ਕਲਯੁਗੀ ਪੁੱਤਰ ਨੇ ਕੀਤਾ ਆਪਣੇ ਪਿਓ ਦਾ ਕਤਲ

Son, Father, Murder

ਮਾਨਸਾ। ਜਿਲੇ ਦੇ ਪਿੰਡ ਖਿੱਲਣ ‘ਚ ਆਪਣੀ ਮਰਜੀ ਨਾਲ ਵਿਆਹ ਕਰਾਉਂਣ ਤੋਂ ਪੈਦਾ ਹੋਏ ਤਕਰਾਰ ਦੌਰਾਨ ਇਕ ਕਲਜੁਗੀ ਪੁੱਤਰ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਜਗਸੀਰ ਸਿੰਘ ਨੇ ਆਪਣੀ ਮਰਜੀ ਨਾਲ ਵਿਆਹ ਕਰਵਾਇਆ ਸੀ ਜਿਸ ਕਰਕੇ ਉਸ ਦਾ ਪਿਤਾ ਤੇ ਬਾਕੀ ਮੈਂਬਰ ਨਾਰਾਜ਼ ਸਨ, ਜਿਸ ਦੇ ਚਲਦੇ ਉਸ ਨੇ ਆਪਦੇ ਪਿਤਾ ਬਾਵਾ ਸਿੰਘ ਦੇ ਸਿਰ ਹੈਂਡਪੰਪ ਦਾ ਹੈਂਡਲ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ। ਥਾਣਾ ਸਦਰ ਮਾਨਸਾ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈਣ ਤੋਂ ਬਾਅਦ ਸਿਵਲ ਹਸਪਤਾਲ ਪਹੁੰਚਾਇਆ। ਵਿਆਹ ਨੂੰ ਲੈ ਕੇ ਹੀ ਸ਼ੁੱਕਰਵਾਰ ਦੇਰ ਰਾਤ ਬਾਵਾ ਸਿੰਘ ਅਤੇ ਜਗਸੀਰ ਸਿੰਘ ਵਿਚਾਲੇ ਤਕਰਾਰ ਹੋਈ। ਗੁੱਸੇ ‘ਚ ਆਏ ਜਗਸੀਰ ਸਿੰਘ ਨੇ ਬਾਵਾ ਸਿੰਘ ਦੇ ਸਿਰ ‘ਤੇ ਹੈਂਡਪੰਪ ਦਾ ਹੈਂਡਲ ਮਾਰ ਦਿੱਤਾ, ਜਿਸ ਤੋਂ ਬਾਅਦ ਉਸ ਦੇ ਪਿਤਾ ਦੀ ਮੌਤ ਹੋ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।