ਪੀਓਕੇ ‘ਚ ਨਿਵੇਸ਼ ਨਹੀਂ ਕਰੇਗਾ ਦੱਖਣੀ ਕੋਰੀਆ
ਨਵੀਂ ਦਿੱਲੀ:ਕੌਮਾਂਤਰੀ ਪੱਧਰ ‘ਤੇ ਭਾਰਤ ਦੀ ਕੂਟਨੀਤੀ ਨੇ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਵਿਸ਼ਵ ਦੇ ਕਈ ਦੇਸ਼ ਮਕਬੂਜ਼ਾ ਕਸ਼ਮੀਰ ‘ਚ ਨਿਵੇਸ਼ ਕਰਨ ਦੇ ਆਪਣੇ ਫੈਸਲੇ ‘ਤੇ ਮੁੜ ਤੋਂ ਵਿਚਾਰ ਕਰ ਰਹੇ ਹਨ ਇਸੇ ਕੜੀ ‘ਚ ਸਭ ਤੋਂ ਪਹਿਲਾਂ ਨਾਂਅ ਜੁੜਿਆ ਹੈ
ਦੱਖਣੀ ਕਰੀਆ ਦੀ ਡਾਇਲਿਮ ਕੰਪਨੀ ਦਾ, ਜਿਸ ਨੇ ਪੀਓਕੇ ‘ਚ ਨਿਵੇਸ਼ ਕਰਨ ਦੇ ਆਪਣੇ ਫੈਸਲੇ ‘ਤੇ ਦੁਬਾਰਾ ਸੋਚਣ ਦਾ ਫੈਸਲਾ ਕੀਤਾ ਹੈ ਡਾਇਲਿਮ ਇੰਡਸਟਰੀਅਲ ਕੰਪਨੀ ਲਿਮੀਟਿਡ ਪਾਕਿਸਤਾਨ ਅਧਿਕਾਰਤ ਕਸ਼ਮੀਰ ‘ਚ ਝੇਲਮ ਤੱਟ ‘ਤੇ ਮੁਜਫੱਰਾਬਾਅਦ ‘ਚ 500 ਮੈਗਾਵਾਟ ਦਾ ਚਕੋਤੀ ਹਟੀਅਨ ਹਾਈਡ੍ਰੋਪਾਵਰਪ੍ਰੋਜੈਕਟ ਵਿਕਸਤ ਕਰਨ ਵਾਲੀਆਂ ਕੰਪਨੀਆਂ ਦੀ ਮੁੱਖ ਕੰਪਨੀ ਹੈ
ਪੀਓਕੇ ਦੇ ਸੂਚਨਾ ਮੰਤਰੀ ਮੁਸ਼ਤਾਕ ਅਹਿਮਦ ਮਿਨਹਾਸ ਅਨੁਸਾਰ ਪੀਓਕੇ ‘ਚ ਨਿਵੇਸ਼ ਦੇ ਫੈਸਲੇ ਨੂੰ ਲੈ ਕੇ ਮੁੜ ਵਿਚਾਰ ਕਰਨ ਵਾਲਿਆਂ ‘ਚ ਡਾਇਲਿਮ ਇਕੱਲੀ ਕੰਪਨੀ ਨਹੀਂ ਹੈ ਡਾਇਲਿਮ ਤੋਂ ਇਲਾਵਾ ਏਸ਼ੀਅਨ ਡਿਵੈਲਪਮੈਂਟ ਬੈਂਕ, ਇੰਟਰਨੈਸ਼ਨਲ ਫਾਈਨੈਂਸ ਕਾਰਪੋਰੇਸ਼ਨ ਅਤੇ ਐਕੀਜਮ ਬੈਂਕ ਆਫ ਕੋਰੀਆ ਨੇ ਵੀ ਪੀਓਕੇ ‘ਚ ਨਿਵੇਸ਼ ਸਬੰਧੀ ਅਸਮਰਥਤਾ ਪ੍ਰਗਟਾਈ ਹੈ ਇਸ ਤੋਂ ਇਲਾਵਾ ਇੱਕ ਹੋਰ ਕੋਰੀਆਈ ਕੰਪਨੀ ਨੇ ਵੀ ਪੀਓਕੇ ‘ਚ ਨਿਵੇਸ਼ ਸਬੰਧੀ ਅਸਮਰਥਤਾ ਪ੍ਰਗਟ ਕੀਤੀ ਅਤੇ ਅਜਿਹੀ ‘ਚ ਪੀਓਕੇ ਦਾ ਕੋਹਲਾ ਹਾਈਡ੍ਰੋਪਾਵਰ ਪ੍ਰੋਜੈਕਟ ਵੀ ਰੱਦ ਹੋ ਸਕਦਾ ਹੈ
ਇੱਕ ਮੀਡੀਆ ਰਿਪੋਰਟ ਦੀ ਮੰਨੀਏ ਤਾਂ ਪਾਕਿਸਤਾਨ ਸੋਚੀ ਸਮਝੀ ਰਾਜਨੀਤੀ ਤਹਿਤ ਚੀਨ ਅਤੇ ਦੱਖਣੀ ਕੋਰੀਆ ਜਿਹੇ ਦੇਸ਼ਾਂ ਦੇ ਕੌਮਾਂਤਰੀ ਵਿੱਤੀ ਸੰਸਥਾਨਾਂ ਤੋਂ ਪੀਓਕੇ ‘ਚ ਨਿਵੇਸ਼ ਕਰਵਾਉਣ ਲਈ ਜ਼ੋਰ ਪਾ ਰਿਹਾ ਹੈ ਤਾਂਕਿ ਆਧਾਰਭੂਤ ਊਰਜਾ ਯੋਜਨਾਵਾਂ ‘ਤੇ ਦੁਨੀਆ ਭਰ ਤੋਂ ਨਿਵੇਸ਼ ਪੀਓਕੇ ਗਿਲਗਿਤ-ਬਾਲਿਟਸਤਾਨ ‘ਚ ਸਥਾਪਤ ਹੋਵੇ
ਫੈਸਲੇ ਨੂੰ ਭਾਰਤ ਦੇ ਹੱਕ ‘ਚ ਕਰਾਰ ਦਿੱਤਾ
ਸੈਂਟਰ ਫਾਰ ਚਾਈਨਾ ਐਨਾਲਿਸਟ ਅਤੇ ਸਟ੍ਰੈਟਜੀ ਦੇ ਇੰਚਾਰਜ਼ ਜੈਦੇਵ ਰਾਨਾਡੇ ਨੇ ਇਸ ਨੂੰ ਭਾਰਤ ਦੇ ਹਿੱਤ ‘ਚ ਕਰਾਰ ਦਿੱਤਾ ਕੈਬਨਿਟ ਸਕੱਤਰੇਤ ਦੇ ਸਾਬਕਾ ਅਪਰ ਸਕੱਤਰ ਰਾਨੇਡਾ ਮੰਨਦੇ ਹਨ ਕਿ ਇਨ੍ਹਾਂ ਚੀਜਾਂ ਨੂੰ ਸਾਨੂੰ ਫਾਲੋ ਕਰਨਾ ਚਾਹੀਦਾ ਹੈ ਸਾਨੂੰ ਦੱਖਣੀ ਕੋਰੀਆ ਅਤੇ ਉਸਦੀਆਂ ਕੰਪਨੀਆਂ ਨੂੰ ਭਾਰਤ ‘ਚ ਨਿਵੇਸ਼ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ
ਸਾਬਕਾ ਵਿਦੇਸ਼ ਸਕੱਤਰ ਸ਼ਿਆਮ ਸਰਨ ਨੇ ਕਿਹਾ ਕਿ ਇਹ ਸਭ ਭਾਰਤ ਦੀਆਂ ਰਾਜਨੀਤਿਕ ਕੋਸ਼ਿਸ਼ਾਂ ਦਾ ਨਤੀਜਾ ਹੈ, ਜੋ ਸਾਡੇ ਲਈ ਚੰਗਾ ਹੈ ਅਤੇ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਦੁਨੀਆ ਦੇ ਦੇਸ਼ ਸਾਡੀਆਂ ਚਿੰਤਾਵਾਂ ਤੋਂ ਜਾਣੂੰ ਹੋ ਰਹੇ ਹਨ ਭਾਰਤ ਦਾ ਕਹਿਣਾ ਹੈ ਕਿ ਚੀਨ ਅਤੇ ਪਾਕਿਸਤਾਨ ਭਾਰਤੀ ਖੇਤਰ ‘ਚ ਆਰਥਿਕ ਕੋਰੀਡੋਰ ਨੂੰ ਲੈ ਕੇ ਕੋਈ ਨਿਵੇਸ਼ ਨਾ ਕਰੇ, ਕਿਉਂਕਿ ਇਸ ‘ਤੇ ਪਾਕਿਸਤਾਨ ਦਾ ਨਜ਼ਾਇਜ਼ ਕਬਜ਼ਾ ਹੈ ਭਾਰਤ ਦੀਆਂ ਚਿੰਤਾਵਾਂ ‘ਤੇ ਕੌਮਾਂਤਰੀ ਭਾਈਚਾਰੇ ਨੇ ਸਕਾਰਾਤਮਕ ਪ੍ਰਤੀਕਿਰਿਆ ਦਿੱਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।