ਨਿੱਜਤਾ ਤੇ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ : ਪ੍ਰਸਾਦ

No compromise , Privacy , Security , Country, Prasad

ਏਜੰਸੀ/ਨਵੀਂ ਦਿੱਲੀ। ਇਲੈਕਟ੍ਰਾਨਿਕਸ, ਸੂਚਨਾ ਤਕਨੀਕੀ ਤੇ ਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਅੱਜ ਰਾਜ ਸਭਾ ‘ਚ ਸਪੱਸ਼ਟ ਕੀਤਾ ਕਿ ਭਾਰਤ ਆਪਣੇ ਡਾਟਾ ਸੰਪ੍ਰਭੂਤਾ ਨਾਲ ਕੋਈ ਸਮਝੌਤਾ ਨਹੀਂ ਕਰੇਗਾ ਤੇ ਨਾ ਹੀ ਜਨਤਾ ਦੀ ਨਿੱਜਤਾ ਤੇ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਜਾਵੇਗਾ ਪ੍ਰਸਾਦ ਨੇ ਸਦਨ ‘ਚ ਵਟਸਐਪ ਰਾਹੀਂ ਕੁਝ ਵਿਅਕਤੀਆਂ ਦੇ ਫੋਨ ਡਾਟਾ ਨਾਲ ਛੇੜਛਾੜ ਲਈ ਸਪਾਈਵੇਅਰ ਪੇਗਾਸਸ ਦੇ ਉਪਯੋਗ ਸਬੰਧੀ ਨਿਯਮ 180 ਤਹਿਤ ਧਿਆਨਾਕਰਸ਼ਣ ਪ੍ਰਸਤਾਵ ਨੋਟਿਸ ‘ਤੇ ਸਪੱਸ਼ਟੀਕਰਨ ਦਾ ਉੱਤਰ ਦਿੰਦਿਆਂ ਇਹ ਗੱਲ ਕਹੀ ਇਸ ਤੋਂ ਪਹਿਲਾਂ ਉਨ੍ਹਾਂ ਆਪਣਾ ਬਿਆਨ ਸਦਨ ਪਟਲ ‘ਤੇ ਰੱਖਿਆ ਸੀ।

ਪ੍ਰਸਾਦ ਨੇ ਇਜ਼ਰਾਈਲ ਦੀ ਕੰਪਨੀ ਐਨਐਸਓ ਗਰੁੱਪ ਨਾਲ ਕਿਸੇ ਭਾਰਤੀ ਏਜੰਸੀ ਜਾਂ ਸੂਬਾ ਸਰਕਾਰਾਂ ਵੱਲੋਂ ਸਪਾਈਵੇਅਰ ਪੇਗਾਸਸ ਨੂੰ ਖਰੀਦਣ ਜਾਂ ਉਸ ਨਾਲ ਗੱਲਬਾਤ ਕਰਨ ਸਬੰਧੀ ਸਪੱਸ਼ਟ ਜਵਾਬ ਨਹੀਂ ਦਿੱਤਾ ਪਰ ਕਿਹਾ ਕਿ ਸੁਰੱਖਿਆ ਏਜੰਸੀਆਂ ਨਿਯਮਾਂ ਅਨੁਸਾਰ ਦੇਸ਼ ਹਿੱਤ ਫੈਸਲਾ ਲੈਂਦੀਆਂ ਹਨ ਇਸ ਧਿਆਨਾਕਰਸ਼ਣ ਪ੍ਰਸਤਾਵ ਨੂੰ ਲਿਆਉਣ ਵਾਲੇ ਕਾਂਗਰਸ ਦੇ ਦਿਗਵਿਜੈ ਸਿੰਘ ਮੰਤਰੀ ਦੇ ਇਸ ਜਵਾਬ ਤੋਂ ਸੰਤੁਸ਼ਟ ਨਹੀਂ ਹੋਏ ਤੇ ਪ੍ਰਸਾਦ ਤੇ ਸਿੰਘ ਦਰਮਿਆਨ ਕੁਝ ਗਰਮਾ-ਗਰਮ ਬਹਿਸ ਵੀ ਹੋਈ ।

ਉਨ੍ਹਾਂ ਕਿਹਾ ਕਿ ਵਟਸਐਪ ਨੇ ਉਨ੍ਹਾਂ 121 ਭਾਰਤੀਆਂ ਦੇ ਨਾਂਅ ਨਹੀਂ ਦੱਸੇ ਹਨ ਜਿਨ੍ਹਾਂ ਦੇ ਫੋਨ ਡਾਟਾ ਚੋਰੀ ਹੋਣ ਦੀ ਗੱਲ ਕਹੀ ਗਈ ਹੈ ਜੇਕਰ ਕਿਸੇ ਦਾ ਡਾਟਾ ਚੋਰੀ ਹੋਇਆ ਹੈ ਤਾਂ ਉਸ ਨੂੰ ਆਈਟੀ ਕਾਨੂੰਨ ਤਹਿਤ ਮਾਮਲਾ ਦਰਜ ਕਰਾਉਣਾ ਚਾਹੀਦਾ ਹੈ ਕਿਉਂਕਿ ਦੋਸੀਆਂ ਨੂੰ ਇਸ ‘ਚ ਤਿੰਨ ਸਾਲ ਦੀ ਸਜ਼ਾ ਤੇ ਪੰਜ ਲੱਖ ਰੁਪਏ ਦੇ ਜ਼ੁਰਮਾਨੇ ਦੀ ਤਜਵੀਜ਼ ਹੈ ਇਸ ‘ਚ ਸਰਕਾਰ ਵੀ ਮੱਦਦ ਕਰੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।