Japan:ਇਕਤਾ ਪਰਮਾਣੂ ਰਿਐਕਟਰ ਨੂੰ ਅਦਾਲਤ ਨੇ ਦਿੱਤੀ ਝੰਡੀ

Japan, Court, Green, Signal, Nuclear Reactor

ਆਦੇਸ਼ ਤੋਂ ਬਾਅਦ ਕੰਮ ਜਾਰੀ ਰੱਖੇਗਾ ਰਿਐਕਟਰ

ਟੋਕੀਓ:ਪੱਛਮੀ ਜਪਾਨ ਦੀ ਇੱਕ ਅਦਾਲਤ ਨੇ ਸਿਕੋਊ ਇਲੈਕਟ੍ਰਿਕ ਪਾਵਰ ਕੰਪਨੀ ਦੇ ਇਕਤਾ ਪਰਮਾਣੂ ਰਿਐਕਟਰ ਦੇ ਸੰਚਾਲਨ ‘ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਅਤੇ ਪਿਛਲੇ ਸਾਲ ਅਗਸਤ ‘ਚ ਦੁਬਾਰਾ ਸ਼ੁਰੂ ਹੋਇਆ ਇਹ ਰਿਐਕਟਰ ਇਸ ਆਦੇਸ਼ ਤੋਂ ਬਾਅਦ ਆਪਣਾ ਕੰਮ ਜਾਰੀ ਰੱਖੇਗਾ

ਕੰਪਨੀ ਵੱਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਕਿ ਮਾਤਸੁਯਾਮਾ ਜ਼ਿਲ੍ਹਾ ਅਦਾਲਤ ਦਾ ਇਹ ਆਦੇਸ਼ ਪਹਿਲਾਂ ਕਈ ਅਦਾਲਤਾਂ ਦੇ ਫੈਸਲਿਆਂ ਨਾਲ ਮਿਲਦਾ ਹੈ ਜਿਸ ‘ਚ ਉਨ੍ਹਾਂ ਨੇ ਸੁਰੱਖਿਆ ਕਾਰਨਾਂ ਦੇ ਪਿਛੋਕੜ ‘ਚ ਦੇਸ਼ ਭਰ ਦੇ ਪਰਮਾਣੂ ਰਿਐਕਟਰਾਂ ‘ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਸੀ

ਇਸ ਆਦੇਸ਼ ਨਾਲ ਜਪਾਨ ਦੇ ਪਰਮਾਣੂ ਰਿਐਕਟਰਾਂ ਦਾ ਸੰਚਾਲਨ ਕਰਨ ਵਾਲੀਆਂ ਕੰਪਨੀਆਂ ਨੂੰ ਰਾਹਤ ਮਿਲੇਗੀ, ਕਿਉਂਕਿ ਸਾਲ 2011 ‘ਚ ਫੁਕੂਸੀਮਾ ਰਿਐਕਟਰ ਹਾਦਸੇ ਤੋਂ ਬਾਅਦ ਅਦਾਲਤਾਂ ਨੇ ਨਾਗਰਿਕਾਂ ਦੀਆਂ ਅਰਜੀਆਂ ‘ਤੇ ਫੈਸਲੇ ਲੈਂਦਿਆਂ ਅਨੇਕਾਂ ਤਰ੍ਹਾਂ ਦੀਆਂ ਪਾਬੰਦੀਆਂ ਜਾਰੀ ਕੀਤੀਆਂ ਸਨ ਕੰਪਨੀ ਨੇ ਕਿਹਾ ਕਿ ਅਦਾਲਤ ਦੇ ਆਦੇਸ਼ ਇਸ ਮਾਮਲੇ ‘ਚ ਮਹੱਤਵਪੂਰਨ ਹੈ ਅਤੇ ਇਸ ਗੱਲ ਨੂੰ ਮਾਨਤਾ ਦਿੰਦਾ ਹੈ ਕਿ ਕੰਪਨੀ ਨੇ ਆਪਣੇ ਰਿਐਕਟਰਾਂ ਦੇ ਸੁਰੱਖਿਆ ਉਪਾਆਂ ‘ਚ ਵਾਧਾ ਕੀਤਾ ਹੈ

ਜ਼ਿਕਰਯੋਗ ਹੈ ਕਿ ਓਤਸੂ ਜ਼ਿਲ੍ਹਾ ਅਦਾਲਤ ਨੇ ਮਾਰਚ 2016 ‘ਚ ਜਪਾਨ ਦੀ ਦੂਜੇ ਨੰਬਰ ਦੀ ਕੰਪਨੀ ਕਾਨਸਾਈ ਇਲੈਕਟ੍ਰਿਕ ਦੇ ਤਾਕਾਹਾਮਾ ਪਰਮਾਣੂ ਪਲਾਂਟ ਦੇ ਰਿਐਕਟਰਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।