ਭਾਗੀਵਾਂਦਰ ਕਤਲ ਕਾਂਡ: ਪਰਿਵਾਰਕ ਮੈਂਬਰਾਂ ਵੱਲੋਂ ਖੁਦਕੁਸ਼ੀ ਦੀ ਚਿਤਾਵਨੀ

Bhagiwander Murder Case, Family Members, Warn, Suicide

ਸਾਰੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ

ਅਸ਼ੋਕ ਗਰਗ, ਬਠਿੰਡਾ: ਡੇਢ ਮਹੀਨਾ ਪਹਿਲਾਂ ਭਾਗੀਵਾਂਦਰ ਵਿਖੇ ਨਸ਼ਾ ਤਸਕਰ ਦੱਸਕੇ ਨੌਜਵਾਨ ਦੇ ਕੀਤੇ ਗਏ ਕਤਲ ਮਾਮਲੇ ਵਿਚ ਪੁਲਿਸ ਵੱਲੋਂ ਸਾਰੇ ਕਾਤਲਾਂ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ਼ ਵਜੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਐਸ.ਐਸ.ਪੀ ਬਠਿੰਡਾ ਨਵੀਨ ਸਿੰਗਲਾ ਨੂੰ ਮਿਲ ਕੇ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਪ੍ਰੈਸ ਕਲੱਬ ਬਠਿੰਡਾ ਵਿਖੇ ਪਹੁੰਚੇ

ਮ੍ਰਿਤਕ ਮੋਨੂ ਅਰੋੜਾ ਦੇ ਪਰਿਵਾਰਕ ਮੈਂਬਰਾਂ ਵਿਜੈ ਕੁਮਾਰ, ਸੋਮਾ ਰਾਣੀ, ਜਸਪ੍ਰੀਤ ਕੌਰ, ਬਬਲੀ, ਕੁਲਦੀਪ ਕੁਮਾਰ ਅਤੇ ਸੁਭਾਸ਼ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਵਿਨੋਦ ਕੁਮਾਰ ਉਰਫ ਮੋਨੂ ਅਰੋੜਾ ਦੇ ਕਤਲ ਮਾਮਲੇ ‘ਚ ਪੁਲਿਸ ਨੇ 3 ਵਿਅਕਤੀਆਂ ਨੂੰ ਹੀ ਗ੍ਰਿਫਤਾਰ ਕੀਤਾ ਹੈ ਜਦੋਂ ਕਿ ਦੂਸਰੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਢਿੱਲ ਮੱਠ ਵਰਤੀ ਜਾ ਰਹੀ ਹੈ

ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਨਾਮਜ਼ਦ 10 ਹੋਰ ਵਿਅਕਤੀਆਂ ਤੋਂ ਸਾਰੇ ਪਰਿਵਾਰ ਨੂੰ ਅਜੇ ਵੀ ਖਤਰਾ ਬਣਿਆ ਹੋਇਆ ਹੈ ਉਨ੍ਹਾਂ ਐਸ.ਐਸ.ਪੀ.ਬਠਿੰਡਾ ਤੋਂ ਮੰਗ ਕੀਤੀ ਕਿ ਦੋ ਦਿਨਾਂ ਦੇ ਅੰਦਰ ਅੰਦਰ ਬਾਕੀ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ

ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਿਸ ਨੇ ਸਮੂਹ 13 ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਤਾਂ ਉਹ ਤਲਵੰਡੀ ਸਾਬੋ ਮੁੱਖ ਚੌਂਕ ਵਿਖੇ ਧਰਨਾ ਲਗਾ ਦੇਣਗੇ ਅਤੇ ਜੇ ਫਿਰ ਵੀ ਪਿਲਸ ਨੇ ਗੱਲ ਨਾ ਸੁਣੀ ਤਾਂ ਉਨ੍ਹਾਂ ਦਾ ਬੱਚਾ ਬੱਚਾ ਤਲੰਵਡੀ ਸਾਬੋ ਥਾਣੇ ਮੂਹਰੇ ਆਤਮ ਹੱਤਿਆ ਕਰ ਲਵੇਗਾ ਜਿਸ ਦਾ ਸਿੱਧੇ ਤੌਰ ਤੇ ਪੁਲਿਸ ਪ੍ਰਸ਼ਾਸ਼ਨ ਜਿੰਮੇਵਾਰ ਹੋਵੇਗਾ

ਪੁਲਿਸ ਵੱਲੋਂ ਵਿਅਕਤੀਆਂ ਦੀ ਭਾਲ ਜਾਰੀ: ਡੀਐੱਸਪੀ

ਜਦੋਂ ਇਸ ਮਾਮਲੇ ਬਾਰੇ ਡੀ.ਐਸ.ਪੀ.ਤਲਵੰਡੀ ਸਾਬੋ ਵਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਤਲ ਵਿਚ ਲੋੜੀਂਦੇ ਬਾਕੀ 10 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਭਾਲ ਜਾਰੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।