ਸਮੂਹ ਅਖਬਾਰ ਏਜੰਟਾਂ, ਫਲੈਕਸ ਪ੍ਰਿੰਟਰ ਮਾਲਕਾਂ ਤੇ ਪ੍ਰਿੰਟਿੰਗ ਪ੍ਰੈਸ ਆਪਰੇਟਰਾਂ ਨਾਲ ਮੀਟਿੰਗ
ਅਬੋਹਰ (ਰਜਨੀਸ਼ ਰਵੀ)। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਨਿਰਦੇਸ਼ਾਂ ’ਤੇ ਐਸ.ਡੀ.ਐਮ ਪੰਕਜ ਬਾਂਸਲ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਖੇਤਰ ਦੇ ਸਮੂਹ ਅਖਬਾਰ ਏਜੰਟਾਂ, ਫਲੈਕਸ ਪ੍ਰਿੰਟਰ ਮਾਲਕਾਂ ਅਤੇ ਪ੍ਰਿੰਟਿੰਗ ਪ੍ਰੈਸ ਆਪਰੇਟਰਾਂ ਨਾਲ ਮੀਟਿੰਗ ਕੀਤੀ। (Election Campaign)
ਬਾਂਸਲ ਨੇ ਆਦਰਸ਼ ਚੋਣ ਜ਼ਾਬਤੇ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰੋਗਰਾਮਾਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਇਲਾਕੇ ਦੇ ਸਾਰੇ ਲੋਕ ਇਸ ਵਿੱਚ ਜ਼ਰੂਰ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਚੋਣ ਅਧਿਕਾਰੀਆਂ ਵੱਲੋਂ ਚੋਣਾਂ ਦੇ ਮੱਦੇਨਜਰ ਹਰ ਪੱਖੋਂ ਹਰ ਨਜਰ ਰਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣ ਜਾਬਤੇ ਦੀ ਉਲੰਘਣਾ ਕਰਨ ‘ਤੇ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਅਬੋਹਰ ਚੋਣ ਦਫ਼ਤਰ ਦੇ ਇੰਚਾਰਜ ਰਾਜ ਕੁਮਾਰ, ਪਵਨ ਕੁਮਾਰ, ਮਨੀਸ਼ ਆਦਿ ਹਾਜ਼ਰ ਸਨ।
Also Read : ਹਰਿਆਣਾ ’ਚ ਹੋ ਰਹੀ ਸੀ ਅਫ਼ੀਮ ਦੀ ਖੇਤੀ, ਮੁਲਜ਼ਮ ਕਾਬੂ