ਏਜੰਸੀ/ਨਵੀਂ ਦਿੱਲੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਦੀ ਵੱਡੀ ਨਿਖੇਧੀ ਕਰਦਿਆਂ ਅੱਜ ਦੋਸ਼ ਲਾਇਆ ਕਿ ਅਰਥਵਿਵਸਥਾ ‘ਚ ਘਟੀਆ ਪ੍ਰਬੰਧਨ ਜ਼ਿੰਮੇਵਾਰ ਹਨ ਤੇ ਮਹਾਂਰਾਸ਼ਟਰ ‘ਚ ਲੋਕਤੰਤਰ ਦੀ ਤੌਹੀਨ ਕੀਤੀ ਗਈ ਹੈ ਸ੍ਰੀਮਤੀ ਗਾਂਧੀ ਨੇ ਕਾਂਗਰਸ ਸੰਸਦੀ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੌਮੀ ਜ਼ਮਹੂਰੀ ਗਠਜੋੜ ਸਰਕਾਰ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ 100 ਦਿਨਾਂ ਤੱਕ ਜੇਲ੍ਹ ‘ਚ ਰੱਖਣਾ ਇਸ ਦਾ ਸਪੱਸ਼ਟ ਉਦਾਹਰਨ ਹੈ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਇਕਜੁਟ ਹੋਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਮੋਦੀ-ਸ਼ਾਹ ਦੇ ਸ਼ਾਸਨ ਖਿਲਾਫ਼ ਇਕਜੁਟਤਾ ਨਾਲ ਖੜੇ ਹੋ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ, ਸਾਡੀ ਪਾਰਟੀ ਹਰ ਇੱਕ ਜੰਗ ਪੂਰੀ ਤਾਕਤ ਨਾਲ ਲੜੇਗੀ ਤੇ ਇਕਜੁਟਤਾ ਨਾਲ ਹਰ ਸਥਿਤੀ ਬਦਲ ਦੇਵੇਗੀ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਰਕਾਰ ਦੀ ਆਰਥਿਕ ਨੀਤੀਆਂ ਖਿਲਾਫ ਦੇਸ਼ ਭਰ ‘ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਤੇ ਇਨ੍ਹਾਂ ਦੀ ਸਮਾਪਤੀ ਦਿੱਲੀ ‘ਚ 14 ਦਸੰਬਰ ਨੂੰ ਇੱਕ ਰੈਲੀ ‘ਚ ਹੋਵੇਗੀ ਉਨ੍ਹਾਂ ਕਿਹਾ ਕਿ ਭਾਜਪਾ ਬੇਸ਼ਰਮੀ ਨਾਲ ਲੋਕਤੰਤਰ ਦੀ ਤੌਹੀਨ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਸ਼ਿਵਸੈਨਾ, ਕਾਂਗਰਸ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਇਕਜੁਟਤਾ ਭਾਜਪਾ ਨੂੰ ਹਰਾਉਣ ਲਈ ਹੈ।
ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਕੁਝ ਦਿਨਾਂ ਦੌਰਾਨ ਮਹਾਂਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਗੈਰ ਬੁਨਿਆਦੀ ਤੇ ਗੈਰ ਜ਼ਿੰਮੇਵਾਰਨਾ ਢੰਗ ਨਾਲ ਕੰਮ ਕੀਤਾ ਹੈ ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਉਨਾਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਨਿਰਦੇਸ਼ਾਂ ‘ਤੇ ਕੰਮ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Sonia, Governance ,Economy, Degraded , democracy: Sonia