ਭਾਜਪਾ ਨੇ ਕਾਂਗਰਸ ਨੂੰ ਮੁਸਲਿਮ ਪਾਰਟੀ ਵਜੋਂ ਪੇਸ਼ ਕੀਤਾ
- ਮੈਂ ਜਾਣਦੀ ਸਾਂ ਡਾ. ਮਨਮੋਹਨ ਸਿੰਘ ਮੇਰੇ ਤੋਂ ਬਿਹਤਰ ਪ੍ਰਧਾਨ ਮੰਤਰੀ ਹੋਣਗੇ
ਮੁੰਬਈ (ਏਜੰਸੀ)। ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ 2004 ‘ਚ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਫੈਸਲੇ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਉਹ ਆਪਣੀਆਂ ‘ਸੀਮਾਵਾਂ’ ਤੋਂ ਚੰਗੀ ਤਰ੍ਹਾਂ ਜਾਣੂ ਸੀ ਗਾਂਧੀ ਨੇ ਅੱਜ ਇੱਥੇ ਇੰਡੀਆ ਟੂਡੇ ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ 2004 ‘ਚ ਕਾਂਗਰਸ ਦੇ ਸੱਤਾ ‘ਚ ਆਉਣ ‘ਤੇ ਅਗਵਾਈ ਸਬੰਧੀ ਆਪਣੀ ਭੂਮਿਕਾ ‘ਤੇ ਕਿਹਾ ਕਿ ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਡਾ. ਮਨਮੋਹਨ ਸਿੰਘ ਉਨ੍ਹਾਂ ਦੀ ਤੁਲਨਾ ‘ਚ ਬਿਹਤਰ ਪ੍ਰਧਾਨ ਮੰਤਰੀ ਸਾਬਤ ਹੋਣਗੇ ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣੀ ਸੀਮਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ।
ਸਾਬਕਾ ਕਾਂਗਰਸ ਪ੍ਰਧਾਨ ਨੇ ਪ੍ਰੋਗਰਾਮ ‘ਚ ਬੇਬਾਕੀ ਨਾਲ ਸਵੀਕਾਰ ਕੀਤਾ, ‘ਮੈਨੂੰ ਸੁਭਾਵਿਕ ਤੌਰ ‘ਤੇ ਭਾਸ਼ਣ ਦੇਣਾ ਨਹੀਂ ਆਉਂਦਾ, ਅਜਿਹੀ ਸਥਿਤੀ ‘ਚ ਮੈਨੂੰ ਲੀਡਰ ਦੀ ਬਜਾਇ ਰੀਡਰ (ਭਾਸ਼ਣ ਪੜ੍ਹਨ ਵਾਲਾ) ਪੁਕਾਰਿਆ ਜਾਂਦਾ’ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਲਈ ਵਿਰੋਧੀਆਂ ਨੂੰ ਇਕਜੁੱਟ ਕਰਨ ‘ਚ ਜੁਟੀ ਸ੍ਰੀਮਤੀ ਗਾਂਧੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਦੋਸ਼ ਲਾਇਆ ਕਿ ਪਾਰਟੀ ਨੇ ਕਾਂਗਰਸ ਦੀ ਛਵੀ ਇੱਕ ਮੁਸਲਿਮ ਪਾਰਟੀ ਦੇ ਤੌਰ ‘ਤੇ ਥੋਪੀ, ਜਿਸ ਦਾ ਕਾਂਗਰਸ ਨੂੰ ਚੋਣਾਂ ‘ਚ ਨੁਕਸਾਨ ਹੋਇਆ ਹੈ ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਤੇ ਉਹ ਖੁਦ ਮੰਦਰ ਜਾਂਦੀ ਰਹੀ ਹੈ।
ਹਾਲ ਹੀ ‘ਚ ਪੂਰੇ ਪੂਰਬੀ-ਉੱਤਰ ਭਾਰਤ ਦੇ ਤਿੰਨ ਸੂਬਿਆਂ ਦੇ ਨਤੀਜਿਆਂ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਦੇਸ਼ ‘ਚ ਮੌਜ਼ੂਦ ਨਾ ਰਹਿਣ ਸਬੰਧੀ ਕੀਤੀਆਂ ਗਈਆਂ ਆਲੋਚਨਾਵਾਂ ਦਾ ਜਵਾਬ ਦਿੰਦਿਆਂ ਸ੍ਰੀਮਤੀ ਗਾਂਧੀ ਨੇ ਕਿਹਾ ਕਿ ਚੋਣ ਪ੍ਰਚਾਰ ਸਮਾਪਤ ਹੋਣ ਤੋਂ ਬਾਅਦ ਉਹ ਤਿੰਨ ਦਿਨਾਂ ਲਈ ਇਟਲੀ ‘ਚ ਆਪਣੀ ਨਾਨੀ ਨੂੰ ਮਿਲਣ ਗਏ ਸਨ ਬੇਟੀ ਪ੍ਰਿਅੰਕਾ ਗਾਂਧੀ ਦੇ ਸਿਆਸਤ ‘ਚ ਆਉਣ ਸਬੰਧੀ ਕੀਤੇ ਗਏ ਸਵਾਲ ‘ਤੇ ਸ੍ਰੀਮਤੀ ਗਾਂਧੀ ਨੇ ਕਿਹਾ ਕਿ ਪ੍ਰਿਅੰਕਾ ਫਿਲਹਾਲ ਆਪਣੇ ਬੱਚਿਆਂ ਦੀ ਦੇਖਭਾਲ ‘ਚ ਰੁਝੀ ਹੈ ਸਰਗਰਮ ਤੌਰ ‘ਤੇ ਰਾਜਨੀਤੀ ‘ਚ ਪ੍ਰਿਅੰਕਾ ਨੇ ਖੁਦ ਫੈਸਲਾ ਲੈਣਾ ਹੈ ਭਵਿੱਖ ‘ਚ ਕੀ ਹੋਵੇਗਾ ਇਸ ਬਾਰੇ ਕੋਈ ਨਹੀਂ ਜਾਣਦਾ ਹੈ।
ਸੰਸਦ ‘ਚ ਨਾ ਬੋਲਣ ਦਾ ਲਾਇਆ ਦੋਸ਼
ਸੋਨੀਆ ਗਾਂਧੀ ਨੇ ਭਾਜਪਾ ਸਰਕਾਰ ‘ਤੇ ਦੋਸ਼ ਲਾਇਆ ਕਿ ਸੰਸਦ ‘ਚ ਸਾਨੂੰ ਬੋਲਣ ਨਹੀਂ ਦਿੱਤਾ ਜਾਂਦਾ ਤੇ ਅਜਿਹੇ ‘ਚ ਸਾਨੂੰ ਆਪਣੀ ਗੱਲ ਪਹੁੰਚਾਉਣ ਲਈ ਆਵਾਜ਼ ਉਠਾਉਣੀ ਪੈਂਦੀ ਹੈ ਤੇ ਕਈਆਂ ਨੂੰ ਲੱਗਦਾ ਹੈ ਕਿ ਅਸੀਂ ਸਦਨ ਦੇ ਕੰਮਕਾਜ ‘ਚ ਅੜਿੱਕਾ ਪਾ ਰਹੇ ਹਾਂ ਇਸ ‘ਤੇ #ਸੋਨੀਆ ਦਾ ਕਹਿਣਾ ਸੀ ਕਿ ਸੱਤਾਧਾਰੀ ਸਾਨੂੰ ਬੋਲਣ ਦੇਣਾ ਹੀ ਨਹੀਂ ਚਾਹੁੰਦੇ ਤੇ ਅਜਿਹੇ ‘ਚ ਅਸੀਂ ਹੋਰ ਕੀ ਕਰ ਸਕਦੇ ਹਾਂ ਅਜਿਹੇ ‘ਚ ਸਰਕਾਰ ਸੰਸਦ ਨੂੰ ਬੰਦ ਕਰਕੇ ਜਾ ਸਕਦੀ ਹੈ ਕਿਉਂਕਿ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਤਾਂ ਹੈ ਹੀ ਨਹੀਂ।
2019 ਚੋਣਾਂ ਲਈ ਕੀ ਕਰੇਗੀ ਪਾਰਟੀ
ਭਾਜਪਾ ਅੱਜ 21 ਸੂਬਿਆਂ ‘ਚ ਹੈ ਜਦੋਂਕਿ ਕਾਂਗਰਸ ਸਿਰਫ਼ ਚਾਰ ਸੂਬਿਆਂ ਤੱਕ ਹੀ ਸਿਮਟ ਗਈ ਹੈ ਸਾਲ 2014 ‘ਚ ਦੇਖੀਏ ਤਾਂ ਕਾਂਗਰਸ 13 ਸੂਬਿਆਂ ਦੀ ਸੱਤਾ ‘ਤੇ ਕਾਬਜ਼ ਸੀ ਇਸ ਵਾਰ ਸੋਨੀਆ ਨੇ ਕਿਹਾ ਕਿ ਇਹ ਇੱਕ ਚੁਣੌਤੀ ਹੈ ਪਰ ਮੈਨੂੰ ਉਮੀਦ ਹੈ ਕਿ ਅਸੀਂ ਇਸ ਮੁਸ਼ਕਲ ਸਮੇਂ ਦਾ ਸਾਹਮਣਾ ਕਰਾਂਗੇ ਸਾਲ 2019 ਲਈ ਪਾਰਟੀ ਪੱਧਰ ‘ਤੇ ਸਾਡੀ ਪਾਰਟੀ ਨੂੰ ਲੋਕਾਂ ਦੇ ਨਾਲ ਜੁੜਨ ਦੇ ਨਵੇਂ ਰਸਤੇ ਬਣਾਉਣੇ ਪੈਣਗੇ ਸਾਨੂੰ ਆਪਣੀ ਪਾਲਿਸੀ ਵੀ ਬਦਲਣੀ ਪਵੇਗੀ ਮੈਂ ਜਾਣਦੀ ਹਾਂ ਕਿ ਸਾਡੀ ਕਈ ਪਾਲਿਸੀਆਂ ਨੂੰ ਮੌਜ਼ੂਦਾ ਭਾਜਪਾ ਨੇ ਅਪਣਾਇਆ ਹੈ ਪਰ ਸਾਨੂੰ ਹੁਣ ਹੋਰ ਨਵੀਂਆਂ ਗੱਲਾਂ ਬਾਰੇ ਸੋਚਣਾ ਪਵੇਗਾ ਉਨ੍ਹਾਂ ਕਿਹਾ ਕਿ ਕਾਂਗਰਸ ‘ਤੇ #ਭ੍ਰਿਸ਼ਟਾਚਾਰ ਦੇ ਜੋ ਦੋਸ਼ ਲਾਏ ਗਏ ਹਨ ਉਹ ਵਧਾ ਚੜ੍ਹਾ ਕੇ ਦੱਸੇ ਗਏ ਹਨ।