰ ਹੋਇਆ ਹੈ ਅਸੀਂ ਸਰਦਾਰ ਸਤਿਨਾਮ ਸਿੰਘ ਨੂੰ ਸਤਿਗੁਰੂ ਕੁੱਲ ਮਾਲਕ ਬਣਾ ਦਿੱਤਾ ਹੈ ਮਾਲਕ ਨੇ ਇਨ੍ਹਾਂ ਤੋਂ ਬਹੁਤ ਕੰਮ ਲੈਣਾ ਹੈ’’ ਉਸ ਦਿਨ ਤੋਂ ਆਪ ਜੀ ਪੂਜਨੀਕ ਮਸਤਾਨਾ ਜੀ ਮਹਾਰਾਜ ਦੀ ਆਗਿਆ ਅਨੁਸਾਰ ਡੇਰਾ ਸੱਚਾ ਸੌਦਾ ਦੀਆਂ ਸਾਰੀਆਂ ਜਿੰਮੇਵਾਰੀਆਂ ਸੰਭਾਲ ਕੇ ਤੇਰਾਵਾਸ ’ਚ ਰਹਿਣ ਲੱਗੇ।