ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home Breaking News Nabha Murder ...

    Nabha Murder News: ਕਲਿਯੁਗੀ ਪੁੱਤ ਨੇ ਇੱਟ ਮਾਰ ਕੇ ਕੀਤਾ ਪਿਓ ਦਾ ਕਤਲ

    Nabha Murder News
    ਨਾਭਾ: ਜਾਣਕਾਰੀ ਦਿੰਦੀ ਹੋਈ ਮ੍ਰਿਤਕ ਦੀ ਪਤਨੀ।

    ਮਾਂ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ

    Nabha Murder News: (ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਦੇ ਪਿੰਡ ਦੁਲੱਦੀ ’ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਤੈਸ਼ ’ਚ ਆਏ ਪੁੱਤਰ ਨੇ ਆਪਣੇ ਪਿਤਾ ਦਾ ਇੱਟ ਮਾਰ ਕੇ ਕਥਿਤ ਤੌਰ ’ਤੇ ‘ਕਤਲ’ ਕਰ ਦਿੱਤਾ ਜਦੋਂਕਿ ਉਸ ਦੀ ਮਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਮ੍ਰਿਤਕ ਦੀ ਪਛਾਣ ਸਾਹਿਬ ਸਿੰਘ ਵਜੋਂ ਹੋਈ ਹੈ।

    ਦੂਜੇ ਪਾਸੇ ਘਟਨਾ ਤੋਂ ਬਾਅਦ ਬਾਅਦ ਮੁਲਜ਼ਮ ਕੁਲਦੀਪ ਸਿੰਘ ਖੁਦ ਵੀ ਹਸਪਤਾਲ ਵਿੱਚ ਖੂਨ ਨਾਲ ਲਥਪਥ ਹਾਲਤ ਦੌਰਾਨ ਦਾਖਲ ਹੋਇਆ। ਮ੍ਰਿਤਕ ਸਾਹਿਬ ਸਿੰਘ ਦੀ ਪਤਨੀ ਕੁਲਵੰਤ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਆਪਣੇ ਪਿਤਾ ਨਾਲ ਗਾਲੀ-ਗਲੋਚ ਕਰ ਰਿਹਾ ਸੀ, ਜਦੋਂ ਉਸ ਨੇ ਪੁੱਤਰ ਨੂੰ ਆਪਣੇ ਪਿਤਾ ਨੂੰ ਅਜਿਹੇ ਮਾੜੇ ਸ਼ਬਦ ਬੋਲਣ ਤੋਂ ਰੋਕਿਆ ਤਾਂ ਉਹ ਇੱਟ ਚੁੱਕ ਕੇ ਉਸ ਦੇ ਪਿੱਛੇ ਭੱਜਿਆ ਤੇ ਉਸ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ ਜਦੋਂ ਉਸ ਨੇ ਵਾਪਸ ਆ ਕੇ ਵੇਖਿਆ ਤਾਂ ਉਸ ਦਾ ਪਤੀ ਸਾਹਿਬ ਸਿੰਘ ਖੂਨ ਨਾਲ ਲੱਥ ਪੱਥ ਡਿੱਗਿਆ ਪਿਆ ਸੀ ਅਤੇ ਉਸਦੇ ਸਿਰ ਉੱਤੇ ਕਿਸੇ ਭਾਰੀ ਚੀਜ਼ ਨਾਲ ਹਮਲਾ ਕੀਤਾ ਜਾਪਦਾ ਸੀ।

    ਇਹ ਵੀ ਪੜ੍ਹੋ: Mohali Court: ਤੁਰੰਤ ਦਿਓ ਐਫਆਈਆਰ ਦੀ ਕਾਪੀ, ਮੁਹਾਲੀ ਕੋਰਟ ਦੇ ਪੁਲਿਸ ਨੂੰ ਆਦੇਸ਼

    ਮ੍ਰਿਤਕ ਦੇ ਭਰਾ ਰਾਜ ਸਿੰਘ ਨੇ ਦੱਸਿਆ ਕਿ ਦੋਵੇਂ ਪਿਓ-ਪੁੱਤ ਦਿਹਾੜੀ ਕਰਦੇ ਸਨ ਅਤੇ ਐਤਵਾਰ ਹੋਣ ਕਾਰਨ ਮੁੰਡਾ ਕੁਲਦੀਪ ਸਿੰਘ ਕੰਮ ’ਤੇ ਨਹੀਂ ਗਿਆ। ਉਸ ਨੇ ਕਿਹਾ ਕਿ ਦੋਵਾਂ ਪਿਓ-ਪੁੱਤਰਾਂ ਵਿਚਕਾਰ ਤਕਰਾਰਬਾਜ਼ੀ ਤੋਂ ਬਾਅਦ ਉਸਦੇ ਭਤੀਜੇ ਨੇ ਉਪਰੋਕਤ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਸਦਰ ਥਾਣਾ ਨਾਭਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਨਾਭਾ ਪੁਲਿਸ ਨੂੰ ਉਪਰੋਕਤ ਘਟਨਾ ਦੀ ਜਾਣਕਾਰੀ ਮਿਲਣ ਸਾਰ ਪੁਲਿਸ ਪਾਰਟੀ ਮੌਕੇ ’ਤੇ ਪੁੱਜ ਗਈ ਸੀ। ਉਹਨਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੇਰੀ ਕਾਰਵਾਈ ਨੂੰ ਅੰਜ਼ਾਮ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਮੁਲਜ਼ਮ ਜਲਦ ਹੀ ਪੁਲਿਸ ਹਿਰਾਸਤ ’ਚ ਹੋਵੇਗਾ। Nabha Murder News