ਮੈਰੀਕਾਮ ਤੇ ਸੋਨੀਆ ਅੱਜ ਖੇਡਣਗੀਆਂ ਆਪਣੇ-2 ਵਰਗਾਂ ‘ਚ ਖ਼ਿਤਾਬੀ ਮੁਕਾਬਲੇ
ਏਜੰਸੀ,
ਨਵੀਂ ਦਿੱਲੀ, 23ਨਵੰਬਰ
ਭਾਰਤ ਦੀ ਧੁਰੰਦਰ ਮੁੱਕੇਬਾਜ਼ ਮੈਰੀਕਾਮ ਤੋਂ ਬਾਅਦ ਸੋਨੀਆ ਚਹਿਲ ਨੇ ਵੀ ਖ਼ਿਤਾਬੀ ਮੁਕਾਬਲੇ ‘ਚ ਪ੍ਰਵੇਸ਼ ਕਰ ਲਿਆ ਹੈ ਸੋਨੀਆ ਨੇ 57 ਕਿਗ੍ਰਾ ਵਰਗ ‘ਚ ਜੋ ਸੋਨ ਨੂੰ ਹਰਾ ਕੇ ਫਾਈਨਲ ‘ਚ ਕਦਮ ਰੱਖਿਆ ਮੁਕਾਬਲੇ ਦੇ ਸ਼ੁਰੂਆਤੀ ਪਲਾਂ ‘ਚ ਥਿੜਕਣ ਤੋਂ ਬਾਅਦ ਸੋਨੀਆ ਨੇ ਦੂਸਰੇ ਗੇੜ ‘ਚ ਜ਼ੋਰਦਾਰ ਵਾਪਸੀ ਕੀਤੀ ਅਤੇ ਇੱਕ-ਇੱਕ ਅੰਕ ਜੋੜਦੇ ਹੋਏ ਜੱਜਾਂ ਨੂੰ ਪ੍ਰਭਾਵਿਤ ਕੀਤਾ ਤੀਸਰੇ ਗੇੜ ‘ਚ ਭਾਰਤ ਦੀ ਇਹ ਖਿਡਾਰੀ ਪਿਛਲੇ ਦੋਵੇਂ ਗੇੜਾਂ ਦੇ ਮੁਕਾਬਲੇ ਕਾਫ਼ੀ ਹਮਲਾਵਰ ਲੱਗੀ ਅਤੇ ਲਗਾਤਾਰ ਸਹੀ ਪੰਚ ਜੜ ਕੇ ਮੁਕਾਬਲੇ ਨੂੰ ਇੱਕ ਤਰਫ਼ਾ ਕੀਤਾ
ਸੋਨੀਆ ਨੇ ਆਪਣੀ ਪਹਿਲੀ ਵਿਸ਼ਵ ਚੈਂਪੀਅਨਸ਼ਿਪ ‘ਚ ਹੀ ਘੱਟ ਤੋਂ ਘੱਟ ਚਾਂਦੀ ਤਮਗਾ ਪੱਕਾ ਕਰ ਲਿਆ ਹੈ ਉਸਨੇ ਉੱਤਰੀ ਕੋਰੀਆ ਦੀ ਖਿਡਾਰਨ ਨੂੰ 5-0 ਨਾਲ ਹਰਾਇਆ ਭਾਰਤੀ ਮੁੱਕੇਬਾਜ਼ ਨੇ 30-27, 30-27, 30-27, 29-28, 30-27 ਨਾਲ ਮੈਚ ਜਿੱਤਿਆ
ਉੱਥੇ 64 ਕਿਗ੍ਰਾ ਦੇ ਸੈਮੀਫਾਈਨਲ ‘ਚ ਭਾਰਤ ਦੀ ਸਿਮਰਨਜੀਤ ਕੌਰ ਨੂੰ ਚੀਨ ਦੀ ਡੋਊ ਡੈਨ ਹੱਥੋਂ ਮਾਤ ਝੱਲਣੀ ਪਈ ਅਤੇ ਇੱਥੇ ਭਾਰਤ ਨੂੰ ਕਾਂਸੀ ਤਮਗੇ ਨਾਲ ਹੀ ਸੰਤੋਸ਼ ਕਰਨਾ ਪਿਆ 64 ਕਿਗ੍ਰਾ ਵਰਗ ‘ਚ ਹੋਰ ਤਮਗੇ ਦੀ ਆਸ ਸਿਮਰਨਜੀਤ ਸੈਮੀਫਾਈਨਲ ‘ਚ ਚੀਨ ਦੀ ਡਾਨ ਡੋਊ ਤੋਂ 4-1 ਨਾਲ ਮੁਕਾਬਲਾ ਹਾਰ ਗਈ ਉਸਨੇ ਚੀਨੀ ਖਿਡਾਰੀ ਵਿਰੁੱਧ ਚੰਗੀ ਚੁਣੌਤੀ ਰੱਖੀ ਪਰ ਉਹ 27-30, 30-27, 27-30, 27-30, 28-29 ਨਾਲ ਸਖ਼ਤ ਸੰਘਰਸ਼ ਤੋਂ ਬਾਅਦ ਹਾਰ ਗਈ ਫਾਈਨਲ ‘ਚ ਸ਼ਨਿੱਚਰਵਾਰ ਨੂੰ ਸੋਨੀਆ, ਜਰਮਨੀ ਦੀ ਗੈਬਰੀਅਲ ਨਾਲ ਜਦੋਂਕਿ ਮੈਰੀਕਾਮ, ਯੂਕਰੇਨ ਦੀ ਹਾਨਾ ਵਿਰੁੱਧ ਫ਼ਾਈਨਲ ਮੁਕਾਬਲੇ ‘ਚ ਨਿੱਤਰੇਗੀ ਤੇ ਹੁਣ ਸਾਰੇ ਭਾਰਤੀਆਂ ਨੂੰ ਫਾਈਨਲ ਦਾ ਇੰਤਜ਼ਾਰ ਹੈ
ਜਿੱਤ ਤੋਂ ਬਾਅਦ ਸੋਨੀਆ
ਮੇਰੇ ਲਈ ਇਹ ਮੁਸ਼ਕਲ ਮੁਕਾਬਲਾ ਸੀ ਕਿਉਂਕਿ ਮੇਰੀ ਵਿਰੋਧੀ ਕਾਫ਼ੀ ਮਜ਼ਬੂਤ ਸੀ ਮੈਂ ਲਗਾਤਾਰ ਆਪਣੇ ਵੱਲੋਂ ਮਜ਼ਬੂਤੀ ਦਿਖਾਈ ਅਤੇ ਤੀਸਰੇ ਗੇੜ ‘ਚ ਮੈਂ ਜ਼ਿਆਦਾ ਹਮਲਾਵਰ ਰਹੀ ਮੈਂ ਹੁਣ ਫ਼ਾਈਨਲ ਮੁਕਾਬਲੇ ਲਈ ਪੂਰੀ ਤਰ੍ਹਾਂ ਤਿਆਰ ਹਾਂ ਮੈਨੂੰ ਸੋਨ ਤਮਗਾ ਜਿੱਤਣ ਦੀ ਪੂਰੀ ਆਸ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।