ਸਨ 1989 ਦੀ ਗੱਲ ਹੈ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ਼ ਨੇ ਸੇਵਾਦਾਰਾਂ ਨੂੰ ਪਾਣੀ ਵਾਲੀ ਡਿੱਗੀ ’ਚੋਂ ਪਾਣੀ ਕੱਢ ਕੇ ਦਰਖੱਤਾਂ ਨੂੰ ਦੇਣ ਦਾ ਬਚਨ ਫਰਮਾਇਆ। ਉਸ ਸਮੇਂ ਕਲਿਆਣਨਗਰ ਅਤੇ ਸਰਸਾ ਸ਼ਹਿਰ ਦੀਆਂ ਕੁਝ ਭੈਣਾਂ ਵੀ ਸੇਵਾ ਕਰਨ ਲੱਗ ਗਈਆਂ, ਸ਼ਾਮ ਦੀ ਮਜਲਿਸ ਤੋਂ ਬਾਅਦ ਸ਼ਹਿਨਸ਼ਾਹ ਜੀ ਸੇਵਾ ਕਰ ਰਹੀਆਂ ਮਾਤਾ-ਭੈਣਾਂ ਕੋਲ ਆਏ ਅਤੇ ਫਰਮਾਉਣ ਲੱਗੇ, ‘‘ਬੇਟਾ, ਤੁਸੀਂ ਬਹੁਤ ਹੀ ਸੇਵਾ ਕੀਤੀ ਹੈ।’’ (Param Pita Ji) ਪੂਜਨੀਕ ਪਰਮ ਪਿਤਾ ਜੀ ਨੇ ਉਨ੍ਹਾਂ ਨੂੰ ਪ੍ਰਸ਼ਾਦ ਦਿੱਤਾ। ਸੇਵਾਦਾਰ ਭੈਣਾਂ ਨੇ ਪੂਜਨੀਕ ਪਰਮ ਪਿਤਾ ਜੀ ਨਾਲ ਆਪਣੀ ਫੋਟੋ ਖਿਚਾਉਣ ਲਈ ਅਰਜ ਕੀਤੀ। ਸਾਰੀਆਂ ਭੈਣਾਂ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਚਰ ਚਰਨ-ਕਮਲਾਂ ’ਚ ਬੈਠ ਗਈਆਂ ਅਤੇ ਫੋਟੋ ਖਿਚਵਾਈ। ਕੁਝ ਦਿਨਾਂ ਬਾਅਦ ਪਤਾ ਲੱਗਿਆ ਕਿ ਫੋਟੋ ਸਹੀ ਨਹੀਂ ਖਿੱਚੀ ਗਈ। ਇਹ ਸੁਣ ਕੇ ਪੂਜਨੀਕ ਪਰਮ ਪਿਤਾ ਜੀ ਕੋਲ ਆ ਕੇ ਭੈਣਾਂ ਰੋਣ ਲੱਗੀਆਂ। ਤੱਦ ਪੂਜਨੀਕ ਪਰਮ ਪਿਤਾ ਜੀ ਨੇ ਬਚਨ ਫਰਮਾਇਆ, ‘‘ਬੇਟਾ, ਤੁਹਾਡੀ ਫੋਟੋ ਤਾਂ ਅੱਗੇ ਸੱਚਖੰਡ ਪਹੁੰਚ ਗਈ ਹੈ।’’ ਇਹ ਗੱਲ ਸੁਣ ਕੇ ਸਾਰੀਆਂ ਭੈਣਾਂ ਬਹੁਤ ਖੁਸ਼ ਹੋ ਗਈਆਂ।
ਸ੍ਰੀਮਤੀ ਸ਼ਾਂਤੀ ਦੇਵੀ, ਸਰਸਾ (ਹਰਿਆਣਾ)
‘‘ਬੇਟਾ, ਗੁਰੂ ਤਾਂ ਪ੍ਰੇਮ ਦਾ ਹੀ ਭੁੱਖਾ ਹੁੰਦਾ ਹੈ ਨਾ ਕਿ ਖਾਣ-ਪੀਣ ਦਾ।’’
ਇੱਕ ਦਿਨ ਸਰਸਾ ਸ਼ਹਿਰ ਦੇ ਇੱਕ ਸਤਿਸੰਗੀ ਨੇ ਪੂਜਨੀਕ ਪਰਮ ਪਿਤਾ ਜੀ ਅੱਗੇ ਆਪਣੇ ਘਰ ਪਵਿੱਤਰ ਚਰਨ-ਕਮਲ ਪਾਉਣ ਦੀ ਅਰਜ ਕੀਤੀ। ਪੂਜਨੀਕ ਪਰਮ ਪਿਤਾ ਜੀ ਨੇ ਉਸ ਦੀ ਤੜਫ ਨੂੰ ਦੇਖਦੇ ਹੋਏ ਉਸ ਦੀ ਅਰਜ ਮਨਜ਼ੂਰ ਕੀਤੀ ਅਤੇ ਅਗਲੇ ਹੀ ਦਿਨ ਉਸ ਦੇ ਘਰ ਚਲੇ ਗਏ। ਆਪਣੇ ਪਿਆਰੇ ਸਤਿਗੁਰੂ ਨੂੰ ਆਪਣੇ ਘਰ ਆਏ ਦੇਖ ਉਸ ਸਤਿਸੰਗੀ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਉਹ ਸਤਿਸੰਗੀ ਇਨ੍ਹਾਂ ਗਰੀਬ ਸੀ ਕਿ ਪੂਜਨੀਕ ਪਰਮ ਪਿਤਾ ਜੀ ਨੂੰ ਖਵਾਉਣ ਲਈ ਉਸ ਦੇ ਘਰ ’ਚ ਕੁਝ ਨਹੀਂ ਸੀ। ਉਹ ਪੂਜਨੀਕ ਪਰਮ ਪਿਤਾ ਜੀ ਕੋਲ ਆ ਕੇ ਰੋਣ ਲੱਗਾ ਅਤੇ ਕਹਿਣ ਲੱਗਾ, ‘‘ਪਿਤਾ ਜੀ, ਮੇਰੇ ਕੋਲ ਤੁਹਾਨੂੰ ਖਿਲਾਉਣ ਲਈ ਕੁਝ ਵੀ ਨਹੀਂ।’’
ਇਸ ਦੇ ਪੂਜਨੀਕ ਪਰਮ ਪਿਤਾ ਜੀ ਨੇ ਬਚਨ ਫਰਮਾਇਆ, ‘‘ਬੇਟਾ, ਗੁਰੂ ਤਾਂ ਪੇ੍ਰਮ ਦਾ ਹੀ ਭੁੱਖਾ ਹੁੰਦਾ ਹੈ ਨਾ ਕਿ ਖਾਣ-ਪੀਣ ਦਾ। ਤੂੰ ਚਿੰਤਾ ਨਾ ਕਰ। ਸਾਨੂੰ ਕਿਸੇ ਵੀ ਚੀਜ ਦੀ ਜ਼ਰੂਰਤ ਨਹੀਂ ਹੈ।’’ ਫੇਰ ਪੂਜਨੀਕ ਪਰਮ ਪਿਤਾ ਜੀ ਉਸ ਨੂੰ ਆਪਣੇ ਕੋਲ ਬਿਠਾ ਕੇ ਉਸ ਨਾਲ ਖੂਬ ਗੱਲਾਂ ਕੀਤੀਆਂ ਅਤੇ ਬਹੁਤ ਖੁਸ਼ੀਆਂ ਬਖਸ਼ ਕੇ ਉਥੋਂ ਆਸ਼ਰਮ ਲਈ ਰਵਾਨਾਂ ਹੋ ਗਏ। ਇਸ ਤਰ੍ਹਾਂ ਉਸ ਸਤਿਸੰਗੀ ਦੀ ਇੱਛਾਂ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਪੂਰਾ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।