ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 104ਵੇਂ ਅਵਤਾਰ ਦਿਵਸ ‘ਤੇ ਵਿਸ਼ੇਸ਼

ਰੂਹਾਨੀਅਤ ਦੇ ਸੱਚੇ ਰਹਿਬਰ

ਯੁਗਾਂ ਦੇ ਯੁਗ ਗੁਜ਼ਰ ਜਾਣ ਤਾਂ ਵੀ ਉਹ ਅੱਲ੍ਹਾ, ਗੌਡ, ਵਾਹਿਗੁਰੂ, ਖੁਦਾ, ਰੱਬ, ਇੱਕ ਸੀ, ਇੱਕ ਹੈ ਅਤੇ ਇੱਕ ਹੀ ਰਹੇਗਾ ਅਤੇ ਸੱਚਾਈ ਇਹ ਵੀ ਹੈ ਕਿ 
ਬਦਲ ਦੀ ਮੈਅ ਹਕੀਕੀ ਨਹੀਂ, 
ਪੈਮਾਨਾ ਬਦਲਦਾ ਰਹਿੰਦਾ, 
ਸੁਰਾਹੀ ਬਦਲਦੀ ਰਹਿੰਦੀ ,
ਮੈਖਾਨਾ ਬਦਲਦਾ ਰਹਿੰਦਾ
ਦਿਨ, ਮਹੀਨਾ, ਸਾਲ, ਦਿਨ-ਰਾਤ, ਮੌਸਮ, ਸਮਾਂ ਸਥਾਨ ਭਾਵੇਂ ਬਦਲ ਜਾਣ ਅਤੇ ਬਦਲਦੇ ਰਹਿੰਦੇ ਹਨ ਪਰੰਤੂ ਮੈਅ ਹਕੀਕੀ, ਰਾਮ ਨਾਮ ਦਾ ਨਸ਼ਾ ਉਹ ਅੰਮ੍ਰਿਤ ਆਬੋ-ਹਯਾਤ,  ਉਹ ਓਮ, ਹਰੀ, ਉਹ ਮਾਲਿਕ ਸਭ ਦੇ ਅੰਤਰ ਹਿਰਦੇ ‘ਚ ਲਗਾਤਾਰ ਚੱਲ ਰਿਹਾ ਹੈ, ਇੱਕ ਰਸ ਚੱਲ ਰਿਹਾ ਹੈ ਅਤੇ ਇਹ ਦੱਸਿਆ ਹੈ ਖੁਦ ਸੱਚੇ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਜੀ ਨੇ ਇਨਸਾਨੀਅਤ ਦੇ ਭਲੇ ਲਈ ਦਿਨ ਰਾਤ ਇੱਕ ਕੀਤਾ ਪੂਜਨੀਕ ਪਰਮ ਪਿਤਾ ਜੀ ਨੇ ਮਾਨਵਤਾ ਦੇ ਕਲਿਆਣ, ਸਮਾਜ ਦੇ ਸੁਧਾਰ, ਪਾਖੰਡ ਆਦਿ ਕੁਰੀਤੀਆਂ ਤੋਂ ਰਹਿਤ ਸਮਾਜ ਦੇ ਨਿਰਮਾਣ ਦਾ ਜੋ ਬੀੜਾ ਚੁੱਕਿਆ ਸੀ, ਉਸ ਦਿਸ਼ਾ ‘ਚ ਲੋਕਾਂ ਨੂੰ ਸਫਲਤਾਪੂਰਵਕ ਅੱਗੇ ਵਧਾਉਣ ਲਈ  ਉਤਸ਼ਾਹਿਤ ਕੀਤਾ  ਪੂਜਨੀਕ ਪਰਮ ਪਿਤਾ ਜੀ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਸਮਾਜਿਕ ਬਰਾਈਆਂ, ਪਾਖੰਡਵਾਦ ਤੋਂ ਮੁਕਤ ਹੋ ਕੇ ਅੱਜ ਸੁਖਮਈ ਜੀਵਨ ਜੀ ਰਹੀ ਹੈ ਸਮਾਜ ਵੀ ਇਸ ਤੋਂ ਪ੍ਰੇਰਨਾ ਲੈ ਰਿਹਾ ਹੈ
ਸੱਚਾ ਸੌਦਾ ਸੁਖਦਾ ਰਾਹ,  ਸਭ ਬੰਧਨਾਂ ਤੋਂ ਪਾ ਛੁਟਕਾਰਾ, 
ਮਿਲਦਾ ਸੁਖਦਾ ਸਾਹ

ਸ੍ਰਿਸ਼ਟੀ ਕਦੇ ਵੀ ਸੰਤਾਂ ਤੋਂ ਖਾਲੀ ਨਹੀਂ ਹੁੰਦੀ ਹਰ ਯੁਗ ਤੇ ਹਰ ਸਮੇਂ ‘ਚ ਪਰਮ ਪਿਤਾ ਪਰਮਾਤਮਾ ਦੇ ਸੰਤ ਜਾਂ ਇਹ ਕਹੀਏ ਕਿ ਖੁਦ ਪਰਮਾਤਮਾ ਸੰਤਾਂ ਦੇ ਰੂਪ ‘ਚ ਸ੍ਰਿਸ਼ਟੀ ‘ਤੇ ਅਵਤਾਰ ਧਾਰਦਾ ਰਹਿੰਦਾ ਹੈ ਸੰਸਾਰ ‘ਚ ਜਿਉਣ ਲਈ ਧਰਮ ਦੀਆਂ ਮਰਿਆਦਾਵਾਂ, ਜੀਵਨ ਦੇ ਕਾਇਦੇ-ਕਾਨੂੰਨ, ਕੁਦਰਤ ਦੇ ਨਿਯਮ ਸੰਤ-ਮਹਾਂਪੁਰਸ਼ਾਂ ਨੇ ਹੀ ਇਨਸਾਨ ਨੂੰ ਦੱਸੇ ਅਤੇ ਸੰਸਾਰ ਦਾ ਸੰਚਾਲਨ ਇਨ੍ਹਾਂ ਨਿਯਮਾਂ, ਧਰਮ ਮਰਿਆਦਾਵਾਂ ਦੇ ਅਨੁਸਾਰ ਹੈ ਧਰਮਾਂ ਨਾਲ ਸੰਤ ਨਹੀਂ ਸਗੋਂ ਸੰਤਾਂ ਨਾਲ ਹੀ ਧਰਮ ਬਣੇ ਹਨ ਅਤੇ ਸਾਰੇ ਧਰਮ ਅੱਲ੍ਹਾ, ਰਾਮ, ਵਾਹਿਗੁਰੂ, ਗੌਡ, ਪਰਮਾਤਮਾ ਦੇ ਸਹਾਰੇ ਹਨ  ਜਗਤ ਦੇ ਮਾਰਗਦਰਸ਼ਨ ਲਈ ਪਰਮਾਤਮਾ ਨੇ ਇੱਕ ਪਰਦਾ ਬਣਾਇਆ ਭਾਵ ਉਸ ਨੇ ਇਨਸਾਨ ਦੇ ਸਰੀਰ ਨੂੰ ਚੁਣਿਆ ਹੈ।

ਬ੍ਰਹਮ ਬੋਲੇ (ਕਾਯਾ) ਕੇ ਓਹਲੇ

ਖਾਣ-ਪੀਣ, ਰਹਿਣ-ਸਹਿਣ, ਗੱਲਬਾਤ ਸਭ ਕੁਝ ਇਨਸਾਨਾਂ ਵਰਗਾ ਬਾਹਰੀ ਤੌਰ ‘ਤੇ ਕੋਈ ਈਸ਼ਵਰੀ ਰੂਪ ਦੀ ਨਿਸ਼ਾਨੀ ਨਹੀਂ ਇਨਸਾਨ ਦੀ ਤਰ੍ਹਾਂ ਮਲ-ਮੂਤਰ, ਪੰਜ ਤੱਤਾਂ ਦੇ ਸਰੀਰ ‘ਚ ਰਹਿੰਦੇ ਹਨ,  ਕਿਉਂਕਿ ਇਨਸਾਨ ਨੂੰ ਇਨਸਾਨ ਹੀ ਸਮਝਾ ਸਕਦਾ ਹੈ, ਇਸ ਲਈ ਸੰਤ ਇਨਸਾਨੀ ਰੂਪ ‘ਚ ਮਨੁੱਖ ਨੂੰ ਸੰਸਾਰੀ ਬੰਧਨਾਂ ਤੋਂ ਮੁਕਤ ਤੇ ਪ੍ਰਭੂ-ਪਰਮਾਤਮਾ ਨਾਲ ਜੋੜਨ ਦਾ ਕੰਮ ਕਰਦੇ ਹਨ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਅਵਤਾਰ ਧਾਰਨ ਕਰਕੇ ਅਧਿਕਾਰੀ ਰੂਹਾਂ ਨੂੰ ਮਾਲਿਕ ਨਾਲ ਜੋੜਨ ਦਾ ਕੰਮ ਕੀਤਾ ਆਪ ਜੀ ਪਿੰਡ ਸ੍ਰੀ ਜਲਾਲਆਣਾ ਸਾਹਿਬ, ਤਹਿਸੀਲ ਡੱਬਵਾਲੀ ਵਰਤਮਾਨ ‘ਚ (ਕਾਲਾਂਵਾਲੀ) ਜ਼ਿਲ੍ਹਾ ਸਰਸਾ ਦੇ ਰਹਿਣੇ ਵਾਲੇ ਸਨ ਆਪ ਜੀ ਨੇ ਅੱਜ ਹੀ ਦੇ ਦਿਨ 25 ਜਨਵਰੀ 1919 ਨੂੰ ਪੂਜਨੀਕ ਮਾਤਾ ਆਸ ਕੌਰ ਜੀ ਦੀ ਪਵਿੱਤਰ ਕੁੱਖੋਂ ਪੂਜਨੀਕ ਪਿਤਾ ਸਰਦਾਰ ਵਰਿਆਮ ਸਿੰਘ ਜੀ ਸਿੱਧੂ ਦੇ ਘਰ ਇਕਲੌਤੀ ਸੰਤਾਨ ਦੇ ਰੂਪ ‘ਚ ਅਵਤਾਰ ਧਾਰਨ ਕੀਤਾ  ਪੂਜਨੀਕ ਪਿਤਾ ਵਰਿਆਮ ਸਿੰਘ ਜੀ ਸਿੱਧੂ ਪਿੰਡ ਦੇ ਜੈਲਦਾਰ ਅਤੇ ਬਹੁਤ ਵੱਡੀ ਜ਼ਮੀਨ ਜਾਇਦਾਦ ਦੇ ਮਾਲਿਕ ਸਨ ਅਤੇ ਘਰ ‘ਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ ਹਰ ਦੁਨਿਆਵੀ ਸੁੱਖ ਸੁਵਿਧਾ ਘਰ ‘ਚ ਮੁਹੱਈਆ ਸੀ ਪਰੰਤੂ ਉਨ੍ਹਾਂ ਨੂੰ ਇੱਕ ਦਰਦ ਸੀ, ਉਹ ਸੀ ਸੰਤਾਨ ਦੀ ਕਮੀ ਧਾਰਮਿਕ ਵਿਚਾਰਾਂ ਦੇ ਧਨੀ ਸਨ, ਗਰੀਬਾਂ, ਜ਼ਰੂਰਤਮੰਦਾਂ ਦੀ ਮੱਦਦ ਵੀ ਬਰਾਬਰ ਕੀਤੀ ਜਾਂਦੀ ਸੀ, ਸਮਾਜ ਭਲਾਈ ਦੇ ਕਾਰਜਾਂ ‘ਚ ਵੀ ਖੂਬ ਸਹਿਯੋਗ ਕੀਤਾ ਜਾਂਦਾ, ਧਰਮ ਮਰਿਆਦਾ ‘ਚ ਪੂਰੀ ਆਸਥਾ ਸੀ ਅਤੇ ਸਾਧੂ-ਸੰਤਾਂ ਪ੍ਰਤੀ ਭਰਪੂਰ ਆਦਰ ਸਨਮਾਨ ਅਤੇ ਸੇਵਾ ਭਾਵ ਸੀ ਦਰਵਾਜੇ ਤੋਂ ਕਦੇ ਕੋਈ ਖਾਲੀ ਨਹੀਂ ਮੋੜਿਆ ਜਾਂਦਾ ਸੀ।

ਇੱਕ ਵਾਰ ਪੂਜਨੀਕ ਮਾਤਾ-ਪਿਤਾ ਜੀ ਦੀ ਮੁਲਾਕਾਤ ਰੱਬ ਦੇ ਸੱਚੇ ਫਕੀਰ ਨਾਲ ਹੋਈ ਉਹ ਫਕੀਰ ਪੂਜਨੀਕ ਮਾਤਾ-ਪਿਤਾ ਜੀ ਦੇ ਸਾਧੂ ਸੁਭਾਅ ਅਤੇ ਸੱਚਾਈ ਅਤੇ ਇਮਾਨਦਾਰੀ ਦੀ ਸੇਵਾ ਭਾਵਨਾ ਤੋਂ ਬਹੁਤ ਖੁਸ਼ ਸਨ ਉਹ ਜਦੋਂ ਤੱਕ ਪਿੰਡ ਸ੍ਰੀ ਜਲਾਲਆਣਾ ਸਾਹਿਬ ‘ਚ ਰਹੇ ਭੋਜਨ-ਪਾਣੀ ਸਿਰਫ ਇੱਥੇ ਇਸੇ ਘਰ ਤੋਂ ਹੀ ਲਿਆ ਕਰਦੇ ਸਨ ਉਸ ਫਕੀਰ-ਬਾਬਾ ਨੇ ਪੂਜਨੀਕ ਮਾਤਾ-ਪਿਤਾ ਜੀ ਨੂੰ ਕਿਹਾ ਭਾਈ ਭਗਤੋ ਤੁਹਾਡੀ ਸੇਵਾ ਪਰਮਾਤਮਾ ਨੂੰ ਮਨਜ਼ੂਰ ਹੈ ਪਰਮਾਤਮਾ  ਤੁਹਾਡੀ ਮਨੋਕਾਮਨਾ ਜ਼ਰੂਰੀ ਪੂਰੀ ਕਰਨਗੇ ਤੁਹਾਡੇ ਘਰ ਕੋਈ ਮਹਾਪੁਰਸ਼ ਹੀ ਜਨਮ ਲਵੇਗਾ ਅਤੇ ਇਸ ਤਰ੍ਹਾਂ ਪੂਜਨੀਕ ਮਾਤਾ-ਪਿਤਾ ਜੀ ਦੇ ਵਿਆਹ ਦੇ 17-18 ਸਾਲ ਬਾਅਦ ਉਸ ਫਕੀਰ ਦੀ ਦੁਆ ਨਾਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਸਵਰੂਪ ਪੁੱਤਰ ਰਤਨ ਦੀ ਦਾਤ ਪ੍ਰਾਪਤ ਹੋਈ ਅਤੇ ਪੁੱਤਰ ਰਤਨ ਵੀ ਅਜਿਹਾ ਕਿ ਪ੍ਰਤੱਖ ਪਰਮਾਤਮਾ ਦਾ ਨੂਰ ਪੂਰੇ ਪਿੰਡ ‘ਚ ਖੁਸ਼ੀਆਂ ਮਨਾਈਆਂ ਗਈਆਂ ਗੁੜ, ਸ਼ੱਕਰ, ਮਠਿਆਈਆਂ (ਰੀਤੀ-ਰਿਵਾਜ਼ ਅਨੁਸਾਰ) ਥਾਲ ਭਰ-ਭਰ ਵੰਡੀਆਂ ਗਈਆਂ ਅਤੇ ਅੰਨ ਕੱਪੜੇ ਵੀ ਜ਼ਰੂਰਤਮੰਦਾਂ ਨੂੰ ਖੂਬ ਵੰਡੇ  ਗਏ ਉਹ ਫਕੀਰ ਵੀ ਆਏ ਉਨ੍ਹਾਂ ਨੇ ਆਦਰਯੋਗ ਜੈਲਦਾਰ ਸਾਹਿਬ (ਸਰਦਾਰ ਵਰਿਆਮ ਸਿੰਘ ਜੀ) ਨੂੰ ਵਧਾਈ ਦਿੰਦਿਆਂ ਕਿਹਾ ਕਿ ਤੁਹਾਡਾ ਪੁੱਤਰ ਇੱਕ ਅਨੋਖੀ ਸ਼ਕਤੀ ਹੈ ਅਤੇ ਇਹ ਤੁਹਾਡੇ ਕੋਲ ਲਗਭਗ ਚਾਲੀ ਸਾਲ ਤੱਕ ਹੀ ਰਹਿਣਗੇ

ਜਲਾਲਆਣੇ ‘ਚ ਆਇਆ ਨੂਰੇ ਜਲਾਲ

Shah Satnam Ji Maharaj

ਸ਼ਹਿਨਸ਼ਾਹੀ ਨੂਰੀ ਬਾਲ ਮੁਖੜੇ ਨੂੰ ਜੋ ਵੀ ਵੇਖੇ, ਵੇਖਦਾ ਹੀ ਰਹਿ ਜਾਵੇ, ਨੂਰੀ ਮੁਖੜੇ ਤੋਂ ਨਜ਼ਰ ਹਟਾਉਣ ਦਾ ਦਿਲ ਹੀ ਨਾ ਕਰੇ ਇੱਕ ਝਿਉਰ ਦੀ ਮਿਸਾਲ ਵੀ ਇੱਥੇ ਪੇਸ਼ ਹੈ ਉਹ ਰੋਜ਼ਾਨਾ ਘਰ ‘ਚ ਪਾਣੀ ਭਰਨ ਆਉਂਦਾ ਸੀ ਅਤੇ ਪੂਜਨੀਕ ਪਰਮ ਪਿਤਾ ਜੀ ਦੇ ਬਾਲ ਸਰੂਪ ਨੂੰ ਪੰਘੂੜੇ ਨੇੜੇ ਕਈ ਘੰਟਿਆਂ ਤੱਕ ਖੜ੍ਹ ਕੇ ਦੀਦਾਰ ਕਰਦਾ ਇੱਕ ਦਿਨ ਪੂਜਨੀਕ ਮਾਤਾ ਜੀ ਨੇ ਟਿਕਟਕੀ ਲਾ ਕੇ ਖੜ੍ਹੇ ਉਸ ਭਾਈ ਨੂੰ ਟੋਕ ਵੀ ਦਿੱਤਾ ਕਿ ਤੁਸੀਂ ਰੋਜ਼ਾਨਾ ਇੰਨੀ-ਇੰਨੀ ਦੇਰ ਤੱਕ ਕੀ ਵੇਖਦੇ ਹੋ? ਉਸ ਭਾਈ ਨੇ ਨਿਮਰਤਾ ਨਾਲ ਜਵਾਬ ਦਿੱਤਾ ਮਾਤਾ ਜੀ, ਆਪ ਜੀ ਦੇ ਲਾਡਲੇ ‘ਚ ਮੈਨੂੰ ਈਸ਼ਟਦੇਵ (ਪਰਮੇਸ਼ਵਰ) ਦੇ ਦਰਸ਼-ਦੀਦਾਰ ਹੁੰਦੇ ਹਨ ਮੈਂ ਕਿਸੇ ਗਲਤ-ਭਾਵਨਾ ਨਾਲ ਨਹੀਂ ਸ਼ਰਧਾਪੂਰਵਕ ਦੀਦਾਰ ਕਰਦਾ ਹਾਂ

ਅਜਿਹੀ ਹੀ ਇੱਕ ਹੋਰ ਵੀ ਘਟਨਾ ਜ਼ਿਕਰਯੋਗ ਹੈ, ਜਦੋਂ ਪੂਜਨੀਕ ਮਾਤਾ ਜੀ ਨੇ ਕਿਸੇ ਸਾਧੂ-ਸੁਭਾਅ ਸਖਸ਼ ਨੂੰ ਆਪਣੇ ਲਾਡਲੇ ਦੇ ਪਾਲਣੇ ਕੋਲ ਖੜ੍ਹਾ ਪਾਇਆ ਤਾਂ ਤੁਰੰਤ ਆ ਕੇ ਰੀਤੀ ਰਿਵਾਜ਼ ਅਨੁਸਾਰ ਤਵੇ ਤੋਂ ਕਾਲਾ ਟਿੱਕਾ ਆਪਣੇ ਲਾਡਲੇ ਨੂੰ ਲਾ ਦਿੱਤਾ ਤਾਂਕਿ ਕਿਸੇ ਦੀ ਬੁਰੀ ਨਜ਼ਰ ਲਾਡਲੇ ਨੂੰ ਨਾ ਲੱਗੇ ਤਾਂ ਇਹ ਵੇਖ ਕੇ ਉਸ ਸਾਧੂ ਨੇ ਆਦਰ ਸਨਮਾਨ ਦੇ ਨਾਲ ਮਾਤਾ ਜੀ ਨੂੰ ਕਿਹਾ, ਮਾਤਾ ਜੀ ਫਕੀਰਾਂ ਦੀ ਨਜ਼ਰ ਨਹੀਂ ਲੱਗਿਆ ਕਰਦੀ ਉਸ ਬਾਬੇ ਨੇ ਕਿਹਾ, ਮਾਤਾ ਜੀ, ਤੁਹਾਡੇ ਪੁੱਤਰ ਦੇ ਪੈਰ ‘ਚ ਪੂਰਾ ਪਦਮ ਚਿੰਨ੍ਹ ਹੈ ਤੁਹਾਡਾ ਬੇਟਾ ਕੋਈ ਮਹਾਨ ਸਖਸ਼ੀਅਤ ਹੈ ਇਨ੍ਹਾਂ ਦੇ ਦਰਸ਼-ਦੀਦਾਰ ਕਰਕੇ ਮੈਨੂੰ ਪਰਮ ਸੁੱਖ ਦਾ ਅਹਿਸਾਸ ਹੋਇਆ ਹੈ।

ਪੂਜਨੀਕ ਮਾਤਾ-ਪਿਤਾ ਜੀ ਨੇ ਆਪਣੇ ਲਾਡਲੇ ਦਾ ਨਾਂਅ ਸਰਦਾਰ ਹਰਬੰਸ ਸਿੰਘ ਜੀ ਰੱਖਿਆ ਅਤੇ ਪਰਮ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ (ਡੇਰਾ ਸੱਚਾ ਸੌਦਾ ਦੇ ਸੰਸਥਾਪਕ) ਨਾਲ ਮਿਲਾਪ ਤੋਂ ਬਾਅਦ ਸਰਦਾਰ ਹਰਬੰਸ ਸਿੰਘ ਜੀ ਤੋਂ ਬਦਲ ਕੇ ਆਪ ਜੀ ਦਾ ਨਾਂਅ ਸਰਦਾਰ ਸਤਿਨਾਮ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਰੱਖ ਦਿੱਤਾ।

ਬਚਪਨ ਤੋਂ ਜਿਉਂ-ਜਿਉਂ ਆਪ ਜੀ ਵੱਡੇ ਹੁੰਦੇ ਗਏ, ਆਪ ਜੀ ਦੇ ਚਾਨਣ ਦਾ ਦਾਇਰਾ ਹੋਰ ਵੱਡਾ ਹੁੰਦਾ ਗਿਆ ਹਾਲੇ ਆਪ ਜੀ ਬਚਪਨ ਅਵਸਥਾ ‘ਚ ਹੀ ਸਨ ਕਿ ਪੂਜਨੀਕ ਪਿਤਾ ਸਰਦਾਰ ਵਰਿਆਮ ਸਿੰਘ ਜੀ ਪਰਮਾਤਮਾ ‘ਚ ਲੀਨ ਹੋ ਗਏ ਤਾਂ ਇਸ ‘ਤੇ ਆਪ ਜੀ ਦਾ ਬਚਪਨ ਪੂਜਨੀਕ ਮਾਤਾ ਜੀ ਅਤੇ ਆਪ ਜੀ ਦੇ ਪੂਜਨੀਕ ਮਾਮਾ ਜੀ ਸਰਦਾਰ ਵੀਰ ਸਿੰਘ (ਡੇਰਾ ਸੱਚਾ ਸੌਦਾ ‘ਚ ਬਤੌਰ ਸਤਿ ਬ੍ਰਹਮਚਾਰੀ ਸੇਵਾਦਾਰ ਰਹਿੰਦੇ ਹੋਏ ਓੜ ਨਿਭਾ ਗਏ ਹਨ) ਦੀ ਦੇਖ-ਰੇਖ ‘ਚ ਗੁਜਰਿਆ ਬਚਪਨ ‘ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਖੇਡ (ਬਚਪਨ ਦੇ ਚੋਜ) ਵੀ ਇਲਾਹੀ ਹੀ ਸਨ ਆਪ ਜੀ ਦੀ ਬੋਲਬਾਣੀ, ਹਾਵ-ਭਾਵ, ਚਾਲ ਢਾਲ, ਖੇਡ ਕੁੱਦ ਹਰ ਕਿਰਿਆ ਅਤੇ ਹਰ ਕਾਰਜ ‘ਚ ਇਲਾਹੀ ਨੂਰ ਝਲਕਦਾ ਸੀ ਤਦ ਵੀ ਸਨੇਹੀ ਸੱਜਣ ਇਹੀ ਕਹਿੰਦੇ ਕਿ ”ਜੈਲਦਾਰਾ ਦਾ ਮੁੰਡਾ (ਪੂਜਨੀਕ ਪਰਮ ਪਿਤਾ ਜੀ) ਕੋਈ ਖਾਸ ਹਸਤੀ ਹੈ’

ਕਦੇ ਕੋਈ ਨਿਰਾਸ਼ ਨਹੀਂ ਮੋੜਿਆ

ਪੂਜਨੀਕ ਮਾਤਾ ਜੀ ਦੇ ਉੱਤਮ ਸੰਸਕਾਰਾਂ ਦਾ ਵੀ ਆਪ ਜੀ ਦੇ ਪਵਿੱਤਰ ਜੀਵਨ ‘ਚ ਆਪਣਾ ਇੱਕ ਮਹੱਤਵਪੂਰਨ ਸਥਾਨ ਰਿਹਾ ਹੈ ਕੋਈ ਵੀ ਦਰਵਾਜੇ ‘ਤੇ ਆ ਗਿਆ ਕੁਝ ਪਾਉਣ ਦੀ ਉਮੀਦ ਨਾਲ, ਆਪ ਜੀ ਨੇ ਉਸ ਦੀ ਉਮੀਦ ਤੋਂ ਕਿਤੇ ਜ਼ਿਆਦਾ ਉਸ ਦੀ ਝੋਲੀ ‘ਚ ਪਾਇਆ ਇੱਕ ਵਾਰ ਜਿਮੀਂਦਾਰ ਆਇਆ, ਜ਼ਮੀਨ ਤਾਂ ਬੇਸ਼ੱਕ ਘੱਟ ਸੀ, ਖੇਤੀ ਕਾਰਜਾਂ ਲਈ ਊਠਣੀ (ਬੋਤੀ) ਲੈਣ ਦੀ ਇੱਛਾ ਸੀ, ਪਰ ਆਰਥਿਕ ਮੰਦਹਾਲੀ ਕਾਰਨ ਸੰਭਵ ਨਹੀਂ ਹੋ ਸਕਿਆ ਸੀ ਉਹ ਸਖਸ਼ ਪੂਜਨੀਕ ਮਾਤਾ ਜੀ ਕੋਲ ਇਸੇ ਉਮੀਦ ਨਾਲ ਆਇਆ ਪੂਜਨੀਕ ਸ਼ਹਿਨਸ਼ਾਹ ਜੀ ਪੂਜਨੀਕ ਮਾਤਾ ਜੀ ਕੋਲ ਹੀ ਬੈਠੇ ਹੋਏ ਸਨ ਉਸ ਸਮੇਂ ਸੌ-ਪੰਜਾਹ ‘ਚ ਵਧੀਆ ਊਠਣੀ ਮਿਲ ਜਾਂਦੀ ਸੀ ਪੂਜਨੀਕ ਪਰਮ ਪਿਤਾ ਜੀ ਨੇ ਪੂਜਨੀਕ ਮਾਤਾ ਜੀ ਤੋਂ ਸੌ ਰੁਪਏ ਦਿਵਾ ਦਿੱਤੇ ਕਿ ਜਦੋਂ ਤੇਰੇ ਤੋਂ ਸੰਭਵ ਹੋਇਆ ਉਦੋਂ ਮੋੜ ਦੇਣਾ ਇਸ ਤਰ੍ਹਾਂ ਕਰਦੇ-ਕਰਦੇ ਇੱਕ ਦੋ ਸਾਲ ਲੰਘ ਗਏ, ਉਹ ਜਿਮੀਂਦਾਰ ਪੈਸੇ ਨਹੀਂ ਮੋੜ ਸਕਿਆ, ਉਦੋਂ ਤੱਕ ਉਸ ਦੇ ਘਰ ਬੱਚਾ ਪੈਦਾ ਹੋ ਗਿਆ ਹੁਣ ਖਰਚ ਹੋਰ ਵੀ ਵਧ ਗਿਆ, ਉਸ ਦੀ ਇੱਕ ਮੱਝ ਸੂਈ ਹੋਈ ਸੀ, ਘਰ ‘ਚ ਦੁੱਧ-ਘਿਓ ਦੀ ਤਾਂ ਹੁਣ ਸਖ਼ਤ ਜਰੂਰਤ ਸੀ, ਪਰ ਦੂਜੇ ਪਾਸੇ ਸਿਰ ‘ਤੇ ਕਰਜ਼ੇ ਦਾ ਭਾਰ ਕਿਵੇਂ ਉੱਤਰੇ ਇੱਕ ਦਿਨ ਉਸ ਨੇ ਆਪਣੀ ਉਹ ਮੱਝ ਪੂਜਨੀਕ ਮਾਤਾ ਜੀ ਦੇ ਘਰ ਲਿਆ ਕੇ ਕਿੱਲੇ ਨਾਲ ਬੰਨ੍ਹ ਦਿੱਤੀ, ਹਾਲਾਂਕਿ ਪੂਜਨੀਕ ਮਾਤਾ ਜੀ ਨੇ ਬਹੁਤ ਮਨ੍ਹਾ ਕੀਤਾ, ਪਰ ਉਸ ਨੇ ਆਪਣੀ ਬੇਵਸੀ ਪ੍ਰਗਟਾਉਂਦਿਆਂ ਬੇਨਤੀ ਕੀਤੀ ਕਿ ਮਾਤਾ ਜੀ ਪੈਸਾ ਘਰ ‘ਚ ਖਰਚ ਹੋ ਗਿਆ ਅਤੇ ਬਣ ਨਹੀਂ  ਰਿਹਾ ਇਸ ਲਈ ਇਹ ਮੱਝ ਨਾਲ ਕਰਜ਼ਾ ਅਦਾ ਕਰ ਰਿਹਾ ਹਾਂ।

ਪੂਜਨੀਕ ਪਿਤਾ ਜੀ ਉਸ ਸਮੇਂ ਘਰ ‘ਚ ਨਹੀਂ ਸਨ ਘਰ ਆਉਣ ‘ਤੇ ਪਤਾ ਲੱਗਿਆ ਤਾਂ ਤੁਰੰਤ ਉਸ ਨੂੰ ਸੱਦ ਕੇ ਸਮਝਾਇਆ ਕਿ ਇਹ ਤੂੰ ਕੀ ਕੀਤਾ ਘਰ ‘ਚ ਤੁਹਾਡੀ ਪਤਨੀ ਨੂੰ ਦੁੱਧ ਦੀ ਜ਼ਰੂਰਤ ਹੈ, ਛੋਟਾ ਬੱਚਾ ਹੈ, ਕੋਈ ਗੱਲ ਨਹੀਂ ਸਾਡੇ ਪੈਸੇ ਨਹੀਂ ਆਉਣਗੇ ਤਾਂ ਕੋਈ ਗੱਲ ਨਹੀਂ ਪਰ ਇਹ ਅਸੀਂ ਨਹੀਂ ਸਹਿ ਸਕਾਂਗੇ ਤੁਹਾਡਾ ਬੱਚਾ ਹੈ, ਕੀ ਉਹ ਸਾਡਾ ਕੁਝ ਨਹੀਂ ਲੱਗਦਾ? ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਦਿਆਲੂ ਸੁਭਾਅ ਰਾਹੀਂ ਉਸ ਦਾ ਹੌਂਸਲਾ ਵਧਾਇਆ ਅਤੇ ਮੱਝ ਮੋੜ ਦਿੱਤੀ ਅਤੇ ਹੋਰ ਵੀ ਮੱਦਦ ਦਾ ਭਰੋਸਾ ਦਿੱਤਾ

ਡੇਰਾ ਸੱਚਾ ਸੌਦਾ ਦਿਨ ਦੁੱਗਣੀ ਰਾਤ ਚੌਗੁਣੀ ਬੁਲੰਦੀਆਂ ਵੱਲ

ਪੂਜਨੀਕ ਪਰਮ ਪਿਤਾ ਜੀ ਡੇਰਾ ਸੱਚਾ ਸੌਦਾ ‘ਚ ਸੰਨ 1960 ਤੋਂ 1990 ਤੱਕ ਬਤੌਰ ਦੂਜੀ ਪਾਤਸ਼ਾਹੀ ਬਿਰਾਜਮਾਨ ਰਹੇ ਇਸ ਦੌਰਾਨ (30 ਸਾਲਾਂ ‘ਚ) ਆਪ ਜੀ ਨੇ ਆਪਣੇ ਮੁਰਸ਼ਿਦ ਕਾਮਿਲ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਵੱਲੋਂ ਸਥਾਪਿਤ ਡੇਰਾ ਸੱਚਾ ਸੌਦਾ ਰੂਪੀ ਰੂਹਾਨੀ ਬਾਗ ਨੂੰ ਆਪਣੇ ਰਹਿਮੋ ਕਰਮ ਨਾਲ ਅਜਿਹਾ ਪ੍ਰਫੁੱਲਿਤ ਕੀਤਾ ਕਿ ਇਸ ਦੀ ਮਹਿਕ ਪੂਰੇ ਵਿਸ਼ਵ ‘ਚ ਪਹੁੰਚ ਰਹੀ ਹੈ ਆਪ ਜੀ ਦਾ ਇੱਕ-ਇੱਕ ਪਲ ਡੇਰਾ ਸੱਚਾ ਸੌਦਾ ਤੇ ਸਾਧ-ਸੰਗਤ ਦੇ ਵਿਸਥਾਰ ਤੇ ਸੇਵਾ ਸੰਭਾਲ ਪ੍ਰਤੀ ਸਮਰਪਿਤ ਰਿਹਾ ਆਪ ਜੀ ਨੇ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਆਦਿ ਸੂਬਿਆਂ ‘ਚ ਦੂਰ-ਦੂਰ ਤੱਕ ਪਿੰਡਾਂ-ਸ਼ਹਿਰਾਂ, ਕਸਬਿਆਂ ‘ਚ ਹਜ਼ਾਰਾਂ ਸਤਿਸੰਗ ਲਗਾ ਕੇ 11 ਲੱਖ ਤੋਂ ਵੀ ਵੱਧ ਲੋਕਾਂ ਨੂੰ ਰਾਮ-ਨਾਮ ਮਾਲਕ ਦੀ ਭਗਤੀ ਨਾਲ ਜੋੜ ਕੇ ਉਨ੍ਹਾਂ ਨੂੰ ਨਸ਼ਿਆਂ ਆਦਿ ਬੁਰਾਈਆਂ ਤੋਂ ਮੁਕਤ ਕੀਤਾ ਤੇ ਸਮਾਜ ‘ਚ ਉਨ੍ਹਾਂ ਨੂੰ ਸਨਮਾਨਪੂਰਵਕ ਸਥਾਨ ਪ੍ਰਦਾਨ ਕੀਤਾ ਜੋ ਲੋਕ ਨਸ਼ਿਆਂ ਆਦਿ ਬੁਰੀਆਂ ਆਦਤਾਂ ਕਾਰਨ ਗੰਦਗੀ ਦੇ ਘਰ ਬਣ ਚੁੱਕੇ ਸਨ, ਆਪ ਜੀ ਦੀ ਪ੍ਰੇਰਨਾ ਨਾਲ ਅੱਜ ਉਹ ਦੂਜਿਆਂ ਲਈ ਪ੍ਰੇਰਨਾ ਬਣੇ ਹੋਏ ਹਨ ਆਪ ਜੀ ਨੇ ਸੰਦੇਸ਼ ਦਿੱਤਾ ਕਿ ਪਰਮਾਤਮਾ ਇੱਕ ਹੈ, ਜਿਸ ਨੂੰ ਪਾਉਣ ਲਈ ਸੱਚੇ ਗੁਰੂ ਦੀ ਸਿੱਖਿਆ ‘ਤੇ ਅਮਲ ਜ਼ਰੂਰੀ ਹੈ।

ਸਾਧ-ਸੰਗਤ ਪ੍ਰਤੀ ਆਪ ਜੀ ਦੇ ਪਰਉਪਕਾਰਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਤੇ ਸਮੁੱਚੇ ਸਮਾਜ ਦੀ ਸਥਾਪਨਾ ਲਈ ਵੀ ਆਪ ਜੀ ਦਾ ਮਹਾਨ ਯੋਗਦਾਨ ਹੈ ਆਪ ਜੀ ਨੇ ਡੇਰਾ ਸੱਚਾ ਸੌਦਾ ‘ਚ ਬਿਨਾ ਦਾਨ ਦਹੇਜ ਵਿਆਹ ਦੀ ਪਰੰਪਰਾ ਚਲਾਈ ਜੋ ਅੱਜ ਵੀ ਜਿਉਂ ਦੀ ਤਿਉਂ ਚੱਲ ਰਹੀ ਹੈ ਪਰਿਵਾਰਾਂ ਦੀ ਆਪਸੀ ਸਹਿਮਤੀ ਨਾਲ ਨੌਜਵਾਨ ਲੜਕੇ-ਲੜਕੀਆਂ ਦਿਲਜੋੜ ਮਾਲਾ ਪਹਿਨਾ ਕੇ ਵਿਆਹ ਬੰਧਨ ‘ਚ ਬੱਝਦੇ ਹਨ ਆਪ ਜੀ ਨੇ ਸਾਧ-ਸੰਗਤ ਨੂੰ ਰੂੜ੍ਹੀਵਾਦੀ ਕੁਰੀਤੀਆਂ ਲੋਕ-ਦਿਖਾਵੇ ਦੀਆਂ ਰਸਮਾਂ ਰਿਵਾਜ਼ਾਂ (ਬਜ਼ੁਰਗਾਂ ਦੀ ਮੌਤ ‘ਤੇ ਬੱਚਿਆਂ ਦੇ ਜਨਮ ‘ਤੇ) ਫਜ਼ੂਲ ਖਰਚੀ ਖਿਲਾਫ਼ ਜਾਗਰੂਕ ਕੀਤਾ ਛੋਟਾ ਪਰਿਵਾਰ ਸੁਖੀ ਪਰਿਵਾਰ, ਪਰਿਵਾਰ ਨੂੰ ਸੀਮਤ ਰੱਖਣ, ਬੱਚਿਆਂ ਨੂੰ ਚੰਗੀ ਸਿੱਖਿਆ, ਚੰਗੀ ਸੰਭਾਲ ਦੀਆਂ ਇਨ੍ਹਾਂ ਪਵਿੱਤਰ ਸਿੱਖਿਆਵਾਂ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅਪਣਾ ਕੇ ਆਪਣੇ ਤੇ ਪਰਿਵਾਰ ਦੇ ਸੁਨਹਿਰੇ ਭਵਿੱਖ ਪ੍ਰਤੀ ਕਰਮਸ਼ੀਲ ਹੈ ਤੇ ਦੇਸ਼ ਤੇ ਸਮਾਜ ਲਈ ਵੀ ਉਨ੍ਹਾਂ ਦਾ ਇਹ ਮਹਾਨ ਕਰਮ ਹੈ
ਇਸ ਜਨਮ ਮੇਂ ਯੇ ਦੋ ਕਾਮ ਕਰੋ,
ਇਕ ਨਾਮ ਜਪੋ ਔਰ ਪ੍ਰੇਮ ਕਰੋ
ਕਿਸੀ ਜੀਵ ਕਾ ਦਿਲ ਨਾ ਦੁਖਾਨਾ ਕਭੀ,
ਮੌਤ ਯਾਦ ਰਖੋ, ਮਾਲਕ ਸੇ ਡਰੋ
ਆਪ ਜੀ ਦੀਆਂ ਅਜਿਹੀਆਂ ਪਾਕ ਪਵਿੱਤਰ ਸਿੱਖਿਆਵਾਂ ਪੂਰੇ ਵਿਸ਼ਵ ‘ਚ ਉਦਾਹਰਨਾਂ ਹਨ

ਅਸੀਂ ਸਾਂ, ਅਸੀਂ ਹਾਂ ਤੇ ਅਸੀਂ ਹੀ ਰਹਾਂਗੇ

Saint MSG

ਆਪ ਜੀ ਨੇ 23 ਸਤੰਬਰ 1990 ਨੂੰ ਗੁਰਗੱਦੀ ਬਖਸ਼ਿਸ਼ ਪਰੰਪਰਾ ‘ਚ ਵੀ ਆਪ ਜੀ ਨੇ ਨਵਾਂ ਇਤਿਹਾਸ ਰਚ ਦਿੱਤਾ ਆਪ ਜੀ 15 ਮਹੀਨਿਆਂ ਤੱਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਨਾਲ ਸਟੇਜ ‘ਤੇ ਬਿਰਾਜਮਾਨ ਰਹੇ ਇਸ ਇਤਿਹਾਸਕ ਦਿਨ ‘ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਡੇਰਾ ਸੱਚਾ ਸੌਦਾ ‘ਚ ਬਤੌਰ ਤੀਜੀ ਪਾਤਸ਼ਾਹੀ (ਡੇਰਾ ਸੱਚਾ ਸੌਦਾ ਦਾ ਵਾਰਸ) ਦੇ ਰੂਪ ‘ਚ ਬਿਰਾਜਮਾਨ ਕਰਕੇ ਆਪਣੇ ਇਨ੍ਹਾਂ ਬਚਨਾਂ ਨੂੰ ਪੂਰਾ ਕਰ ਦਿੱਤਾ ਕਿ ਪੂਜਨੀਕ ਗੁਰੂ ਜੀ ਸਾਡਾ ਹੀ ਸਰੂਪ ਹਨ ਭਾਵ ਹੁਣ ਅਸੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਨੌਜਵਾਨ ਬਾਡੀ ‘ਚ ਸਾਧ-ਸੰਗਤ ਦੀ ਸੇਵਾ ਤੇ ਸੰਭਾਲ ਕਰਾਂਗੇ ਡੇਰਾ ਸੱਚਾ ਸੌਦਾ ਦੇ ਸੰਸਥਾਪਕ (ਪਹਿਲੇ ਗੁਰੂ ਜੀ) ਨੇ ਪੂਜਨੀਕ ਪਰਮ ਪਿਤਾ ਜੀ ਨੂੰ ਆਪਣਾ ਸਵਰੂਪ ਬਣਾ ਕੇ ਡੇਰਾ ਸੱਚਾ ਸੌਦਾ ਦੀ ਗੁਰਗੱਦੀ ‘ਤੇ ਬਿਰਾਜਮਾਨ ਕੀਤਾ ਤੇ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਪੂਜਨੀਕ ਗੁਰੂ ਜੀ ਨੂੰ ਆਪਣਾ ਸਵਰੂਪ ਪ੍ਰਦਾਨ ਕਰਕੇ ਡੇਰਾ ਸੱਚਾ ਸੌਦਾ ਦੀ ਸੇਵਾ, ਸੰਭਾਲ ਦਾ ਕਾਰਜਭਾਰ ਸੌਂਪ ਕੇ ਆਪਣਾ ਵਾਰਸ ਬਣਾਇਆ ਰੂਹਾਨੀ ਤੇ ਸਮਾਜ ਸੇਵਾ ਦੀਆਂ ਮਹਾਨ ਮਿਸਾਲਾਂ ਪੇਸ਼ ਕਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ 13 ਦਸੰਬਰ 1991 ਨੂੰ ਅਨਾਮੀ ਜਾ ਸਮਾਏ।

ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੀ ਪ੍ਰੇਰਨਾ ਅਨੁਸਾਰ ਰੂਹਾਨੀਅਤ ਤੇ ਇਨਸਾਨੀਅਤ ਦਾ ਸੰਗਮ ਡੇਰਾ ਸੱਚਾ ਸੌਦਾ ਸਰਵ ਧਰਮ ਸੰਗਮ ਸਾਰੇ ਧਰਮਾਂ ਦਾ ਸਰਵ ਸਾਂਝਾ ਦਰਬਾਰ ਹੈ ਪੂਜਨੀਕ ਬੇਪਰਵਾਹ ਜੀ ਨੇ ਰੂਹਾਨੀਅਤ ਦੇ ਨਾਲ-ਨਾਲ ਸਮਾਜ ਤੇ ਮਨੁੱਖ ਕਲਿਆਣ ਇਨਸਾਨੀਅਤ ਦੀ ਭਲਾਈ ਦੀ ਜੋ ਪਵਿੱਤਰ ਸਿੱਖਿਆ ਦਾ ਪ੍ਰਚਾਰ ਤੇ ਪ੍ਰਸਾਰ ਆਰੰਭ ਕੀਤਾ ਸੀ, ਉਨ੍ਹਾਂ ਦੀਆਂ ਇਹ ਪਵਿੱਤਰ ਸਿੱਖਿਆਵਾਂ ਅੱਜ ਪੂਰੇ ਵਿਸ਼ਵ ‘ਚ ਪ੍ਰਚਾਰਿਤ ਤੇ ਪ੍ਰਸਾਰਿਤ ਹੋ ਰਹੀਆਂ ਹਨ ਸਮੇਂ ਤੇ ਸਥਿਤੀ ਅਨੁਸਾਰ ਪੂਜਨੀਕ ਗੁਰੂ ਜੀ ਨੇ ਸਮਾਜ ਤੇ ਇਨਸਾਨੀਅਤ ਦੀ ਭਲਾਈ ਲਈ 148 ਕਾਰਜ ਸ਼ੁਰੂ ਕੀਤੇ ਹਨ ਜਿਨ੍ਹਾਂ ਨੂੰ ਮਾਨਵਤਾ ਭਲਾਈ ਦੇ ਕਾਰਜਾਂ ਦੇ ਨਾਂਅ ਨਾਲ ਜਾਣਿਆ ਹੈ ਸਿਰਫ ਇਹੀ ਨਹੀਂ ਪੂਜਨੀਕ ਗੁਰੂ ਜੀ ਦੇ ਪਵਿੱਤਰ ਦਿਸ਼ਾ-ਨਿਰਦੇਸ਼ਾਂ ‘ਚ ਡੇਰਾ ਸੱਚਾ ਸੌਦਾ ‘ਚ ਹਰ ਮਹੀਨੇ ਜਨ-ਕਲਿਆਣ ਪਰਮਾਰਥੀ ਕੈਂਪ ਲਗਾ ਕੇ ਹਜ਼ਾਰਾਂ ਮਰੀਜ਼ਾਂ (ਗਰੀਬ-ਲੋੜਵੰਦਾਂ ਨੂੰ ਬਿਲਕੁਲ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ,

ਹਰ ਸਾਲ ਮੁਫ਼ਤ ਅੱਖਾਂ ਦਾ ਜਾਂਚ ਕੈਂਪ, ਅਪੰਗਤਾ ਨਿਵਾਰਨ (ਪੋਲੀਓ) ਕੈਂਪਾਂ ਲਾ ਕੇ ਇਨ੍ਹਾਂ ਬਿਮਾਰੀਆਂ ਤੋਂ ਪੀੜਤ ਹਜ਼ਾਰਾਂ ਮਰੀਜ਼ਾਂ ਨੂੰ ਮੁਫ਼ਤ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ ਖੂਨਦਾਨ, ਪੌਦੇ ਲਗਾਓ ਆਦਿ ਸਮਾਜਿਕ ਕਾਰਜਾਂ ਨੂੰ ਗਤੀ ਪ੍ਰਦਾਨ ਕਰਕੇ ਪੂਜਨੀਕ ਗੁਰੂ ਜੀ ਨੇ ਪੂਰੀ ਦੁਨੀਆ ਨੂੰ ਇਨ੍ਹਾਂ ਪ੍ਰਤੀ ਪ੍ਰੇਰਿਤ ਕੀਤਾ  68-69 ਲੱਖ ਪੌਦੇ ਇੱਕ ਹੀ ਦਿਨ ‘ਚ ਲਗਾਉਣਾ, 42-43 ਹਜ਼ਾਰ ਯੂਨਿਟ ਖੂਨਦਾਨ ਕਰਨਾ, ਇਸ ਤੋਂ ਇਲਾਵਾ ਲੋੜਵੰਦ ਗਰੀਬ-ਵਿਧਵਾਵਾਂ ਨੂੰ ਮਕਾਨ ਬਣਾ ਕੇ ਦੇਣਾ ਅਜਿਹੇ ਮਜ਼ਬੂਰ ਪਰਿਵਾਰਾਂ ਦੀਆਂ ਬੇਟੀਆਂ ਦੀ ਸ਼ਾਦੀ ‘ਚ ਮੱਦਦ ਕਰਨਾ ਆਦਿ ਸਾਰੇ 148 ਮਾਨਵਤਾ ਭਲਾਈ ਦੇ ਕਾਰਜਾਂ ਰਾਹੀਂ ਡੇਰਾ ਸੱਚਾ ਸੌਦਾ ਤੇ ਸਾਧ-ਸੰਗਤ ਰਾਤ-ਦਿਨ ਸਮਾਜ ਤੇ ਇਨਸਾਨੀਅਤ ਦੀ ਭਲਾਈ ਪ੍ਰਤੀ ਯਤਨਸ਼ੀਲ ਹੈ ਇਹੀ ਨਹੀਂ, ਪੌਦੇ ਲਾਉਣ, ਖੂਨਦਾਨ ਸਮੇਤ ਹੋਰ ਵੀ ਕਈ ਸਮਾਜ ਭਲਾਈ ਦੇ ਕਾਰਜਾਂ ਲਈ ਡੇਰਾ ਸੱਚਾ ਸੌਦਾ ਦੇ ਨਾਂਅ ਦਰਜਨਾਂ ਵਰਲਡ ਰਿਕਾਰਡ (ਗਿੰਨੀਜ਼ ਬੁੱਕ ਆਫ਼, ਵਰਲਡ ਰਿਕਾਰਡ ਤੇ ਲਿੰਮਕਾ ਬੁੱਕ ਆਫ਼ ਵਰਲਡ ਰਿਕਾਰਡ ਦੇ ਦਰਜ ਹਨ ਤੇ ਕਰੋੜਾਂ ਲੋਕ ਲਗਭਗ 6 ਕਰੋੜ ਲੋਕ ਡੇਰਾ ਸੱਚਾ ਸੌਦਾ ਤੋਂ ਨਾਮ ਸ਼ਬਦ, ਰਾਮ ਨਾਮ ਲੈ ਕੇ ਨਸ਼ੇ ਆਦਿ ਬੁਰਾਈਆਂ ਨੂੰ ਛੱਡ ਕੇ ਪਾਕ-ਪਵਿੱਤਰ ਜੀਵਨ ਜੀਅ ਰਹੇ ਹਨ)

Shah Mastana Ji Maharaj

ਇਸ ਤਰ੍ਹਾਂ ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀਆਂ ਇਨ੍ਹਾਂ ਪਵਿੱਤਰ ਸਿੱਖਿਆਵਾਂ ਦੀ ਮੁਹਿੰਮ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗਦਰਸ਼ਨ ‘ਚ ਅੱਜ ਪੂਰੇ ਵਿਸ਼ਵ ਨੂੰ ਮਹਿਕਾ ਰਹੀ ਹੈ ਡੇਰਾ ਸੱਚਾ ਸੌਦਾ ‘ਚ ਰੂਹਾਨੀਅਤ ਤੇ ਇਨਸਾਨੀਅਤ ਦੀ ਪਾਕਿ-ਪਵਿੱਤਰ ਸਿੱਖਿਆਵਾਂ ਦੀ ਪੂਰੇ ਵਿਸ਼ਵ ‘ਚ ਜੈ-ਜੈ ਕਾਰ ਹੋ ਰਹੀ ਹੈ ਸਤਿਗੁਰੂ ਕੁੱਲ ਮਾਲਕ ਨੂੰ ਇਹੀ ਦੁਆ ਹੈ ਕਿ ਡੇਰਾ ਸੱਚਾ ਸੌਦਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦਾ ਹੋਇਆ ਆਪਣੀਆਂ ਇੱਛਾਵਾਂ ਦੀਆਂ ਬੁਲੰਦੀਆਂ ਨੂੰ ਛੂੰਹਦਾ ਜਾਵੇ 25 ਜਨਵਰੀ 2023 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 104ਵੇਂ ਪਵਿੱਤਰ ਅਵਤਾਰ ਦਿਵਸ ‘ਤੇ ਪੂਜਨੀਕ ਗੁਰੂ ਜੀ ਨੂੰ ਲੱਖ-ਲੱਖ ਸਜਦਾ ਤੇ ਸਾਧ-ਸੰਗਤ ਨੂੰ ਵਧਾਈ ਹੋਵੇ ਜੀ।

ਇੰਜ ਹੀ ਇੱਕ ਹੋਰ ਪਰਿਵਾਰ ‘ਚ ਧੀ ਦਾ ਵਿਆਹ ਸੀ ਪਰਿਵਾਰ ਬੇਹੱਦ ਚਿੰਤਤ ਸੀ ਕਿ ਕਿਵੇਂ ਸੰਭਵ ਹੋ ਸਕੇਗਾ ਆਖਰ ਉਹ ਪਰਿਵਾਰ ਵੀ ਪੂਜਨੀਕ ਮਾਤਾ ਜੀ ਕੋਲ ਮੱਦਦ ਲਈ ਆਇਆ ਕਿ ਵਿਆਹ ਦਾ ਦਿਨ ਨੇੜੇ ਹੈ ਅਤੇ ਘਰ ‘ਚ ਕੁਝ ਵੀ ਨਹੀਂ ਹੋ ਸਕਿਆ ਹੈ ਪੂਜਨੀਕ ਪਿਤਾ ਜੀ ਉਸ ਸਮੇਂ ਵੀ ਘਰ ‘ਚ ਹੀ ਮੌਜ਼ੂਦ ਸਨ, ਪੂਜਨੀਕ ਮਾਤਾ ਜੀ ਹਾਲੇ ਕੁਝ ਕਹਿੰਦੇ, ਆਪ ਜੀ ਨੇ ਪੂਜਨੀਕ ਮਾਤਾ ਜੀ ਨੂੰ ਬੇਨਤੀ ਕੀਤੀ ਕਿ ਮਾਤਾ ਇਨ੍ਹਾਂ ਲੋਕਾਂ ਨੂੰ ਕਿੰਨੇ ਰੁਪਏ ਚਾਹੀਦੇ ਹਨ, ਇਨ੍ਹਾਂ ਚਾਹੀਦੇ ਪੈਸਿਆਂ ਤੋਂ ਦੋ ਸੌ ਜ਼ਿਆਦਾ ਹੀ ਦੇ ਦੇਣਾ, ਕੰਮ ਪੂਰਾ ਹੋਣ ‘ਤੇ ਬਚ ਗਏ ਉਦੋਂ ਵਾਪਿਸ ਦੇ ਜਾਣਗੇ ਨਾ ਵੀ ਮੋੜੇ ਤਾਂ ਮਾਤਾ ਜੀ, ਇਹ ਸਮਝ ਲੈਣਾ ਕਿ ਇਹ ਮੇਰੀ ਭੈਣ ਦਾ ਵਿਆਹ ਹੈ।

ਇਨਸਾਨ ਤਾਂ ਇਨਸਾਨ, ਪਸ਼ੂ-ਪੰਛੀ ਪਾਰਿੰਦੇ, ਜਾਨਵਰ ਵੀ ਆਪ ਜੀ ਦੇ ਇਲਾਹੀ, ਦਿਆਲੂ ਸੁਭਾਅ ਦੀ ਛੂਹ (ਸਪਰਸ਼) ਨਾਲ ਧੰਨ-ਧੰਨ ਹੋ ਗਏ ਪੜ੍ਹਾਈ ਆਦਿ ਪੂਰੀ ਕਰਨ ਤੋਂ ਬਾਅਦ ਪੂਜਨੀਕ ਮਾਤਾ ਜੀ ਨੇ ਆਪ ਜੀ ਦੀ ਡਿਊਟੀ ਖੇਤ ‘ਚ ਫਸਲ ਦੀ ਰਖਵਾਲੀ ਲਈ ਲਾ ਦਿੱਤੀ ਪਸ਼ੂ ਜਾਨਵਰ ਫਸਲ ਦਾ ਨੁਕਸਾਨ ਕਰ ਦਿੰਦੇ ਸਨ ਉੱਥੇ ਇੱਕ ਝੋਟਾ ਸੀ ਜੋ ਆਪ ਜੀ ਦੇ ਖੇਤ ‘ਚ ਫਸਲ ਚਰਦਾ ਅਤੇ ਉੱਥੇ ਬੈਠ ਕੇ ਆਰਾਮ ਕਰਦਾ ਸੀ ਆਪ ਜੀ ਉਸ ਨੂੰ ਰੋਜ਼ਾਨਾ ਵੇਖਦੇ, ਪਰ ਹਟਾਇਆ ਕਦੇ ਨਹੀਂ ਉਹ ਫਸਲ ਚਰ-ਚਰਾ ਕੇ ਆਪ ਜੀ ਦੇ ਹੀ ਕੋਲ ਆ ਕੇ ਬੈਠ ਜਾਇਆ ਕਰਦਾ ਇੱਕ ਦਿਨ ਇਹ ਸ਼ਿਕਾਇਤ ਪੂਜਨੀਕ ਮਾਤਾ ਜੀ ਕੋਲ ਵੀ ਪਹੁੰਚ ਗਈ  ਇਸ ‘ਤੇ ਆਪ ਜੀ ਨੇ ਉਸ ਝੋਟੇ ਨੂੰ ਪਿਆਰ ਨਾਲ ਪੁਚਕਾਰਿਆ ਅਤੇ ਇਹ ਵੀ ਬਚਨ ਕੀਤੇ ਕਿ ਭਾਈ ਭਗਤਾ! ਹੁਣ ਤਾਂ ਆਪਣੀ ਸ਼ਿਕਾਇਤ ਹੋ ਗਈ ਹੈ ਹੁਣ ਤੂੰ ਦੂਰ ਫਿਰ ਕੇ ਚਰ ਲਿਆ ਕਰ ਦੱਸਦੇ ਹਨ ਕਿ ਉਸ ਦਿਨ ਤੋਂ ਬਾਅਦ ਉਸ ਝੋਟੇ ਨੂੰ ਜਦੋਂ ਤੱਕ ਉਹ ਜਿਉਂਦਾ ਰਿਹਾ, ਕਦੇ ਕਿਸੇ ਦੇ ਖੇਤ ‘ਚ ਰੁਕ ਕੇ ਚਰਦਾ ਨਹੀਂ ਵੇਖਿਆ ਸੀ।

parmpita ji

ਸਮਾਜਿਕ ਕਾਰਜਾਂ ‘ਚ ਨੂੰ ਤਰਜੀਹ

ਪਰਮਾਰਥੀ ਅਤੇ ਪਰਿਵਾਰਕ ਕਾਰਜਾਂ ਦੇ ਨਾਲ-ਨਾਲ ਆਪ ਜੀ ਸਮਾਜਿਕ ਕਾਰਜਾਂ ‘ਚ ਵੀ ਵੱਧ ਚੜ੍ਹ ਕੇ ਸਹਿਯੋਗ ਕਰਦੇ ਪਿੰਡ ਦੇ ਹਰ ਸਾਂਝੇ ਕਾਰਜ ਨੂੰ ਆਪ ਜੀ ਨੇ ਆਪਣੀ ਨਿੱਜੀ ਦਿਲੀ ਲਗਨ ਨਾਲ ਪੂਰਾ ਕਰਵਾਇਆ ਸਕੂਲ, ਹਸਪਤਾਲ, ਪਸ਼ੂਆਂ ਦੀ ਡਿਸਪੈਂਸਰੀ, ਸੜਕ ਬਿਜਲੀ, ਪਾਣੀ ਆਦਿ ਹਰ ਜਨਤਕ ਕਾਰਜ ਲਈ ਆਪ ਜੀ ਨੇ ਦਿਨ-ਰਾਤ ਇੱਕ ਕੀਤਾ ਪਿੰਡ ਦੇ ਵਿਚਾਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਦਾ ਕਾਰਜ ਪੂਜਨੀਕ ਮਾਤਾ ਜੀ ਦੀ ਪ੍ਰੇਰਨਾ ਨਾਲ ਆਪ ਜੀ ਨੇ ਆਪਣੀ ਹੱਕ-ਹੱਲਾਲ ਦੀ ਕਮਾਈ ਨਾਲ ਹੀ ਸ਼ੁਰੂ ਕਰਵਾਇਆ ਪਿੰਡ ਵਾਸੀਆਂ ਨੇ ਵੀ ਆਪਣੀ-ਆਪਣੀ ਹੈਸੀਅਤ ਨਾਲ ਇਸ ਕਾਰਜ ‘ਚ ਤਨ-ਮਨ-ਧਨ ਦਾ ਸਹਿਯੋਗ ਕੀਤਾ।

ਸ਼ਾਹ ਮਸਤਾਨਾ ਜੀ ਮਹਾਰਾਜ ਦਾ ਮਿਲਾਪ

ਪਰਿਵਾਰਕ, ਸਮਾਜਿਕ, ਖੇਤੀਬਾੜੀ ਆਦਿ ਹਰ ਖੇਤਰ ‘ਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਫਲਤਾਪੂਰਵਕ ਨਿਭਾ ਕੇ ਆਪ ਜੀ ਆਪਣੇ ਪਿੰਡ ਸ੍ਰੀ ਜਲਾਲਆਣਾ ਸਾਹਿਬ ‘ਚ ਹੀ ਨਹੀਂ, ਸਗੋਂ ਪੂਰੇ ਇਲਾਕੇ ‘ਚ ਇੱਕ ਮਿਸਾਲ ਸਥਾਪਤ ਕੀਤੀ ਇਲਾਕੇ ਭਰ ਦੇ ਸਾਰੇ ਲੋਕ ਹੀ ਮੰਨਦੇ ਸਨ ਕਿ ‘ਜੈਲਦਾਰਾਂ ਦਾ ਕਾਕਾ’ (ਪੂਜਨੀਕ ਪਰਮ ਪਿਤਾ ਜੀ) ਆਮ ਲੋਕਾਂ ਵਾਂਗ ਨਹੀਂ ਹਨ, ਕੋਈ ਖਾਸ ਹਸਤੀ ਹਨ ਕਿਉਂਕਿ ਆਪ ਜੀ ਨੂੰ ਹਰ ਕੰਮ ‘ਚ ਮੁਹਾਰਤ, ਪਰਮਾਤਮਾ ਬਖਸ਼ਿਸ਼, ਹਾਸਲ ਸੀ, ਭਾਵੇਂ ਖੇਤੀਬਾੜੀ ਦਾ ਹੋਵੇ ਜਾਂ ਕੋਈ ਇੰਜੀਨਿਅਰਿੰਗ ਦਾ  ਸੱਚ ਦੀ ਭਾਲ ਆਪ ਜੀ ਨੂੰ ਬਚਪਨ ਤੋਂ ਹੀ ਸੀ ਪਰ ਹੁਣ ਸਮਾਂ ਵੀ ਆ ਗਿਆ ਸੀ, ਜੋ ਇੱਕ ਫਕੀਰ ਨੇ ਆਪ ਜੀ ਬਾਰੇ ਪੂਜਨੀਕ ਮਾਤਾ-ਪਿਤਾ ਜੀ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਤੁਹਾਡਾ ਪੁੱਤਰ ਪਰਮਾਤਮਾ ਦਾ ਰੂਪ ਹੈ ਇਹ ਤੁਹਾਡੇ ਕੋਲ ਤਾਂ ਲਗਭਗ ਚਾਲੀ ਸਾਲ ਤੱਕ ਹੀ ਰਹਿਣਗੇ ਅਤੇ ਫਿਰ ਆਪਣੇ ਅਸਲ ਉਦੇਸ਼ (ਮਾਨਵਤਾ ਅਤੇ ਸਮਾਜ ਦੇ ਉੱਧਾਰ) ਲਈ ਚਲੇ ਜਾਣਗੇ।

ਇਸੇ ਕੜੀ ਤਹਿਤ ਭਾਵ ਸੱਚ ਦੀ ਭਾਲ ‘ਚ ਆਪ ਜੀ ਡੇਰਾ ਸੱਚਾ ਸੌਦਾ ਦੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਸਤਿਸੰਗ ‘ਚ ਸਰਸਾ ਪਧਾਰੇ ਜ਼ਿਕਰਯੋਗ ਹੈ ਕਿ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਅਜ਼ਬ-ਗਜ਼ਬ ਰੂਹਾਨੀ ਖੇਡਾਂ ਬਾਰੇ ਆਪ ਜੀ ਕਾਫੀ ਕੁਝ ਪਹਿਲਾਂ ਹੀ ਸੁਣ ਅਤੇ ਜਾਣ ਚੁੱਕੇ ਸਨ ਬੇਪਰਵਾਹ ਸਾਈਂ ਜੀ ਦੀ ਪਵਿੱਤਰ ਹਜ਼ੂਰੀ ‘ਚ ਬੈਠ ਕੇ ਬੇਪਰਵਾਹੀ ਬਚਨਾਂ ਅਤੇ ਨੂਰਾਨੀ-ਸਵਰੂਪ ਨੂੰ ਇੰਨਾ ਨੇੜਿਓਂ ਪਾ ਕੇ ਅੰਦਰੋਂ-ਬਾਹਰੋਂ ਆਪ ਜੀ ਨੂੰ ਪੂਰਨ ਸੰਤੁਸ਼ਟੀ ਹੋ ਗਈ ਕਿ ‘ਅਸਲ ਮੰਜਿਲ ਇਹੀ ਹੈ’ ਬਸ ਉਸੇ ਦਿਨ ਤੋਂ ਹੀ ਆਪ ਜੀ ਨੇ ਆਪਣੇ ਆਪ ਨੂੰ ਪੂਰਨ ਤੌਰ ‘ਤੇ ਪੂਜਨੀਕ ਬੇਪਰਵਾਹ ਜੀ ਨੂੰ ਸੌਂਪ ਦਿੱਤਾ ਜਿੱਥੇ ਵੀ ਬੇਪਰਵਾਹ ਜੀ ਦਾ ਸਤਿਸੰਗ ਹੁੰਦਾ (ਹਰਿਆਣਾ, ਪੰਜਾਬ-ਰਾਜਸਥਾਨ ਤਦ ਤੋਂ ਹਰਿਆਣਾ-ਪੰਜਾਬ ਵੱਖ-ਵੱਖ ਸੂਬੇ ਨਹੀਂ ਸਨ) ਆਪ ਜੀ ਆਪਣੇ ਸਾਥੀਆਂ ਸਮੇਤ ਹਰ ਸਤਿਸੰਗ ‘ਚ ਪਹੁੰਚਦੇ ਇਸ ਦੌਰਾਨ ਆਪ ਜੀ ਦੇ ਨਾਲ ਵਾਲਿਆਂ ਨੇ ਤਾਂ ਪੂਜਨੀਕ ਸਾਈਂ ਜੀ ਤੋਂ ਨਾਮ ਸ਼ਬਦ ਦੀ ਦਾਤ ਗ੍ਰਹਿਣ ਕਰ ਲਈ ਸੀ, ਪਰ ਬੇਪਰਵਾਹ ਜੀ ਆਪ ਜੀ ਨੂੰ ਹਰ ਵਾਰ ਇਹ ਕਹਿ ਕੇ ਨਾਮ ਲੈਣ ਵਾਲੇ ਅਧਿਕਾਰੀ ਜੀਵਾਂ ‘ਚੋਂ ਉਠ ਦਿੰਦੇ ਕਿ  ਹਾਲੇ ਆਪ ਜੀ ਨੂੰ ਨਾਮ ਲੈਣ ਦਾ ਹੁਕਮ ਨਹੀਂ ਹੋਇਆ ਹੈ ਅਤੇ ਜਦੋਂ ਹੁਕਮ ਹੋਇਆ ਤੁਹਾਨੂੰ ਆਵਾਜ਼ ਦੇ ਕੇ, ਆਪ ਜੀ ਨੂੰ ਸੱਦ ਕੇ ਨਾਮ ਦਿਆਂਗੇ ਇਸ ਤਰ੍ਹਾਂ ਆਪ ਜੀ ਲਗਭਗ ਤਿੰਨ ਸਾਲ ਤੱਕ ਬੇਪਰਵਾਹ ਜੀ ਦਾ ਸਤਿਸੰਗ ਕਰਦੇ ਰਹੇ

ਰੱਬੀ ਰੂਪ ਨੂੰ ਜਾਹਿਰ ਕਰਨਾ

ਆਪ ਜੀ ਦੇ ਨੂਰੀ ਸਵਰੂਪ ਨੂੰ ਜਗ-ਜਾਹਿਰ ਕਰਨ ਦਾ ਵੀ ਸਮਾਂ ਆ ਗਿਆ ਸੀ ਅਤੇ ਪੂਜਨੀਕ ਬੇਪਰਵਾਹ ਜੀ ਨੇ ਇਸ ਸਬੰਧੀ ਸਮੇਂ-ਸਮੇਂ ‘ਤੇ ਇਸ਼ਾਰੇ ਪਹਿਲਾਂ ਹੀ ਕਰ ਦਿੱਤੇ ਸਨ ਪੂਜਨੀਕ ਬੇਪਰਵਾਹ ਜੀ ਦੇ ਅਨੁਸਾਰ:- ‘ਇਹ ਰੱਬ ਦੀ ਪੈੜ ਹੈ,’ਵਰੀ, ਆਓ ਭਾਈ ਤੁਹਾਨੂੰ ਰੱਬ ਦੀ ਪੈੜ ਵਿਖਾਈਏ,’ ਪੂਜਨੀਕ, ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਨੇ ਇੱਕ ਵਾਰ ਰਸਤੇ ‘ਚ ਪੂਜਨੀਕ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨ ਕਮਲਾਂ ਦੇ ਨਿਸ਼ਾਨ ‘ਤੇ ਆਪਣੀ  ਡਾਂਗ ਨਾਲ ਗੋਲ ਦਾਇਰੇ ਦਾ ਨਿਸ਼ਾਨ ਬਣਾ ਕੇ ਨਾਲ ਜਾ ਰਹੇ ਸੇਵਾਦਾਰਾਂ ਨੂੰ ਦੱਸਿਆ ਸੀ ਉਦੋਂ ਪੂਜਨੀਕ ਸਾਈਂ ਜੀ, ਉੱਥੇ ਕਿਸੇ ਪਿੰਡ ‘ਚ ਸਤਿਸੰਗ ਕਰਨ ਪਧਾਰੇ ਸਨ

ਸ਼ਹਿਨਸ਼ਾਹ ਜੀ ਨੇ ਫਰਮਾਇਆ ਵੇਖੋ ਭਾਈ ਇਹ ਰੱਬ ਦੀ ਪੈੜ ਹੈ ਪੂਰਨ ਰੂਹਾਨੀ ਫਕੀਰ ਦੇ ਬਚਨ ਭਾਗਾਂ-ਨਸੀਬਾਂ ਵਾਲਿਆਂ ਦੇ ਹੀ ਸਮਝ ‘ਚ ਪੈਂਦੇ ਸਨ ਉਨ੍ਹਾਂ ‘ਚੋਂ ਕਈਆਂ ਨੇ ਕੁਝ ਹੋਰ  ਅਤੇ ਕਈਆਂ ਨੇ ਕੁਝ ਵੱਖ-ਵੱਖ ਆਪਣੀ ਰਾਇ ਰੱਖੀ ਅਤੇ ਇੱਕ ਨੇ ਕਿਹਾ ਕਿ ਇਹ ਪੈੜ ਤਾਂ ਸ੍ਰੀ ਜਲਾਲਆਣਾ ਸਾਹਿਬ ਦੇ ਜ਼ੈਲਦਾਰ ਵਰਿਆਮ ਸਿੰਘ ਜੀ ਦੇ ਸਪੁੱਤਰ ਸਰਦਾਰ ਹਰਬੰਸ ਸਿੰਘ ਜੀ ਦੀ ਹੈ ਉਦੋਂ ਸਾਈਂ ਜੀ ਨੇ ਆਪਣੇ ਇਲਾਹੀ ਅੰਦਾਜ਼ ‘ਚ ਫਰਮਾਇਆ, ਨਾ ਅਸੀਂ ਕਿਸੇ ਜ਼ੈਲਦਾਰ ਨੂੰ ਜਾਣਦੇ ਹਾਂ ਨਾ ਕਿਸੇ ਸਰਦਾਰ ਨੂੰ ਜਾਣਦੇ ਹਾਂ ਅਸੀਂ ਇਹ ਜਾਣਦੇ ਹਾਂ ਕਿ ਇਹ ਪੈੜ ਰੱਬ ਦੀ ਹੈ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ, ‘ਅਨਾਮੀ ਧਾਮ’ ਘੁੱਕਿਆਂਵਾਲੀ ‘ਚ 14 ਮਾਰਚ 1954 ਨੂੰ ਸਤਿਸੰਗ ਫਰਮਾਉਣ ਤੋਂ ਬਾਅਦ ਉਸੇ ਸਤਿਸੰਗ ਵਾਲੇ ਚਬੂਤਰੇ ‘ਤੇ ਖੜ੍ਹੇ ਹੋ ਕੇ ਪੂਜਨੀਕ   ਪਰਮ ਪਿਤਾ ਜੀ ਨੂੰ ਖੁਦ ਆਵਾਜ਼ ਦੇ ਕੇ ਆਦੇਸ਼ ਫਰਮਾਇਆ, ‘ਹਰਬੰਸ ਸਿੰਘ!’ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਹਿਲਾ ਨਾਂਅ), ਦਰਗਾਹ ਤੋਂ ਅੱਜ ਆਪ ਜੀ ਨੂੰ ਵੀ ਨਾਮ-ਸ਼ਬਦ ਲੈਣ ਦਾ ਹੁਕਮ ਹੋ ਗਿਆ ਹੈ ਤੁਸੀਂ ਅੰਦਰ ਜਾ ਕੇ (ਨਾਮ ਅਭਿਲਾਸ਼ੀ ਜੀਵਾਂ ‘ਚ) ਸਾਡੇ  ਮੂੜ੍ਹੇ ਕੋਲ ਬੈਠੋ, ਅਸੀਂ ਹੁਣੇ ਆਉਂਦੇ ਹਾਂ ਆਪ ਜੀ ਨੇ ਆਪਣੇ ਮੁਰਸ਼ਿਦੇ-ਕਾਮਿਲ ਦੇ ਬਚਨਾਂ ਨੂੰ ਸਤਿ ਬਚਨ ਕਹਿ ਕੇ ਅੰਦਰ ਚਲੇ ਗਏ ਪਰ ਮੂੜ੍ਹੇ ਕੋਲ ਜਗ੍ਹਾ ਖਾਲੀ ਨਾ ਹੋਣ ਕਾਰਨ ਆਪ ਜੀ ਉਨ੍ਹਾਂ ਨਾਮ-ਅਧਿਕਾਰੀ ਜੀਵਾਂ ‘ਚ ਪਿੱਛੇ ਹੀ ਬੈਠ ਗਏ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਆਵਾਜ਼ ਦੇ ਕੇ ਆਪਣੇ ਮੂੜ੍ਹੇ ਕੋਲ ਬਿਠਾਇਆ ਅਤੇ ਇਹ ਇਲਾਹੀ ਬਚਨ ਫਰਮਾਇਆ, ”ਆਪ ਜੀ ਨੂੰ ਜ਼ਿੰਦਾਰਾਮ ਦਾ ਲੀਡਰ ਬਣਾਵਾਂਗੇ ਜੋ ਦੁਨੀਆ ਨੂੰ ਨਾਮ ਜਪਾਵੇਗਾ” ਸੱਚਾਈ ਤਾਂ ਹਮੇਸ਼ਾ ਅਟੱਲ ਹੈ, ਪਤਾ ਸਮਾਂ ਆਉਣ ‘ਤੇ ਲੱਗਦਾ ਹੈ ਉਦੋਂ ਹੀ ਨਾਮ ਸ਼ਬਦ ਲੈਣ ਦੇ ਬਹਾਨੇ ਬੇਪਰਵਾਹ ਜੀ ਨੇ ਪੂਜਨੀਕ ਪਰਮ ਪਿਤਾ ਜੀ ਦੀ ਇਲਾਹੀ ਤਾਕਤ ਨੂੰ ਪੂਰੀ ਦੁਨੀਆ ਸਾਹਮਣੇ ਪ੍ਰਗਟ ਕਰ ਦਿੱਤਾ

ਗੁਰਗੱਦੀ ਬਖਸ਼ਿਸ਼:-

ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਸਾਧ-ਸੰਗਤ ਦੀ ਬੇਨਤੀ ‘ਤੇ ਸ੍ਰੀ ਜਲਾਲਆਣਾ ਸਾਹਿਬ ‘ਚ ਸਥਾਪਿਤ ਡੇਰਾ ਸੱਚਾ ਸੌਦਾ ਮਸਤਪੁਰਾ ਧਾਮ ਦੇ ਉਦਘਾਟਨ ‘ਤੇ ਪਧਾਰੇ ਉਨੀਂ ਦਿਨੀਂ ਬੇਪਰਵਾਹ ਜੀ 18 ਦਿਨ ਤੱਕ ਸ੍ਰੀ ਜਲਾਲਆਣਾ ਸਾਹਿਬ ‘ਚ ਰਹਿ ਕੇ ਆਪ ਜੀ ਦੀ ਪ੍ਰੀਖਿਆ ਲੈਂਦੇ ਰਹੇ ਸਖ਼ਤ ਤੋਂ ਸਖ਼ਤ ਪ੍ਰੀਖਿਆ ਪੂਰੀ-ਪੂਰੀ ਰਾਤ ਸਾਰਾ-ਸਾਰਾ ਦਿਨ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਸੇਵਾ ‘ਚ ਲਾਈ ਰੱਖਿਆ ਆਪ ਜੀ ਨੇ ਆਪਣੇ ਪੀਰੋ-ਮੁਰਸ਼ਿਦੇ ਕਾਮਿਲ ਦੇ ਹਰ ਬਚਨ, ਹਰ ਰਜਾ ਨੂੰ ਸਤਿ ਬਚਨ ਕਹਿ ਕੇ ਫੁੱਲ ਚੜਾਏ ਬੇਪਰਵਾਹ ਸਾਈਂ ਜੀ ਲਈ ਤਾਂ ਆਪ ਜੀ ਕਰੋੜਾਂ ਅਰਬਾਂ ‘ਚੋਂ ਇੱਕ ਸਨ ਬੇਪਰਵਾਹ ਜੀ ਦੀ ਇਲਾਹੀ ਖੇਡ ਸੀ, ਤਾਂ ਕਿ ਦੁਨੀਆ ਨੂੰ ਵੀ ਸਮਝ ਪਏ ਕਿ ਗੁਰਮੁਖਤਾ ਕੀ ਹੁੰਦੀ ਹੈ? ਗੁਰੂ ਅਤੇ ਗੁਰੂ ਦਾ ਬਚਨ ਕੀ ਹੁੰਦਾ ਹੈ? ਗੁਰੂ ਦਾ ਸ਼ਿਸ਼ ਅਤੇ ਰਿਸ਼ਤਾ ਕੀ ਹੁੰਦਾ ਹੈ? ਉਮਰ ਦਾ 40ਵਾਂ ਸਾਲ ਅਤੇ ਉਹ ਫਕੀਰ ਦੇ ਬਚਨ ਕਿ ਚਾਲੀ ਸਾਲ ਤੱਕ ਹੀ ਰਹਿਣਗੇ ਵਿਧੀ ਅਨੁਸਾਰ ਇਸ ਤੋਂ ਬਾਅਦ ਇੱਕ ਦਿਨ ਆਪ ਜੀ ਨੂੰ ਆਪਣੀ ਹਵੇਲੀ (ਆਪਣਾ ਮਕਾਨ) ਤੋੜਨ ਅਤੇ ਘਰ ਦਾ ਸਾਰਾ ਸਮਾਨ ਸੂਈ ਤੱਕ ਵੀ ਡੇਰਾ ਸੱਚਾ ਸੌਦਾ ਸਰਸਾ ‘ਚ ਲਿਆਉਣ ਦਾ ਹੁਕਮ ਹੋਇਆ

ਕਿੰਤੂ-ਪਰੰਤੂ ਦਾ ਕੋਈ ਮਤਲਬ ਹੀ ਨਹੀਂ ਸੱਬਲ, ਕੁੰਦਾਲਾ ਕਹੀ ਲਿਆ ਹੱਥੋਂ-ਹੱਥ ਮਕਾਨ ਨੂੰ ਤੋੜਨਾ ਡੇਗਣਾ ਸ਼ੁਰੂ ਕਰ ਦਿੱਤਾ ਕੋਈ ਲੋਕ-ਲਾਜ ਨਹੀਂ ਕੋਈ ਕੁਝ ਵੀ ਕਹੇ, ਕੋਈ ਪਰਵਾਹ ਨਹੀਂ ਹਵੇਲੀ ਦੀ ਇੱਕ-ਇੱਕ ਇੱਟ (ਛੋਟੇ ਟੁਕੜੇ ਤੱਕ ਵੀ) ਘਰ ਦਾ ਸਾਰਾ ਸਮਾਨ ਸ਼ਹਿਨਸ਼ਾਹੀ ਘਰਾਣਾ ਤੇ ਸਮਾਨ ਨੂੰ ਚੁੱਕ ਕੇ ਵੀ ਆਪ ਜੀ ਖੁਦ ਹੀ ਲਿਆਏ, ਊਠ ਗੱਡੀਆਂ, ਟਰੈਕਟਰ-ਟਰਾਲੀਆਂ ਅਤੇ ਟਰੱਕ ਆਦਿ ਭਰ-ਭਰ ਕੇ ਆਪ ਜੀ ਡੇਰਾ ਸੱਚਾ ਸੌਦਾ ‘ਚ ਲੈ ਆਏ ਸਮਾਨ ਦਾ ਪਹਾੜ ਜਿੰਨਾ ਢੇਰ ਲਾ ਦਿੱਤਾ ਇਸ ‘ਤੇ ਇੱਕ ਹੋਰ ਸਖ਼ਤ ਆਦੇਸ਼ ਹੋਇਆ ਕਿ ਜਿਸ ਦਾ ਵੀ ਸਮਾਨ ਹੈ ਹੁਣੇ ਬਾਹਰ ਕੱਢੋ ਭਾਵੇਂ ਜਿੱਥੇ ਵੀ ਰੱਖੋ ਅਤੇ ਆਪਣੇ ਸਮਾਨ ਦੀ ਰਾਖੀ ਕਰੋ ਕੋਈ ਸਾਨੂੰ ਪੁੱਛੇ ਤਾਂ ਅਸੀਂ ਕੀ ਜਵਾਬ ਦਿਆਂਗੇ ਕਿ ਅਸੀਂ ਲੋਕਾਂ ਦੇ ਘਿਰ ਡਿਗਵਾਉਂਦੇ, ਮਕਾਨ ਤੁੜਵਾਉਂਦੇ ਹਾਂ? ਸਤਿ ਬਚਨ! ਇਹ ਵੀ ਮਨਜ਼ੂਰ ਹੈ ਆਪ ਜੀ ਨੇ ਆਪਣਾ ਸਭ ਕੁਝ ਆਪਣੇ ਮੁਰਸ਼ਿਦ ਪਿਆਰੇ ਦੇ ਮਾਤਰ ਇੱਕ ਹੁਕਮ ਇੱਕ ਇਸ਼ਾਰੇ ‘ਤੇ ਕੁਰਬਾਨ ਕਰ ਦਿੱਤਾ ਇਸ ਤੋਂ ਬਾਅਦ ਆਪ ਜੀ ਖੁਦ ਆਪਣੇ ਹੱਥਾਂ ਨਾਲ ਇੱਕ-ਇੱਕ ਚੀਜ਼ (ਮੋਟਰ-ਸਾਈਕਲ ਤੱਕ) ਖੇਤੀ ਯੰਤਰ ਆਦਿ ਹਰ ਚੀਜ਼ ਸਤਿਗੁਰੂ ਇੱਕ ਪਿਆਰੇ ਦੀ ਇੱਕ ਖੁਸ਼ੀ ਲਈ ਸਾਧ-ਸੰਗਤ ‘ਚ ਵੰਡ ਦਿੱਤੇ ਅਤੇ ਨਿਸ਼ਚਿਤ ਹੋ ਕੇ ਆਪਣੇ ਪਿਆਰੇ ਦੇ ਦਰਸ਼-ਦੀਦਾਰ ਕਰਨ ਲਈ ਪਵਿੱਤਰ ਹਜ਼ੂਰੀ ‘ਚ ਆ ਕੇ ਬਿਰਾਜਮਾਨ ਹੋ ਗਏ ਅਸਲ ‘ਚ ਸਤਿਗੁਰੂ ਪਿਆਰੇ ਦੀ ਇਹੀ ਰਜਾ ਸੀ ਆਪ ਜੀ ਆਪਣੇ ਇੱਕ ਸ਼ਬਦ ‘ਚ ਵੀ ਫਰਮਾਉਂਦੇ ਹਨ-
ਪ੍ਰੇਮ ਵਾਲਾ ਰੋਗ ਸ਼ਾਹ ਸਤਿਨਾਮ ਜੀ ਵੇਖਿਆ,
ਆਪਣੀ ਕੁੱਲੀ ਨੂੰ ਹੱਥੀਂ ਅੱਗ ਲਾ ਕੇ ਸੇਕਿਆ
ਕਰ ਤਾ ਹਵਾਲੇ ਵੈਦ ਸ਼ਾਹ ਮਸਤਾਨ ਦੇ

ਆਤਮਾ ਤੋਂ ਪਰਮਾਤਮਾ-

ਸੱਚੇ ਪਾਤਸ਼ਾਹ ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸ਼ਰੇਆਮ ਸੰਗਤ ‘ਚ ਬਚਨ ਫਰਮਾਇਆ ਕਿ ਸਰਦਾਰ ਹਰਬੰਸ ਸਿੰਘ ਜੀ ਨੂੰ ਅੱਜ ਤੋਂ ਸਰਦਾਰ ਸਤਿਨਾਮ ਸਿੰਘ ਜੀ (ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਕੀਤਾ ਉਨ੍ਹਾਂ ਨੂੰ ਆਤਮਾ ਤੋਂ ਪਰਮਾਤਮਾ ਬਣਾ ਦਿੱਤਾ ਹੈ ਸਤਿਨਾਮ ਉਹ ਤਾਕਤ, ਜੋ ਖੰਡਾਂ, ਬ੍ਰਹਿਮੰਡਾਂ ਨੂੰ ਸਹਾਰਾ ਦੇ ਰਹੀ ਹੈ ਸਾਰੇ ਖੰਡ-ਬ੍ਰਹਿਮੰਡ ਜਿਨ੍ਹਾਂ ਦੇ ਸਹਾਰੇ ਹਨ ਇਹ ਉਹ ਹੀ ਸਤਿਨਾਮ ਹੈ ਮਿਤੀ 28 ਫਰਵਰੀ 1960 ਨੂੰ ਬੇਪਰਵਾਹ ਸਾਈਂ ਜੀ ਨੇ ਆਪਣੀ ਪੂਰਨ ਗੁਰੂ ਮਰਿਆਦਾ ਅਨੁਸਾਰ ਆਪ ਜੀ ਨੂੰ ਡੇਰਾ ਸੱਚਾ ਸੌਦਾ ‘ਚ ਬਤੌਰ ਦੂਜੇ ਪਾਤਸ਼ਾਹ, ਆਪਣਾ ਉੱਤਰਅਧਿਕਾਰੀ ਐਲਾਨਿਆ ਆਪ ਜੀ ਨੂੰ ਸਿਰ ਤੋਂ ਪੈਰਾਂ ਤੱਕ ਨੋਟਾਂ ਦੇ ਲੰਮੇ-ਲੰਮੇ ਹਾਰ ਪਾਏ ਅਤੇ ਇੱਕ ਸਜਾਈ ਹੋਈ ਗੱਡੀ (ਜੀਪ) ‘ਚ ਬਿਰਾਜਮਾਨ ਕਰਕੇ ਪੂਰੇ ਸਰਸਾ ਸ਼ਹਿਰ ‘ਚ ਪ੍ਰਭਾਵਸ਼ਾਲੀ ਜਲੂਸ ਦੇ ਰੂਪ ‘ਚ ਘੁਮਾਇਆ।

ਤਮਾਮ ਸਾਧ-ਸੰਗਤ ਉਸ ਬੇਪਰਵਾਹੀ ਜਲੂਸ ‘ਚ ਸੀ ਤਾਂਕਿ ਦੁਨੀਆ ਨੂੰ ਵੀ ਪਤਾ ਲੱਗੇ ਕਿ ਪੂਜਨੀਕ ਬੇਪਰਵਾਹ ਜੀ ਨੇ ਪੂਜਨੀਕ ਪਰਮ ਪਿਤਾ ਜੀ ਨੂੰ ਗੁਰਗੱਦੀ ਪ੍ਰਦਾਨ ਕਰਕੇ ਡੇਰਾ ਸੱਚਾ ਸੌਦਾ ‘ਚ ਬਤੌਰ ਦੂਜੀ ਪਾਤਸ਼ਾਹੀ ਬਿਰਾਜਮਾਨ ਕੀਤਾ ਹੈ ਉਪਰੰਤ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਡੇਰਾ ਸੱਚਾ ਸੌਦਾ ‘ਚ ਵਿਸ਼ੇਸ਼ ਤੌਰ ‘ਤੇ ਬਣਾਈ ਗਈ ਤਿੰਨ ਮੰਜ਼ਿਲਾ ਸ਼ਹਿਨਸ਼ਾਹੀ ‘ਅਨਾਮੀ ਗੁਫ਼ਾ’ ‘ਚ ਸੁਸ਼ੋਭਿਤ ਕਰਕੇ ਬਚਨ ਫ਼ਰਮਾਏ ਕਿ ”ਨਾ ਇਹ ਹਿੱਲ ਸਕੇ ਤੇ ਨਾ ਹੀ ਕੋਈ ਹਿਲਾ ਸਕੇ’ ਸਾਈਂ ਜੀ ਨੇ ਫਰਮਾਇਆ, ”ਅਸੀਂ ਆਪਣੇ ਪਿਆਰੇ ਮੁਰਸ਼ਿਦ ਸਾਈਂ ਸਾਵਣ ਸ਼ਾਹ ਦਾਤਾਰ ਦੇ ਹੁਕਮ ਨਾਲ ਸਰਦਾਰ ਸਤਿਨਾਮ ਸਿੰਘ ਜੀ ਨੂੰ ਆਤਮਾ ਤੋਂ ਪਰਮਾਤਮਾ ਕਰ ਦਿੱਤਾ ਹੈ ਇਹ ਅਨਾਮੀ ਗੁਫ਼ਾ ਸਰਦਾਰ ਸਤਿਨਾਮ ਸਿੰਘ ਜੀ ਨੂੰ ਅਸੀਂ ਇਨ੍ਹਾਂ ਦੀ ਕੁਰਬਾਨੀ ਦੇ ਬਦਲੇ ਇਨਾਮ ‘ਚ ਦਿੱਤੀ ਹੈ, ਨਹੀਂ ਤਾਂ ਹਰ ਕੋਈ ਇੱਥੇ ਰਹਿਣ ਦਾ ਅਧਿਕਾਰੀ ਨਹੀਂ ਹੈ” ਤੇ ਉਸੇ ਦਿਨ ਤੋਂ ਬੇਪਰਵਾਹ ਜੀ ਨੇ ਆਪ ਜੀ ਨੂੰ ਆਪਣੇ ਨਾਲ ਹੀ ਸ਼ਾਹੀ ਸਟੇਜ ‘ਤੇ ਬਿਠਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here