ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, January 20, 2026
More
    Home Breaking News Sonia Gandhi ...

    Sonia Gandhi Health Update: ਸੋਨੀਆਂ ਗਾਂਧੀ ਦੀ ਸਿਹਤ ਵਿਗੜੀ, ਸ਼ਿਮਲਾ ਦੇ ਹਸਪਤਾਲ ’ਚ ਕਰਵਾਇਆ ਗਿਆ ਹੈ ਦਾਖਲ

    Sonia Gandhi Health Update
    Sonia Gandhi Health Update: ਸੋਨੀਆਂ ਗਾਂਧੀ ਦੀ ਸਿਹਤ ਵਿਗੜੀ, ਸ਼ਿਮਲਾ ਦੇ ਹਸਪਤਾਲ ’ਚ ਕਰਵਾਇਆ ਗਿਆ ਹੈ ਦਾਖਲ

    Sonia Gandhi Health Update: ਸ਼ਿਮਲਾ (ਏਜੰਸੀ)। ਕਾਂਗਰਸ ਨੇਤਾ ਸੋਨੀਆ ਗਾਂਧੀ ਦੀ ਸਿਹਤ ਅਚਾਨਕ ਵਿਗੜ ਗਈ ਹੈ। ਉਨ੍ਹਾਂ ਨੂੰ ਇਲਾਜ ਲਈ ਸ਼ਿਮਲਾ ਦੇ ਆਈਜੀਐਮਸੀ ਹਸਪਤਾਲ ਲਿਆਂਦਾ ਗਿਆ ਹੈ। ਇੱਥੇ ਡਾਕਟਰਾਂ ਦੀ ਟੀਮ ਉਨ੍ਹਾਂ ਦੇ ਈਸੀਜੀ, ਐਮਆਰਆਈ ਤੇ ਹੋਰ ਟੈਸਟ ਕਰ ਰਹੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸੋਨੀਆ ਗਾਂਧੀ ਨੂੰ ਕੀ ਹੋਇਆ ਹੈ। ਸੋਨੀਆ ਗਾਂਧੀ 2 ਜੂਨ ਨੂੰ ਆਪਣੀ ਧੀ ਪ੍ਰਿਯੰਕਾ ਗਾਂਧੀ ਨਾਲ ਸ਼ਿਮਲਾ ਆਈ ਸੀ। ਉਹ ਛਰਾਬਰਾ ਸਥਿਤ ਆਪਣੇ ਫਾਰਮ ਹਾਊਸ ’ਤੇ ਠਹਿਰੀ ਹੋਈ ਸੀ। ਦੂਜੇ ਪਾਸੇ, ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੋਨੀਆ ਗਾਂਧੀ ਬਾਰੇ ਪਤਾ ਲੱਗਦੇ ਹੀ ਆਪਣਾ ਊਨਾ ਦੌਰਾ ਰੱਦ ਕਰ ਦਿੱਤਾ ਹੈ। ਉਹ ਸ਼ਿਮਲਾ ਵਾਪਸ ਆ ਰਹੇ ਹਨ। ਉਹ ਕੁਝ ਸਮੇਂ ’ਚ ਆਈਜੀਐਮਸੀ ਪਹੁੰਚ ਸਕਦੇ ਹਨ। Sonia Gandhi Health Update

    ਇਹ ਖਬਰ ਵੀ ਪੜ੍ਹੋ : Power Cut In Punjab: ਪੰਜਾਬ ਦੇ ਇਸ ਸ਼ਹਿਰ ’ਚ ਭਲਕੇ ਲੱਗੇਗਾ ਬਿਜ਼ਲੀ ਦਾ ਲੰਬਾ ਕੱਟ, ਵੇਖੋ

    ਗਰਮੀਆਂ ਦੀਆਂ ਛੁੱਟੀਆਂ ਮਨਾਉਣ ਆਉਂਦਾ ਹੈ ਗਾਂਧੀ ਪਰਿਵਾਰ

    ਪ੍ਰਿਯੰਕਾ ਗਾਂਧੀ ਦਾ ਸ਼ਿਮਲਾ ਤੋਂ 13 ਕਿਲੋਮੀਟਰ ਦੂਰ ਛਰਾਬਰਾ ’ਚ ਇੱਕ ਫਾਰਮ ਹਾਊਸ ਹੈ। ਇਹ ਘਰ ਪਹਾੜੀ ਸ਼ੈਲੀ ’ਚ ਬਣਾਇਆ ਗਿਆ ਹੈ। ਅੰਦਰਲੇ ਹਿੱਸੇ ਨੂੰ ਦਿਆਰ ਦੀ ਲੱਕੜ ਨਾਲ ਸਜਾਇਆ ਗਿਆ ਹੈ। ਘਰ ਦੇ ਆਲੇ-ਦੁਆਲੇ ਹਰਿਆਲੀ ਤੇ ਸੁੰਦਰ ਪਾਈਨ ਦੇ ਰੁੱਖ ਹਨ। ਸਾਹਮਣੇ ਹਿਮਾਲਿਆ ਦੇ ਬਰਫ਼ ਨਾਲ ਢਕੇ ਪਹਾੜ ਦਿਖਾਈ ਦਿੰਦੇ ਹਨ। ਸੋਨੀਆ, ਪ੍ਰਿਯੰਕਾ ਤੇ ਰਾਹੁਲ ਗਾਂਧੀ ਅਕਸਰ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਇੱਥੇ ਆਉਂਦੇ ਹਨ।