ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ 429 ਦੌੜਾਂ ਦਾ ਟੀਚਾ ਦਿੱਤਾ
ਮਾਰਕਰਮ ਦਾ ਸਭ ਤੋਂ ਤੇਜ਼ ਸੈਂਕੜਾ (South Africa Vs Sri Lanka)
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। South Africa Vs Sri Lanka ਆਈਸੀਸੀ ਵਿਸ਼ਵ ਕੱਪ 2023 ’ਚ ਅੱਜ ਚੌਥਾ ਮੈਚ ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਵਿਚਾਲੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਦੱਖਣੀ ਅਫਰੀਕਾ ਨੇ ਇਤਿਹਾਸ ਰਚ ਦਿੱਤਾ। ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ 429 ਦੌੜਾਂ ਦਾ ਟੀਚਾ ਦਿੱਤਾ ਹੈ। ਅਫਰੀਕੀ ਟੀਮ ਨੇ 50 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ 428 ਦੌੜਾਂ ਬਣਾਈਆਂ। ਇਹ ਵਿਸ਼ਵ ਕੱਪ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਆਸਟ੍ਰੇਲੀਆ ਦੇ ਨਾਂਅ ਸੀ। ਉਸ ਨੇ 2015 ਵਿਸ਼ਵ ਕੱਪ ਵਿੱਚ ਪਰਥ ਵਿੱਚ ਅਫਗਾਨਿਸਤਾਨ ਖ਼ਿਲਾਫ਼ 50 ਓਵਰਾਂ ਵਿੱਚ ਸੱਤ ਵਿਕਟਾਂ ’ਤੇ 417 ਦੌੜਾਂ ਬਣਾਈਆਂ ਸਨ।
ਦੱਖਣੀ ਅਫਰੀਕਾ ਦੇ ਤਿੰਨ ਖਿਡਾਰੀਆਂ ਨੇ ਲਾਏ ਸੈਂਕੜੇ
ਅਫਰੀਕੀ ਟੀਮ ਦੇ ਤਿੰਨ ਬੱਲੇਬਾਜ਼ਾਂ ਨੇ ਸ੍ਰੀਲੰਕਾ ਦੇ ਗੇਂਦਬਾਜਾਂ ਦੀ ਜੰਮ ਕੇ ਧਨਾਈ ਕਰਦਿਆਂ ਤਿੰਨ ਸੈਂਕੜੇ ਲਾਏ। ਜਿਨਾਂ ’ਚ ਕੁਇੰਟਨ ਡੀ ਕਾਕ (100 ਦੌੜਾਂ), ਰਾਸੀ ਵੈਨ ਡੇਰ ਡੁਸਨ (108 ਦੌੜਾਂ) ਅਤੇ ਏਡਨ ਮਾਰਕਰਮ (106 ਦੌੜਾਂ) ਸ਼ਾਮਲ ਹਨ। ਮਾਰਕਰਮ ਨੇ 49 ਗੇਂਦਾਂ ‘ਚ ਸੈਂਕੜਾ ਲਗਾ ਕੇ ਵਿਸ਼ਵ ਕੱਪ ‘ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ। ਮਾਰਕੋ ਜੈਨਸਨ 12 ਦੌੜਾਂ ਬਣਾ ਕੇ ਨਾਬਾਦ ਰਹੇ ਅਤੇ ਡੇਵਿਡ ਮਿਲਰ 29 ਦੌੜਾਂ ਬਣਾ ਕੇ ਨਾਬਾਦ ਰਹੇ। ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਇੱਕ ਮੈਚ ਦੀ ਇੱਕ ਪਾਰੀ ਵਿੱਚ ਤਿੰਨ ਖਿਡਾਰੀਆਂ ਨੇ ਸੈਂਕੜੇ ਬਣਾਏ ਹਨ। South Africa Vs Sri Lanka